
ਚੰਡੀਗੜ੍ਹ/ਬਿਊਰੋ ਨਿਊਜ਼
ਸਰਕਾਰ ਦੇ ਪਰਵਾਸੀ ਭਾਰਤੀ ਮਾਮਲੇ ਵਿਭਾਗ ਨੇ ਕਰੋਨਾ ਮਹਾਮਾਰੀ ਦੇ ਵਧਦੇ ਖਤਰੇ ਨੂੰ ਦੇਖਦਿਆਂ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀਆਂ ਦੇ ਦਸਤਾਵੇਜ਼ ਤਸਦੀਕ ਕਰਨ ਦੇ ਕੰਮ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਹੈ। ਵਿਭਾਗ ਦੇ ਸੀਨੀਅਰ ਅਧਿਕਾਰੀ ਕ੍ਰਿਪਾ ਸ਼ੰਕਰ ਸਰੋਜ ਨੇ ਦੱਸਿਆ ਕਿ ਵਿਭਾਗ ਵਲੋਂ ਇਹ ਫੈਸਲਾ ਕਰੋਨਾ ਵਾਇਰਸ ਦੇ ਵਧ ਰਹੇ ਖਤਰੇ ਨੂੰ ਦੇਖਦੇ ਹੋਏ ਲਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਿਵਲ ਸਕੱਤਰੇਤ, ਸੈਕਟਰ 9, ਚੰਡੀਗੜ੍ਹ ਸਥਿਤ ਦਫਤਰ ਵਿਚ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀਆਂ ਦੇ ਦਸਤਾਵੇਜ਼ ਤਸਦੀਕ ਕਰਨ ਦਾ ਕੰਮਕਾਜ ਹੁੰਦਾ ਹੈ, ਜੋ 9 ਜੁਲਾਈ ਤੋਂ ਅਗਲੇ ਹੁਕਮਾਂ ਤੱਕ ਮੁਲਤਵੀ ਕੀਤਾ ਗਿਆ ਹੈ। ਉਨ੍ਹਾਂ ਨੇ ਪੰਜਾਬ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਫਿਲਹਾਲ ਦਫਤਰ ਆਉਣ ਦੀ ਖੇਚਲ ਨਾ ਕਰਨ। ਉਨ੍ਹਾਂ ਕਿਹਾ ਕਿ ਜਦੋਂ ਕਰੋਨਾ ਨੂੰ ਲੈ ਕੇ ਸਥਿਤੀ ਠੀਕ ਹੋ ਜਾਵੇਗੀ ਤਾਂ ਦਫਤਰ ਫਿਰ ਤੋਂ ਸ਼ੁਰੂ ਹੋਣ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ।
ਕਰੋਨਾ ਅੰਕੜਾ ਅਪਡੇਟ
ਸੰਸਾਰ
ਕੁੱਲ ਪੀੜਤ
1 ਕਰੋੜ 23 ਲੱਖ ਤੋਂ ਪਾਰ
ਕੁੱਲ ਮੌਤਾਂ
5 ਲੱਖ 55 ਹਜ਼ਾਰ ਦੇ ਕਰੀਬ
(71 ਲੱਖ ਤੋਂ ਵੱਧ ਹੋਏ ਸਿਹਤਯਾਬ)
ਅਮਰੀਕਾ
ਕੁੱਲ ਪੀੜਤ
32 ਲੱਖ ਤੋਂ ਪਾਰ
ਕੁੱਲ ਮੌਤਾਂ
1 ਲੱਖ 35 ਹਜ਼ਾਰ ਤੋਂ ਪਾਰ
(14 ਲੱਖ ਤੋਂ ਵੱਧ ਹੋਏ ਸਿਹਤਯਾਬ)
ਕੈਨੇਡਾ
ਕੁੱਲ ਪੀੜਤ
1 ਲੱਖ 6 ਹਜ਼ਾਰ 700 ਤੋਂ ਪਾਰ
ਕੁੱਲ ਮੌਤਾਂ
8,745 ਤੋਂ ਪਾਰ
(70 ਹਜ਼ਾਰ 500 ਤੋਂ ਜ਼ਿਆਦਾ ਹੋਏ ਸਿਹਤਯਾਬ)
ਭਾਰਤ
ਕੁੱਲ ਪੀੜਤ
7 ਲੱਖ 95 ਹਜ਼ਾਰ ਤੋਂ ਪਾਰ
ਕੁੱਲ ਮੌਤਾਂ
21 ਹਜ਼ਾਰ 600 ਤੋਂ ਪਾਰ
(5 ਲੱਖ ਤੋਂ ਜ਼ਿਆਦਾ ਹੋਏ ਸਿਹਤਯਾਬ)
ਕੈਨੇਡਾ ਦੇ ਸਭ ਤੋਂ ਵੱਧ ਪ੍ਰਭਵਿਤ ਖੇਤਰਾਂ ਦੀ ਸਥਿਤੀ
ਕਿਊਬਿਕ
ਕੁੱਲ ਪੀੜਤ
56 ਹਜ਼ਾਰ 078 ਤੋਂ ਵੱਧ
ਕੁੱਲ ਮੌਤਾਂ
5600 ਤੋਂ ਪਾਰ
ਓਨਟਾਰੀਓ
ਕੁੱਲ ਪੀੜਤ
36 ਹਜ਼ਾਰ 180 ਦੇ ਕਰੀਬ
ਕੁੱਲ ਮੌਤਾਂ
2,700 ਤੋਂ ਪਾਰ
ਅਲਬਰਟਾ
ਕੁੱਲ ਪੀੜਤ
8,485 ਦੇ ਕਰੀਬ
ਕੁੱਲ ਮੌਤਾਂ
158 ਤੋਂ ਪਾਰ
ਬ੍ਰਿਟਿਸ ਕੋਲੰਬੀਆ
ਕੁੱਲ ਪੀੜਤ
3,000 ਤੋਂ ਪਾਰ
ਕੁੱਲ ਮੌਤਾਂ
186 ਤੋਂ ਪਾਰ
ਨੋਟ : ਇਹ ਅੰਕੜੇ ਅਖਬਾਰ ਤਿਆਰ ਕਰਨ ਦੇ ਸਮੇਂ ਤੱਕ ਦੇ ਹਨ