Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਓਨਟਾਰੀਓ ‘ਚ ਪੰਜਾਬੀ ਭਾਸ਼ਾ ਦੀ ਬੇਹਤਰੀ ਤੇ ਵਿਕਾਸ ਲਈ ਸੈਮੀਨਾਰ 20 ਅਕਤੂਬਰ ਨੂੰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਓਨਟਾਰੀਓ ‘ਚ ਪੰਜਾਬੀ ਭਾਸ਼ਾ ਦੀ ਬੇਹਤਰੀ ਤੇ ਵਿਕਾਸ ਲਈ ਸੈਮੀਨਾਰ 20 ਅਕਤੂਬਰ ਨੂੰ

ਬਰੈਂਪਟਨ/ਡਾ. ਝੰਡ : ਓਨਟਾਰੀਓ ਸੂਬੇ ਵਿਚ ਪੰਜਾਬੀ ਭਾਸ਼ਾ ਦੀ ਬੇਹਤਰੀ ਅਤੇ ਇਸ ਦੇ ਵਿਸਥਾਰ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ 20 ਅਕਤੂਬਰ ਦਿਨ ਐਤਵਾਰ ਨੂੰ ਇਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸੈਮੀਨਾਰ ਦਾ ਵਿਸ਼ਾ ‘ਓਨਟਾਰੀਓ ਵਿਚ ਪੰਜਾਬੀ ਬੋਲੀ ਦਾ ਪ੍ਰਚਾਰ ਤੇ ਪਸਾਰ’ ਰੱਖਿਆ ਗਿਆ ਹੈ।
ਇਸ ਵਿਚ ਪੰਜਾਬੀ ਭਾਸ਼ਾ ਦੇ ਵਿਸਥਾਰ ਲਈ ਉਪਰਾਲਿਆਂ ਸਬੰਧੀ ਵਿਸ਼ਿਆਂ ‘ਪੰਜਾਬੀ ਭਾਸ਼ਾ ਲਈ ਸੰਚਾਰ ਮਾਧਿਅਮ ਦਾ ਯੋਗਦਾਨ ਤੇ ਚੁਣੌਤੀਆਂ’, ‘ਪੰਜਾਬੀ ਭਾਸ਼ਾ ਉੱਪਰ ਆਰਟੀ ਫ਼ਿਸ਼ੀਅਲ ਇੰਟੈਲੀਜੈਂਸ (ਬਨਾਉਟੀ ਬੁੱਧੀ) ਦਾ ਭਵਿੱਖੀ ਪ੍ਰਭਾਵ’, ‘ਓਨਟਾਰੀਓ ਦੀਆਂ ਵਿੱਦਿਅਕ ਤੇ ਹੋਰ ਸੰਸਥਾਵਾਂ ਵਿਚ ਪੰਜਾਬੀ ਦੀ ਵਰਤਮਾਨ ਸਥਿਤੀ ਤੇ ਸਥਾਨ’ ਅਤੇ ‘ਪੰਜਾਬੀ ਭਾਸ਼ਾ ਦੇ ਵਿਸਥਾਰ ਵਿੱਚ ਔਰਤਾਂ ਤੇ ਨੌਜੁਆਨਾਂ ਦੇ ਯੋਗਦਾਨ ਦੀ ਮਹੱਤਤਾ’ ਉੱਪਰ ਵਿਦਵਾਨਾਂ ਵੱਲੋਂ ਪੇਪਰ ਪੇਸ਼ ਕੀਤੇ ਜਾਣਗੇ ਅਤੇ ਇਨ੍ਹਾਂ ਉੱਪਰ ਵਿਚਾਰ-ਚਰਚਾ ਹੋਵੇਗੀ।
ਪੇਪਰ ਪੜ੍ਹਨ ਵਾਲੇ ਵਿਦਵਾਨਾਂ ਵਿੱਚ ਪ੍ਰੋ. ਰਾਮ ਸਿੰਘ, ਡਾ. ਡੀ. ਪੀ. ਸਿੰਘ, ਸਤਪਾਲ ਸਿੰਘ ਜੌਹਲ ਅਤੇ ਡਾ. ਕੰਵਲਜੀਤ ਕੌਰ ਢਿੱਲੋਂ ਸ਼ਾਮਲ ਹੋਣਗੇ। ਪੇਪਰਾਂ ਉੱਪਰ ਵਿਚਾਰ-ਚਰਚਾ ਦਾ ਆਰੰਭ ਹਰਜੀਤ ਸਿੰਘ ਗਿੱਲ, ਕੁਲਵਿੰਦਰ ਖਹਿਰਾ, ਬਲਬੀਰ ਸੋਹੀ ਅਤੇ ਉਜ਼ਮਾ ਮਹਿਮੂਦ ਵੱਲੋਂ ਕੀਤਾ ਜਾਏਗਾ। ਸੈਮੀਨਾਰ ਦਾ ਕੁੰਜੀਵੱਤ-ਭਾਸ਼ਨ ਡਾ. ਗੁਰਬਖ਼ਸ਼ ਸਿੰਘ ਭੰਡਾਲ ਦਾ ਹੋਵੇਗਾ।
ਇਹ ਸੈਮੀਨਾਰ 114 ਕੈਨੇਡੀ ਰੋਡ ਵਿਖੇ ਸਥਿਤ ‘ਵਿਸ਼ਵ ਪੰਜਾਬੀ ਭਵਨ’ ਵਿਚ ਸਵੇਰੇ 10.00 ਵਜੇ ਤੋਂ ਸ਼ਾਮ 5.30 ਵਜੇ ਤੀਕ ਚੱਲੇਗਾ ਅਤੇ ਇਸ ਦੌਰਾਨ ਸ਼ਾਮ ਨੂੰ ਕਵੀ-ਦਰਬਾਰ ਵੀ ਹੋਵੇਗਾ।
ਪੰਜਾਬੀ ਭਾਸ਼ਾ ਨਾਲ ਪਿਆਰ ਕਰਨ ਵਾਲੇ ਸਮੂਹ ਸੱਜਣਾਂ-ਮਿੱਤਰਾਂ, ਭੈਣ-ਭਰਾਵਾਂ ਤੇ ਨੌਜੁਆਨਾਂ ਨੂੰ ਇਸ ਵਿਚ ਸ਼ਾਮਲ ਹੋਣ ਲਈ 20 ਅਕਤੂਬਰ ਐਤਵਾਰ ਦਾ ਦਿਨ ਆਪਣੀ ਡਾਇਰੀ ਵਿਚ ਨੋਟ ਕਰਨ ਅਤੇ ਕੈਲੰਡਰ ਵਿਚ ਮਾਰਕ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ।
ਸੈਮੀਨਾਰ ਸਬੰਧੀ ਵਧੇਰੇ ਜਾਣਕਾਰੀ ਲਈ ਕਰਨ ਅਜਾਇਬ ਸਿੰਘ ਸੰਘਾ (905-965-5509 , ਤਲਵਿੰਦਰ ਸਿੰਘ ਮੰਡ (416-904-3500)। ਮਲੂਕ ਸਿੰਘ ਕਾਹਲੋਂ (905-497-1216) ਜਾਂ ਸੁਖਦੇਵ ਸਿੰਘ ਝੰਡ (647-567-9124) ਨੂੰ ਸੰਪਰਕ ਕੀਤਾ ਜਾ ਸਕਦਾ ਹੈ।

Check Also

ਛੋਟੇ ਬਿਜਨਸਾਂ ਦੇ ਮਾਲਕਾਂ ਦੀ ਸਹਾਇਤਾ ਲਈ ਫੈਡਰਲ ਸਰਕਾਰ ਨੇ ਕੀਤਾ ਨਵਾਂ ਐਲਾਨ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਛੋਟੇ ਅਤੇ ਮਧਿਅਮ ਵਰਗ ਦੇ ਬਿਜ਼ਨੈਸ ਇਸ ਦੇਸ਼ ਦੀ ਤਰੱਕੀ …