-2 C
Toronto
Tuesday, December 2, 2025
spot_img
Homeਨਜ਼ਰੀਆਪਰਵਾਸੀ ਕਿਰਤੀਆਂ ਦੀ ਆਪਣੀ ਧਰਤੀ ਵੱਲ ਖਿੱਚ ਆਰਥਿਕ ਮੁਸ਼ਕਲਾਂ 'ਤੇ ਵੀ ਭਾਰੂ

ਪਰਵਾਸੀ ਕਿਰਤੀਆਂ ਦੀ ਆਪਣੀ ਧਰਤੀ ਵੱਲ ਖਿੱਚ ਆਰਥਿਕ ਮੁਸ਼ਕਲਾਂ ‘ਤੇ ਵੀ ਭਾਰੂ

ਡਾ. ਸ.ਸ. ਛੀਨਾ
ਆਪਣੀ ਧਰਤੀ ਦੀ ਖਿਚ ਉਹ ਦਬਇਆ ਹੋਇਆ ਮਨੁੱਖੀ ਜਜ਼ਬਾਂ ਹੇ ਜਿਹੜਾ ਆਰਥਿਕ ਮਜ਼ਬੂਰੀਆਂ ਤੇ ਵੀ ਭਾਰੂ ਹੈ ਇਹੋ ਵਜ੍ਹਾ ਹੈ ਕਿ ਲੱਖਾਂ ਪ੍ਰਵਾਸੀ ਕਿਰਤੀ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਆਪਣੇ ਬੱਚਿਆ ਅਤੇ ਸਮਾਨ ਸਮੇਤ ਪੈਦਲ ਜਾਂ ਸਾਇਕਲ ਤੇ ਹਜ਼ਾਰਾਂ ਮੀਲ ਦੂਰ ਆਪਣੇ ਘਰਾਂ ਵੱਲ ਚਲ ਪਏ।ਕਰੋਨਾ ਨਾਲ ਜਿਥੇ ਪੂਰੀ ਦੁਨੀਆਂ ਪ੍ਰਭਾਵਿਤ ਹੋਈ ਹੈ ਉਥੇ ਭਾਰਤ ਦੇ ਪ੍ਰਵਾਸੀ ਕਿਰਤੀ ਇਸ ਨਾਲ ਸਭ ਤੋਂ ਜਿਆਦਾ ਪ੍ਰਭਾਵਿਤ ਹੋਏ ਹਨ। ਪ੍ਰਵਾਸੀਆਂ ਦਾ ਦਿਲੀ, ਬੰਬਈ, ਹੈਦਰਾਬਾਦ, ਅਹਿਮਦਾਬਾਦ, ਲੁਧਿਆਣਾ ਤੋਂ ਹਜਾਰਾਂ ਮੀਲ ਆਪਣੇ ਘਰ ਵਲ ਪੈਦਲ ਹੀ ਤੁਰ ਪੈਣਾ ਜਿਥੇ ਉਹਨਾਂ ਦੇ ਵਡੇ ਸਬਰ ਅਤੇ ਹੌਸਲੇ ਦਾ ਪ੍ਰਤੀਕ ਹੈ ਉਥੇ ਇਸ ਨਾਲ ਉਹਨਾਂ ਪ੍ਰਵਾਸੀ ਕਿਰਤੀਆਂ ਦੀ ਕੰਮਜੋਰ ਸਥਿਤੀ ਬਾਰੇ ਜਾਣਕਾਰੀ ਮਿਲਦੀ ਹੈ ਜਿੰਨਾ ਵਿਚ ਵਡੀਆਂ ਉਦਯੋਗਿਕ ਇਕਾਈਆਂ ਹੋਣ ਕਰਕੇ, ਵਡੀ ਗਿਣਤੀ ਵਿਚ ਪ੍ਰਵਾਸੀ ਕਿਰਤੀ ਵਹਿਲੇ ਹੋ ਗਏ ਹਨ ਜਿੰਨਾ ਵਿਚੋ ਜਿਆਦਾ ਤਰ ਆਪਣੇ ਪ੍ਰੀਵਾਰਾਂ ਨਾਲ ਰਹਿ ਰਹੇ ਸਨ। ਗੁਜਰਾਤ ਦੇ ਇਕ ਹੀ ਪ੍ਰਾਂਤ ਵਿਚ 40 ਲੱਖ ਦੇ ਕਰੀਬ ਪ੍ਰਵਾਸੀ ਕਿਰਤੀ ਹਨ ਜਦੋ ਕਿ ਇੰਨੇ ਕੁ ਹੀ ਮਹਾਰਾਸ਼ਟਰਾ ਵਿਚ ਅਤੇ 15 ਲਖੱ ਦੇ ਕਰੀਬ ਪੰਜਾਬ ਵਿਚ ਅਤੇ ਤਕਰੀਬਨ ਇੰਨੇ ਹੀ ਦਿਲੀ ਵਿਚ ਹਨ, ਇਸ ਤਰਾਂ ਹੀ ਹੋਰ ਉਦਯੋਗਿਕ ਸ਼ਹਿਰਾਂ ਦੀ ਸਥਿਤੀ ਹੈ। ਪ੍ਰਵਾਸ ਕਰਣ ਵਾਲੇ ਕਿਰਤੀ ਉਦਯੋਗ, ਖੇਤੀ ਅਤੇ ਸੇਵਾਵਾਂ ਤਿੰਨਾਂ ਹੀ ਖੇਤਰਾਂ ਵਿਚ ਕੰਮ ਕਰਣ ਵਾਲੇ ਹਨ ਅਤੇ ਇੰਨਾਂ ਵਿਚ ਜਿਆਦਾ ਗਿਣਤੀ ਯੂ.ਪੀ., ਬਿਹਾਰ ਅਤੇ ਝਾਰਖੰਡ ਦੇ ਕਿਰਤੀਆਂ ਦੀ ਹੈ।
ਜਿਥੇ ਪ੍ਰਵਾਸੀ ਕਿਰਤੀਆਂ ਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਮਿਲੀ ਹੈ ਉਥੇ ਭਾਰਤੀ ਆਰਥਿਕਤਾ ਦੀਆਂ ਹੋਰ ਵਿਸੇ ਬਾਰੇ ਵੀ ਕਈ ਗਲਾਂ ਸਾਹਮਣੇ ਆਈਆਂ ਹਨ। ਭਾਰਤ ਵਿਚ ਯੋਜਨਾਵਾਂ 1950 ਵਿਚ ਅਪਨਾਈਆਂ ਗਈਆਂ ਸਨ ਜਿਸ ਵਿਚ ਪਹਿਲਾਂ ਖੇਤੀ ਅਤੇ ਬਾਦ ਵਿਚ ਖੇਤੀ ਵਿਕਾਸ ਨੂੰ ਅਧਾਰ ਬਣਾ ਕੇ ਉਦਯੋਗਕਾਂ ਦਾ ਵਿਕਾਸ ਕਰਣ ਦਾ ਉਦੇਸ਼ ਸੀ। ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਉਸ ਦੇ ਉਦਯੋਗਿਕ ਵਿਕਾਸ ਤੋਂ ਬਗੈਰ ਨਹੀ ਹੋ ਸਕਦੀ ਇਹੋ ਵਜਾਹ ਹੈ ਕਿ ਦੁਨੀਆਂ ਦੇ ਸਭ ਵਿਕਸਤ ਦੇਸ਼ਾਂ ਵਿਚ 5 ਫੀਸਦੀ ਤੋਂ ਵੀ ਘਟ ਵਸੋਂ ਖੇਤੀ ਵਿਚ ਜਦੋਂ ਕਿ 60 ਫੀਸਦੀ ਤੋਂ ਵਧ ਵਸੋ ਉਦਯੋਗ ਵਿਚ ਲਗੀ ਹੋਈ ਹੈ। ਭਾਰਤ ਦੇ ਉਦਯੋਗ ਵਿਚ ਸਿਰਫ 15 ਫੀਸਦੀ ਵਸੋਂ ਕੰਮ ਕਰਦੀ ਹੈ ਪਰ ਉਹ ਉਦਯੋਗ ਕੁਝ ਕੁ ਸ਼ਹਿਰਾਂ ਵਿਚ ਹੀ ਵਿਕਸਤ ਹੋਏਹਨ ਜਿਸ ਤਰਾਂ ਬੰਬਈ, ਅਹਿਮਦਾਬਾਦ, ਕਾਨਪੁਰ, ਮਦਰਾਸ, ਹੈਦਰਾਬਾਦ, ਲੁਧਿਆਣਾ ਆਦਿ ਵਿਚ ਹਨ। ਪਿੰਡਾਂ ਅਤੇ ਸ਼ਹਿਰਾਂ ਦਾ ਵਡਾ ਅਸਾਵਾਪਨ ਹੈ ਜਿਆਦਾ ਤਰ ਉਦਯੋਗ ਸ਼ਹਿਰਾਂ ਵਿਚ ਹੀ ਸਥਾਪਿਤ ਹੋਏ ਹਨ, ਪਿੰਡਾਂ ਵਿਚ ਭਾਵੇਂ ਅਜੇ ਵੀ72 ਫੀਸਦੀ ਅਬਾਦੀ ਰਹਿੰਦੀ ਹੈ, ਪਰ ਪਿੰਡਾਂ ਦੇ ਲੋਕਾਂ ਨੂੰ ਰੁਜ਼ਗਾਰ ਲਈ ਸ਼ਹਿਰਾਂ ਵਿਚ ਹੀ ਜਾਣਾ ਪੈਦਾ ਹੈ। ਗੈਰ ਖੇਤੀ ਪੇਡੂ ਖੇਤਰ ਅਤੇ ਖਾਸਕਰ ਦੇ ਉਦਯੋਗ ਪਿੰਡਾਂ ਵਿਚ ਸਥਾਪਿਤ ਨਹੀ ਹੋ ਸਕੇ। ਉਦਯੋਗਿਕ ਵਿਕਾਸ ਵਿਚ ਸੰਤੁਲਨ ਇਸ ਗਲ ਤੋ ਸਪਸ਼ਟ ਹੁੰਦਾ ਹੈ ਕਿ ਗੁਜਰਾਤ ਵਿਚ ਭਾਵੇਂ 40 ਲੱਖ ਦੇ ਕਰੀਬ ਹੋਰ ਪ੍ਰਾਤਾਂ ਤੋ ਜਾ ਕੇ ਕੰਮ ਕਰ ਰਹੇ ਹਨ ਪਰ ਉਹਨਾਂ ਵਿਚੋਂ ਜਿਆਦਾ ਗਿਣਤੀ ਇਕ ਹੀ ਸ਼ਹਿਰ ਅਹਿਮਦਾਬਾਦ ਵਿਚ ਹੈ। ਇਸ ਤਰਾਂ ਭਾਵੇਂ ਪੰਜਾਬ ਵਿਚ 15 ਲੱਖ ਦੇ ਕਰੀਬ ਪ੍ਰਵਾਸੀ ਉਦਯੋਗਿਕ ਕਿਰਤੀ ਕੰਮ ਕਰਦੇ ਹਨ ਪਰ ਉਹਨਾਂ ਵਿਚੋਂ 8 ਲੱਖ ਦੇ ਕਰੀਬ ਇਕਲੇ ਲੁਧਿਆਣਾ ਸ਼ਹਿਰ ਵਿਚ ਹੀ ਹਨ।
ਪ੍ਰਵਾਸੀ ਕਿਰਤੀ ਭਾਵੇਂ ਕਿਸੇ ਵੀ ਸ਼ਹਿਰ ਵਿਚ ਹਨ ਜਾਂ ਕਿਸੇ ਵੀ ਪ੍ਰਾਂਤ ਤੋਂ ਆਏ ਹਨ ਉਹਨਾਂ ਵਿਚੋਂ ਜਿਆਦਾ ਤਰ ਅਸੰਗਠਿਤ ਖੇਤਰ ਦੇ ਕਿਰਤੀ ਹਨ ਜਿੰਨਾਂ ਦੀ ਨੌਕਰੀ ਕਿਸੇ ਵੇਲੇ ਵੀ ਖਤਮ ਹੋ ਸਕਦੀ ਹੈ, ਨਾ ਹੀ ਉਹ ਸਮਾਜਿਕ ਸੁਰਖਿਆ ਦੇ ਪੂਰਣ ਘੇਰੇ ਵਿਚ ਆਉਂਦੇ ਹਨ। ਉਹਨਾਂ ਦੀ ਨੌਕਰੀ ਉਹਨਾਂ ਦੀ ਉਦਯੋਗਿਕ ਕੁਸ਼ਲਤਾ ਤੇ ਨਿਰਭਰ ਹੈ, ਅਤੇ ਜੇ ਉਸ ਕੁਸ਼ਲਤਾ ਲਈ ਲੋੜੀਦੀ ਇਕਾਈ ਬੰਦ ਹੋ ਜਾਵੇ ਤਾਂ ਉਹ਼ਨਾਂ ਦੀ ਨੌਕਰੀ ਵੀ ਆਪਣੇ ਆਪ ਖਤਮ ਹੋ ਜਾਂਦੀ ਹੈ ਅਤੇ ਉਹਨਾਂ ਨੂੰ ਕਿਸੇ ਹੋਰ ਇਕਾਈ ਜਾਂ ਕਿਸੇ ਹੋਰ ਸ਼ਹਿਰ ਵਿਚ ਨੌਕਰੀ ਲਭਣੀ ਪੈਂਦੀ ਹੈ। ਪ੍ਰਵਾਸੀ ਕਿਰਤੀਆਂ ਕੋਲ ਨਾ ਕੋਈ ਆਪਣੇ ਘਰ ਹੁੰਦੇਹਨ ਅਤੇ ਲਗਾਤਾਰ ਅਨਿਸ਼ਚਤਾ ਕਰਕੇ ਨਾ ਘਰ ਲਈ ਲੋੜੀਦਾ ਸੁਖ ਅਰਾਮ ਦਾ ਸਮਾਨ ਹੁੰਦਾ ਹੈ। ਜਿਆਦਾ ਤਰ ਕਿਰਤੀਆਂ ਦੇ ਬਚੇ ਥੋੜੀ ਜਹੀ ਵਿਦਿਆ ਪ੍ਰਾਪਤ ਕਰਣ ਤੋਂ ਬਾਦ ਫਿਰ ਉਦਯੋਗਿਕ ਕਿਰਤੀ ਬਣ ਜਾਂਦੇਹਨ ਅਤੇ ਇੰਨਾਂ ਪ੍ਰਵਾਸੀਆਂ ਕਿਰਤੀਆਂ ਦੇ ਬਚਿਆਂ ਵਿਚੋਂ ਸ਼ਾਇਦ ਹੀ ਕੋਈ ਉਚੇਰੀ ਵਿਦਿਆ ਲਈ ਯੂਨੀਵਰਸਟੀਆਂ ਜਾਂ ਪ੍ਰੇਸ਼ਾਵਰ ਕੋਰਸਾਂ ਲਈ ਦਾਖਲਾ ਲੈਦਾ ਹੋਵੇ। ਵਿਦਿਆ ਦੀ ਪ੍ਰੀਭਾਸ਼ਾ ਵਿਚ ਵਿਅਕਤੀ ਦਾ ਸਰਬ ਪੱਖੀ ਵਿਕਾਸ ਇਸ ਦਾ ਉਦੇਸ਼ ਮੰਨਿਆ ਜਾਦਾ ਹੈ ਜਿਸ ਵਿਚ ਵਿਦਿਆਰਥੀਆਂ ਨੂੰ ਖੇਡਾਂ, ਸਭਿਆਚਾਰਕ ਗਤੀਵਿਧੀਆਂ ਵਿਚ ਹਿਸਾ ਲੈਣਾਂ, ਸਟੇਜ਼ ਤੇ ਭਾਸ਼ਨ ਦੇਣਾਂ ਅਤੇ ਕਲਾ ਦੇ ਪ੍ਰਦੁਸ਼ਨ ਕਰਣ ਦੇ ਮੌਕੇ ਦਿਤੇ ਜਾਂਦੇਹਨ। ਪਰ ਪ੍ਰਵਾਸੀ ਕਿਰਤੀਆਂ ਦੇ ਜਿਆਦਾ ਤਰ ਬਚਿਆਂ ਨੂੰ ਕਿਰਤੀਆਂ ਦੀ ਅਨਿਸੂਚਤਾ ਕਾਰਣ ਇੰਨਾਂ ਮੌਕਿਆਂ ਤੋ ਵਾਂਝੇ ਹੋਣਾਂ ਪੈਂਦਾ ਹੈ। ਦੁਨੀਆਂ ਦੇ ਵਿਕਸਤ ਦੇਸ਼ਾਂ ਦੇ ਪ੍ਰਵਾਸ ਅਤੇ ਭਾਰਤ ਦੇ ਕਿਰਤੀਆਂ ਦੇ ਪ੍ਰਵਾਸ ਵਿਚ ਬਹੁਤ ਵਡਾ ਫਰਕ ਹੈ, ਉਥੇ ਕਿਰਤੀਆਂ ਵਲੋ ਕੰਮ ਕਰਣ ਲਈ ਬਹੁਤ ਘਟ ਪ੍ਰਵਾਸ ਕੀਤਾ ਜਾਦਾ ਹੈ ਅਤੇ ਪ੍ਰਵਾਸੀ ਕਿਰਤੀਆਂ ਵਾਲੀਆਂ ਸਮਸਿਆਵਾਂ ਦਾ ਸਾਹਮਣਾ ਨਹੀ ਕਰਣਾ ਪੈਂਦਾ।
ਪੰਜਾਬ ਵਿਚ ਪ੍ਰਵਾਸੀ ਕਿਰਤੀਆਂ ਵਲੋਂ ਉਦਯੋਗਾਂ ਵਿਚ ਸੇਵਾਵਾਂ ਦੇਣ ਤੋਂ ਇਲਾਵਾ ਵਡੀ ਗਿਣਤੀ ਵਿਚ ਖੇਤੀ ਕਿਰਤੀ ਹਨ। ਇਸ ਤਰਾਂ ਦਾ ਮਹੌਲ ਬਣਿਆ ਹੋਇਆ ਹੈ ਕਿ ਪ੍ਰਾਂਤ ਵਿਚ ਵਡੀ ਬੇਰੁਜਗਾਰੀ ਹੋਣ ਦੇ ਬਾਵਜੂਦ ਖੇਤੀ ਕਿਰਤੀਆਂ ਦੀ ਕਟਾਈ ਅਤੇ ਬਿਜਾਈ ਦੇ ਸਮੇਂ ਕਮੀ ਮਹਿਸੂਸ ਕੀਤੀ ਜਾਂਦੀ ਹੈ। ਕਣਕ ਦੀ ਕਟਾਈ ਦੇ ਸਮੇਂ ਅਤੇ ਹੁਣ ਝੋਨੇ ਦੀ ਲੁਆਈ ਦੇ ਸਮੇਂ ਕਿਰਤੀਆਂ ਦੀ ਕਮੀ ਨੂੰ ਮਹਿਸੂਸ ਕਰਦੇ ਹੋਏ ਸਰਕਾਰ ਵਲੋ ਝੋਨੇ ਦੀ ਅਗੇਤੀ ਬਿਜਾਈ ਦੀ ਇਜਾਜਤ ਦੇ ਦਿਤੀ ਗਈ ਹੈ। ਆਮ ਰਿਪੋਰਟਾਂ ਵਿਚ ਇਹ ਗਲ ਸਾਹਮਣੇ ਆਈ ਹੈ ਕਿ ਖੇਤੀ ਵਿਚ ਅਰਧ ਬੇਰੁਜਗਾਰੀ ਹੈ, ਕੰਮ ਦੀ ਕਮੀ ਕਰਕੇ, ਆਮਦਨ ਘਟ ਹੈ, ਪਰ ਇਕ ਤਰਫ ਕੰਮ ਦੀ ਕਮੀ ਅਤੇ ਦੂਸਰੀ ਤਰਫ ਕਿਰਤੀਆਂ ਦੀ ਕਮੀ ਇਕ ਨਾ ਸਮਝ ਆਉਣ ਵਾਲਾ ਸਵਾਲ ਹੈ ਜਿਹੜਾ ਕਿਰਤ ਦੀ ਕਦਰ ਨਾ ਹੋਣ ਨਾਲ ਸਬੰਧਿਤ ਹੈ। ਕੁਝ ਸਮਾਂ ਪਹਿਲਾਂ ਸਕੂਲਾਂ ਵਿਚ ਇਮਤਿਹਾਨਾਂ ਤੋਂ ਬਾਦ ਕੁਝ ਚਿਰ ਛੁਟੀਆਂ ਕੀਤੀਆਂ ਜਾਂਦੀਆਂ ਸਨ ਜਿੰਨਾਂ ਨੂੰ ਵਾਢੀ ਦੀਆਂ ਛੁਟੀਆਂ ਕਿਹਾ ਜਾਂਦਾ ਸੀ ਜਿਸ ਵਿਚ ਵਿਦਿਆਰਥੀਆਂ ਵਲੋਂ ਆਪਣੇ ਘਰ ਵਿਚ ਵਾਢੀ ਵਿਚ ਮਦਦ ਕਰਣ ਹੀ ਉਮੀਦ ਕੀਤੀ ਜਾਂਦੀ ਸੀ ਅਤੇ ਵਿਦਿਆਰਥੀਆਂ ਨੂੰ ਵਾਢੀ ਲਈ ਉਤਸ਼ਾਹਿਤ ਕੀਤਾ ਜਾਦਾ ਸੀ। ਕਾਲਜਾਂ ਵਿਚ ਐਨ.ਐਸ.ਐਸ. ਸਕੀਮ ਰਾਹੀਂ ਨੌਜਵਾਨਾਂ ਵਿਚ ਕੰਮ ਦੀ ਕਦਰ ਬਨਾਉਣ ਲਈ ਪ੍ਰੇਰਿਆ ਜਾਂਦਾ ਸੀ। ਅਜਕਲ ਕੰਮ ਦੀ ਕਦਰ ਵਧਾਉਣ ਅਤੇ ਹਥੀ ਕੰਮ ਕਰਣ ਨੂੰ ਉਤਸ਼ਾਹਿਤ ਕਰਣ ਲਈ ਸੰਸਥਾਵਾਂ ਅਤੇ ਖਾਸ ਕਰਕੇ ਵਿਦਿਅਕ ਸੰਸਥਾਵਾਂ ਵਲੋ ਕੋਈ ਯਤਨ ਨਹੀ ਕੀਤਾ ਜਾਂਦਾ ਸਗੋ ਕਈ ਵਾਰ ਜੇ ਅਧਿਆਪਕਾਂ ਵਲੋਂ ਬਚਿਆਂ ਕੋਲੋਂ ਡੈਸਕ ਉਠਵਾਏ ਗਏ ਜਾਂ ਸਕੂਲ ਦੇ ਪੌਦਿਆਂ ਨੂੰ ਪਾਣੀ ਲਾਇਆ ਗਿਆ ਤਾਂ ਉਸ ਦੀਆਂ ਫੋਟੋਆਂ, ਅਖਬਾਰਾਂ ਅਤੇ ਟੈਲੀਵਿਜ਼ਨ ਦੀਆਂ ਸੁਰਖਿਆ ਬਣੀਆਂ। ਇਸ ਤਰਾਂ, ਕੰਮ ਦੀ ਕਦਰ ਵਿਚ ਵਾਧਾ ਕੀ ਹੋਣਾ ਹੈ ਉਹ ਨਿਰਉਤਸ਼ਾਹਿਤ ਹੁੰਦਾ ਹੈ।
ਪਰ ਹਜਾਰਾਂ ਕਿਲੋਮੀਟਰ ਦੂਰ ਆ ਕੇ ਕੰਮ ਕਰਣ ਵਾਲੇ ਪ੍ਰਵਾਸੀ ਕਿਰਤੀ, ਆਪਣੇ ਸਭਿਆਚਾਰ, ਬੋਲੀ, ਘਰ ਅਤੇ ਵਾਤਾਵਰਣ ਨੂੰ ਛਡ ਕੇ ਇਸ ਲਈ ਆਉਦੇ ਹਨ ਕਿ ਉਹਨਾਂ ਨੂੰ ਆਪਣੇ ਘਰ ਦੇ ਕੋਲ ਕੰਮ ਨਹੀ ਮਿਲਦਾ, ਇਸ ਨਾਲ ਜਿਥੇ ਉਹਨਾ ਦਾ ਜੀਵਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੈ, ਉਥੇ ਉਹਨਾਂ ਦੇ ਪ੍ਰੀਵਾਰ ਅਤੇ ਖਾਸ ਕਰਕੇ, ਉਹਨਾਂ ਦੇ ਬਚਿਆਂ ਨੂੰ ਉਹ ਮਹੌਲ ਨਹੀ ਮਿਲਦਾ ਜਿਸ ਨਾਲ ਉਹ ਆਪਣਾ ਸਰਬ ਪੱਖੀ ਵਿਕਾਸ ਕਰ ਸਕਣ ਅਤੇ ਉਹ ਲਗਾਤਾਰ ਪੀੜੀ ਦਰ ਪੀੜੀ ਇਸ ਘਟ ਕਮਾਈ ਵਾਲੀ ਕਿਰਤ ਦੇ ਚਕਰ ਵਿਚ ਫਸੇ ਰਹਿੰਦੇ ਹਨ। ਪ੍ਰਵਾਸੀਆਂ ਨੂੰ ਆਈਆਂ ਮੁਸ਼ਕਲਾਂ ਨੇ ਰਾਸ਼ਟਰੀ ਪਧੱਰ ਤੇ ਬੁਧੀਜੀਵੀਆਂ ਅਤੇ ਚਿੰਤਕਾਂ ਦਾ ਧਿਆਨ ਖਿਚਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਇੰਨਾਂ ਦੇ ਹਲ ਦੀ ਉਮੀਦ ਕੀਤੀ ਜਾਂਦੀ ਹੈ। ਅਜਕਲ ਯੋਜਨਾ ਕਮਿਸ਼ਨ ਦੀ ਜਗਾਹ ਨੀਤੀ ਅਯੋਗ ਨੇ ਲੈ ਲਈ ਹੈ ਜਿਸ ਵਿਚ ਵਿਭਾਗਾਂ ਦੀਆਂ ਲੋੜਾਂ ਅਨੁਸਾਰ ਨੀਤੀਆਂ ਬਣਾ ਕੇ ਲਾਗੂ ਕੀਤੀਆਂ ਜਾਂਦੀਆਂ ਹਨ। ਯੋਜਨਾਵਾ ਦੇ ਸਮੇਂ ਹਰ ਖੇਤਰ ਦੇ ਬਰਾਬਰ ਵਿਕਾਸ ਨੂੰ ਅਣਗੋਲਿਆ ਗਿਆ ਹੈ, ਇਹੋ ਵਜਾਹ ਹੈ ਕਿ ਕੁਝ ਖੇਤਰਾਂ ਦਾ ਵਿਕਾਸ ਜਿਆਦਾ ਹੋਇਆ ਹੈ ਜਦੋ ਕਿ ਕੁਝ ਦਾ ਘਟ, ਕੁਝ ਸ਼ਹਿਰ ਜਿਆਦਾ ਵਿਕਸਤ ਹੋਏ ਹਨ ਅਤੇ ਕੁਝ ਘਟ, ਸ਼ਹਿਰਾਂ ਵਿਚ ਜਿਆਦਾ ਉਦਯੋਗਿਕ ਇਕਾਈਆਂ ਲਗੀਆਂ ਹਨ, ਇਥੋ ਤਕ ਕਿ ਪਿੰਡਾਂ ਤੋਂ ਮਿਲਣ ਵਾਲੇ ਜਾ ਖੇਤੀ ਤੋਂ ਮਿਲਣ ਵਾਲੇ ਕਚੇ ਮਾਲ ਦੀਆਂ ਉਦਯੋਗਿਕ ਇਕਾਈਆਂ ਸ਼ਹਿਰਾਂ ਵਿਚ ਲਗੀਆ ਹਨ, ਇਹੋ ਵਜਾਹ ਹੈ ਕਿ ਇਹ ਪ੍ਰਵਾਸੀ ਕਿਰਤੀ ਕਿਸੇ ਸੌਕ ਕਰਕੇ ਨਹੀ ਸਗੋ ਕੰਮ ਦੇ ਮੌਕੇ ਪ੍ਰਾਪਤ ਹੋਣ ਕਰਕੇ, ਆਪਣੇ ਘਰਾਂ ਤੋਂ ਹਜ਼ਾਰਾਂ ਮੀਲ ਦੂਰ ਆ ਕੇ ਵੀ ਅਨਿਸੂਚਤਾ ਵਾਲਾ ਜੀਵਨ ਗੁਜਾਰਣ ਲਈ ਮਜ਼ਬੂਰ ਹਨ।
ਜਦ ਮਾਰਚ ਦੇ ਅਖੀਰ ਵਿਚ ਪਹਿਲੀ ਵਾਰ ਲਾਕਡਾਊਨ ਦੀ ਘੋਸ਼ਨਾ ਕੀਤੀ ਗਈ ਸੀ ਤਾਂ ਸਰਕਾਰ ਵਲੋ ਅਪੀਲ ਕੀਤੀ ਗਈ ਸੀ ਇੰਨਾਂ ਇਕਾਈਆਂ ਦੇ ਮਾਲਕ ਇੰਨਾਂ ਨੂੰ ਤਨਖਾਹ ਦੇਣੀ ਜਾਰੀ ਰਖਣ। ਜਿੰਨਾਂ ਘਰਾਂ ਵਿਚ ਇਹ ਕਿਰਾਏਦਾਰ ਸਨ ਉਹਨਾਂ ਨੂੰ ਵੀ ਕਿਰਾਇਆ ਕੁਝ ਸਮਾਂ ਨਾ ਲੈਣ ਲਈ ਕਿਹਾ ਗਿਆ ਸੀ ਪਰ ਇਹ ਸੰਭਵ ਨਾ ਹੋ ਸਕਿਆ।
ਅਸੰਗਠਿਤ ਖੇਤਰ ਅਤੇ ਅਨਸ਼ਿਚਤਾ ਕਾਰਣ ਇਹ ਕਿਰਤੀ ਜਿਆਦਾ ਸਮਾਂ ਵਿਹਲੇ ਰਹਿਣ ਦਾ ਬੋਝ ਨਾ ਉਠਾ ਸਕੇ ਅਤੇ ਆਪਣੇ ਘਰਾਂ ਵਲ ਆਪ ਮੁਹਾਰੇ ਚਲ ਪਏ। ਦੇਸ਼ ਭਰ ਵਿਚ ਪਰਿਵਾਰਾਂ ਸਮੇਤ ਕੋਈ 08 ਕਰੋੜ ਪ੍ਰਵਾਸੀ ਕਿਰਤੀਆਂ ਲਈਬਗੈਰ ਕਮਾਈ ਦੇ ਉਹਨਾਂ ਜਗਾਹ ਤੇ ਟਿਕੇ ਰਹਿਣਾਂ ਬਹੁਤ ਕਸ਼ਟਦਾਇਕ ਸੀ। ਹੁਣ ਭਾਵੇਂ ਉਹ ਆਪਣੇ ਪ੍ਰਾਤਾਂ ਅਤੇ ਘਰਾਂ ਵਿਚ ਵਾਪਿਸ ਚਲੇ ਗਏ ਹਨ ਜਾ ਪਹੁੰਚ ਜਾਣਗੇ ਪਰ ਕੰਮ ਦੀ ਉਹ ਮਜ਼ਬੂਰੀ ਜਿਸ ਕਰਕੇ ਉਹ ਪਹਿਲਾਂ ਉਹਨਾਂ ਉਦਯੋਗਿਕ ਸ਼ਹਿਰਾਂ ਵਿਚ ਗਏ ਹਨ, ਉਹਨਾਂ ਵਲ ਫਿਰ ਮੁੜਣਾ ਪਵੇਗਾ, ਜਿਸ ਲਈ ਕਾਫੀ ਸਮਾਂ ਵੀ ਲਗੇਗਾ ਅਤੇ ਖਰਚ ਵੀ ਹੋਵੇਗਾ ਪਰ ਸਭ ਤੋਂ ਵਡੀ ਗਲ ਹੈ ਕਿ ਉਦਯੋਗਿਕ ਇਕਾਈਆਂ ਦੇ ਬੰਦ ਹੋਣ ਨਾਲ ਜਾਂ ਉਹਨਾਂ ਕਿਰਤੀਆਂ ਦੀ ਕਮੀ ਨਾਲ ਉਤਪਾਦਨ ਵਿਚ ਹੋਏ ਨੁਕਸਾਨ ਕਰਕੇ ਜਿਥੇ ਉਹਨਾਂ ਕਿਰਤੀਆਂ ਦੀ ਆਮਦਨ ਘਟੇਗੀ ਉਥੇ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ ਘਟਣ ਦਾ ਦੇਸ਼ ਦੀ ਆਰਥਿਕਤਾ ਤੇ ਵਡਾ ਪ੍ਰਭਾਵ ਪਵੇਗਾ ਅਤੇ ਕਈ ਇਕਾਈਆਂ ਤੋ ਹੋਣ ਵਾਲੀ ਨਿਰਯਾਤ ਦੀ ਕਮੀ ਨਾਲ ਵਡੀ ਮਾਤਰਾਂ ਵਿਚ ਵਿਦੇਸ਼ੀ ਮੁਦਰਾ ਦੀ ਕਮਾਈ ਘਟੇਗੀ।
ੲੲੲ

RELATED ARTICLES
POPULAR POSTS

CLEAN WHEELS

ਗ਼ਜ਼ਲ