Breaking News
Home / ਸੰਪਾਦਕੀ / ਲਹੂਪੀਣੀਆਂ ਪੰਜਾਬਦੀਆਂ ਸੜਕਾਂ

ਲਹੂਪੀਣੀਆਂ ਪੰਜਾਬਦੀਆਂ ਸੜਕਾਂ

editorial6-680x365-300x161ਵਿਸ਼ਵਸਿਹਤਸੰਸਥਾਦੀਰਿਪੋਰਟਮੁਤਾਬਕਹਰਸਾਲ ਦੁਨੀਆ ਭਰ ‘ਚ ਸੜਕਦੁਰਘਟਨਾਵਾਂ 13 ਲੱਖ ਲੋਕਾਂ ਲਈ ਮੌਤ ਦਾਕਾਰਨਬਣਦੀਆਂ ਹਨਅਤੇ ਪੰਜਕਰੋੜ ਨੂੰ ਜ਼ਖ਼ਮੀਅਤੇ ਨਕਾਰਾਕਰਦੀਆਂ ਹਨ। ਇਕੱਲੇ ਭਾਰਤਅੰਦਰਹਰਸਾਲਸਾਢੇ ਤਿੰਨ ਲੱਖ ਸੜਕਹਾਦਸਿਆਂ ਵਿਚ ਇਕ ਲੱਖ ਤੋਂ ਵੱਧ ਲੋਕਮਾਰੇ ਜਾਂਦੇ ਹਨਅਤੇ 50 ਲੱਖ ਜ਼ਖ਼ਮੀ ਹੋ ਜਾਂਦੇ ਹਨ। ਪੰਜਾਬਦੀਸਥਿਤੀਸੜਕਹਾਦਸਿਆਂ ਦੇ ਮਾਮਲੇ ‘ਚ ਬਹੁਤ ਖ਼ਤਰਨਾਕਹੈ। ਕੋਈ ਦਿਨ ਅਜਿਹਾ ਨਹੀਂ ਹੁੰਦਾ ਜਦੋਂ ਦੋ-ਚਾਰਪਰਿਵਾਰਸੜਕਹਾਦਸਿਆਂ ਵਿਚਖ਼ਤਮਨਾ ਹੋਏ ਹੋਣ।ਪੰਜਾਬ ‘ਚ ਹਰਸਾਲਲਗਭਗ 6000 ਸੜਕਹਾਦਸੇ ਵਾਪਰਦੇ ਹਨਜਿਨ੍ਹਾਂ ਵਿਚ 4600 ਤੋਂ ਵੱਧ ਵਿਅਕਤੀਆਪਣੀਜਾਨ ਗੁਆ ਬੈਠਦੇ ਹਨਜਦੋਂਕਿ 5000 ਤੋਂ ਵੱਧ ਗੰਭੀਰਰੂਪ ‘ਚ ਜ਼ਖ਼ਮੀ ਹੋ ਜਾਂਦੇ ਹਨ। ਕੌਮੀ ਅਪਰਾਧਬਿਊਰੋ ਦੀਰਿਪੋਰਟਅਨੁਸਾਰਸੜਕਹਾਦਸਿਆਂ ਵਿਚਮਾਰੇ ਜਾਣਵਾਲੇ ਵਿਅਕਤੀਆਂ ਦੀਗਿਣਤੀ ਪੱਖੋਂ ਪੰਜਾਬਭਾਰਤ ਦੇ ਪਹਿਲੇ ਪੰਜਸੂਬਿਆਂ ਵਿਚ ਆਉਂਦਾ ਹੈ।
ਵੱਖ-ਵੱਖ ਅਧਿਐਨਾਂ ਅਨੁਸਾਰ ਵੱਧ ਰਹੇ ਸੜਕਹਾਦਸਿਆਂ ਦਾ ਮੁੱਖ ਕਾਰਨ ਗੱਡੀਆਂ ਦੀ ਵੱਧ ਰਹੀਗਿਣਤੀ, ਤੇਜ਼ ਰਫ਼ਤਾਰ, ਗੈਰਮਿਆਰੀਸੜਕਾਂ, ਅਣਗਹਿਲੀਅਤੇ ਮੋਬਾਈਲਫ਼ੋਨਾਂ ਦੀਵਰਤੋਂ ਹੈ। 70 ਫ਼ੀਸਦੀਸੜਕਹਾਦਸੇ ਡਰਾਈਵਰਾਂ ਦੀ ਗਲਤੀਕਾਰਨਵਾਪਰਦੇ ਹਨ, 60 ਫ਼ੀਸਦੀਹਾਦਸਿਆਂ ਦਾਕਾਰਨ ਗੱਡੀ ਨੂੰ ਲੋੜੋਂ ਵੱਧ ਭਜਾਉਣਾ, 38 ਫ਼ੀਸਦੀਕਾਰਨਡਰਾਈਵਰਵਲੋਂ ਨਸ਼ਾਕੀਤਾਹੋਣਾਅਤੇ 40 ਫ਼ੀਸਦੀਹਾਦਸੇ ਸੜਕਾਂ ਦੀਠੀਕਬਣਤਰਨਾਹੋਣਕਾਰਨਵਾਪਰਦੇ ਹਨ।
ਪੰਜਾਬਵਿਚਸੜਕਹਾਦਸਿਆਂ ਦਾਸਭ ਤੋਂ ਵੱਡਾ ਕਾਰਨਆਵਾਜਾਈਸਾਧਨਾਂ ਦੇ ਅਨੁਪਾਤ ‘ਚ ਲੋੜੀਂਦੀਸੜਕਵਿਵਸਥਾ ਦੇ ਵਿਸਥਾਰਦੀਘਾਟਹੈ।ਪਿਛਲੇ ਸਾਲਾਂ ਦੌਰਾਨ ਪੰਜਾਬਵਿਚ ਨਿੱਜੀ ਆਵਾਜਾਈਸਾਧਨਾਂ ਵਿਚਬੜੀ ਤੇਜ਼ੀ ਨਾਲਵਾਧਾ ਹੋਇਆ ਹੈ।ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬਕਾਰਾਂ, ਜੀਪਾਂ ਤੇ ਵੈਨਾਂ ਸਮੇਤਚਾਰ-ਪਹੀਆਵਾਹਨਾਂ ਦੀਗਿਣਤੀ ਦੇ ਮਾਮਲੇ ‘ਚ ਦੇਸ਼ਭਰਵਿਚ ਚੌਥੇ ਨੰਬਰ’ਤੇ ਹੈ, ਜਦਕਿ ਦੋ-ਪਹੀਆਵਾਹਨਾਂ ਦੀ ਮੌਜੂਦਗੀ ਪੱਖੋਂ ਪੰਜਾਬਦੇਸ਼ਦਾਦੂਜਾਮੋਹਰੀਸੂਬਾਬਣ ਗਿਆ ਹੈ। ਸਾਲ 1980 ਵਿਚਪੰਜਾਬਵਿਚਕੇਵਲ 3.6 ਲੱਖਵਾਹਨਸਨ, ਜੋ ਹੁਣ ਵੱਧ ਕੇ 52.74 ਲੱਖ ਹੋ ਗਏ ਹਨ। ਬੇਸ਼ੱਕ ਪਿਛਲੇ ਕੁਝ ਸਾਲਾਂ ‘ਚ ਪੰਜਾਬਸਰਕਾਰ ਨੇ ਆਵਾਜਾਈਵਿਵਸਥਾ ਦੇ ਖੇਤਰਵਿਚ ਬਹੁਤ ਤੇਜ਼ੀ ਨਾਲਵਿਕਾਸਕਰਵਾਇਆਹੈ। ਵੱਡੀਆਂ ਸੜਕਾਂ, ਫ਼ੋਰਲੇਨਹਾਈਵੇਅ, ਫ਼ਲਾਈਓਵਰਅਤੇ ਹੋਰ ਪੁਲਾਂ ਦਾਨਿਰਮਾਣ ਹੋਇਆ ਅਤੇ ਹੋ ਰਿਹਾਹੈ। ਇਸ ਦੇ ਬਾਵਜੂਦ ਜਿਸ ਅਨੁਪਾਤ ‘ਚ ਸਾਡੇ ਸੂਬੇ ਅੰਦਰਆਵਾਜਾਈਵਿਚਵਾਧਾ ਹੋ ਰਿਹਾ ਹੈ, ਉਸ ਅਨੁਪਾਤ ‘ਚ ਸੜਕੀਵਿਵਸਥਾਵਿਕਸਿਤਨਹੀਂ ਹੋ ਰਹੀ।
ਹਾਦਸਿਆਂ ਦਾਦੂਜਾਕਾਰਨਅਣਗਹਿਲੀਹੈ। ਇਕ ਦੂਜੇ ਤੋਂ ਅੱਗੇ ਲੰਘਣਦੀਕਾਹਲਵਿਚ ਕਈ ਵਾਰਸੜਕਾਂ ‘ਤੇ ਡਰਾਈਵਰਇੰਨੇ ਜ਼ਿਆਦਾ ਜ਼ੋਖਮਲੈਲੈਂਦੇ ਹਨ ਕਿ ਉਹ ਕਈ ਜਾਨਾਂ ਦਾ ਖੌਅ ਬਣਜਾਂਦਾਹੈ।ਸੜਕਹਾਦਸਿਆਂ ਦਾ ਇਕ ਹੋਰਅਹਿਮਕਾਰਨਸੜਕ ਸੁਰੱਖਿਆ ਨਿਯਮਾਂ ਦੀਜਾਣਕਾਰੀਨਾਹੋਣਾ ਜਾਂ ਪਾਲਣਾਨਾਕਰਨਾਹੈ।ਭਾਰਤਵਿਚ ਗੱਡੀਆਂ ਦੇ ਡਰਾਈਵਰਾਂ ਨੂੰ ਸੜਕ ਸੁਰੱਖਿਆ ਨਿਯਮਾਂ ਅਤੇ ਸੜਕੀਚਿੰਨ੍ਹਾਂ ਦੀਪੂਰੀਜਾਣਕਾਰੀਨਹੀਂ ਹੁੰਦੀ।
ਭਾਰਤਦੀਆਂ ਸੜਕਾਂ ਨੂੰ ਜੇਕਰ ਪੱਛਮੀ ਜਾਂ ਵਿਕਸਿਤਦੇਸ਼ਾਂ ਦੇ ਮਿਆਰਾਂ ‘ਤੇ ਪਰਖੀਏ ਤਾਂ ਸ਼ਾਇਦ ਹੀ ਕੋਈ ਕੌਮੀ ਜਾਂ ਰਾਜਮਾਰਗ ਉਨ੍ਹਾਂ ਮਿਆਰਾਂ ‘ਤੇ ਕਿਸੇ ਇਕ ਪੱਖੋਂ ਵੀਪੂਰਾ ਉਤਰ ਸਕੇ। ਇਕੋ ਸੜਕ’ਤੇ ਟਾਂਗਾ, ਸਾਈਕਲ, ਟਰਾਲੀ, ਬੱਸਾਂ, ਟਰੱਕ, ਸਕੂਟਰਅਤੇ ਕਾਰਾਂ ਤੱਕ ਚੱਲਦੀਆਂ ਹਨ। ਬਹੁਤ ਸਾਰੇ ਭਿਆਨਕਹਾਦਸੇ ਤਾਂ ਸੜਕ’ਤੇ ਵਾਹਨ ਦੇ ਅੱਗੇ ਅਚਾਨਕਅਵਾਰਾਪਸ਼ੂਆਂ ਦੇ ਆ ਜਾਣਕਾਰਨਵਾਪਰਦੇ ਹਨ।
ਸੜਕਹਾਦਸਿਆਂ ਦਾ ਇਕ ਹੋਰਅਹਿਮਕਾਰਨਮਿਆਦ ਪੁਗਾ ਚੁੱਕੀਆਂ ਗੱਡੀਆਂ ਦਾਵੀਬੇਰੋਕਸੜਕਾਂ ‘ਦੇ ਦੌੜਨਾ ਹੈ।ਪਿਛੇ ਜਿਹੇ ਪੰਜਾਬਵਿਚ ਕਈ ਸਕੂਲੀਵਾਹਨਾਂ ਨੂੰ ਵਾਪਰੇ ਹਾਦਸਿਆਂ ਦੌਰਾਨ ਇਹ ਗੱਲ ਸਾਹਮਣੇ ਆਉਂਦੀਰਹੀ ਹੈ ਕਿ ਸਕੂਲਮਾਲਕਾਂ ਵਲੋਂ ਸਮਾਂ ਵਿਹਾਅ ਚੁੱਕੀਆਂ ਬੱਸਾਂ ਖਰੀਦ ਕੇ ਠੀਕਕਰਵਾ ਕੇ ਬੱਚਿਆਂ ਦੀ ਢੋਆ-ਢੁਆਈ ਲਈਲਗਾਲਈਆਂ ਜਾਂਦੀਆਂ ਹਨ, ਅਜਿਹੇ ਗੈਰ-ਕਾਨੂੰਨੀਵਾਹਨਾਂ ‘ਤੇ ਸਾਡੇ ਟਰਾਂਸਪੋਰਟਵਿਭਾਗ ਦੀਨਜ਼ਰਪਤਾਨਹੀਂ ਕਿਉਂ ਨਹੀਂ ਪੈਂਦੀ?  ਕਈ ਸਾਲਪਹਿਲਾਂ ਪੰਜਾਬਪ੍ਰਬੰਧਕੀਸੁਧਾਰਕਮਿਸ਼ਨ ਨੇ ਆਪਣੀਰਿਪੋਰਟਵਿਚ ਕਿਹਾ ਸੀ ਕਿ ਮਿਆਰੀਜਨਤਕਟਰਾਂਸਪੋਰਟਸਾਧਨਾਂ ਦੀਘਾਟਕਾਰਨਲੋਕ ਬਹੁਗਿਣਤੀ ਵਿਚ ਨਿੱਜੀ ਆਵਾਜਾਈਸਾਧਨਾਂ ਦੀਵਰਤੋਂ ਕਰਦੇ ਹਨ ਜਿਸ ਕਾਰਨਸੜਕਾਂ ‘ਤੇ ਆਵਾਜਾਈਵਿਚਭਾਰੀਵਾਧਾ ਹੋ ਰਿਹਾ ਹੈ ਅਤੇ ਨਤੀਜੇ ਵਜੋਂ ਸੜਕਦੁਰਘਟਨਾਵਾਂ ਵੱਧ ਰਹੀਆਂ ਹਨ। ਇਸ ਲਈਸਰਕਾਰ ਨੂੰ ਨਿੱਜੀ ਆਵਾਜਾਈਸਾਧਨਾਂ ਦੀਵਰਤੋਂ ਘਟਾਉਣ ਲਈਜਨਤਕਆਵਾਜਾਈਵਿਵਸਥਾ ਨੂੰ ਸੁਚਾਰੂ ਅਤੇ ਵਿਸਥਾਰਿਤਕਰਨਾਚਾਹੀਦਾਹੈ।ਪੰਜਾਬਸਰਕਾਰ ਨੂੰ ਦੇਸ਼ ਦੇ ਵੱਡੇ ਸ਼ਹਿਰਾਂ ਵਾਂਗ ਪੰਜਾਬਵਿਚਮਿਆਰੀਜਨਤਕਟਰਾਂਸਪੋਰਟਪ੍ਰਬੰਧ ਮੁਹੱਈਆ ਕਰਵਾਉਣੇ ਚਾਹੀਦੇ ਹਨ।ਸੂਬੇ ਦੇ ਮੁੱਖ ਸ਼ਹਿਰਾਂ ਦਰਮਿਆਨ’ਮੈਟਰੋ ਰੇਲਾਂ’ਵਰਗੇ ਪ੍ਰਾਜੈਕਟਸੂਬੇ ਵਿਚ ਵੱਧ ਰਹੇ ਆਵਾਜਾਈਸੰਕਟ ਨੂੰ ਕਾਬੂਕਰਸਕਦੇ ਹਨ।
ਸਰਕਾਰ ਨੂੰ ਸੜਕ’ਤੇ ਚੱਲਣ ਵਾਲੇ ਹਰਵਿਅਕਤੀ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਪ੍ਰਤੀਪੂਰੀਤਰ੍ਹਾਂ ਜਾਗਰੂਕਅਤੇ ਸੁਚੇਤ ਕਰਨਾਚਾਹੀਦਾਹੈ।ਆਵਾਜਾਈਚਿੰਨ੍ਹਾਂ, ਡਿੱਪਰ ਦੇਣਅਤੇ ਮੁੜਣ ਵੇਲੇ ਅੱਗੇ-ਪਿੱਛੇ ਦੇਖਣਅਤੇ ਇਸ਼ਾਰਾਦੇਣ, ਅੱਗੇ ਚੱਲ ਰਹੇ ਵਾਹਨ ਤੋਂ ਦੂਰੀ ਰੱਖਣ ਆਦਿਕਾਨੂੰਨਾਂ ਤੋਂ ਜਾਣੂ ਕਰਵਾਉਣਾ ਚਾਹੀਦਾਹੈ।ਆਵਾਜਾਈਨਿਯਮਾਂ ਸਬੰਧੀਸਕੂਲੀਸਿਲੇਬਸਵਿਚਪਾਠਕ੍ਰਮਸ਼ਾਮਲਕਰਨਾਚਾਹੀਦਾ ਹੈ ਤਾਂ ਜੋ ਬੱਚਿਆਂ ਵਿਚ ਹੀ ਆਵਾਜਾਈ ਅਨੁਸ਼ਾਸਨ ਅਤੇ ਨਿਯਮਾਂ ਦੀਪਾਲਣਾਪਕੇਰੀਕੀਤੀਜਾਵੇ।
ਵਿਕਸਿਤ ਮੁਲਕਾਂ ਵਿਚਵਾਹਨ ਚਲਾਉਣ ਦਾਲਾਇਸੰਸ ਬਣਾਉਣਾ ਕਿਸੇ ਵਿਦਿਅਕਇਮਤਿਹਾਨ ਨੂੰ ਪਾਸਕਰਨ ਤੋਂ ਵੀਕਠਿਨ ਹੁੰਦਾ ਹੈ, ਜਦੋਂਕਿ ਸਾਡੇ ਦੇਸ਼ਵਿਚਸਥਿਤੀ ਇਸ ਦੇ ਉਲਟ ਹੈ।ਸਾਡੇ ਦੇਸ਼ਵਿਚਡਰਾਈਵਿੰਗ ਲਾਇਸੰਸ ਬਣਾਉਣ ਦੀਪ੍ਰਕਿਰਿਆਪੂਰੀਤਰ੍ਹਾਂ ਦੋਸ਼ਪੂਰਨਹੈ।ਵਿਕਸਿਤਦੇਸ਼ਾਂ ਵਿਚਡਰਾਈਵਿੰਗ ਲਾਇਸੰਸ ਬਣਾਉਣ ਲਈ ਇਕ ਔਖੀ ਪ੍ਰਕਿਰਿਆਵਿਚੋਂ ਲੰਘਣਾਪੈਂਦਾਹੈ।ਲਾਇਸੰਸਬਣਨ ਤੋਂ ਪਹਿਲਾਂ ਛੇ ਹਫ਼ਤੇ ਤੱਕ ਦੀਸਿਖਲਾਈ ਦਿੱਤੀ ਜਾਂਦੀ ਹੈ, ਜਿਸ ਵਿਚਸੜਕ ਸੁਰੱਖਿਆ ਅਤੇ ਆਵਾਜਾਈਨਿਯਮਾਂ ਦੀਪੂਰੀਜਾਣਕਾਰੀਦੇਣ ਦੇ ਨਾਲ-ਨਾਲਨਿਵੇਦਕ ਨੂੰ ਲਾਇਸੰਸਦੇਣ ਤੋਂ ਪਹਿਲਾਂ ਸੜਕੀਕਾਨੂੰਨਾਂ ਮੁਤਾਬਕ ਵਾਹਨ ਚਲਾਉਣ ‘ਚ ਪੱਕਾ ਕਰ ਦਿੱਤਾ ਜਾਂਦਾਹੈ।ਸੜਕਹਾਦਸਿਆਂ ਨੂੰ ਰੋਕਣਲਈਭਾਰਤਸਰਕਾਰ ਨੂੰ ਵੀਆਪਣੇ ਡਰਾਈਵਿੰਗ ਲਾਇਸੰਸਕਾਨੂੰਨਾਂ ਨੂੰ ਸਖ਼ਤਕਰਨਾਚਾਹੀਦਾਹੈ।ਨਸ਼ੇ ਕਰਕੇ ਗੱਡੀਆਂ ਚਲਾਉਣ ਵਾਲਿਆਂ ਨੂੂੰ ਫ਼ੜਨਲਈਯੰਤਰਾਂ ਦੀਸਹਾਇਤਾਨਾਲਸਖ਼ਤੀਨਾਲ ਮੁਹਿੰਮ ਚਲਾਉਣੀ ਚਾਹੀਦੀਹੈ।ਸਮਾਜ-ਸੇਵੀਜਥੇਬੰਦੀਆਂ ਨੂੰ ਵੀਆਵਾਜਾਈਨਿਯਮਾਂ ਸਬੰਧੀਲੋਕ-ਚੇਤਨਾਪੈਦਾਕਰਨਲਈਯਤਨਕਰਨੇ ਚਾਹੀਦੇ ਹਨ। ਲੋਕਾਂ ਨੂੰ ਵੀਨਸ਼ਿਆਂ ਤੋਂ ਦੂਰਰਹਿਣਅਤੇ ਟ੍ਰੈਫ਼ਿਕਨਿਯਮਾਂ ਦਾਸਖ਼ਤੀਨਾਲਪਾਲਣਾਕਰਨ ਨੂੰ ਆਪਣੀਜੀਵਨ-ਜਾਚ ਦਾ ਹਿੱਸਾ ਬਣਾਏ ਜਾਣਦੀਲੋੜ ਹੈ। ਸਰਕਾਰਅਤੇ ਸਮਾਜ ਦੇ ਸਮੂਹਿਕਯਤਨ ਹੀ ਸੜਕਰਾਹੀਂ ਅਜਾਈਂ ਜਾ ਰਹੀਆਂ ਜਾਨਾਂ ਨੂੰ ਬਚਾਅਸਕਦੇ ਹਨ ।

Check Also

ਭਾਰਤ ‘ਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ

ਭਾਰਤ ਵਿਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜੇਕਰ ਹਵਾ ਪ੍ਰਦੂਸ਼ਣ ਇਸੇ …