ਬਾਦਲ, ਮਜੀਠੀਆ ਤੇ ਕੈਪਟਨ ‘ਚ ਹੋਇਆ ਹੈ ਅੰਦਰੂਨੀ ਸਮਝੌਤਾ
ਜਲੰਧਰ/ਬਿਊਰੋ ਨਿਊਜ਼
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਬਾਦਲ, ਮਜੀਠੀਆ ਤੇ ਕੈਪਟਨ ਦਾ ਅੰਦਰੂਨੀ ਸਮਝੌਤਾ ਹੋਇਆ ਹੈ। ਉਨ•ਾਂ ਕਿਹਾ ਕਿ ਕੈਪਟਨ ਨੇ ਕੁਝ ਨਹੀਂ ਕਰਨਾ ਤੇ ਇਸ ਦਾ ਨਿਤਾਰਾ ਜਨਤਾ 2019 ਵਿੱਚ ਲੋਕ ਸਭਾ ਚੋਣਾਂ ਵਿੱਚ ਕਰੇਗੀ।
ਬੈਂਸ ਨੇ ਕਿਹਾ ਕਿ ਪੁਲਿਸ ਅਫਸਰਾਂ ਤੋਂ ਬਿਨਾ ਨਸ਼ੇ ਦਾ ਕਾਰੋਬਾਰ ਚੱਲ ਹੀ ਨਹੀਂ ਸਕਦਾ। ਪੁਲਿਸ, ਰਾਜਨੀਤਕ ਲੀਡਰ ਤੇ ਡਰੱਗ ਸਮਗਲਰ ਮਿਲੇ ਹੋਏ ਹਨ। ਇਸ ਲਈ ਕੈਪਟਨ ਕਦੇ ਵੀ ਬਾਦਲਾਂ ਤੇ ਮਜੀਠੀਆ ਵਿਰੁੱਧ ਨਹੀਂ ਜਾਣਗੇ ਤੇ ਉਹ ਡੀਜੀਪੀ ਦੇ ਰੌਲੇ ‘ਤੇ ਵੀ ਮਿੱਟੀ ਪਾਉਣ ਦਾ ਯਤਨ ਕਰ ਰਹੇ ਹਨ। ਉਨ•ਾਂ ਕਿਹਾ ਕਿ ਹਾਈਕੋਰਟ ਦੇ ਦਖਲ ਨਾਲ ਨਵੀਂ ਕਮੇਟੀ ਬਣਾ ਕੇ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
Check Also
ਕਰਨਲ ਬਾਠ ਕੁੱਟਮਾਰ ਮਾਮਲੇ ’ਚ ਐਸਆਈਟੀ ਦਾ ਗਠਨ
ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਜਾਂਚ ਟੀਮ ਦਾ ਬਣਾਇਆ ਮੁਖੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ …