ਬੈਂਕ ‘ਚੋਂ ਨਹੀਂ ਮੁੜਦਾ ਕੋਈ ਖਾਲੀ, ਰੋਜ਼ 17 ਘੰਟੇ ਹੋ ਰਿਹਾ ਕੰਮ
ਬਠਿੰਡਾ/ਬਿਊਰੋ ਨਿਊਜ਼
ਨੋਟਬੰਦੀ ਦੇ ਦੌਰ ਵਿਚ ਦੇਸ਼ ਭਰ ਦੀ ਜਨਤਾ ਬੇਹੱਦ ਪ੍ਰੇਸ਼ਾਨ ਹੈ। ਲੋਕ ਕੈਸ਼ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ। ਬੈਂਕਾਂ ਤੋਂ ਕੈਸ਼ ਨਹੀਂ ਮਿਲ ਰਿਹਾ ਤੇ ਜ਼ਿਆਦਾਤਰ ਏ.ਟੀ.ਐਮ. ਬੰਦ ਹਨ। ਅਜਿਹੇ ਹਾਲਾਤ ਵਿਚ ਬਠਿੰਡਾ ਦਾ ਸਤਲੁਜ ਗ੍ਰਾਮੀਣ ਬੈਂਕ ਲੋਕਾਂ ਲਈ ਆਕਸੀਜਨ ਦਾ ਕੰਮ ਕਰ ਰਿਹਾ ਹੈ। ਇਹ ਬੈਂਕ ਸਵੇਰੇ 6 ਵਜੇ ਤੋਂ ਰਾਤ 11 ਵਜੇ ਖੁੱਲ੍ਹਾ ਰਹਿੰਦਾ ਹੈ। ਲੋਕਾਂ ਦਾ ਕੈਸ਼ ਜਮ੍ਹਾਂ ਕਰਨ ਤੇ ਕੈਸ਼ ਦੇਣ ਦਾ ਸਿਲਸਲਾ ਜਾਰੀ ਰਹਿੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਵਾਲੇ ਦਿਨ ਵੀ ਇਹ ਬੈਂਕ ਲੋਕਾਂ ਨੂੰ ਸੇਵਾਵਾਂ ਦੇ ਰਿਹਾ ਸੀ।
ਇਸ ਬੈਂਕ ਦੇ ਸਾਰੇ ਕਰਮਚਾਰੀ ਤਹਿ ਦਿਲ ਨਾਲ ਲੋਕਾਂ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਕੋਸ਼ਿਸ਼ ਵਿਚ ਯਤਨਸ਼ੀਲ ਰਹਿੰਦੇ ਹਨ। ਡਿਊਟੀ ਦੇ 17 ਘੰਟੇ ਦੌਰਾਨ ਇਸ ਬੈਂਕ ਵਿਚ ਲੋਕ ਆਪਣਾ ਕੈਸ਼ ਜਮ੍ਹਾਂ ਕਰਵਾਉਂਦੇ ਹਨ, ਲੋੜ ਮੁਤਾਬਕ ਲੋਕਾਂ ਨੂੰ ਕੈਸ਼ ਦਿੱਤਾ ਜਾਂਦਾ ਹੈ। ਬੈਂਕ ਦਾ ਏ.ਟੀ.ਐਮ. ਵੀ ਪੂਰਾ ਸਮਾਂ ਕੈਸ਼ ਦਿੰਦਾ ਹੈ। ਗ੍ਰਾਮੀਣ ਬੈਂਕ ਦੇ ਚੇਅਰਮੈਨ ਐਚ.ਐਸ. ਸੋਢੀ ਨੇ ਦੱਸਿਆ ਕਿ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਦੇਖਦਿਆਂ ਬੈਂਕ ਸਟਾਫ ਨੇ ਮਿਲਕੇ ਇਹ ਫੈਸਲਾ ਲਿਆ ਸੀ।
Check Also
ਪੰਜਾਬ ਪੰਚਾਇਤੀ ਚੋਣਾਂ ’ਤੇ ਸੁਪਰੀਮ ਕੋਰਟ ਨੇ ਵੀ ਰੋਕ ਲਾਉਣ ਤੋਂ ਕੀਤਾ ਇਨਕਾਰ
ਕਿਹਾ : ਚੋਣਾਂ ’ਤੇ ਰੋਕ ਲਗਾਉਣ ਨਾਲ ਪੰਜਾਬ ’ਚ ਫੈਲ ਜਾਵੇਗੀ ਅਰਜਾਕਤਾ ਨਵੀਂ ਦਿੱਲੀ/ਬਿਊਰੋ ਨਿਊਜ਼ …