16 C
Toronto
Friday, July 31, 2026
spot_img
Homeਕੈਨੇਡਾਬਲੈਕ ਓਕ ਸੀਨੀਅਰਜ਼ ਕਲੱਬ ਵਲੋਂ ਉਤਸ਼ਾਹ ਨਾਲ ਮਨਾਇਆ 'ਕਨੇਡਾ ਡੇਅ'

ਬਲੈਕ ਓਕ ਸੀਨੀਅਰਜ਼ ਕਲੱਬ ਵਲੋਂ ਉਤਸ਼ਾਹ ਨਾਲ ਮਨਾਇਆ ‘ਕਨੇਡਾ ਡੇਅ’

ਬਰੈਂਪਟਨ/ਪਰਵਾਸੀ ਨਿਊਜ਼ : ਬਲੈਕ ਓਕ ਸੀਨੀਅਰਜ਼ ਕਲੱਬ ਵਲੋਂ ‘ਕਨੇਡਾ ਡੇਅ’ ਸਮਾਰੋਹ ਬੜੇ ਉਤਸ਼ਾਹ ਅਤੇ ਭਾਈਚਾਰਕ ਏਕਤਾ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੀਨੀਅਰਜ਼ ਮੈਂਬਰਾਂ, ਪਰਿਵਾਰਾਂ, ਸਥਾਨਕ ਵਸਨੀਕਾਂ ਅਤੇ ਬੀਬੀਆਂ ਵਲੋਂ ਸ਼ਿਰਕਤ ਕੀਤੀ ਗਈ। ਗਰਾਹਮ ਮੈਕਗ੍ਰੇਗਰ, ਐਮ.ਪੀ.ਪੀ. ਬਰੈਂਪਟਨ, ਮੇਅਰ ਪੈਟਰਿਕ ਬਰਾਉਨ ਅਤੇ ਡਿਪਟੀ ਮੇਅਰ ਹਰਕੀਰਤ ਸਿੰਘ ਵਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ।
ਸਮੁੱਚੇ ਸਮਾਗਮ ਦਾ ਮੰਚ ਸੰਚਾਲਣ ਕਲੱਬ ਦੇ ਸਕੱਤਰ ਜਸਵੰਤ ਸਿੰਘ ਧਾਲੀਵਲ ਵਲੋਂ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ ਅਤੇ ਕਨੇਡਾ ਡੇਅ ਦੀਆਂ ਵਧਾਈਆਂ ਦਿਤੀਆਂ। ਹਰਨੇਕ ਸਿੰਘ ਗਿੱਲ ਵਲੋਂ ਕੈਨੇਡਾ ਡੇਅ ਦੇ ਇਤਹਾਸਕ ਪੱਖਾਂ ਤੋ ਜਾਣੂ ਕਰਵਾਇਆ। ਗੁਰਨਾਮ ਸਿੰਘ ਮਹਿਸਮਪੁਰੀ ਵਲੋਂ ਮੈਜਿਕ ਟ੍ਰਿਕ ਵਿਖਾ ਕੇ ਸਾਰਿਆਂ ਨੂੰ ਅੰਧ ਵਿਸ਼ਵਾਸ਼ਾਂ ਤੋਂ ਬਚਣ ਦੀ ਅਪੀਲ ਕੀਤੀ ਗਈ। ਕਲੱਬ ਦੇ ਕੈਸ਼ੀਅਰ ਕੁਲਵਿੰਦਰ ਸਿੰਘ ਬਿਨਿੰਗ ਨੇ ਕੈਨੇਡਾ ਦੀ ਮਹਿਮਾਂ ਅਤੇ ਬਹੁ ਸੱਭਿਆਚਾਰਕ ਵਿਰਾਸਤ ਨੂੰ ਸਮਰਪਿਤ ਆਪਣੀ ਸਵੈ-ਰਚਿਤ ਕਵਿਤਾਵਾਂ ਸੁਣਾ ਕੇ ਸਰੋਤਿਆਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਗੁਰਜੀਤ ਕੌਰ ਅਤੇ ਹੀਰਾ ਸਿੱਧੂ ਨੇ ਵੀ ਆਪਣੀ ਲਿਖੀ ਕਵਿਤਾ ਅਤੇ ਪੰਜਾਬੀ ਗੀਤਾਂ ਰਾਹੀਂ ਸਮਾਗਮ ਨੂੰ ਹੋਰ ਵੀ ਰੰਗਾ ਰੰਗ ਬਣਾਇਆ। ਰਾਜੀ ਬਨਿੰਗ ਮਨਿਹਾਸ ਵਲੋ ਪਾਰਕ ਵਿਚਲੀ ਗਜ਼ੀਬੋ ਨੂੰ ਗੁਬਾਰਿਆਂ ਨਾਲ ਪ੍ਰੋਫੈਸ਼ਨਲ ਤਰੀਕੇ ਨਾਲ ਸਜਾਇਆ ਗਿਆ ਅਤੇ ਕਿਹਾ ਕਿ ਉਹ ਕਲੱਬ ਮੈਂਬਰਾਂ ਲਈ ਲੋੜ ਪੈਣ ਤੇ ਘੱਟ ਰੇਟਾਂ ਤੇ ਡੈਕੋਰੇਸ਼ਨ ਸਰਵਿਸ ਮੁਹੱਈਆ ਕਰਵਾਏਗੀ। ਕ੍ਰਿਪਾਲ ਸਿੰਘ ਢਡਵਾੜ ਅਤੇ ਸੁਰਿੰਦਰ ਸਿੰਘ ਜੱਸਲ ਵਲੋਂ ਗਜ਼ੀਬੋ ਅਤੇ ਆਲੇ-ਦੁਆਲੇ ਦੀ ਸਫਾਈ ਵਿਚ ਅਹਿਮ ਭੂਮਿਕਾ ਨਿਭਾਈ।
ਇਸ ਮੌਕੇ ਕਲੱਬ ਦੇ ਡਾਇਰੈਕਟਰ ਸੁਰਿੰਦਰ ਸਿੰਘ ਜੱਸਲ ਅਤੇ ਬਚਿੱਤਰ ਸਿੰਘ ਘੋਲੀਆ ਨੇ ਕਮਿਉਨਿਟੀ ਨੂੰ ਦਰਪੇਸ਼ ਸਮੱਸਿਆਵਾਂ, ਵਧ ਰਹੇ ਅਪਰਾਧਾਂ ਚੋਰੀ ਦੀਆਂ ਵਾਰਦਾਤਾਂ ਧਿਆਨ ਵਿੱਚ ਲਿਆਉਂਦਿਆਂ ਇਹਨਾਂ ਦੇ ਪ੍ਰਭਾਵਸ਼ਾਲੀ ਹੱਲ ਦੀ ਮੰਗ ਕੀਤੀ ਗਈ। ਕਲੱਬ ਦੇ ਮੰਚ ਤੋਂ ਬਰੈਂਪਟਨ ਵਿਚ ਪ੍ਰਾਪਰਟੀ ਟੈਕਸ ਅਤੇ ਆਟੋ ਇੰਸ਼ੋਰੈਂਸ ਘਟਾਉਣ ਦੀ ਮੰਗ ਵੀ ਰੱਖੀ ਗਈ।
ਮੁੱਖ ਮਹਿਮਾਨ ਐਮਪੀਪੀ ਗਰੈਮ ਮੈਕਗਰੇਗਰ, ਮੇਅਰ ਪੈਟਰਿਕ ਬਰਾਊਨ ਅਤੇ ਡਿਪਟੀ ਮੇਅਰ ਹਰਕੀਰਤ ਸਿੰਘ ਵਲੋਂ ‘ਕਨੇਡਾ ਡੇਅ’ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਵਧ ਰਹੇ ਅਪਰਾਧਾਂ, ਚੋਰੀਆਂ ਅਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵਲੋਂ ਪਹਿਲਾਂ ਹੀ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ। ਪ੍ਰਸ਼ਾਸ਼ਨ ਲੋੜੀਂਦੇ ਸੁਧਾਰ ਕਰਨ ਲਈ ਵਚਨਬੱਧ ਹੈ ਤਾਂ ਜੋ ਹਰ ਨਾਗਰਿਕ ਬਿਨਾਂ ਡਰ ਅਤੇ ਤਣਾਅ ਦੇ ਸੁਰੱਖਿਅਤ ਜੀਵਨ ਬਤੀਤ ਕਰ ਸਕੇ। ਵੱਖ-ਵੱਖ ਕਲੱਬਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਜਗੀਰ ਸਿੰਘ ਸੈਂਬੀ ਵਲੋਂ ਵੀ ਵਿਚਾਰ ਪੇਸ਼ ਕੀਤੇ ਅਤੇ ਕਮਿਊਨਿਟੀ ਦੇ ਕਰਾਈਮ ਵਿਚ ਸ਼ਮੂਲੀਅਤ ਦੀਆਂ ਖਬਰਾਂ ‘ਤੇ ਚਿੰਤਾ ਜ਼ਾਹਰ ਕੀਤੀ। ਸਮਾਗਮ ਦੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਰਾਮ ਦਿਆਲ ਅਤੇ ਮਹਿਸਮਪੁਰੀ ਵਲੋਂ ਸ਼ਾਨਦਾਰ ਢੰਗ ਨਾਲ ਕੀਤੀ ਗਈ। ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਪ੍ਰਿਥੀ ਸਿੰਘ ਮਾਨ, ਹਾਕਮ ਸਿੰਘ ਧਾਲੀਵਾਲ, ਨਿਰਮਲ ਸਿੰਘ ਤੂਰ, ਬਲਤੇਜ਼ ਸਿੰਘ ਪੰਨੂ, ਗਜਨ ਸਿੰਘ, ਗੁਰਿੰਦਰ ਸਿੰਘ ਬਰਾੜ, ਜੋਤਇੰਦਰ ਸਿੰਘ ਸੋਢੀ, ਜਸਕਰਨ ਸਿੰਘ ਵਲੋਂ ਅਹਿਮ ਰੋਲ ਨਿਭਾਇਆ। ਸਮਾਗਮ ਦੇ ਅੰਤ ਵਿਚ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਬਰਾੜ ਨੇ ਮੁੱਖ ਮਹਿਮਾਨਾ, ਸਾਰੇ ਪਤਵੰਤੇ ਸੱਜਣਾਂ ਅਤੇ ਹਜ਼ਰੀਨ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਕਮਿਊਨਿਟੀ ਦਾ ਕਨੇਡਾ ਪ੍ਰਤੀ ਵਿਸ਼ੇਸ਼ ਯੋਗਦਾਨ ਹੈ।
ਇਸ ਮੌਕੇ ਚਾਹ ਅਤੇ ਸਨੈਕਸ ਦਾ ਵੀ ਪ੍ਰਬੰਧ ਕੀਤਾ ਗਿਆ ਜਿਸਦਾ ਸਾਰੇ ਹਾਜ਼ਰੀਨ ਵਲੋਂ ਅਨੰਦ ਮਾਣਿਆਂ ਅਤੇ ਭਰਪੂਰ ਸਰਾਹਨਾ ਕੀਤੀ। ਜਸਵੰਤ ਸਿੰਘ ਧਾਲੀਵਾਲ ਸਕੱਤਰ ਅਤੇ ਪਰਮਜੀਤ ਸਿੰਘ ਬਰਾੜ ਪ੍ਰਧਾਨ ਕਲੱਬ।

 

RELATED ARTICLES
POPULAR POSTS