ਕਿਹਾ : ਘਾਟੀ ਦੇ ਨੌਜਵਾਨਾਂ ਨੂੰ ਪੱਥਰ ਅਤੇ ਬੰਦੂਕਾਂ ਦੀ ਨਹੀਂ ਬਲਕਿ ਪੜ੍ਹਾਈ-ਲਿਖਾਈ ਦੀ ਜ਼ਰੂਰਤ
ਸ੍ਰੀਨਗਰ/ਬਿਊਰੋ ਨਿਊਜ਼ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਬੁੱਧਵਾਰ ਨੂੰ ਬਾਰਾਮੂਲਾ ’ਚ ਆਪਣੀ ਰੈਲੀ ਦੌਰਾਨ ਅਚਾਨਕ ਹੀ ਆਪਣਾ ਭਾਸ਼ਣ ਰੋਕ ਦਿੱਤਾ। ਜਿਸ ਦਾ ਕਾਰਨ ਸੀ ‘ਅਜਾਨ’ ਦੀ ਨਮਾਜ਼। ਗ੍ਰਹਿ ਮੰਤਰੀ ਨੇ ਕਿਹਾ ਕਿ ਮੈਨੂੰ ਇਕ ਚਿੱਠੀ ਮਿਲੀ ਹੈ ਕਿ ਮਸਜਿਦ ’ਚ ਨਮਾਜ਼ ਦਾ ਸਮਾਂ ਹੋ ਗਿਆ। ਉਨ੍ਹਾਂ ਕਿਹਾ ਕਿ ਜੇਕਰ ਨਮਾਜ਼ ਦਾ ਸਮਾਂ ਸਮਾਪਤ ਹੋ ਗਿਆ ਹੋਵੇ ਤਾਂ ਮੈਂ ਆਪਣਾ ਭਾਸ਼ਣਾ ਦੁਬਾਰਾ ਤੋਂ ਸ਼ੁਰੂ ਕਰ ਦੇਵਾਂ। ਇਸ ਮੌਕੇ ਉਨ੍ਹਾਂ ਕਿਹਾ ਕਿ ਗੁਪਕਾਰ ਮਾਡਲ ’ਚ ਘਾਟੀ ਦੇ ਨੌਜਵਾਨਾਂ ਲਈ ਪੱਥਰ, ਬੰਦ ਕਾਲਜ ਅਤੇ ਬੰਦੂਕਾਂ ਹਨ ਪ੍ਰੰਤੂ ਮੋਦੀ ਮਾਡਲ ’ਚ ਨੌਜਵਾਨਾਂ ਦੇ ਲਈ ਆਈਆਈਐਮ, ਆਈਆਈਟੀ ਅਤੇ ਨੀਟ ਹੈ। ਉਨ੍ਹਾਂ ਕਿਹਾ ਇਸ ਸਮੇਂ ਘਾਟੀ ਦੇ ਨੌਜਵਾਨਾਂ ਨੂੰ ਪੱਥਰ ਅਤੇ ਬੰਦੂਕਾਂ ਦੀ ਜ਼ਰੂਰਤ ਨਹੀਂ ਬਲਕਿ ਪੜ੍ਹਾਈ-ਲਿਖਾਈ ਦੀ ਜ਼ਰੂਰਤ ਹੈ। ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ਨੂੰ ਦੇਸ਼ ਦੀ ਸਭ ਤੋਂ ਵੱਧ ਸ਼ਾਂਤੀਪੂਰਨ ਜਗ੍ਹਾ ਬਣਾਉਣੀ ਚਾਹੁੰਦੇ ਹਾਂ। ਕੁੱਝ ਲੋਕ ਸਾਨੂੰ ਕਹਿੰਦੇ ਹਨ ਕਿ ਸਾਨੂੰ ਪਾਕਿਸਤਾਨ ਨਾਲ ਗੱਲਬਾਤ ਕਰਨੀ ਚਾਹੀਦੀ ਪ੍ਰੰਤੂ ਅਸੀਂ ਪਾਕਿਸਤਾਨ ਨਾਲ ਗੱਲਬਾਤ ਕਿਉਂ ਕਰੀਏ। ਅਸੀਂ ਬਾਰਾਮੂਲਾ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ। ਅਮਿਤ ਸ਼ਾਹ ਨੇ ਕਿਹਾ ਮੋਦੀ ਸਰਕਾਰ ਅੱਤਵਾਦ ਦੇ ਖਿਲਾਫ਼ ਹੈ ਅਤੇ ਅਸੀਂ ਅੱਤਵਾਦ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਸ ਦਾ ਘਾਟੀ ਵਿਚੋਂ ਸਫਾਇਆ ਕਰ ਦੇਵਾਂਗੇ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …