ਤਾਜ਼ਪੋਸ਼ੀ ਸਮਾਗਮ ‘ਚ 12 ਵਰਕਰਾਂ ਦੀ ਜੇਬਾਂ ਕੱਟ ਹੋਈਆਂ
ਚੰਡੀਗੜ•/ਬਿਊਰੋ ਨਿਊਜ਼
ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਸ਼ਵੇਤ ਮਲਿਕ ਨੇ ਲੰਘੇ ਕੱਲ• ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪੰਜਾਬ ਇੰਚਾਰਜ ਪ੍ਰਭਾਤ ਝਾਅ, ਕੇਂਦਰੀ ਮੰਤਰੀ ਵਿਜੈ ਸਾਂਪਲਾ, ਤਰੁਣ ਚੁੱਘ ਅਤੇ ਕਈ ਹੋਰ ਸਾਬਕਾ ਪ੍ਰਧਾਨ ਵੀ ਹਾਜ਼ਰ ਸਨ। ਅਹੁਦਾ ਸੰਭਾਲਣ ਤੋਂ ਬਾਅਦ ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਇਕ ਸਾਲ ਲੰਘਣ ਤੋਂ ਬਾਅਦ ਵੀ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਇਸ ਮੌਕੇ ਪ੍ਰਧਾਨਗੀ ਅਹੁਦੇ ਤੋਂ ਹਟਾਏ ਗਏ ਵਿਜੇ ਸਾਂਪਲਾ ਨੇ ਪਾਰਟੀ ਵਰਕਰਾਂ ਨੂੰ ਐਸਸੀ/ਐਸਟੀ ਐਕਟ ਸਬੰਧੀ ਵਿਰੋਧੀ ਪਾਰਟੀਆਂ ਵੱਲੋਂ ਫੈਲਾਏ ਜਾ ਰਹੇ ਝੂਠੇ ਪ੍ਰਚਾਰ ਪ੍ਰਤੀ ਸਾਵਧਾਨ ਰਹਿਣ ਲਈ ਕਿਹਾ।
ਮਲਿਕ ਦੀ ਤਾਜਪੋਸ਼ੀ ਦੌਰਾਨ ਪੰਜਾਬ ਤੋਂ ਆਏ 12 ਵਰਕਰਾਂ ਦੀਆਂ ਜੇਬਾਂ ਜੇਬ ਕਤਰਿਆਂ ਨੇ ਕੱਟ ਲਈਆਂ। ਜ਼ਿਕਰਯੋਗ ਹੈ ਕਿ ਸ਼ਵੇਤ ਮਲਿਕ ਦੀ ਤਾਜਪੋਸ਼ੀ ਲਈ ਐਤਵਾਰ ਨੂੰ ਸੈਕਟਰ-37 ਸਥਿਤ ਪੰਜਾਬ ਭਾਜਪਾ ਦਫਤਰ ਵਿਚ ਪ੍ਰੋਗਰਾਮ ਹੋਇਆ ਸੀ, ਜਿਸ ਵਿਚ ਸ਼ਾਮਲ ਹੋਣ ਲਈ ਪੰਜਾਬ ਦੇ ਹਰ ਜ਼ਿਲੇ ਤੋਂ ਭਾਜਪਾ ਆਗੂ ਤੇ ਵਰਕਰ ਪਹੁੰਚੇ ਸਨ।

