22.6 C
Toronto
Saturday, September 12, 2026
spot_img
Homeਪੰਜਾਬ'ਆਪ' ਵਿਧਾਇਕ ਸੰਧਵਾਂ ਤੇ ਏਡੀਸੀ ਵਿਚਾਲੇ ਹੋਇਆ ਤਕਰਾਰ

‘ਆਪ’ ਵਿਧਾਇਕ ਸੰਧਵਾਂ ਤੇ ਏਡੀਸੀ ਵਿਚਾਲੇ ਹੋਇਆ ਤਕਰਾਰ

ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ‘ਪੱਥਰ’ ਨੂੰ ਦਿੱਤਾ ਮੰਗ ਪੱਤਰ
ਫਰੀਦਕੋਟ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਚਾਲੇ ਤਕਰਾਰ ਤੋਂ ਬਾਅਦ ‘ਆਪ’ ਵਿਧਾਇਕਾਂ ਨੇ ਡੀਸੀ ਦਫਤਰ ਮੁਹਰੇ ਧਰਨਾ ਲਾ ਦਿੱਤਾ। ‘ਆਪ’ ਵਰਕਰਾਂ ਨੇ ‘ਪੱਥਰ’ ਨੂੰ ਮੰਗ ਪੱਤਰ ਦੇ ਕੇ ਰੋਸ ਵੀ ਜ਼ਾਹਰ ਕੀਤਾ। ਵਿਧਾਇਕ ਕੁਲਤਾਰ ਸਿੰਘ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਲੈ ਕੇ ਏਡੀਸੀ ਹਿੰਗੋਨੀਆ ਨੂੰ ਮੰਗ ਪੱਤਰ ਦੇਣ ਗਏ ਸਨ। ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿੱਚ ਤਕਰਾਰ ਹੋ ਗਈ। ਇਸ ਤੋਂ ਬਾਅਦ ‘ਆਪ’ ਵਰਕਰਾਂ ਨੇ ਬਾਹਰ ਆ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਏਡੀਸੀ ਨੂੰ ਸਸਪੈਂਡ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਲਗਾ ਦਿੱਤਾ। ਏਡੀਸੀ ਕੇਸ਼ਵ ਹਿੰਗੋਨੀਆ ਨੇ ਕਿਹਾ ਕਿ ‘ਆਪ’ ਵਰਕਰ ਗਲਤ ਤਰੀਕੇ ਨਾਲ ਪੇਸ਼ ਆਏ। ਇਸ ਦੇ ਬਾਵਜੂਦ ਮੰਗ ਪੱਤਰ ਲੈ ਲਿਆ ਗਿਆ ਸੀ।

RELATED ARTICLES
POPULAR POSTS