ਬਰੈਂਪਟਨ/ਹਰਜੀਤ ਬੇਦੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਜਨਰਲ ਬਾਡੀ ਦੇ ਫੈਸਲੇ ਮੁਤਾਬਕ ਬਰੈਂਪਟਨ ਦੇ ਐਮ ਪੀਜ਼ ਨੂੰ ਮਿਲਣ ਦੇ ਤੀਜੇ ਪੜਾਅ ਵਿੱਚ ਐਮ ਪੀ ਕਮਲ ਖਹਿਰਾ ਦੇ ਦਫਤਰ ਵਿੱਚ ਉਸ ਨਾਲ ਮੀਟਿੰਗ ਕੀਤੀ ਗਈ। ਵਫਦ ਵਿੱਚ ਸ਼ਾਮਲ ਪ੍ਰੋ; ਨਿਰਮਲ ਸਿੰਘ ਧਾਰਨੀ, ਦੇਵ ਸੂਦ, ਕਰਤਾਰ ਚਾਹਲ ਅਤੇ ਬੰਤ ਸਿੰਘ ਰਾਓ ਆਦਿ ਨੇ ਸੀਨੀਅਰਜ਼ ਸਬੰਧੀ ਮੰਗਾਂ ਦਾ ਮੰਗ ਚਾਰਟਰ ਦੇ ਕੇ ਉਹਨਾਂ ਮੰਗਾਂ ਬਾਰੇ ਵਿਸਥਾਰ ਨਾਲ ਆਪਣਾ ਪੱਖ ਪੇਸ਼ ਕੀਤਾ। ਇਸ ਮੀਟੰਗ ਦੌਰਾਨ ਵਫਦ ਨੇ 65 ਸਾਲ ਦੀ ਉਮਰ ਹੋਣ ‘ਤੇ 10 ਸਾਲ ਦੀ ਠਹਿਰ ਪੂਰੀ ਨਾ ਹੋਣ ਦੀ ਸੂਰਤ ਵਿੱਚ ਘੱਟੋ ਘੱਟ 500 ਡਾਲਰ ਗੁਜਾਰਾ ਭੱਤਾ, ਵਿਦੇਸ਼ੀ ਪ੍ਰਾਪਰਟੀ ਦੀ ਹੱਦ ਇੱਕ ਮਿਲੀਅਨ ਡਾਲਰ ਮਿੱਥਣ, ਗਰੀਬੀ ਰੇਖਾ ਦੀ ਹੱਦ ਘੱਟੋ ਘੱਟ 35 ਹਜਾਰ ਡਾਲਰ ਸਾਲਾਨਾ, ਪੈਨਸ਼ਨਰਜ਼ ਦੁਆਰਾ ਕੀਤੇ ਗਏ ਕੰਮ ਦੀ ਆਮਦਨ ਤੇ ਵੱਧ ਇਨਕਮ ਟੈਕਸ ਰਿਬੇਟ ਅਤੇ ਕਿਸੇ ਹੋਰ ਦੇਸ਼ ਵਿਚਲੀ ਆਮਦਨ ਤੋਂ ਟੈਕਸ ‘ਤੇ ਛੋਟ ਆਦਿ ਮਸਲਿਆਂ ‘ਤੇ ਗੰਭੀਰਤਾ ਨਾਲ ਆਪਣਾ ਪੱਖ ਰੱਖਿਆ। ਜਿਸ ‘ਤੇ ਐਮ ਪੀ ਕਮਲ ਖਹਿਰਾ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਸਹਿਮਤ ਹਾਂ ਤੇ ਤੁਹਾਡੀਆਂ ਮੰਗਾਂ ਦੀ ਪੂਰਤੀ ਲਈ ਆਪਣਾ ਹਰ ਸੰਭਵ ਯਤਨ ਕਰਾਂਗੀ। ਐਸੋਸੀਏਸ਼ਨ ਇਸ ਤੋਂ ਪਹਿਲਾਂ ਬਰੈਂਪਟਨ ਦੇ ਦੋ ਐਮ ਪੀਜ਼ ਨੂੰ ਮਿਲ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਐਸੋਸੀਏਸ਼ਨ ਬਰੈਂਪਟਨ ਦੇ ਬਾਕੀ ਰਹਿੰਦੇ ਐਮ ਪੀਜ਼ ਨੂੰ ਮਿਲੇਗੀ ਤਾਂ ਜੋ ਫੈਡਰਲ ਪੱਧਰ ਦੀਆਂ ਮੰਗਾਂ ਮੰਨਵਾਉਣ ਲਈ ਅਵਾਜ਼ ਹੋਰ ਬੁਲੰਦ ਹੋ ਸਕੇ। ਐਸੋਸੀਏਸ਼ਨ ਸਬੰਧੀ ਕਿਸੇ ਵੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਬਲਵਿੰਦਰ ਬਰਾੜ647-262-4026, ਪ੍ਰੋ: ਨਿਰਮਲ ਧਾਰਨੀ 416-670-5874, ਕਰਤਾਰ ਚਾਹਲ 647-854-8746, ਦੇਵ ਸੂਦ 416-533-0722 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪੀਐੱਸਬੀ ਸੀਨੀਅਰਜ਼ ਕਲੱਬ ਨੇ ਮਲਟੀਕਲਚਰਲ ਡੇਅ ਸਮਾਗ਼ਮ ਦੌਰਾਨ ਦੰਦਾਂ ਦੀ ਸੰਭਾਲ ਬਾਰੇ ਕੀਤਾ ਸੈਮੀਨਾਰ ਦਾ ਆਯੋਜਨ
ਟੋਰਾਂਟੋ ਮਿਊਜ਼ੀਕਲ ਗਰੁੱਪ ਵੱਲੋਂ ਮੈਂਬਰਾਂ ਦਾ ਕੀਤਾ ਗਿਆ ਮਨੋਰੰਜਨ ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ …