ਸਾਬਕਾ ਅਕਾਲੀ ਮੰਤਰੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ
ਚੰਡੀਗੜ•/ਬਿਊਰੋ ਨਿਊਜ਼
ਆਸਟਰੇਲੀਆ ਦੇ ਮੈਲਬਰਨ ਵਿਚ ਲੰਘੇ ਕੱਲ• ਇਕ ਸੰਸਥਾ ਵਲੋਂ ਕਰਵਾਏ ਜਾ ਰਹੇ ਕਬੱਡੀ ਕੱਪ ਵਿਚ ਚੀਫ ਗੈਸਟ ਦੇ ਤੌਰ ‘ਤੇ ਪਹੁੰਚੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਪੰਜਾਬੀ ਨੌਜਵਾਨਾਂ ਨੇ ਸਖਤ ਵਿਰੋਧ ਕੀਤਾ। ਨੌਜਵਾਨਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਮਲੂਕਾ ਵੱਲ ਪਾਣੀ ਦੀਆਂ ਬੋਤਲਾਂ ਅਤੇ ਜੁੱਤੀਆਂ ਸੁੱਟੀਆਂ, ਪਰ ਇਹ ਮਲੂਕਾ ਦੇ ਲੱਗੀਆਂ ਨਹੀਂ। ਹੰਗਾਮਾ ਵਧਣ ‘ਤੇ ਆਸਟਰੇਲੀਆਈ ਸੁਰੱਖਿਆ ਕਰਮਚਾਰੀਆਂ ਨੇ ਮਲੂਕਾ ਨੂੰ ਸਟੇਜ ਦੇ ਪਿੱਛਲੇ ਪਾਸਿਓਂ ਬਾਹਰ ਕੱਢਿਆ ਤੇ ਕਾਰ ਵਿਚ ਬਿਠਾ ਦਿੱਤਾ। ਵਿਰੋਧ ਕਰ ਰਹੇ ਮੈਲਬਰਨ ਨਿਵਾਸੀ ਹੈਰੀ ਦਾ ਕਹਿਣਾ ਸੀ ਕਿ ਪੰਜਾਬ ਵਿਚ ਅਕਾਲੀ ਸਰਕਾਰ ਦੇ ਸਮੇਂ ਹੱਕ ਮੰਗ ਰਹੀਆਂ ਮਹਿਲਾ ਅਧਿਆਪਕਾਂ ‘ਤੇ ਮਲੂਕਾ ਨੇ ਕਾਫੀ ਅੱਤਿਆਚਾਰ ਕਰਵਾਇਆ ਸੀ। ਇਸ ਤੋਂ ਇਲਾਵਾ ਪੰਜਾਬ ਵਿਚ ਉਨ•ਾਂ ਨੇ ਅਰਦਾਸ ਨਾਲ ਛੇੜਛਾੜ ਵੀ ਕੀਤੀ ਸੀ। ਇਸ ਕਾਰਨ ਉਨ•ਾਂ ਦੇ ਖਿਲਾਫ ਆਸਟਰੇਲੀਆ ਵਿਚ ਬਹੁਤ ਗੁੱਸਾ ਸੀ। ਇਸ ਪੂਰੀ ਘਟਨਾ ਦੀ ਵੀਡਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।
Check Also
ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ ਹੋਵੇਗੀ
ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੀ ਮੌਜੂਦਾ ਕਾਰਜਕਾਰੀ …