ਮਹਿੰਦਰ ਸਿੰਘ ਵਾਲੀਆ
ਬਰੈਂਪਟਨ, ਫੋਨ: 647-856-4280
ਕੌਮ ਦੇ ਸ਼ਹੀਦ ਦੇਸ਼ ਵਾਸੀਆਂ ਲਈ ਪ੍ਰੇਰਨਾ, ਕੁਰਬਾਨੀ ਅਤੇ ਵਿਸਵਾਯ ਦੇ ਪ੍ਰਤੀਕ ਹੁੰਦੇ ਹਨ । ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਕਾਰਨਾਮਿਆਂ ਅਤੇ ਕੁਰਬਾਨੀਆਂ ਨੇ ਸਾਰੇ ਦੇਸ਼ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ । ਪ੍ਰੰਤੂ ਉਨ੍ਹਾਂ ਦੇ ਨਿਸ਼ਾਨੇ ਅਜੇ ਵੀ ਅਧੂਰੇ ਪਏ ਹਨ । ਸਰਦਾਰ ਭਗਤ ਸਿੰਘ ਜੀ ਦੀ ਸੋਚ ਬਾਰੇ ਉਨ੍ਹਾਂ ਦੀਆਂ ਲਿਖਤਾਂ ਤੋਂ ਮਿਲਦੀ ਹੈ ਉਨ੍ਹਾਂ ਨੇ 404 ਪੰਨਿਆਂ ਦੇ ਜੇਲ੍ਹ ਡਾਇਰੀ, ਮੈਂ ਨਾਸਸਕ ਕਿਉਂ ਹਾਂ, ਸਾਥੀ ਸੁਖਦੇਵ ਅਤੇ ਪਿਤਾ ਜੀ ਨੂੰ ਲਿਖੇ ਪੱਤਰ, ਨੌਜਵਾਨਾਂ ਦੇ ਨਾ ਅੰਤਮ ਸੰਦੇਸ਼ ਆਦਿ ਤੋਂ ਮਿਲਦੀ ਹੈ ।
ਉਨ੍ਹਾਂ ਨੇ ਜੇਲ ਵਿਚ ਚਾਰ ਪੁਸਤਕਾਂ ਲਿਖੀਆਂ 1. ਆਈਡੀਆ ਆਫ਼ ਸੋਸ਼ਲਿਜਮ 2. ਆਟੋਗ੍ਰਾਫ਼ੀ 3. ਐਲ ਦੀ ਡੋਰ ਆਫ ਡੈਥ 4. ਹਿਸਟਰੀ ਆਫ ਰੈਵੋਲੀਸ਼ਨ ਮੂਵਮੈਂਟ ਇਨ ਇੰਡੀਆ । ਪ੍ਰੰਤੂ ਇਨ੍ਹਾ ਪੁਸਤਕਾਂ ਦੇ ਖਰੜੇ ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਖੁਰਦ-ਬੁਰਦ ਹੋ ਗਏ ਅਤੇ ਛੱਪ ਨਾ ਸਕੇ । ਇਨ੍ਹਾਂ ਵੱਲੋਂ ਵਿਖਾਏ ਗਏ ਰਸਤੇ ਅਜੇ ਵੀ ਅਧੂਰੇ ਹਨ ਜਿਨ੍ਹਾਂ ਨੂੰ ਅਜੋਕੇ ਸਮੇਂ ਵਿਚ ਅਪਣਾ ਕੇ ਸੁੰਦਰ ਸਮਾਜ ਸਿਰਜਿਆ ਜਾ ਸਕਦਾ ਹੈ । ਇਹ ਕਿਹਾ ਕਰਦੇ ਸਨ ਕਿ ਮੌਤ ਮਨੁੱਖ ਨੂੰ ਸ਼ਹੀਦ ਨਹੀਂ ਬਣਾਉਂਦੀ ਸਗੋਂ ਆਦਰਸ਼ ਮਨੁੱਖ ਨੂੰ ਸ਼ਹੀਦ ਬਣਾਉਂਦੇ ਹਨ । ਵਰਤਮਾਨ ਸਮੇਂ ਵਿਚ ਅਪਨਾਉਣ ਵਾਲੇ ਆਦਰਸ਼ ਹਨ ਜਿਵੇਂ:-
1. ਮੰਜ਼ਲ ਤਹਿ ਕਰਨਾ:- ਜ਼ਿੰਦਗੀ ਵਿਚ ਆਪਣੀ ਮੰਜਲ ਤਹਿ ਕਰਨਾਂ ਅਤਿ ਜਰੂਰੀ ਹੈ ਸਰਦਾਰ ਜੀ ਨੇ ਆਪਣੀ ਮੰਜਲ ਬਚਪਨ ਵਿਚ ਤਹਿ ਕਰ ਲਈ ਸੀ ਉਹ ਆਪਣੇ ਸਾਥੀਆਂ ਨੂੰ ਆਪਣੇ ਉਦੇਸ਼ਾਂ ਬਾਰੇ ਦੱਸਦੇ ਰਹਿੰਦੇ ਸਨ ਕਿ ਵੱਡਾ ਹੋ ਕੇ ਮੁਲਕ ਵਿਚੋਂ ਅੰਗਰੇਜ਼ ਭਜਾਉਣੇ ਹਨ । 12 ਸਾਲ ਦੀ ਉਮਰ ਵਿਚ ਜਲ੍ਹਿਆਂ ਵਾਲਾ ਕਾਂਢ ਵੇਖਿਆ ਉਨ੍ਹਾਂ ਨੇ ਉੱਥੇ ਦੀ ਖੂਲ ਨਾਲ ਲਿਬੜੀ ਮਿੱਅੀ ਸਰਾਡੇ ਵਿਚ ਪਾ ਕੇ ਘਰ ਲਿਆਂਦੀ ਅਤੇ ਹਰ ਰੋਜ਼ ਉਨ੍ਹਾਂ ਅੱਗੇ ਫੁੱਲ ਰੱਖਦੇ ਸਨ । ਬਿਨ੍ਹਾਂ ਉਦੇਸ਼ ਤੋਂ ਵਿਅਕਤੀ ਇਕ ਰੱਖ ਦੀ ਤਰ੍ਹਾਂ ਹੁੰਦਾ ਹੈ ਜ਼ੋ ਹਵਾ ਦੀ ਦਿਸ਼ਾ ਵਿਚ ਘੁੰਮਦਾ ਰਹਿੰਦਾ ਹੈ ਮਹਾਨ ਵਿਅਕਤੀ ਉਦੇਸ਼ ਅਧੀਨ ਜਿਊਂਦਾ ਹੈ । ਜਦੋਂ ਕਿ ਆਮ ਵਿਅਕਤੀ ਇਛਾਵਾਂ ਅਧੀਨ ਜਿਉਂਦੇ ਹਨ । ਪਤਝੜ ਭਾਵੇਂ ਕਿੰਨੀ ਜਾਬਰ ਹੋਵੇ ਪਰ ਫੁੱਲ ਬਗਾਵਤ ਕਰਕੇ ਖਿਲ ਪੈਂਦਾ ਹੈ । ਸਰਦਾਰ ਜੀ ਦਾ ਮੰਨਣਾ ਸੀ ਕਿ ਕਿ ਸੁਪਨੇ ਉਹ ਨਹੀਂ ਹੁੰਦੇ ਹਨ ਜੋ ਤੁਸੀਂ ਨੀਂਦ ਵਿਚ ਲੈਂਦੇ ਹੋ ਸਗੋਂ ਸੁਪਨੇ ਉਹ ਹੁੰਦੇ ਹਨ ਜ਼ੋ ਤੁਹਾਨੂੰ ਸੌਣ ਨਹੀਂ ਦਿੰਦੇ । ਪਿਆਸ ਪ੍ਰਬਲ ਹੋਵੇ ਤਦ ਪਾਣੀ ਮਾਰੂਥਲਾਂ ਵਿਚ ਵੀ ਲੱਭ ਜਾਂਦਾ ਹੈ । ਉੱਦਮ ਤੋਂ ਬਿਨਾ ਉਦੇਸ਼ ਇੱਛਾ ਬਣ ਕੇ ਰਹਿ ਜਾਂਦਾ ਹੈ । ਉਤਸ਼ਾਹ ਨਾਲ ਹਾਰ ਨੂੰ ਵੀ ਜਿੱਤ ਵਿਚ ਬਦਲਿਆ ਜਾ ਸਕਦਾ ਹੈ ।
2. ਵਹਿਮ-ਭਰਮ:- ਸਰਦਾਰ ਸਾਹਿਬ ਨੇ ਵੇਖਿਆ ਕਿ ਲੋਕਾਈ ਦਾ ਵੱਡਾ ਹਿੱਸਾ ਰੂੜਵਾਦੀ ਵਿਚਾਰਾਂ, ਵਹਿਮ-ਭਰਮ ਅਤੇ ਧਰਮਾਂ ਦੇ ਕਰਮ-ਕਾਂਡ ਦੇ ਜਾਲ ਵਿਚ ਫਸਿਆ ਹੋਟਿਾ ਹੈ । ਲੋਕ ਇਨ੍ਹਾਂ ਧਾਰਨਾਵਾਂ ਨੂੰ ਪੀੜ੍ਹੀ-ਦਰ ਪੀੜ੍ਹੀ ਮੰਨ ਰਹੇ ਹਨ ਅਤੇ ਲਕੀਰ ਫਕੀਰ ਹੋਈ ਜਾ ਰਹੇ ਹਨ । ਇਨ੍ਹਾਂ ਧਾਰਨਾਵਾਂ ਵਿਚ ਯਕੀਨ, ਆਤਮ-ਵਿਸਵਾਸ਼ ਦੀ ਘਾਟ ਕਾਰਨ ਹੁੰਦਾ ਹੈ । ਜਿਹੜੇ ਲੋਕ ਮਾੜੀ ਤਕਦੀਰ ਵਿਚ ਵਿਸਵਾਸ਼ ਨਹੀਂ ਰੱਖਦੇ, ਉਹ ਮੁਸ਼ਕਲਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਹਨ । ਸਰਦਾਰ ਜੀ ਤਰਕਸ਼ੀਲ ਅਤੇ ਵਿਸ਼ਲੇਸ਼ਣ ਪੂਰਵਕ ਸੋਚ ਦੀ ਯੋਗਤਾ ਪੈਦਾ ਕਰਨ ਦੀ ਸਿੱਖਿਆ ਦਿੰਦੇ (ਗੈਬੀ) ਹਨ ਅਤੇ ਕਿਸੇ ਗੈਬੀ ਸ਼ਕਤੀ ਦੀ ਹੋਂਦ ਤੋਂ ਮੁਨਕਰ ਹਨ ।
3. ਹੌਂਸਲਾ:- ਜੀਵਨ ਵਿਚ ਕੋਈ ਕੰਮ ਕਰਨਾ ਹੋਵੇ ਤਦ ਉਸਨੂੰ ਪੂਰਾ ਕਰਨ ਵਿਚ ਔਕੜਾਂ ਆਉਣੀਆਂ ਸੁਭਾਵਕ ਹਨ । ਹੌਂਸਲੇ ਨਾਲ ਹੀ ਕੰਮ ਨੂੰ ਨੇਪਰੇ ਚਾੜਨ ਵਿਚ ਮੱਦਦ ਮਿਲਦੀ ਹੈ । ਸ਼ਕਤੀ, ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਵਿਚੋਂ ਹੀ ਲੱਭਣੀ ਹੈ ਅਤੇ ਅਸਫਲਤਾ ਵੇਲੇ ਕੰਮ ਆਉਂਦੀ ਹੈ । ਭੁਚਾਲਾਂ ਦਾ ਮੁਕਾਬਲਾ ਉੱਦਮ ਅਤੇ ਹੌਂਸਲੇ ਨਾਲ ਹੀ ਹੋ ਸਕਦਾ ਹੈ । ਉਨ੍ਹਾਂ ਦਾ ਕਹਿਣਾ ਸੀ ਕਿ ਮਨੁੱਖ ਦਾ ਬਲੀ ਹੱਥ ਹਰ ਚੀਜ਼ ਵਿਚ ਜਾਨ ਪਾ ਸਕਦਾ ਹੈ । ਮੈਂ ਵਗਿਆ ਹਾਂ ਦਰਿਆ ਬਣ ਕੇ ਖੇਤ ਸਿੰਜੇ ਨੇ, ਜੇ ਮੈਂ ਖੜਿਆ ਰਹਿੰਦਾ ਤਦ ਖੇਤ ਨੇ ਹੀ ਪੀ ਲਿਆ ਹੁੰਦਾ ।
4. ਕਿਤਾਬਾਂ ਪੜ੍ਹਨ ਦੀ ਰੁਚੀ:- ਸਰਦਾਰ ਜੀ ਨੂੰ ਕਿਤਾਬਾਂ ਪੜ੍ਹਨ ਦਾ ਸ਼ੋਂਕ ਬਚਬਪਨ ਤੋਂ ਹੀ ਹੋ ਗਿਆ ਸੀ । ਉਨ੍ਹਾਂ ਨੇ 13 ਸਾਲ ਦੀ ਉਮਰ ਤੋਂ ਲੈ ਕੇ ਫਾਂਸੀ ਲੱਗਣ ਤਕ ਲਗਭਗ 600 ਕਿਤਾਬਾਂ ਪੜ੍ਹੀਆਂ ਫਾਂਸੀ ਲੱਗਣ ਤੋਂ ਕੁਝ ਸਮਾਂ ਪਹਿਲਾਂ ਵੀ ਲੈਨਿਨ ਦੀ ਕਿਤਾਬ ਪੜ੍ਹ ਰਹੇ ਸਨ । ਉਨ੍ਹਾਂ ਨੇ ਆਪਣੇ ਜੀਵਨ ਵਿਚ ਮਹਾਨ ਵਿਅਕਤੀਆਂ ਜਿਵੇਂ ਮਾਰਕਸ, ਲੈਨਿਨ, ਨਿਰਲੈਬ ਸੁਆਮੀ, ਫਰਾਟਸਨੀ, ਐਨਜਲਸ ਦਾ ਸਾਹਿਤ ਪੜ੍ਹਿਆ । ਜਿਸਨੂੰ ਪੁਸਤਕਾਂ ਪੜ੍ਹਨ ਦਾ ਸ਼ੌਕ ਹੈ ਉਹ ਹਰ ਥਾਂ ਖੁਸ਼ ਰਹਿੰਦਾ ਹੈ । ਗਿਆਨ ਸਾਨੂੰ ਕਦੇ ਮੁਸ਼ਕਲ ਵਿਚ ਨਹੀਂ ਪਾਉਂਦਾ । ਮੁਸ਼ਕਲ ਵਿਚ ਅਗਿਆਨਤਾ ਪਾਉਂਦੀ ਹੈ । ਜੋ ਕਿਤਾਬਾਂ ਪੜ੍ਹਦੇ ਹਨ ਉਹ ਨਾ ਬੇਵਸ ਹੁੰਦੇ ਹਨ ਨਾ ਲਾਚਾਰ ਯਾਦ ਰੱਖੋ ਕਿ ਲੋੜ ਸਿਰਫ ਗਿਆਨ ਇਕੱਠਾ ਕਰਨ ਦੀ ਨਹੀਂ ਸਗੋਂ ਪ੍ਰਗਿਆਨ ਨੁੰ ਅਮਲ ਵਿਚ ਲਿਆਉਣ ਦੀ ਵੀ ਹੈ ।
5. ਮਨੁੱਖੀ ਸਮਾਨਤਾਂ- ਸਰਦਾਰ ਸਾਹਿਬ ਅਨੁਸਾਰ ਸਾਰੇ ਵਿਅਕਤੀ ਹੋਰਨਾਂ ਜੀਵਾਂ ਵਾਂਗ ਬ੍ਰਹਿਮੰਡ ਅੰਦਰ ਵਾਪਰੀ ਘਟਨਾਂ ਦੀ ਉਪਜ ਹਨ । ਸਾਡੀ ਅਚਨਚੇਤ ਰਚਨਾ ਸਾਡੀ ਮਰਜੀ ਜਾਂ ਚੋਣ ਨਾਲ ਨਹੀਂ ਹੋਈ । ਅਸੀਂ ਆਪਣੇ ਮਾਤਾ-ਪਿਤਾ, ਭਾਸ਼ਾ, ਦੇਸ਼, ਧਰਮ, ਬੋਲੀ, ਜਾਤ-ਪਾਤ, ਆਦਿ ਦੀ ਚੋਣ ਨਹੀਂ ਕੀਤੀ ਸਭ ਲੋਕ ਸਮਾਨ ਹਨ । ਲੋਕ ਹੰਕਾਰ, ਸੰਚਾਰ ਦੀ ਘਾਟ, ਆਦਰਸ਼ ਦੀ ਘਾਟ ਆਦਿ ਕਾਰਨ ਆਪਸ ਵਿਰੋਧੀ ਹੋ ਰਹੇ ਹਨ । ਅੱਜ ਦੇ ਯੁੱਗ ਵਿਚ ਵਿਸ਼ਵ ਇਕ ਪਿੰਡ ਬਣਦਾ ਜਾ ਰਿਹਾ ਹੈ । ਸਾਨੂੰ ਜੀਓ ਅਤੇ ਜੀਉਣ ਦਿਓ ਦੇ ਸਿਧਾਂਤ ਉੱਤੇ ਚਲਣਾ ਪਵੇਗਾ । ਵਿਤਕਰਾ, ਫਿਰਕਾਪ੍ਰਸਤੀ, ਜਾਤ-ਪਾਤ, ਪੂੰਜੀਵਾਦ ਆਦਿ ਦਾ ਖਹਿੜਾ ਛੱਡਣਾ ਹੋਵੇਗਾ । ਸਾਨੂੰ ਹੋਰਨਾ ਵਿਚ ਆਪਣੇ ਨਾਲ ਸਮਾਨਤਾ ਵੇਖਣੀ ਹੋਵੇਗੀ ।
6. ਲੋੜਵੰਦਾਂ ਦੀ ਮੱਦਦ:- ਭਾਰਤ ਵਿਚ ਵੱਡੀ ਗਿਣਤੀ ਵਿਚ ਲੋਕ ਗਰੀਬ ਅਤੇ ਲਾਚਾਰ ਹਨ ਜੋ ਠੀਕ ਖਾਣ-ਪੀਣ, ਭੋਜਨ, ਡਾਕਟਰੀ ਇਲਾਜ਼, ਢੁੱਕਵੀਂ ਰਿਹਾਇਸ਼ ਤੋਂ ਵਾਂਝੇ ਹਨ । ਸਰਦਾਰ ਜੀ ਦੀ ਸੋਚ ਸੀ ਕਿ ਇਸ ਵਰਗ ਦੇ ਲੋਕਾ ਦੀ ਹਰ ਸੰਭਵ ਮੱਦਦ ਕਰਨੀ ਚਾਹੀਦੀ ਹੈ । ਤਾਂ ਜੋ ਆਪਣੇ ਆਸਰੇ ਜੀਵਨ ਬਤੀਤ ਕਰ ਸਕਣ । ਆਪਣੀ ਪੀੜ ਤਾਂ ਪੰਛੀ ਵੀ ਮਹਿਸੂਸ ਕਰਦੇ ਹਨ, ਪਰ ਅਸਲੀ ਮਨੁੱਖ ਉਹ ਹੈ ਜੋ ਦੂਜਿਆ ਦੀ ਪੀੜ ਮਹਿਸੂਸ ਕਰਦਾ ਹੋਵੇ ।
7. ਭੀੜ ਤੋਂ ਬਚੋ:- ਸਰਦਾਰ ਸਾਹਿਬ ਨੇ ਬਚਪਨ ਤੋਂ ਹੀ ਹਿੰਦੂ-ਮੁਸਲਮਾਨ ਫਸਾਦ ਵੇਖਦੇ ਰਹੇ ਸਨ । ਲੋਕ ਕਿਸੇ ਨਿੱਕੇ-ਨਿੱਕੇ ਜਿਹੇ ਕਾਰਨ ਨਾਲ ਹਿੰਸਾ ਵਿਚ ਆ ਜਾਂਦੇ ਸਨ ਅਤੇ ਨਾਲ ਹੀ ਵੇਖਿਆ ਹੋਰਨਾ ਦੇ ਪਿੱਛੇ ਲੱਗ ਕੇ ਵਹਿਮਾਂ-ਭਰਮਾਂ ਦੇ ਜਾਲ ਵਿਚ ਫਸ ਜਾਂਦੇ ਹਨ । ਕੇਵਲ 5 ਵਿਅਕਤੀ ਹੀ 200 ਤੋਂ ਵੱਧ ਭੀੜ ਇਕੱਠੀ ਕਰ ਸਕਦੇ ਹਨ । ਭੀੜ ਦੀ ਮਾਨਸਿਕਤਾ ਦਾ ਪੱਧਰ ਭੀੜ ਵਿਚ ਸਭ ਤੋਂ ਘੱਟ ਬੁੱਧੀ ਵਾਲੇ ਵਿਅਕਤੀ ਦੇ ਬਰਾਬਰ ਹੁੰਦਾ ਹੈ ਜੇ ਇਕ ਵਿਅਕਤੀ ਪੱਥਰ ਸੁੱਟਦਾ ਹੈ ਤਦ ਸਾਰੀ ਭੀੜ ਪੱਥਰ ਸੁੱਟਣ ਲੱਗ ਜਾਂਦੀ ਹੈ ।
ਠੀਕ ਇਸੇ ਤਰ੍ਹਾਂ ਜੇ ਪਿੰਡ ਦਾ ਲਾਇਕ ਵਿਅਕੱਤੀ ਕਿਸੇ ਸਾਧ ਦੇ ਪਿੱਛੇ ਲੱਗ ਜਾਵੇ ਤਦ ਹੋਰ ਨਿਵਾਸੀ ਉਸ ਦੇ ਪਿੱਛੇ ਲਗ ਜਾਂਦੇ ਹਨ । ਤਦ ਭੀੜ ਦਾ ਹਿੱਸਾ ਬਨਣਾ ਮਾਨਸਿਕ ਕੰਮਜ਼ੋਰੀ ਹੈ ।
8. ਦੇਸ਼ ਪਿਆਰਯ- ਸਰਦਾਰ ਭਗਤ ਸਿੰਘ ਜੀ ਮੁਲਕ ਨਾਲ ਅਥਾਹ ਪਿਆਰ ਕਰਦੇ ਸਨ ਉਨ੍ਹਾਂ ਮੰਨਣਾ ਸੀ ਕਿ ਮਨੁੱਖ ਦਾ ਦੁੱਖ-ਸੁੱਖ, ਖੁਸ਼ੀ ਗਮੀ ਦੇਸ਼ ਨਾਲ ਬੱਝੀ ਹੁੰਦੀ ਹੈ ਜੇ ਮੁਲਕ ਖੁਸ਼ਹਾਲ ਹੈ ਤਦ ਲੋਕ ਖੁਸ਼ਹਾਲ ਹੋਣਗੇ ਜੇਕਰ ਮੁਲਕ ਸੰਕਟ ਵਿਚ ਆ ਜਾਵੇ ਤਦ ਸਾਰੇ ਦੇਸ਼ ਵਾਸੀ ਸੰਕਟ ਵਿਚ ਹੁੰਦੇ ਹਨ । ਦੇਸ਼ ਪਿਆਰ ਵਿਚ ਰੰਗਿਆ ਵਿਅਕਤੀ ਮਿੱਟੀ ਦੇ ਕਿਣਕੇ ਕਿਣਕੇ ਨੂੰ ਜਾਨ ਤੋਂ ਵੱਧ ਪਿਆਰ ਕਰਦਾ ਹੈ ਕਿਸੇ ਮੁਲਕ ਦੀ ਪਹਿਚਾਣ ਅਤੇ ਤਰੱਕੀ ਲਈ ਦੇਸ਼ ਨੂੰ ਪਿਆਰ ਕਰਨਾ ਜਰੂਰੀ ਹੈ ।
9. ਖੁਦਕੁਸ਼ੀ:- 5 ਅਪਰੈਲ 1929 ਨੂੰ ਸਰਦਾਰ ਸਾਾਿਹਬ ਨੇ ਸਾਥੀ ਸੁਖਦੇਵ ਨੁੰ ਪੱਤਰ ਲਿਖਿਆ ਕਿ ਖੁਦਕੁਸ਼ੀ ਨਫਰਤ ਕਰਨ ਵਾਲਾ ਜੁਰਮ ਹੈ ਅਤੇ ਬੁਜਦਿਲੀ ਹੈ । ਮੁਸੀਬਤਾਂ ਇਨਸਾਨ ਨੂੰ ਮੁਕੰਮਲ ਬਣਾਉਂਦੀਆਂ ਹਨ । ਸੰਕਟ ਸਾਨੂੰ ਸਬਕ ਸਿਖਾਉਂਦੇ ਹਨ । ਇਨ੍ਹਾਂ ਦੀ ਇਹ ਸੋਚ ਅੱਜ ਦੇ ਦੌਰ ਵਿਚ ਬਹੁਤ ਢੁਕਵੀਂ ਹੈ । ਜਦੋਂ ਭਾਰਤ ਵਿਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ।