Breaking News
Home / ਨਜ਼ਰੀਆ / 2017 RBC ਚੋਟੀ ਦੇ 25 ਕੈਨੇਡੀਅਨ ਇਮੀਗ੍ਰਾਂਟ ਅਵਾਰਡ ਨਾਮਜ਼ਦਗੀਆਂ ਲਈ ਖੁੱਲ੍ਹਾ ਸੱਦਾ

2017 RBC ਚੋਟੀ ਦੇ 25 ਕੈਨੇਡੀਅਨ ਇਮੀਗ੍ਰਾਂਟ ਅਵਾਰਡ ਨਾਮਜ਼ਦਗੀਆਂ ਲਈ ਖੁੱਲ੍ਹਾ ਸੱਦਾ

ਕੈਨੇਡਾ ਦੇ 150ਵੇਂ ਜਨਮ ਦਿਨ ਦਾ ਜਸ਼ਨ ਮਨਾਉਣ ਵਿੱਚ ਮਦਦ ਕਰਨ ਲਈ, ਪ੍ਰੇਰਿਤ ਕਰਨ ਵਾਲੇ ਇਮੀਗ੍ਰਾਂਟਾਂ
ਅਤੇ ਨਵੀਂ ਨੌਜਵਾਨ ਸ਼੍ਰੇਣੀ ਦੀ ਭਾਲ ਵਿੱਚ
ਨਾਮਜ਼ਦਗੀਆਂ 27 ਫਰਵਰੀ ਨੂੰ ਬੰਦ ਹੋਣਗੀਆਂ
ਟੋਰਾਂਟੋ :  ਕੈਨੇਡੀਅਨ ਇਮੀਗ੍ਰਾਂਟ ਮੈਗਜ਼ੀਨ ਨੂੰ ਨੌਵੇਂ ਸਲਾਨਾ RBC ਚੋਟੀ ਦੇ 25 ਕੈਨੇਡੀਅਨ ਇਮੀਗ੍ਰਾਂਟ ਅਵਾਰਡਾਂ ਲਈ ਨਾਮਜ਼ਦਗੀਆਂ ਦਾ ਸੱਦਾ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ। 2017 ਦੇ ਅਵਾਰਡ ਇਸ ਸਾਲ ਵਾਧੂ ਖਾਸ ਹੋਣਗੇ ਕਿਉਂਕਿ ਜੇਤੂਆਂ ਦਾ ਐਲਾਨ ਕੈਨੇਡਾ ਦੇ 150ਵੇਂ ਜਨਮ ਦਿਨ ਦਾ ਜਸ਼ਨ ਮਨਾਉਣ ਤੋਂ ਪਹਿਲਾਂ ਕੀਤਾ ਜਾਵੇਗਾ, ਜੋ ਕਿ ਇਮੀਗ੍ਰਾਂਟਾਂ ਦੁਆਰਾ ਬਣਾਏ ਗਏ ਦੇਸ਼ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੌਕਾ ਹੈ।
ਇਹ ਪ੍ਰੋਗਰਾਮ ਕੈਨੇਡੀਅਨ ਇਮੀਗ੍ਰਾਂਟ ਮੈਗਜ਼ੀਨ ਦੇ ਦੁਆਰਾ ਪੇਸ਼ ਕੀਤਾ ਜਾਂਦਾ ਹੈ ਅਤੇ ਇਸਨੂੰ ਮੋਢੀ ਅਤੇ ਮੁੱਖ ਪ੍ਰਾਯੋਜਕ RBC ਰੋਇਲ ਬੈਂਕ ਦਾ ਮਾਣਯੋਗ ਸਮਰਥਨ ਪ੍ਰਾਪਤ ਹੈ। ਇਹ ਰਾਸ਼ਟਰੀ ਅਵਾਰਡ ਕੈਨੇਡਾ ਵਾਸੀਆਂ ਨੂੰ ਨਾਮਜ਼ਦ ਕਰਨ ਅਤੇ ਫੇਰ ਉਹਨਾਂ ਵਿਅਕਤੀਆਂ ਨੂੰ ਸਿੱਧਾ ਵੋਟ ਪਾਉਣ ਲਈ ਕਹਿੰਦਾ ਹੈ ਜਿਨ੍ਹਾਂ ਨੇ ਕੈਨੇਡਾ ਆਉਣ ਤੋਂ ਬਾਅਦ ਕੋਈ ਫਰਕ ਲਿਆਉਂਦਾ ਹੈ, ਭਾਵੇਂ ਇਹ ਕਾਰੋਬਾਰ, ਅਕਾਦਮਿਕ, ਕਲਾ ਜਾਂ ਭਾਈਚਾਰੇ ਦੇ ਵਿੱਚ ਹੋਵੇ। 2009 ਤੋਂ, 200 ਸਿਰਕੱਢਵੇਂ ਇਮੀਗ੍ਰਾਂਟਾਂ ਨੂੰ ਕੈਨੇਡਾ ਵਿੱਚ ਉਹਨਾਂ ਦੇ ਪ੍ਰੇਰਿਤ ਕਰਨ ਵਾਲੇ ਯੋਗਦਾਨਾਂ ਲਈ ਇਸ ਪ੍ਰਤਿਸ਼ਠਾਵਾਨ ਅਵਾਰਡ ਲਈ ਚੁਣਿਆ ਗਿਆ ਹੈ। ਉਹਨਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਇਆ ਗਿਆ ਹੈ ਅਤੇ ਉਹਨਾਂ ਦੀਆਂ ਕਹਾਣੀਆਂ ਨੂੰ ਦੇਸ਼ ਭਰ ਵਿੱਚ ਕੈਨੇਡਾ ਵਾਸੀਆਂ ਦੇ ਨਾਲ ਸਾਂਝਾ ਕੀਤਾ ਗਿਆ ਹੈ।
ਨਾਮਜ਼ਦ ਕੀਤਾ ਜਾਣ ਵਾਲਾ ਵਿਅਕਤੀ ਅਜਿਹਾ ਕੋਈ ਵੀ ਵਿਅਕਤੀ ਹੋ ਸਕਦਾ ਹੈ ਜੋ ਕੈਨੇਡਾ ਵਿੱਚ ਇਮੀਗ੍ਰੇਟ ਹੋਇਆ ਹੈ ਅਤੇ ਇੱਥੇ ਆਉਣ ਤੋਂ ਬਾਅਦ ਉਸ ਨੇ ਇਸ ਦੇਸ਼ ਅਤੇ/ਜਾਂ ਇਸਦੇ ਲੋਕਾਂ ਦੀ ਸਫਲਤਾ ਅਤੇ ਉੱਨਤੀ ਦੇ ਵਿੱਚ ਯੋਗਦਾਨ ਪਾਇਆ ਹੈ। ਪ੍ਰਾਪਤੀਆਂ, ਪੇਸ਼ਾਵਰ ਜਾਂ ਨਿੱਜੀ ਹੋ ਸਕਦੀਆਂ ਹਨ। ਇਹ ਜ਼ਰੂਰੀ ਹੈ ਕਿ ਨਾਮਜ਼ਦ ਕੀਤਾ ਗਿਆ ਵਿਅਕਤੀ ਲੈਂਡਿਡ ਇਮੀਗ੍ਰਾਂਟ (ਸਥਾਈ ਨਿਵਾਸੀ) ਹੋਵੇ ਜਾਂ ਕੈਨੇਡਾ ਦਾ ਨਾਗਰਿਕ ਹੋਵੇ, ਅਤੇ ਉਹ ਕੈਨੇਡਾ ਵਿੱਚ ਰਹਿੰਦਾ ਹੋਵੇ।
”ਅਸੀਂ ਕਹਿੰਦੇ ਹਾਂ ਕਿ ਕੈਨੇਡਾ ਇੱਕ ਇਮੀਗ੍ਰਾਂਟਾਂ ਦੇ ਦੁਆਰਾ ਬਣਾਇਆ ਗਿਆ ਦੇਸ਼ ਹੈ, ਅਤੇ ਦੇਸ਼ ਦੇ 150ਵੇਂ ਜਨਮ ਦਿਨ ਨੂੰ ਮਨਾਉਣ ਦਾ ਇਸ ਤੋਂ ਵਧੀਆ ਤਰੀਕਾ ਕੀ ਹੋਵੇਗਾ ਕਿ ਅੱਜ ਦੇ ਉਹਨਾਂ ਇਮੀਗ੍ਰਾਂਟਾਂ ਨੂੰ ਸਨਮਾਨਿਤ ਕੀਤਾ ਜਾਵੇ ਜੋ ਕੈਨੇਡਾ ਨੂੰ ਅੱਗੇ ਲਿਜਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ,” ਕੈਨੇਡੀਅਨ ਇਮੀਗ੍ਰਾਂਟ ਮੈਗਜ਼ੀਨ ਦੀ ਸੰਪਾਦਕ, ਮਾਰਗਰੇਟ ਜੇਟੇਲਿਨਾ (Margaret Jetelina) ਕਹਿੰਦੀ ਹੈ। ”ਇਸ ਸਾਲ ਅਸੀਂ ਆਪਣੇ ਪਾਠਕਾਂ ਨੂੰ ਇਸ ਬਾਰੇ ਪੁੱਛਦੇ ਹਾਂ ਕਿ ਉਹਨਾਂ ਦੇ ਵਿਚਾਰ ਵਿੱਚ ਇਸ ਖਾਸ ਵਰ੍ਹੇ ਦੇ ਵਿੱਚ ਇਸ ਸ਼ਾਨਦਾਰ ਵਿਅਕਤੀਆਂ ਦੇ ਸਮੂਹ ਵਿੱਚ ਸ਼ਾਮਲ ਹੋਣ ਦੇ ਲਾਇਕ ਕੌਣ ਹੈ।”
ਇਹ ਪ੍ਰਾਯੋਜਕ RBC ਦੁਆਰਾ ਜੇਤੂਆਂ ਵਿੱਚੋਂ ਇੱਕ ਨੂੰ ਸਾਡੇ ਖਾਸ RBC ਆਂਟਰਪ੍ਰਿਨਿਅਰ ਅਵਾਰਡ ਦੇ ਲਈ ਚੁਣਨ ਦਾ ਵੀ ਤੀਜਾ ਸਾਲ ਹੋਵੇਗਾ। ਇਸ ਸਾਲ, ਅਸੀਂ ਇੱਕ ਨਵਾਂ ਯੂਥ ਅਵਾਰਡ ਵੀ ਸ਼ੁਰੂ ਕਰ ਰਹੇ ਹਾਂ, ਜੋ ਉਹਨਾਂ ਇਮੀਗ੍ਰਾਂਟ ਨੌਜਵਾਨਾਂ (15 ਅਤੇ 30 ਦੇ ਵਿਚਕਾਰ ਦੀ ਉਮਰ) ਦੀਆਂ ਪ੍ਰਾਪਤੀਆਂ ਨੂੰ ਪਛਾਣ ਦੇਵੇਗਾ ਜੋ ਪ੍ਰਾਪਤੀਆਂ ਅਤੇ/ਜਾਂ ਸੇਵਾ ਦੇ ਮਾਧਿਅਮ ਨਾਲ ਆਪਣੇ ਅਪਣਾਏ ਗਏ ਦੇਸ਼ ਵਿੱਚ ਫਰਕ ਲਿਆ ਰਹੇ ਹਨ, ਅਤੇ ਇਸ ਦੇਸ਼ ਦਾ ਹੋਰ ਨਿਰਮਾਣ ਕਰਨ ਦੀ ਸ਼ਾਨਦਾਰ ਸੰਭਾਵਨਾ ਦਿਖਾਉਂਦੇ ਹਨ। ਸਾਡੇ RBC ਆਂਟਰਪ੍ਰਿਨਿਅਰ ਅਵਾਰਡ ਦੀ ਤਰ੍ਹਾਂ ਹੀ, ਯੂਥ ਅਵਾਰਡ ੍ਰਭਛ ਦੇ ਚੋਟੀ ਦੇ 25 ਜੇਤੂਆਂ ਵਿੱਚੋਂ ਇੱਕ ਨੂੰ ਦਿੱਤਾ ਜਾਣ ਵਾਲਾ ਇੱਕ ਵਾਧੂ ਸਨਮਾਨ ਹੋਵੇਗਾ। ਕਿਸੇ ਖਾਸ ਦਰਖਾਸਤ ਪ੍ਰਕਿਰਿਆ ਦੀ ਲੋੜ ਨਹੀਂ ਹੈ।
”ਇਮੀਗ੍ਰਾਂਟ ਦੇਸ਼ ਭਰ ਵਿੱਚ ਸਾਡੇ ਭਾਈਚਾਰਿਆਂ ਅੰਦਰ ਨਵੇਂ ਦ੍ਰਿਸ਼ਟੀਕੋਣ ਅਤੇ ਸਰਲਤਾ ਲਿਆਉਂਦੇ ਹਨ। ਇਹ ਅਵਾਰਡ ਸਾਡੇ ਗੁਆਂਢੀਆਂ, ਸਾਡੇ ਦੋਸਤਾਂ, ਸਾਡੇ ਸਾਥੀ ਕਰਮਚਾਰੀਆਂ, ਅਤੇ ਸਥਾਨਕ ਤੌਰ ‘ਤੇ ਅਤੇ ਵਿਸ਼ਵ ਪੱਧਰ ‘ਤੇ ਉਹਨਾਂ ਦੁਆਰਾ ਇਸ ਦੇਸ਼ ਨੂੰ ਚਮਕਾਉਣ ਲਈ ਕੀਤੇ ਜਾਂਦੇ ਕੰਮ ਦਾ ਜਸ਼ਨ ਹੈ,” RBC ਵਿਖੇ ਬਹੁ-ਸੱਭਿਆਚਾਰਕ ਮਾਰਕੀਟਾਂ ਦੀ ਸੀਨੀਅਰ ਡਾਇਰੈਕਟਰ, ਆਇਵੀ ਚਿਉ (Ivy Chiu) ਨੇ ਕਿਹਾ। ”ਮੈਨੂੰ ਯੂਥ ਅਵਾਰਡ ਸ਼ੁਰੂ ਕਰਦੇ ਹੋਏ ਵੀ ਬਹੁਤ ਜੋਸ਼ ਆ ਰਿਹਾ ਹੈ, ਜੋ ਕਿ ਸਾਡੇ ਸਿਰਕੱਢਵੇਂ ਨਵੇਂ ਆਏ ਨੌਜਵਾਨ ਨੂੰ ਪਛਾਣ ਦੇਵੇਗਾ।”
ਪਿਛਲੇ ਕੁਝ ਜੇਤੂਆਂ ਦੇ ਵਿੱਚ ਸ਼ਾਮਲ ਹਨ ਕੈਨੇਡਾ ਦੇ ਦੋ ਸਾਬਕਾ ਗਵਰਨਰ ਜਨਰਲ ਐਡ੍ਰਿਨੇ ਕਲਾਰਕਸਨ (Adrienne Clarkson) ਅਤੇ ਮਾਈਕਲ ਜੀਨ (Michaëlle Jean), ਰਾਸ਼ਟਰੀ ਬ੍ਰੋਡਕਾਸਟਰ ਇਅਨ ਹੈਨੋਮਾਂਸਿੰਗ (Ian Hanomansing), ਸੈਲੀਬ੍ਰੇਟੀ ਉੱਦਮੀ ਰੋਬਰਟ ਹਰਜੈਵਕ (Robert Herjavec) ਅਤੇ ਮਸ਼ਹੂਰ ਸ਼ੇਫ ਵਿਕਰਮ ਵਿਜ (Vikram Vij) ਅਤੇ ਸੁਰਗਵਾਸੀ ਆਰਕੀਟੈਕਟ ਬਿੰਗ ਥੋਮ (Bing Thom)।
25 ਫਰਵਰੀ, 2017, 11:59  pm EST ਤੋਂ ਪਹਿਲਾਂ-ਪਹਿਲਾਂ canadianimmigrant.ca/rbctop25 ‘ਤੇ ਜਾ ਕੇ ਨਾਮਜ਼ਦਗੀਆਂ ਕੀਤੀਆਂ ਜਾ ਸਕਦੀਆਂ ਹਨੴ ਨਾਮਵਰ ਜੱਜਾਂ ਦਾ ਪੈਨਲ ਸਾਰੇ ਨਾਮਜ਼ਦ ਵਿਅਕਤੀਆਂ ਦੀ ਨਜ਼ਰਸਾਨੀ ਕਰੇਗਾ ਅਤੇ ਇਨ੍ਹਾਂ ਵਿੱਚੋਂ 75 ਵਿਅਕਤੀਆਂ ਨੂੰ ਚੁਣ ਕੇ ਉਨ੍ਹਾਂ ਦੀ ਸੂਚੀ ਪੇਸ਼ ਕਰੇਗਾ ਜੋ ਕਿ ਮਾਰਚ ਵਿੱਚ online ਉਪਲਬਧ ਹੋਵੇਗੀ, ਜਿਸ ਤੋਂ ਬਾਦ ਸਾਰੇ ਕੈਨੇਡੀਅਨ ਆਪਣੇ ਮਨਭਾਉਂਦੇ ਨਾਮਜ਼ਦ ਵਿਅਕਤੀਆਂ ਨੂੰ ਵੋਟ ਪਾ ਸਕਦੇ ਹਨੴ
25 ਜੇਤੂਆਂ ਦਾ ਐਲਾਨ ਜੂਨ 2017 ਵਿੱਚ ਕੀਤਾ ਜਾਵੇਗਾ, ਅਤੇ ਉਹਨਾਂ ਨੂੰ ਕੈਨੇਡਾ ਦਾ 150ਵਾਂ ਜਨਮਦਿਨ ਮਨਾਉਣ ਦੇ ਸਮੇਂ ਕੈਨੇਡਿਅਨ ਇਮੀਗ੍ਰਾਂਟ ਮੈਗਜ਼ੀਨ ਦੇ ਜੁਲਾਈ ਪ੍ਰਿੰਟ ਵਿੱਚ ਅਤੇ ਔਨਲਾਈਨ canadianimmigrant.ca ‘ਤੇ ਸਨਮਾਨਿਤ ਕੀਤਾ ਜਾਵੇਗਾ। ਜੇਤੂਆਂ ਨੂੰ ਇੱਕ ਯਾਦਗਾਰੀ ਤਖ਼ਤੀ ਵੀ ਮਿਲੇਗੀ ਅਤੇ RBC ਦੁਆਰਾ ਉਹਨਾਂ ਦੀ ਪਸੰਦ ਦੀ ਚੈਰਿਟੀ ਨੂੰ /500 ਦਿੱਤੇ ਜਾਣਗੇ।

Check Also

CLEAN WHEELS

Medium & Heavy Vehicle Zero Emission Mission (ਤੀਜੀ ਕਿਸ਼ਤ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …