16 C
Toronto
Friday, July 31, 2026
spot_img
Homeਕੈਨੇਡਾਪੰਜਾਬੀ ਸੱਭਿਆਚਾਰ ਮੰਚ ਵੱਲੋਂ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਦਾ ਸ਼ਹੀਦੀ ਦਿਨ...

ਪੰਜਾਬੀ ਸੱਭਿਆਚਾਰ ਮੰਚ ਵੱਲੋਂ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਜਾਏਗਾ

ਬਰੈਂਪਟਨ/ਬਾਸੀ ਹਰਚੰਦ : ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਦੱਸਿਆ ਕਿ ਭਾਰਤ ਦੀ ਅਜ਼ਾਦੀ ਦੇ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਦਾ ਸ਼ਹੀਦੀ ਦਿਨ ਬੜੀ ਸ਼ਰਧਾ ਅਤੇ ਸਨਮਾਨ ਨਾਲ ਮਨਾਇਆ ਜਾਏਗਾ। ਇਸ ਦੇ ਲਈ ਸਮਾਗਮ 9 ਅਗਸਤ 2026 ਨੂੰ 11-00 ਵਜੇ ਤੋਂ 03-00 ਵਜੇ ਤੱਕ, ਕਨੇਡੀ ਰੋਡ ‘ਤੇ ਸਥਿਤ ਵਿਲਿਜ ਆਫ ਇੰਡੀਆ ਦੇ ਪਿਛਲੇ ਪਾਸੇ ਵਾਲੇ ਹਾਲ ਵਿੱਚ ਹੋਵੇਗਾ।
ਅੰਮ੍ਰਿਤਸਰ ਵਿਖੇ 1919 ‘ਚ ਵਿਸਾਖੀ ਵਾਲੇ ਦਿਨ ਜੱਲਿਆਂਵਾਲੇ ਬਾਗ ‘ਚ ਲੈਫਟੀਨੈਂਟ ਗਵਰਨਰ ਓਡਵਾਇਰ ਦੇ ਹੁਕਮ ਨਾਲ ਪੁਲਿਸ ਨੇ ਨਿਹੱਥੀ ਜਨਤਾ ਉੱਤੇ ਗੋਲੀ ਚਲਾ ਕੇ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾ ਦਿਤਾ ਸੀ। ਸਰਦਾਰ ਊਧਮ ਸਿੰਘ ਉਸ ਵੇਲੇ ਉਥੇ ਹਾਜ਼ਰ ਸੀ। ਇਸ ਘਟਨਾ ਦਾ ਇਸ ਨੌਜਵਾਨ ‘ਤੇ ਡੂੰਘਾ ਅਸਰ ਹੋਇਆ। ਜ਼ੁਲਮ ਦੇ ਬਦਲੇ ਦੀ ਬਲਦੀ ਅੱਗ ਇਸ ਨੌਜਵਾਨ ਦੇ ਦਿਲ ਵਿੱਚੋਂ ਉਨਾਂ ਚਿਰ ਨਹੀ ਬੁਝੀ ਜਿੰਨਾ ਚਿਰ ਬਦਲਾ ਨਹੀਂ ਲੈ ਲਿਆ। ਕਿਸੇ ਤਰ੍ਹਾਂ ਇੰਗਲੈਂਡ ਪਹੁੰਚ ਕੇ 1940 ਵਿੱਚ ਲੈਫਟੀਨੈੰਟ ਗਵਰਨਰ ਓਡਵਾਇਰ ਨੂੰ ਗੋਲੀ ਮਾਰ ਕੇ ਵਤਨ ਦਾ ਕਰਜ਼ ਆਪਣੇ ਸਿਰੋਂ ਉਤਾਰਿਆ।
ਕਹਾਣੀ ਲੰਬੀ ਅਤੇ ਦਿਲ ਵਿੰਨਵੀਂ ਹੈ ਆਉ ਇਕੱਤਰ ਹੋ ਕੇ ਸ਼ਹੀਦ ਨੂੰ ਯਾਦ ਕਰੀਏ ਅਤੇ ਬੁਲਾਰਿਆਂ ਪਾਸੋਂ ਜੀਵਨ ਔਕੜਾਂ ਭਰੇ ਸੂਰਮਤਾਈ ਦੇ ਵਿਚਾਰ ਸੁਣੀਏ। ਹੋਰ ਜਾਣਕਾਰੀ ਲਈ ਫੋਨ ਕਰ ਸਕਦੇ ਹੋ। ਬਲਦੇਵ ਸਿੰਘ ਸਹਿਦੇਵ ਪ੍ਰਧਾਨ 1-647-233-1527, ਕਾ. ਸੁਖਦੇਵ ਸਿੰਘ ਸਕੱਤਰ 647-642-5446, ਹਰਚੰਦ ਸਿੰਘ ਬਾਸੀ 437- 772-3854.

 

RELATED ARTICLES
POPULAR POSTS