Breaking News
Home / ਨਜ਼ਰੀਆ / ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ‘ਤੇ ਵਿਸ਼ੇਸ਼

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ‘ਤੇ ਵਿਸ਼ੇਸ਼

ਲਾਸਾਨੀ ਵਿਰਸਾ – ਗੁਰੂ ਗ੍ਰੰਥ ਸਾਹਿਬ
ਪ੍ਰਿੰਸੀਪਲ ਪਾਖਰ ਸਿੰਘ ਡਰੋਲੀ ਪ੍ਰਿੰਸੀਪਲ ਪਾਖਰ ਸਿੰਘ ਡਰੋਲੀ
ਵਿਸ਼ਵ ਦੇ ਸਮੂਹ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਿਆਂ ਇਹ ਗੱਲ ਸਾਡੇ ਸਨਮੁੱਖ ਉੱਭਰ ਕੇ ਆਉਂਦੀ ਹੈ ਕਿ ਯੁਗੋ ਯੁਗ ਅਟੱਲ ਸ਼੍ਰੀ ਗੁਰੂ ਗ੍ਰੰਥ ਨੂੰ ਅਧਿਆਤਮਕ ਖੇਤਰ ਵਿੱਚ ਸਿਰਮੌਰ
ਸਥਾਨ ਪ੍ਰਾਪਤ ਹੈ। ਇਹ ਇੱਕ ਇਹੋ ਜਿਹਾ ਮਹਾਨਤਮ, ਮੁਤਬੱਰਕ ਤੇ ਸਰਬ ਸ਼੍ਰੇਸ਼ਟ ਵਿਲੱਖਣ ਗ੍ਰੰਥ ਹੈ, ਜੋ ਕੇਵਲ ਇੱਕ ਵਰਗ,ਇੱਕ ਦੇਸ਼ ਜਾਂ ਇੱਕ ਕੌਮ ਦੀ ਰਹਿਨੁਮਾਈ ਨਹੀਂ ਕਰਦਾ ਸਗੋਂઠਸਮੁੱਚੀ ਇਨਸਾਨੀਅਤ ਦਾ ਪੱਥ ਪ੍ਰਦਰਸ਼ਕ ਹੈ.ਪ੍ਰਮਾਣਿਕਤਾ ਦੇ ਪੱਖ ਤੋਂ ਇਸ ਵਿੱਚ ਵਿਲੱਖਣਤਾ ਹੈ ਕਿ ਇਸ ਦੀ ਰਚਨਾਂ ਗੁਰੂ ਸਾਹਿਬ ਨੇਂ ਖੁਦ ਆਪਣੇ ਜੀਵਨ ਕਾਲ ਦੌਰਾਨ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਇਹ ਇੱਕ ਅਹਿਮ ਗੱਲ ਹੈ ਕਿ ਇਸ ਵਿੱਚ ਗੁਰੂ ਸਾਹਿਬਾਨ ਦੀ ਆਪਣੀਂ ਬਾਣੀਂ ਹੀ ਸ਼ਾਮਿਲ ਨਹੀਂ ਸਗੋਂ ਬਾਣੀਂ ਸ਼ਾਮਿਲ ਕਰਨ ਸਮੇਂ ਦੂਰ ਦ੍ਰਿਸ਼ਟੀ ਦੇઠਮਾਲਕ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਸੇ ਬਾਣੀਕਾਰ ਦੀ ਜਾਤ, ਖਿੱਤਾ, ਕਿੱਤਾ, ਰੰਗ, ਨਸਲ ਜਾਂ ਬੋਲੀ ਨੂੰ ਦ੍ਰਿਸ਼ਟੀਗੋਚਰ ਨਹੀਂ ਰੱਖਿਆ ਸਗੋਂ ਗੁਰਮਤਿ ਫਲਸਫਾ ਤੇ ਮਾਨਵਤਾ ਦੇ ਕਲਿਆਣ ਨੂੰ ਮੁੱਖ ਰੱਖ ਕੇ ਬਾਣੀ ਦੀ ਚੋਣ ਕੀਤੀ.ਕਾਬਲੇ ਜਿਕਰ ਹੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 36 ਮਹਾਂ ਪੁਰਖਾਂ ਦੀ ਬਾਣੀ ਦਰਜ ਹੈ। ਇਹਨਾਂ ਬਾਣੀਕਾਰਾਂ ਦੀ ਬਾਣੀ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਗੁਰੂ ਸਾਹਿਬ ਨੇ ਇਹ ਸਿੱਧ ਕਰ ਕੇ ਵਿਖਾਇਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਵਿਰਤੀ ਅਸੰਪਰਦਾਇਕ ਤੇ ਅਰਸ਼ੀ ਬਾਣੀ ਸਰਬ ਮਾਨਵઠਕਲਿਆਣਕਾਰੀ ਹੈ।
ਗੱਲ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਮੁੱਚੀ ਮਾਨਵਤਾ ਨੂੰ ਇੱਕ ਲੜੀ ਵਿੱਚ ਪਰੋਣ ਤੇ ਗਲਵੱਕੜੀ ਪਾਉਣ ਦਾ ਪੈਗਾਮ ਉੱਭਰਵਾਂ ਹੈ।
ਮਾਨਵ ਏਕਤਾ ਦੇ ਪ੍ਰਤੀਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚਲੀ ਬਾਣੀਂ ਨੂੰ ਤਰਤੀਬ ਦੇ ਕੇ ਸੰਕਲਿਤ ਕਰਨ ਦਾ ਕਾਰਜ ਬਹੁਤ ਗੁੰਝਲਦਾਰ ਤੇ ਜੋਖਮ ਭਰਪੂਰ ਸੀ। ਮਾਨਵ ਹਿਤੈਸ਼ੀઠਅਤੇ ਪਾਵਨ ਬੀੜ ਦੇ ਸੰਪਾਦਕ ਵਜੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇਂ ਇਸ ਕਾਰਜ ਨੂੰ ਨੇਪੜੇ ਚਾੜ ਕੇ ਆਪਣੀ ਦੂਰ ਦ੍ਰਿਸ਼ਟਤਾ, ਪ੍ਰਬੀਨਤਾ ਅਤੇ ਵਿਦਵਤਾ ਦਾ ਪ੍ਰਮਾਣ ਦਿੱਤਾ। ਪਾਵਨ ਬੀੜ ਦੇ ਸੰਪਾਦਕ ਵਜੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਇਸ ਮਹਾਨ ਦੇਣ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। 31 ਰਾਗਾਂ ਵਿੱਚ 5894 ਸ਼ਬਦਾਂ ‘ਤੇ ਅਧਾਰਿਤ ਇਹ ਪਾਵਨ ਗ੍ਰੰਥ ਸੰਸਾਰ ਦੇ ਸਾਰੇ ਧਾਰਮਿਕ ਗ੍ਰੰਥਾਂ ਨਾਲੋਂ ਵੱਡਾ ਹੈ ਅਤੇ ਇਸ ਦੇ 1430 ਪੰਨੇ ਹਨ।
ਨਿਰੰਤਰ ਤਿੰਨ ਸਾਲ ਤੋਂ ਵੱਧ ਸਮੇਂ ਦੀ ਘਾਲਣਾ ਉਪਰੰਤ ਇਸ ਦੀ ਸੰਪਾਦਨਾઠ1604 ਈਸਵੀ ਵਿੱਚ ਮੁਕੰਮਲ ਹੋਈ। ਇਸ ਮਹਾਨ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਰਮਣੀਕ ਸਥਾਨ ਰਾਮਸਰ ਸਰੋਵਰ ਦੇ ਕੰਢੇ ਤੇ ਇੱਕ ਤੰਬੂ ਲਗਾਇਆ ਤੇ ਗੁਰਬਾਣੀ ਅੰਿਕਤ ਕੀਤੀ ਜਾਣ ਲੱਗੀ। ਸ਼੍ਰੀ ਗੁਰੂ ਅਰਜਨ ਦੇਵ ਜੀ ਬਾਣੀ ਉਚਾਰਦੇ ਸਨ ਤੇ ਸਿੱਖ ਧਰਮ ਦੇ ਪ੍ਰਸਿੱਧ ਵਿਆਖਿਆਕਾਰ ਤੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਲਿਪੀਬੱਧ ਕਰਦੇ ਸਨ। ਲਿਖਾਰੀ ਭਾਈ ਗੁਰਦਾਸ ਜੀ ਨੇ ਸੱਭ ਤੋਂ ਪਹਿਲਾਂ ਮੂਲ ਮੰਤਰ ਤੇ ਫਿਰ ਜਪੁਜੀ ਸਾਹਿਬ ਦੀ ਬਾਣੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚਾੜ੍ਹੀ।
ਇਸ ਉਪਰੰਤ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਿਰੀ ਰਾਗ ਵਿੱਚ ਉਚਾਰਿਆ ਪਹਿਲਾ ਸ਼ਬਦ ਲਿਪੀਬੱਧ ਕੀਤਾ ਗਿਆ।
ਉਪਰੰਤ ਇਸ ਤਰ੍ਹਾਂ 1430 ਸਫਿਆ ਉੱਤੇ ਬਾਕੀ ਬਾਣੀઠਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚਾੜ੍ਹੀ ਗਈ ਤੇ ਰਾਗਮਾਲਾ ਤੋਂ ਪਹਿਲਾਂ ਮੁੰਦਾਵਣੀ ਦਾ ਸ਼ਬਦ ਅਕਿੰਤ ਕਰਕੇ ਮੋਹਰ ਲਗਾ ਦਿੱਤੀ।
ਥਾਲ ਵਿਚੀ ਤਿੰਨਿ ਵਸਤੂ ਪਈਉ ਸਤੁ ਸੰਤੋਖ ਵਿਚਾਰੋ,
ਅਮ੍ਰਿਤ ਨਾਮ ਠਾਕਰੁ ਕਾ ਪਇਉ ਜਿਸ ਕਾ ਸਬਸ ਅਧਾਰੋ
ਜੇ ਕੋ ਖਾਵੈ ਜੇ ਕੋ ਭੂੰਚੇ ਤਿਸ ਕਾ ਹੋਇ ਉਧਾਰੋ
ਏਹ ਵਸਤੁ ਤਜੀ ਨਹ ਜਾਈ ਨਿਤੁ ਨਿਤੁ ਰਖੁ ਉਰਿ ਧਾਰੋ
ਤਮ ਸੰਸਾਰੁ ਚਰਨ ਲਗਿ ਤਰੀੲੈ ਸਭੁ ਨਾਨਕ ਬ੍ਰਹਮ ਪਸਾਰੋ।
ਸ਼ੁਕਰਾਨੇ ਵਜੋਂ ਪਰਮੇਸ਼ਵਰ ਦਾ ਧੰਨਵਾਦ ਕਰਦਿਆਂ ਮੁੰਦਾਵਣੀ ਦੇ ਨਾਲ ਇਹ ਸ਼ਬਦ ਵੀ ਅਕਿੰਤ ਕੀਤਾ ਗਿਆ ਹੈ:- ਸਲੋਕ ਮਹਲਾ ਪ ..
ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ..ઠ
ਮੈਂ ਨਿਰਗੁਣਿਆਰੇ ਕੋ ਗੁਣੁ ਨਾਹੀਂ ਆਪੇ ਤਰਸ ਪਇੳਈ ..
ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣ ਮਿਲਿਆ ..
ਨਾਨਕ ਨਾਮ ਮਿਲੇ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ..
(ਆਦਿ ਗ੍ਰੰਥ ਪੰਨਾ 1429)
ਹੁਣ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਗੁਰੂ ਜੀ ਨੇ ਇਹ ਸਾਰੀ ਬਾਣੀਂ ਕਿੱਥੋਂ ਪ੍ਰਾਪਤ ਕੀਤੀ। ਉੱਤਰ ਸਪਸ਼ਟ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਪ੍ਰਚਾਰ ਹਿੱਤ ਬਹੁਤ ਯਾਤਰਾ ਕੀਤੀ। ਇਹਨਾਂ ਪ੍ਰਚਾਰਕ ਦੌਰਿਆਂ ਦੌਰਾਨ ਆਪ ਨੇ ਦੁਨੀਆਂ ਦੇ ਵੱਖ-ਵੱਖ ਇਲਾਕਿਆਂ ਦੇ ਵੱਖ-ਵੱਖ ਸੰਤਾਂ, ਰਿਸ਼ੀਆਂ ਮੁਨੀਆਂ, ਸਿੱਧਾਂ ਤੇ ਭਗਤਾਂ ਨਾਲ ਗੋਸ਼ਟੀਆਂ ਕੀਤੀਆਂ ਤੇ ਜੋ ਬਾਣੀ ਗੁਰੂ ਆਸ਼ੇ ਨਾਲ ਮੇਲ ਖਾਂਦੀ ਸੀ ਕਿ ਇੱਕ ਪੋਥੀ ਵਿੱਚ ਇਕੱਤਰ ਕਰਦੇ ਰਹੇ। ਅਕਾਲ ਪੁਰਖ ਵਲੋਂ ਨਾਜ਼ੁਲ ਬਾਣੀ ਵੀ ਇਸ ਪੋਥੀ ਵਿੱਚ ਸੰਭਾਲਦੇઠਰਹੇ। ਇਤਿਹਾਸ ਗਵਾਹ ਹੈ ਕਿ ਗੁਰਗੱਦੀ ਸੋਂਪੀ ਜਾਂਦੀ ਰਹੀ ਤੇ ਹਰ ਗੁਰੂ ਆਪਣੀ ਬਾਣੀ ਵਿੱਚ ਹੋਰ ਵਾਧਿਆਂ ਸਮੇਤ ਉੱਤਰਾਧਿਕਾਰੀ ਨੂੰ ਸੌਂਪਦਾ ਰਿਹਾ। ਇਸ ਗੱਲ ਦੀ ਪੁਸ਼ਟੀ ਬਾਬਾઠਸੁੰਦਰ ਜੀ ਵਲੋਂ ਰਾਮਕਲੀ ਸਦ ਵਿੱਚ ਉਚਾਰੇ ਇਸ ਸ਼ਬਦ ਤੋਂ ਹੋ ਜਾਂਦੀઠ ਹੈ: ਰਾਮਦਾਸ ਸੋਢੀ ਤਿਲਕੁ ਦੀਆ ਗੁਰਸਬਦ ਸਚੁ ਨਿਸਾਣ ..
( ਗੁ: ਗ੍ਰੰਥ ਪੰਨਾ 923)
ਇਉਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇਂ ਆਪਣੀ ਬਾਣੀ ਤੇ ਪਹਿਲੇ ਗੁਰੂ ਸਾਹਿਬਾਨ ਵਲੋਂ ਸੌਂਪੀ ਪੋਥੀ ਵਿੱਚ ਅਕਿੰਤ ਬਾਣੀ ਨੂੰ ਜਾਗਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਦਰਯੋਗઠਸਥਾਨ ਦਿੱਤਾ। ਰਹੀ ਗੱਲ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਬਾਰੇ ਇਹ ਬਾਣੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਭਾਈ ਮਨੀ ਸਿੰਘ ਪਾਸੋਂ ਬੀੜ ਵਿੱਚ ਚੜ੍ਹਾਈ। ਇਉਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਵਿੱਚ 1765 ਕੱਤਕ ਸਦੀ ਦੂਜ (ਸੰਨ 1708 ਈ:) ਦੇ ਦਿਨ ਖਾਲਸਾ ਪੰਥ ਨੂੰ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੀ ਸੌਂਪਣਾਂ ਕੀਤੀ। ਸੱਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ, ਗੁਰੂ ਗ੍ਰੰਥ ਕੋ ਮਾਨਿਉ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭੁ ਕੋ ਮਿਲਬੋઠਚਾਹੈ ਖੋਜੁ ਸ਼ਬਦ ਮੈ ਲੇਹ। (ਪੰਥ ਪ੍ਰਕਾਸ਼) ਹੁਣ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਂ ਸ਼ਾਮਿਲ ਕਰਨ ਲੱਗਿਆਂ ਕਿਸ ਕਸਵੱਟੀ ਨੂੰઠਆਧਾਰ ਬਣਾਇਆ। ਇਸ ਦਾ ਉੱਤਰ ਇਹ ਹੈ ਕਿ ਕੇਵਲ ਉਹ ਬਾਣੀ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤੀ ਗਈ ਜੋ ਗੁਰਮਤਿ ਦੀ ਕਸਵੱਟੀ ‘ਤੇ ਪੂਰੀ ਉੱਤਰਦੀ ਸੀ। ਲਾਹੌਰ ਸ਼ਹਿਰ ਵਿੱਚ ਰਹਿੰਦੇ ਚਾਰ ਭਗਤਾਂ ਛੱਜੂ, ਕਾਹਨਾਂ, ਪੀਲੂ ਤੇ ਸ਼ਾਹ ਹੂਸੈਨ ਦੀ ਬਾਣੀ ਨੂੰ ਸਵੀਕਾਰਿਆ ਨਹੀਂ ਗਿਆ। ਪਾਵਨ ਬੀੜ ਦੇ ਪਹਿਲੇ ਪ੍ਰਕਾਸ਼ ਲਈ 16 ਅਗਸਤ 1604ઠਈਸਵੀ ਦਾ ਸ਼ੁੱਭ ਦਿਹਾੜਾ ਚੁਣਿਆ ਗਿਆ ਤੇ ਪ੍ਰਕਾਸ਼ ਸਥਾਨ ਚੁਣਿਆ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ.ਇਸ ਸ਼ੁੱਭ ਦਿਨ ਸ਼ਰਧਾਲੂ ਦੂਰ ਦੁਰਾਡੇ ਤੋਂ ਵਹੀਰਾਂ ਘੱਤ ਕੇ ਅਮ੍ਰਿਤ ਵੇਲੇ ਹੀ ਸ਼੍ਰੀ ਅਮ੍ਰਿਤਸਰ ਪੁੱਜ ਗਏ। ਸ਼ਰਧਾਲੂਆਂ ਵਿੱਚ ਅਥਾਹ ਜੋਸ਼, ਉਤਸ਼ਾਹ ਤੇ ਇਹਤਰਾਮ ਸੀ। ਰਾਮਸਰ ਦੇ ਸਥਾਨ ਤੋਂ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਨ ਲਈ ਬਜੁਰਗ ਸਿੱਖ ਬਾਬਾ ਬੁੱਢਾ ਜੀ ਦੇ ਸਿਰ ‘ਤੇ ਬੀੜ ਸ਼ਸ਼ੋਭਤ ਸੀ। ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਅੱਗੇ-ਅੱਗੇ ਜਲ ਛਿੜਕਣ ਦੀ ਸੇਵਾ ਨਿਭਾਈ ਤੇ ਗੁਰੂ ਘਰ ਦੇ ਅਨਿੰਨ ਸਿੱਖ ਭਾਈ ਬੰਨੋ ਜੀ ਪੱਗ ਦੇ ਪੱਲੂ ਨਾਲ ਰਸਤਾ ਸਾਫ ਕਰ ਰਹੇ ਸਨ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਚੌਰ ਸਾਹਿਬ ਦੀ ਸੇਵਾ ਨਿਭਾਈ। ਇਸ ਸ਼ੁੱਭ ਅਵਸਰ ‘ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਮਹਾਰਾਜ ਦੀ ਸਵਾਰੀ ਪਿੱਛੇ ਨੰਗੇ ਪੈਰੀਂ ਤੁਰ ਰਹੀਆਂ ਸਨ। ਪ੍ਰਥਮ ਗ੍ਰੰਥੀ ਬਾਬਾ ਬੁੱਢਾ ਜੀ ਨੇ ਪਵਿੱਤਰ ਵਾਕ ਲਿਆ। ਅਰਸ਼ੀ ਫੁਰਮਾਣ ਸੀ :
ਸੰਤਾ ਕੇ ਕਾਰਜ ਆਪ ਖਲੋਇਆ ਹਰਿ ਕੰਮ ਕਰਾਵਣਿ ਆਇਆ ਰਾਮ ..ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅਮ੍ਰਿਤ ਜਲੁ ਛਾਇਆ ਰਾਮ ..ઠ
ਅਮ੍ਰਿਤ ਜਲੁ ਛਾਇਆ ਪੂਰਨ ਸਾਜੁ ਰਚਾਇਆ .. ਸਗਲ ਮਨੋਰਥ ਪੂਰੇ .. ਜੈ ਜੈ ਕਾਰ ਭਇਆ ਜਗ ਅੰਤਰਿ ਲਾਥੈ ਸਗਲ ਵਿਸੂਰੇ ..ઠ
ਪੂਰਨ ਪੁਰਖ ਅਚੁਤ ਅਭਿਨਾਸੀ ਜਸੁ ਵੇਦ ਪਰਾਣੀ ਗਾਇਆ .. ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮ ਧਿਆਇਆ .. (ਪੰਨਾ 783)
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਕਿੰਤ ਅਲਾਹੀ ਬਾਣੀਂ ਸਾਡਾ ਬਹੁ ਪੱਖੀ ਮਾਰਗ ਦਰਸ਼ਨ ਕਰਦੀ ਹੈ। ਨਿਰਸੰਦੇਹ ਧੁਰ ਕੀ ਬਾਣੀਂ ਸੰਸਾਰ ਦੇ ਹਰ ਬਸ਼ਰ ਦੀ ਅਧਿਆਤਮਕ ਰਹਿਨੁਮਾਈઠਕਰਦੀ ਹੈ। ਪ੍ਰੰਤੂ ਇਸਦੇ ਨਾਲ ਨਾਲ ਹਰ ਪ੍ਰਾਣੀ ਨੂੰ ਇੱਕ ਆਦਰਸ਼ ਮਾਨਵ ਬਣਨ ਦੀ ਪ੍ਰੇਰਣਾਂ ਵੀ ਮਿਲਦੀ ਹੈ। ਗੁਰੂ ਬਾਣੀ ਅਨੁਸਾਰ ਹਰ ਪ੍ਰਾਣੀ ਵਿੱਚ ਹਮਦਰਦੀ, ਨਿਆਂ, ਨੇਕ ਸੋਚਣੀਂ, ਤਰਸ, ਸੰਤੋਖ, ਨਿਰਮਲ ਬੁੱਧ, ਇੰਦਰੀਆਂ ਦੀ ਪਵਿੱਤਰਤਾ, ਆਜ਼ਜ਼ੀ, ਨਿਸ਼ਕਾਮ ਸੇਵਾ, ਸ਼ੀਰੀ ਜੁਬਾਨ, ਖਾਕਸਾਰੀ, ਨਿਮਰਤਾ, ਦਸਾਂ ਨਹੁੰਆਂ ਦੀ ਕਿਰਤ ਕਰਨੀਂ ਤੇ ਲੋੜਵੰਦਾਂ ਤੇ ਰੋਗੀਆਂ ਦੀ ਸਹਾਇਤਾ ਕਰਨ ਦੇ ਮਾਨਵੀ ਗੁਣ ਹੋਣੇਂ ਅਤੀ ਲੋੜੀਂਦੇ ਹਨ। ਵਾਸਤਵ ਵਿੱਚ ਸੱਚਾ ਸਿੱਖ ਉਹੀ ਹੈ ਜੋ ਸੰਸਾਰ ਰੂਪੀ ਵਿਹੜੇ ਵਿੱਚ ਮਾਨਵਵਾਦੀ ਵਿਚਾਰਾਂ ਦਾ ਧਾਰਨੀ ਹੋਵੇ ਅਤੇ ਉਸਦੀઠਕਥਨੀਂ ਤੇ ਕਰਨੀਂ ਵਿੱਚ ਕੋਈ ਅੰਤਰ ਨਾ ਹੋਵੇ। ਗੁਰੂ ਬਾਣੀਂ ਸਾਨੂੰ ਭੁੱਲ ਭੁੱਲਈਆਂ ਤੇ ਪੇਚੀਦੇ ਮਾਰਗਾਂ ਤੇ ਨਹੀਂ ਲਾਉਂਦੀ ਸਗੋਂ ਹਾਈਵੇ ਜਾਂ ਗਾਡੀ ਰਾਹ ‘ਤੇ ਪਾ ਕੇ ‘ਲੋਕ ਸੁਖੀ ਪਰਲੋਕઠਸੁਹੇਲੇ’ ਦੀ ਜੀਵਨ ਜਾਂਚ ਸਿਖਾਉਂਦੀ ਹੈ।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …