ਟੋਰਾਂਟੋਂ/ਰਾਜਿੰਦਰ ਸੈਣੀ : ਭਾਰਤ ਵਿੱਚ ਹੱਕੀਂ ਮੰਗਾਂ ਲਈ ਚਲ ਰਿਹਾ ਕਿਸਾਨ ਅਤੇ ਮਜ਼ਦੂਰ ਸੰਘਰਸ਼ ਜਿੱਥੇ ਹੁਣ ਹਰ ਇੱਕ ਦਾ ਸੰਘਰਸ਼ ਬਣ ਚੁੱਕਾ ਹੈ ਉੱਥੇ ਹੀ ਦੇਸ਼-ਵਿਦੇਸ਼ ਵਿੱਚ ਬੈਠਾ ਹਰ ਕੋਈ ਕਿਸਾਨ ਹਿਤੈਸ਼ੀ ਇਸ ਸੰਘਰਸ਼ ਵਿੱਚ ਆਪੋ-ਆਪਣਾ ਯੋਗਦਾਨ ਪਾ ਰਿਹਾ ਹੈ। ਕਿਤੇ ਕਿਸਾਨਾਂ ਦੇ ਹੱਕਾਂ ਵਿੱਚ ਰੈਲੀਆਂ ਹੋ ਰਹੀਆਂ ਹਨ ਅਤੇ ਕਿਤੇ ਕੰਪਿਊਟਰ ਉੱਤੇ ਆਨਲਾਈਨ ਸਮਾਗਮਾਂ ਰਾਹੀਂ ਕਿਸਾਨ ਸੰਘਰਸ਼ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਇਸੇ ਤਰ੍ਹਾਂ ਲੇਖਕ ਅਤੇ ਗਾਇਕ ਵੀ ਆਪੋ-ਆਪਣਾ ਹਿੱਸਾ ਬਾਖੂਬੀ ਪਾ ਰਹੇ ਹਨ ਅਤੇ ਇਸੇ ਸੰਦਰਭ ਵਿੱਚ ਜਿੱਥੇ ਕਈ ਗੀਤਕਾਰਾਂ ਦੇ ਲਿਖੇ ਗੀਤ ਵੱਖ-ਵੱਖ ਗਾਇਕਾਂ ਵੱਲੋਂ ਰਿਕਾਰਡ ਕਰਵਾ ਕੇ ਕਿਸਾਨ ਅੰਦੋਲਨ ਵਿੱਚ ਆਪਣਾ ਹਿੱਸਾ ਪਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਇੱਥੇ ਵਸਦੇ ਲੇਖਕ ਅਤੇ ਨਾਮਵਰ ਪੱਤਰਕਾਰ ਹਰਜੀਤ ਬਾਜਵਾ ਵੱਲੋਂ ਲਿਖਿਆ ਅਤੇ ਉੱਘੇ ਲੋਕ ਗਾਇਕ ਜਨਾਬ ਸੁਰਿੰਦਰ ਛਿੰਦਾ ਦੀ ਬੁਲੰਦ ਆਵਾਜ਼ ਵਿੱਚ ਗਾਇਆ ਗੀਤ ‘ਚੜ੍ਹ ਕੇ ਪੰਜਾਬ ਆ ਗਿਆ’ ਵੀ ਮਾਰਕੀਟ ਵਿੱਚ ਆ ਗਿਆ ਹੈ ਜਿਸਦੀ ਤਰਜ਼ ਬਣਾਈ ਹੈ ਗਾਇਕ ਮਨਿੰਦਰ ਛਿੰਦਾ ਅਤੇ ਸੰਗੀਤ ਦਿੱਤਾ ਹੈ ਪ੍ਰਸਿੱਧ ਸੰਗੀਤਕਾਰ ਕਰਨ ਪ੍ਰਿੰਸ ਨੇ ਅਤੇ ਵੀਡੀਓ ਬਣਾਈ ਹੈ ਕੋਮਲਦੀਪ ਸ਼ਾਰਦਾ ਕੇ ਡੀ ਟੋਰਾਂਟੋਂ ਨੇ, ਜਿਸ ਬਾਰੇ ਜਾਣਕਾਰੀ ਦਿੰਦਿਆਂ ਗਾਇਕ ਸੁਰਿੰਦਰ ਛਿੰਦਾ ਨੇ ਦੱਸਿਆ ਕਿ ਇਹ ਗੀਤ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਤਿਆਰ ਕੀਤਾ ਹੈ ਅਤੇ ਕਿਸਾਨੀ ਸੰਗਰਸ਼ ਦੀ ਬਾਤ ਪਾਉਂਦਾ ਇਹ ਗੀਤ ਹਰ ਕਿਸਾਨ ਦੇ ਕੋਲ ਜ਼ਰੂਰ ਪਹੁੰਚਣਾ ਚਾਹੀਦਾ ਹੈ। ਲੰਘੇ ਬੁੱਧਵਾਰ ਨੂੰ ‘ਪਰਵਾਸੀ ਰੇਡਿਓ’ ਤੇ ਖਾਸ ਗੱਲਬਾਤ ਦੌਰਾਨ ਗਾਇਕ ਸੁਰਿੰਦਰ ਛਿੰਦਾ ਨੇ ਜਿੱਥੇ ਇਸ ਗੀਤ ਬਾਰੇ ਦੱਸਿਆ, ਉੱਥੇ ਇਸਦੇ ਗਾਇਕ ਹਰਜੀਤ ਬਾਜਵਾ ਹੋਰਾਂ ਦੀ ਵੀ ਇੰਨਾ ਵਧੀਆ ਗੀਤ ਲਿਖਣ ਲਈ ਰੱਜ ਕੇ ਤਾਰੀਫ ਕੀਤੀ। ਇਸ ਇੰਟਰਵਿਊ ਸਮੇਂ ਹਰਜੀਤ ਬਾਜਵਾ ਖੁਦ ਵੀ ਹਾਜ਼ਰ ਸਨ ਅਤੇ ਜਿੱਥੇ ਉਨ੍ਹਾਂ ਨੇ ਸੁਰਿੰਦਰ ਸ਼ਿੰਦਾ ਹੋਰਾਂ ਦਾ ਗੀਤ ਨੂੰ ਗਾਉਣ ਲਈ ਅਤੇ ਕੋਮਲਦੀਪ ਵੱਲੋਂ ਵਧੀਆ ਵੀਡੀਓ ਬਨਾਊਣ ਲਈ ਧੰਨਵਾਦ ਕੀਤਾ, ਉੱਥੇ ‘ਪਰਵਾਸੀ’ ਮੀਡੀਆ ਦਾ ਇਸ ਗੀਤ ਨੂੰ ਪ੍ਰਮੋਟ ਕਰਨ ਲਈ ਵੀ ਵਿਸ਼ੇਸ਼ ਧੰਨਵਾਦ ਕੀਤਾ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …