ਬਰੈਂਪਟਨ : ਬਰੈਂਪਟਨ ਪੂਰਬੀ ਤੋਂ ਸੰਸਦ ਮੈਂਬਰ ਰਾਜ ਗਰੇਵਾਲ ਨੂੰ 2019 ਦੀਆਂ ਆਗਾਮੀ ਚੋਣਾਂ ਲਈ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਮੁੜ ਨਾਮਜ਼ਦ ਕੀਤਾ ਗਿਆ। ਐੱਮਪੀ ਗਰੇਵਾਲ ਨੂੰ ਬਰੈਂਪਟਨ ਪੂਰਬੀ ਤੋਂ 2015 ਵਿੱਚ ਸੰਸਦ ਮੈਂਬਰ ਚੁਣਿਆ ਗਿਆ ਸੀ। ਉਨਾਂ ਨੇ ਵਿੱਤ ‘ਤੇ ਸਟੈਂਡਿੰਗ ਕਮੇਟੀ ਵਿੱਚ ਤਿੰਨ ਸਾਲ ਮੈਂਬਰ ਵਜੋਂ ਸੇਵਾਵਾਂ ਨਿਭਾਈਆਂ ਅਤੇ ਹਾਲ ਹੀ ਵਿੱਚ ਉਨਾਂ ਨੂੰ ਸਿਹਤ ‘ਤੇ ਸਟੈਂਡਿੰਗ ਕਮੇਟੀ ਦਾ ਮੈਂਬਰ ਲਾਇਆ ਗਿਆ। ਸ਼੍ਰੀ ਗਰੇਵਾਲ ਅਜਿਹੇ ਐੱਮਪੀ ਹਨ ਜਿਨਾਂ ਤੱਕ ਵੋਟਰ ਆਸਾਨੀ ਨਾਲ ਪਹੁੰਚ ਸਕਦੇ ਹਨ। ਉਹ ਆਪਣੇ ਹਲਕੇ ਦੇ ਲੋਕਾਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਉਨਾਂ ਦਾ ਨਿਪਟਾਰਾ ਕਰਦੇ ਹਨ।
Check Also
ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …