ਬਰੈਂਪਟਨ/ਡਾ.ਸੋਹਨ ਸਿੰਘ
ਆਮ ਤੌਰ ‘ਤੇ ਸੀਨੀਅਰਜ਼ ਕਲੱਬਜ਼ ਗਰਮੀ ਰੁੱਤ ਦੀਆਂ ਕੁੱਝ ਸਰਗਰਮੀਆਂ ਤੋਂ ਬਾਅਦ ਹੋਰ ਫੰਕਸ਼ਨ ਕਰਨੇ ਬੰਦ ਕਰ ਦਿੰਦੀਆਂ ਹਨ ਪਰ ਕੈਲਡਰਸਟੋਨ ਸੀਨੀਅਰਜ਼ ਕਲੱਬ ਨੇ ਫੈਸਲਾ ਕੀਤਾ ਹੈ ਕਿ ਉਹ ਆਪਣੇ ਮੈਂਬਰਜ਼ ਦੀ ਬਿਹਤਰੀ ਲਈ ਸਰਦੀ ਰੁੱਤ ਵਿੱਚ ਵੀ ਉਹਨਾਂ ਦੇ ਦਿਲਚਸਪੀ ਵਾਲੇ ਪ੍ਰੋਗਰਾਮ ਕਰੇਗੀ। ਸਤੰਬਰ 28 ਨੂੰ ਦੀਵਾਲੀ ਦਾ ਤਿਉਹਾਰ ਬੜੀ ਸ਼ਾਨੋ ਸ਼ੌਕਤ ਨਾਲ ਮਨਾਉਣ ਤੋਂ ਬਾਦ ਕਲੱਬ ਮੈਂਬਰਜ਼ ਨੇ ਬੜੇ ਹੀ ਪਿਆਰ ਤੇ ਇਤਫਾਕ ਨਾਲ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ। ਇਹ ਪ੍ਰੋਗਰਾਮ ਵਾਲਨੱਟ ਗਰੋਵ ਪਬਲਿਕ ਸਕੂਲ ਵਿੱਚ 16 ਨਵੰਬਰ ਨੂੰ ਸ਼ਾਮ ਦੇ 5-7 ਵੱਜੇ ਇੱਕ ਵੱਡੇ ਹਾਲ ਵਿੱਚ ਹੋਇਆ। ॥ਸਤਿ ਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜੱਗ ਚਾਨਣ ਹੋਆ॥ ਗੁਰੂ ਨਾਨਕ ਦੇਵ ਜੀ ਨੇ ਅਗਿਆਨਤਾ ਅਤੇ ਵਹਿਮਾਂ ਭਰਮਾਂ ਦੇ ਘੁੱਪ ਹਨੇਰੇ ਵਿੱਚ ਫਸੀ ਮਨੁੱਖਤਾ ਦੇ ਕਲਿਆਣ ਲਈ ਜਨਮ ਲਿਆ । ਗੁਰੂ ਜੀ ਨੇ ਸਿੱਖੀ ਦਾ ਬੂਟਾ ਲਾ ਕੇ ਤਿੰਨ ਉਦੇਸ਼ਾਂ ਦੀ ਪਾਲਣਾ ‘ਤੇ ਜ਼ੋਰ ਦਿੱਤਾ। ਉਹ ਹਨ 1. ਕਿਰਤ ਕਰਨਾ 2. ਨਾਮ ਜੱਪਣਾ 3. ਵੰਡ ਛਕਣਾ। ਸਤਿਗੁਰ ਜੀ ਨੇ ਆਪਣੀ ਧੁਰ ਕੀ ਬਾਣੀ ਰਾਹੀਂ ਬਹੁਤ ਸਾਰੀਆਂ ਸਮਾਜਿਕ ਕੁਰੀਤੀਆਂ ਦਾ ਖੰਡਨ ਕੀਤਾ ਅਤੇ ਖਾਸ ਕਰਕੇ ਔਰਤ ਵਰਗ ਦੀ ਬਰਾਬਰਤਾ ‘ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ”ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਉਹਨਾਂ ਕਿਹਾ ਕਿ ਪ੍ਰਮਾਤਮਾ ਇੱਕ ਹੈ ਅਤੇ ਉਹ ਸਰਵ ਵਿਆਪਕ ਹੈ। ਇਸ ਮੌਕੇ ‘ਤੇ ਬੋਲਣ ਵਾਲਿਆਂ ਵਿੱਚ ਸਨ ਸਤਵੰਤ ਸਿੰਘ ਬੋਪਾਰਾਏ, ਰੇਸ਼ਮ ਸਿੰਘ ਦੋਸਾਂਝ ਅਤੇ ਡਾ. ਸੋਹਨ ਸਿੰਘ ਜਿਹਨਾਂ ਨੇ ਮੈਂਬਰਜ਼ ਨੂੰ ਗੁਰੂ ਜੀ ਦੇ ਦੱਸੇ ਮਾਰਗ ਤੇ ਚੱਲਣ ਵਾਸਤੇ ਪ੍ਰੇਰਤ ਕੀਤਾ। ਚਾਹ ਅਤੇ ਮਠਿਆਈਆਂ ਦਾ ਲੰਗਰ ਅਟੁੱਟ ਵਰਤਾਇਆ ਗਿਆ ਜਿਸ ਦੀ ਸੇਵਾ ਗੋਬਿੰਦਰ ਸਿੰਘ ਰਾਏ ਪਰਿਵਾਰ ਨੇ ਲਈ। ਉਮੀਦ ਕਰਦੇ ਹਾਂ ਕਿ ਅਗਲਾ ਪ੍ਰੋਗਰਾਮ ਜਲਦੀ ਹੀ ਹੋਵੇਗਾ ਜਿਸ ਦੀ ਸੂਚਨਾ ਮੈਂਬਰਜ਼ ਨੂੰ ਦੇ ਦਿੱਤੀ ਜਾਵੇਗੀ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …