Breaking News
Home / ਪੰਜਾਬ / ਕਿਸਾਨ ਖੁਦਕੁਸ਼ੀਆਂ ਪੰਜਾਬ ‘ਚ ਖ਼ਤਰੇ ਦੀ ਘੰਟੀ

ਕਿਸਾਨ ਖੁਦਕੁਸ਼ੀਆਂ ਪੰਜਾਬ ‘ਚ ਖ਼ਤਰੇ ਦੀ ਘੰਟੀ

1ਖੁਦਕੁਸ਼ੀਆਂ ਦੇ ਮਾਮਲੇ ਵਿਚ ਪੰਜਾਬ ਦੇਸ਼ ‘ਚੋਂ ਦੂਜੇ ਨੰਬਰ ‘ਤੇ, ਜਦ ਕਿ ਮਹਾਰਾਸ਼ਟਰ ਪਹਿਲੇ ‘ਤੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ, ਹੁਣ ਖ਼ਤਰੇ ਦੀ ਘੰਟੀ ਨਜ਼ਰ ਆਉਣ ਲੱਗੀਆਂ ਹਨ। ਹੁਣ ਮਹਾਰਾਸ਼ਟਰ ਤੋਂ ਬਾਅਦ ਪੰਜਾਬ ਵਿੱਚ ਸਭ ਤੋਂ ਵੱਧ ਖੁਦਕੁਸ਼ੀਆਂ ਹੋ ਰਹੀਆਂ ਹਨ। ਇਹ ਇਲਜ਼ਾਮ ਕਿਸਾਨ ਯੂਨੀਅਨਾਂ ਦਾ ਨਹੀਂ ਬਲਕਿ ਸਰਕਾਰ ਦੇ ਆਪਣੇ ਅੰਕੜੇ ਕਹਿ ਰਹੇ ਹਨ। ਪੰਜਾਬ ਦੇ ਮਾਲਵਾ ਇਲਾਕੇ ਵਿਚ ਹੀ ਚਾਰ ਮਹੀਨਿਆਂਵਿਚ 93 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ। ਉਂਝ ਇਹ ਉਹ ਅੰਕੜੇ ਹਨ ਜਿਹੜੇ ਸਰਕਾਰੀ ਰਿਕਾਰਡ ਵਿੱਚ ਆਏ ਪਰ ਇਹ ਖੁਦਕੁਸ਼ੀਆਂ ਇਸ ਤੋਂ ਕਿਤੇ ਵੱਧ ਹਨ।
ਕੇਂਦਰੀ ਖੇਤੀਬਾੜੀ ਰਾਜ ਮੰਤਰੀ ਮੋਹਨ ਭਾਈ ਕੁੰਦੜੀਆ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਇਸ ਸਾਲ ਹੁਣ ਤੱਕ 116 ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ। ਖੇਤੀ ਸੰਕਟ ਕਾਰਨ ਸਭ ਤੋਂ ਵੱਧ ਖ਼ੁਦਕੁਸ਼ੀਆਂ ਮਹਾਰਾਸ਼ਟਰ ਵਿੱਚ ਹੋਈਆਂ ਹਨ। ਇਸ ਤੋਂ ਬਾਅਦ ਪੰਜਾਬ ਤੇ ਤਿਲੰਗਾਨਾ ਦਾ ਨੰਬਰ ਆਉਂਦਾ ਹੈ। ਸਾਲ 2015 ਵਿੱਚ ਖੇਤੀ ਸੰਕਟ ਕਾਰਨ ਦੋ ਹਜ਼ਾਰ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਸੀ ਤੇ ਇਕੱਲੇ ਮਹਾਰਾਸ਼ਟਰ ਵਿੱਚ 1841 ਕੇਸ ਸਾਹਮਣੇ ਆਏ ਸਨ। ਇਸੇ ਤਰ੍ਹਾਂ ਪੰਜਾਬ ਦੇ ਮਾਲਵਾ ਇਲਾਕੇ ਵਿਚ 4 ਮਹੀਨਿਆਂਵਿਚ 93 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ। ਅੰਕੜਿਆਂ ਮੁਤਾਬਕ ਬਠਿੰਡਾ ਵਿਚ 27,ਮਾਨਸਾ ਵਿਚ 23, ਸੰਗਰੂਰ ਵਿਚ 12, ਫਰੀਦਕੋਟ ‘ਚ 3, ਬਰਨਾਲਾ ਵਿਚ 13, ਮੋਗਾ ਵਿਚ 2, ਫਾਜ਼ਿਲਕਾ ਵਿਚ 3 ਤੇ ਫਿਰੋਜ਼ਪੁਰ ‘ਚ ਇਕ ਕਿਸਾਨ ਨੇ ਖ਼ੁਦਕੁਸ਼ੀ ਕੀਤੀ ਹੈ।
ਕੇਂਦਰੀ ਮੰਤਰੀ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸਾਲ 29 ਫਰਵਰੀ ਤੱਕ ਮਹਾਰਾਸ਼ਟਰ ਵਿੱਚ 57 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ ਜਦੋਂ ਕਿ ਪੰਜਾਬ ਵਿੱਚ 11 ਮਾਰਚ ਤੱਕ 56 ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਬਾਰੇ ਕੇਸ ਦਰਜ ਹੋਏ ਹਨ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …