9.5 C
Toronto
Saturday, October 10, 2026
spot_img
Homeਪੰਜਾਬਹਿਮਾਚਲ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ

ਹਿਮਾਚਲ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ

ਹਿਮਾਚਲ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾਸਕੂਲ ਦੀ ਬੱਸ 200 ਫੁੱਟ ਡੂੰਘੀ ਖੱਡ ‘ਚ ਡਿੱਗੀ, 26 ਸਕੂਲੀ ਬੱਚਿਆਂ ਸਮੇਤ 29 ਮੌਤਾਂ
ਚੰਡੀਗੜ•/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ•ੇ ਦੇ ਪਿੰਡ ਨੂਰਪੁਰ ਵਿੱਚ ਸਕੂਲੀ ਬੱਚਿਆਂ ਨਾਲ ਭਰੀ ਬੱਸ ਦੇ 200 ਫੁੱਟ ਡੂੰਘੀ ਖੱਡ ਵਿੱਚ ਡਿੱਗ ਜਾਣ ਕਾਰਨ 26 ਬੱਚਿਆਂ ਤੇ ਬੱਸ ਡਰਾਈਵਰ ਸਮੇਤ 29 ਮੌਤਾਂ ਹੋ ਗਈਆਂ ਹਨ। ਜਾਣਕਾਰੀ ਮੁਤਾਬਕ ਬੱਸ ਵਿੱਚ 60 ਦੇ ਕਰੀਬ ਬੱਚੇ ਸਵਾਰ ਸਨ। ਹਾਦਸੇ ਵਿੱਚ 30 ਤੋਂ ਵੱਧ ਬੱਚੇ ਜ਼ਖ਼ਮੀ ਹੋ ਗਏ ਹਨ, ਜਿਨ•ਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਹੈ।
ਕਾਂਗੜਾ ਤੇ ਚੰਬਾ ਜ਼ਿਲਿ•ਆਂ ਦੀ ਹੱਦ ‘ਤੇ ਪਿੰਡ ਚੇਲੀ ਕੋਲ ਵਜੀਰ ਰਾਮ ਪਠਾਨੀਆ ਮੈਮੋਰੀਅਲ ਸਕੂਲ ਦੀ ਬੱਸ ਬੇਕਾਬੂ ਹੋ ਕੇ ਖੱਡ ਵਿੱਚ ਜਾ ਡਿੱਗੀ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਪੂਰੀ ਤਰ•ਾਂ ਨੁਕਸਾਨੀ ਗਈ। ਬੱਸ ਸਕੂਲ ਤੋਂ ਬੱਚਿਆਂ ਨੂੰ ਘਰਾਂ ਤੱਕ ਛੱਡਣ ਜਾ ਰਹੀ ਸੀ। ਮੌਕੇ ‘ਤੇ ਪ੍ਰਸ਼ਾਸਨਕ ਟੀਮਾਂ ਨੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਹਾਦਸੇ ਵਿੱਚ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ।

RELATED ARTICLES
POPULAR POSTS