Breaking News
Home / ਕੈਨੇਡਾ / ਮੌਡਰਨਾ ਦਾ ਕੈਨੇਡਾ ਵਿਚ ਆਉਣਾ ਫੈੱਡਰਲ ਸਰਕਾਰ ਦੀ ਰਣਨੀਤੀ ਵਿੱਚ ਇੱਕ ਵੱਡਾ ਮੀਲ ਪੱਥਰ : ਸੋਨੀਆ ਸਿੱਧੂ

ਮੌਡਰਨਾ ਦਾ ਕੈਨੇਡਾ ਵਿਚ ਆਉਣਾ ਫੈੱਡਰਲ ਸਰਕਾਰ ਦੀ ਰਣਨੀਤੀ ਵਿੱਚ ਇੱਕ ਵੱਡਾ ਮੀਲ ਪੱਥਰ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਫੈੱਡਰਲ ਸਰਕਾਰ ਵੱਲੋਂ ਬਾਇਓ ਮੈਨੂਫੈਕਚਰਿੰਗ ਅਤੇ ਲਾਈਫ ਸਾਇੰਸਜ਼ ਖੇਤਰ ਦੇ ਮੁੜ ਨਿਰਮਾਣ ਲਈ ਕੈਨੇਡਾ ਦੀ ਰਣਨੀਤੀ ਵਿੱਚ ਇੱਕ ਵੱਡਾ ਮੀਲ ਪੱਥਰ ਸਥਾਪਤ ਕਰਦਿਆਂ ਕੈਨੇਡਾ ਵਿੱਚ ਅਤਿ ਆਧੁਨਿਕ ਐਮਆਰਐਨਏ ਵੈਕਸੀਨ ਉਤਪਾਦਨ ਸਹੂਲਤ ਬਣਾਉਣ ਲਈ ਕੋਵਿਡ -19 ਟੀਕਾ ਨਿਰਮਾਤਾ ਕੰਪਨੀ ਮੌਡਰਨਾ, ਇੰਕ. ਦੇ ਨਾਲ ਇੱਕ ਸਹਿਮਤੀ ਪੱਤਰ (ਐਮਓਯੂ) ਸਥਾਪਤ ਕੀਤਾ ਹੈ।
ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਕੋਵਿਡ -19 ਵੈਕਸੀਨ ਨੇ ਕੈਨੇਡਾ ਸਮੇਤ ਵਿਸ਼ਵ ਭਰ ਵਿਚ ਜਾਨਾਂ ਬਚਾਉਣ ਦਾ ਕੰਮ ਕੀਤਾ ਹੈ ਅਤੇ ਜ਼ਿੰਦਗੀ ਨੂੰ ਮੁੜ ਤੋਂ ਲੀਹ ‘ਤੇ ਵਾਪਸ ਲਿਆਉਣ ਵਿੱਚ ਸਹਾਇਤਾ ਕੀਤੀ ਹੈ।
ਆਧੁਨਿਕ ਵੈਕਸੀਨ ਸਹੂਲਤ ਇੱਥੇ ਕੈਨੇਡਾ ਵਿੱਚ ਸਥਾਪਤ ਕਰਨ ਦੀ ਮੌਡਰਨਾ ਦੀ ਯੋਜਨਾ ਨਾ ਸਿਰਫ ਇਹ ਯਕੀਨੀ ਬਣਾਏਗੀ ਕਿ ਕੈਨੇਡਾ ਭਵਿੱਖ ਵਿਚ ਅਜਿਹੀ ਮਹਾਂਮਾਰੀ ਜਿਹੇ ਮੁਸ਼ਕਿਲ ਸੰਕਟ ਨੂੰ ਨਜਿੱਠਣ ਲਈ ਤਿਆਰ ਹੈ, ਬਲਕਿ ਨਾਲ ਹੀ ਸਾਡੀ ਆਰਥਿਕਤਾ ਨੂੰ ਮਜ਼ਬੂਤ ਕਰੇਗੀ ਅਤੇ ਕੈਨੇਡੀਅਨਾਂ ਲਈ ਚੰਗੀਆਂ ਨੌਕਰੀਆਂ ਪੈਦਾ ਕਰਨ ‘ਚ ਸਹਾਇਤਾ ਕਰੇਗੀ। ਕੋਵਿਡ-19 ਮਹਾਂਮਾਰੀ ਦੌਰਾਨ ਕੋਵਿਡ-19 ਵੈਕਸੀਨ ਤਿਆਰ ਕਰਨ ਲਈ ਬਾਇਓ ਮੈਨੂਫੈਕਚਰਿੰਗ ਸਮਰੱਥਾ ਦੀ ਲੋੜ ਨੂੰ ਸਮਝਦਿਆਂ ਕੈਨੇਡਾ ਫੈੱਡਰਲ ਸਰਕਾਰ ਨੇ ਰਣਨੀਤਕ ਕਾਰਵਾਈ ਕਰਦਿਆਂ ਕੈਨੇਡਾ ਦੇ ਘਰੇਲੂ ਬਾਇਓ ਮੈਨੂਫੈਕਚਰਿੰਗ ਸੈਕਟਰ ਦੇ ਮੁੜ ਨਿਰਮਾਣ ਲਈ ਇਹ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ, ਕੈਨੇਡਾ ਦੀਆਂ ਵੈਕਸੀਨ, ਇਲਾਜ ਅਤੇ ਬਾਇਓ ਮੈਨੂਫੈਕਚਰਿੰਗ ਸਮਰੱਥਾ ਦੇ ਮੁੜ ਨਿਰਮਾਣ ਲਈ 1.2 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ।
ਐਮਓਯੂ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਮੌਡਰਨਾ ਕੈਨੇਡੀਅਨ ਐਮਆਰਐਨਏ ਵੈਕਸੀਨ ਸਹੂਲਤ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਨੌਕਰੀਆਂ ਪੈਦਾ ਕਰਕੇ ਅਤੇ ਘਰੇਲੂ ਖੋਜ ਅਤੇ ਵਿਕਾਸ ਵਿੱਚ ਸਹਿਯੋਗ ਦੇਵੇਗੀ। ਇਹ ਸਾਂਝੇਦਾਰੀ ਇਹ ਸੁਨਿਸ਼ਚਿਤ ਕਰਨ ਵਿੱਚ ਸਹਾਇਤਾ ਕਰੇਗੀ ਕਿ ਕੈਨੇਡਾ ਨਾ ਸਿਰਫ ਭਵਿੱਖ ਦੀਆਂ ਮਹਾਂਮਾਰੀਆਂ ਲਈ ਤਿਆਰ ਹੈ, ਬਲਕਿ ਇਸਦੇ ਨਾਲ ਹੀ ਕੈਨੇਡਾ ਵਿਚ ਚੰਗੀਆਂ ਅਤੇ ਹੁਨਰਮੰਦ ਨੌਕਰੀਆਂ ਵੀ ਪੈਦਾ ਹੋਣਗੀਆਂ।
ਇਹ ਐਲਾਨ ਕੈਨੇਡੀਅਨ ਮੁਹਾਰਤ ਦੇ ਵਿਕਾਸ, ਮੌਡਰਨਾ ਕੰਪਨੀ ਅਤੇ ਕੈਨੇਡੀਅਨ ਮਾਹਰਾਂ ਦਰਮਿਆਨ ਭਾਈਵਾਲੀ ਨੂੰ ਉਤਸ਼ਾਹਤ ਕਰਨ ਵਿੱਚ ਯੋਗਦਾਨ ਦੇਵੇਗਾ। ਇਹ ਕੈਨੇਡਾ ਨੂੰ ਐਮਆਰਐਨਏ ਸੈਂਟਰ ਆਫ਼ ਐਕਸੀਲੈਂਸ ਅਤੇ ਇੱਕ ਗਲੋਬਲ ਐਮਆਰਐਨਏ ਖੋਜ ਅਤੇ ਵਿਕਾਸ ਕੇਂਦਰ ਵਜੋਂ ਸਥਾਪਤ ਕਰਨ ਵਿੱਚ ਸਹਾਇਤਾ ਕਰੇਗਾ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …