Breaking News
Home / ਨਜ਼ਰੀਆ / ਕੀ ਤੁਸੀਂ ਕੈਨੇਡਾ ਵਿੱਚ ਪੜ੍ਹ ਰਹੇ ਹੋ? ਵਿਦਿਆਰਥੀ ਜੀਵਨ ਵਿੱਚ ਸਫਲਤਾ ਹਾਸਲ ਕਰਨ ਲਈ ਸੁਝਾਅ

ਕੀ ਤੁਸੀਂ ਕੈਨੇਡਾ ਵਿੱਚ ਪੜ੍ਹ ਰਹੇ ਹੋ? ਵਿਦਿਆਰਥੀ ਜੀਵਨ ਵਿੱਚ ਸਫਲਤਾ ਹਾਸਲ ਕਰਨ ਲਈ ਸੁਝਾਅ

ਕਾਲਜ ਜਾਂ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਦੇ ਨਾਤੇ, ਜਦੋਂ ਤੁਸੀਂ ਘਰ ਤੋਂ ਦੂਰ ਜਾਣ ਦਾ ਸਫ਼ਰ ਤੈਅ ਕੀਤਾ ਸੀ ਤਾਂ ਬਹੁਤ ਸਾਰੀਆਂ ਗੱਲਾਂ ਦਾ ਦਬਾਅ ਮਹਿਸੂਸ ਕਰਨਾ ਕਾਫੀ ਸੁਭਾਵਿਕ ਹੈ। ਹੋ ਸਕਦਾ ਹੈ ਇਹ ਸੈਕੰਡਰੀ ਤੋਂ ਬਾਅਦ ਦਾ ਤੁਹਾਡਾ ਪਹਿਲਾ ਸਾਲ ਹੋਵੇ ਅਤੇ ਤੁਸੀਂ ਇੱਕ ਨਵੇਂ, ਅਣਜਾਣ ਸਥਾਨ ‘ਤੇ ਜਾ ਰਹੇ ਹੋਵੋ, ਅਤੇ ਕੈਂਪਸ ਵਿੱਚ ਰਹਿਣਾ ਸ਼ੁਰੂ ਕਰ ਰਹੇ ਹੋਵੋ। ਜਾਂ ਤੁਸੀਂ ਗ੍ਰੈਜੁਏਸ਼ਨ ਦੇ ਵਿਦਿਆਰਥੀ ਹੋ ਅਤੇ ਕਿਸੇ ਅਜਿਹੇ ਵਿਅਕਤੀ ਦੇ ਨਾਲ ਮਿਲ ਕੇ ਅਪਾਰਟਮੈਂਟ ਕਿਰਾਏ ‘ਤੇ ਲੈ ਰਹੇ ਹੋ ਜਿਸਨੂੰ ਸ਼ਾਇਦ ਤੁਸੀਂ ਜਾਣਦੇ ਹੋ ਸਕਦੇ ਹੋ ਜਾਂ ਨਹੀਂ। ਤੁਹਾਡੀ ਸਥਿਤੀ ਜੋ ਵੀ ਹੋਵੇ, ਇਹ ਜ਼ਿੰਦਗੀ ਜਿਊਣ ਬਾਰੇ ਜ਼ਰੂਰੀ ਸੁਝਾਅ ਹਨ ਜੋ ਤੁਹਾਨੂੰ ਇਹਨਾਂ ਰੋਮਾਂਚਕ, ਅਤੇ ਨਾਲ ਹੀ ਚੁਣੌਤੀ ਭਰੇ ਸਮਿਆਂ ਵਿੱਚੋਂ ਲੰਘਣ ਵਿੱਚ ਮਦਦ ਕਰ ਸਕਦੇ ਹਨ ਅਤੇ ਸਕੂਲ, ਕੰਮ, ਜ਼ਿੰਦਗੀ ਅਤੇ ਇਹਨਾਂ ਦੇ ਵਿਚਕਾਰ ਹੋਰ ਸਾਰੀਆਂ ਚੀਜ਼ਾਂ ਦਾ ਸਫਲਤਾਪੂਰਵਕ ਪ੍ਰਬੰਧ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ:
ਸਿੱਖਿਆ ਨੂੰ ਸਭ ਤੋਂ ਵੱਧ ਮਹੱਤਵ ਦਿਓ: ਸਿੱਖਿਆ ਨੂੰ ਬਾਕੀ ਸਭ ਚੀਜ਼ਾਂ ਤੋਂ ਉੱਪਰ ਰੱਖਣਾ ਸੁਭਾਵਿਕ ਜਾਪ ਸਕਦਾ ਹੈ, ਪਰ ਜਦੋਂ ਤੁਸੀਂ ਆਪਣੀ ਪੜ੍ਹਾਈ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ਦਾ ਸਾਮ੍ਹਣਾ ਕਰ ਰਹੇ ਹੁੰਦੇ ਹੋ ਤਾਂ ਤੁਹਾਡਾ ਧਿਆਨ ਅਸਾਨੀ ਨਾਲ ਹੋਰ ਚੀਜ਼ਾਂ ‘ਤੇ ਜਾ ਸਕਦਾ ਹੈ। ਲਗਾਤਾਰ ਜਾਂਚ ਕਰਨਾ ਅਤੇ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਤੁਹਾਡਾ ਸਮਾਂ ਤੁਹਾਡੇ ਭਵਿੱਖ ਦੇ ਕਰੀਅਰ ਦੇ ਮਾਰਗ ਵੱਲ ਸਮਰਪਿਤ ਹੋਣਾ ਚਾਹੀਦਾ ਹੈ। ਸਮੇਂ ਦਾ ਪਬੰਧ ਕਰਨ ਅਤੇ ਸਹੀ ਚੀਜ਼ਾਂ ਨੂੰ ਤਰਜੀਹ ਦੇਣ ਨਾਲ ਤੁਹਾਨੂੰ ਸਿਰਫ ਆਪਣੇ ਵਿਦਿਆਰਥੀ ਸਾਲਾਂ ਵਿੱਚੋਂ ਲੰਘਣ ਵਿੱਚ ਹੀ ਮਦਦ ਨਹੀਂ ਮਿਲੇਗੀ ਬਲਕਿ ਇਹ ਅੱਗੇ ਤੁਹਾਡੇ ਨਾਲ ਰਹਿਣ ਵਾਲੇ ਹੁਨਰ ਤੁਹਾਡੇ ਪੂਰੇ ਕਰੀਅਰ ਅਤੇ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੇ ਬਹੁਤ ਕੰਮ ਆਉਣਗੇ। ਇੱਕ ਬਜਟ ‘ਤੇ ਬਣੇ ਰਹੋ: ਵਿਦਿਆਰਥੀ ਜੀਵਨ ਦੇ ਵਿੱਚ ਕਈ ਸਾਰੇ ਵੱਡੇ ਖਰਚੇ ਹੁੰਦੇ ਹਨ – ਅਤੇ ਸਾਰੇ ਇੱਕੋ ਸਮੇਂ ‘ਤੇ ਆ ਜਾਂਦੇ ਹਨ। ਟਿਊਸ਼ਨ, ਕਿਰਾਇਆ, ਕਿਤਾਬਾਂ ਆਦਿ ਤੇਜ਼ੀ ਨਾਲ ਇਕੱਠੇ ਹੋ ਜਾਂਦੇ ਹਨ, ਜਿਸਦੇ ਨਤੀਜੇ ਵਜੋਂ ਅਕਸਰ ਕਰਜ਼ਾ ਲੈਣਾ ਪੈਂਦਾ ਹੈ ਅਤੇ ਅਦਾਇਗੀਆਂ ਦਾ ਪ੍ਰਬੰਧ ਕਰਨਾ ਪੈਂਦਾ ਹੈ। ਕੈਨੇਡੀਅਨ ਕਰੰਸੀ ਦੀ ਆਦਤ ਪਾ ਰਹੇ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਦੇ ਰੂਪ ਵਿੱਚ, ਬਜਟ ਬਣਾਉਣਾ ਅਤੇ ਇਹ ਪਤਾ ਲਗਾਉਣਾ ਕਿ ਚੀਜ਼ਾਂ ਦੀ ਲਾਗਤ ਕੀ ਹੋਵੇਗੀ, ਇੱਕ ਚੁਣੌਤੀ ਭਰਿਆ ਕੰਮ ਹੋ ਸਕਦਾ ਹੈ। ਸਕੂਲ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਬਜਟ ਨੂੰ ਜਾਣਨਾ ਅਤੇ ਸਮਝਣਾ ਮਹੱਤਵਪੂਰਨ ਹੁੰਦਾ ਹੈ ਤਾਂ ਜੋ ਤੁਸੀਂ ਆਪਣੇ ਨਿੱਜੀ ਵਿੱਤ ਨੂੰ ਆਪਣੀ ਨਵੀਂ ਵਿਦਿਆਰਥੀ ਜੀਵਨਸ਼ੈਲੀ ਦੇ ਅਨੁਕੂਲ ਬਣਾ ਸਕੋ।ਸਹਾਇਤਾ ਦਾ ਸਿਸਟਮ ਬਣਾਓ: ਜਦ ਕਿ ਨਵੇਂ ਦੋਸਤ ਬਣਾਉਣਾ ਮਹੱਤਵਪੂਰਨ ਹੁੰਦਾ ਹੈ, ਮੌਜੂਦਾ ਦੋਸਤਾਂ ਅਤੇ ਪਰਿਵਾਰ ਨੂੰ ਨਜ਼ਦੀਕ ਰੱਖਣਾ ਚੰਗਾ ਵਿਚਾਰ ਹੈ। ਜਿਹੜੇ ਲੋਕ ਤੁਹਾਨੂੰ ਸਾਲਾਂ ਤੋਂ ਜਾਣਦੇ ਹਨ ਉਹ ਉਸ ਵੇਲੇ ਸਹਾਇਤਾ ਦਾ ਬਹੁਤ ਵਧੀਆ ਸਰੋਤ ਹੁੰਦੇ ਹਨ ਜਦੋਂ ਤੁਸੀਂ ਤਣਾਉ ਮਹਿਸੂਸ ਕਰਦੇ ਹੋ। ਵੱਡੇ ਮੀਲ ਪੱਥਰਾਂ ਵਿਚਕਾਰ ਸੰਤੁਲਨ ਅਤੇ ਸਕੂਲ ਨੂੰ ਤਰਜੀਹ ਦੇਣਾ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਲਈ ਵਿਸ਼ੇਸ਼ ਤੌਰ ‘ਤੇ ਚੁਣੌਤੀ ਭਰਿਆ ਹੋ ਸਕਦਾ ਹੈ ਜਦੋਂ ਤੁਸੀਂ ਨਾਲ ਹੀ ਕੈਨੇਡਾ ਵਿੱਚ ਜ਼ਿੰਦਗੀ ਜਿਊਣ ਦਾ ਤਰੀਕਾ ਵੀ ਸਿੱਖ ਰਹੇ ਹੋ। ਨਿਯਮਿਤ ਫੋਨ ਕਾਲਾਂ, ਵੀਡੀਓ ਚੈਟਾਂ ਅਤੇ ਆਪਣੇ ਦੇਸ਼ ਵਿੱਚ ਪਰਿਵਾਰ ਅਤੇ ਦੋਸਤਾਂ ਦੇ ਨਾਲ ਗੱਲ ਕਰਨ ਨਾਲ ਤੁਹਾਨੂੰ ਇਸ ਨਵੀਂ ਜ਼ਿੰਦਗੀ ਦੇ ਨਾਲ ਆਉਣ ਵਾਲੀਆਂ ਸਾਰੀਆਂ ਤਬਦੀਲੀਆਂ ਅਤੇ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿੱਚ ਮਦਦ ਮਿਲ ਸਕਦੀ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਧੇਰੇ ਬਚਤ ਕਰਨ ਅਤੇ ਤੇਜ਼ੀ ਨਾਲ ਵੱਸਣ ਵਿੱਚ ਮਦਦ ਲਈ ਸਲਾਹ rbc.com/newcomers ‘ਤੇ ਮਿਲ ਸਕਦੀ ਹੈ।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …