ਅੰਮ੍ਰਿਤਸਰ/ਬਿਊਰੋ ਨਿਊਜ਼
ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰਪਾਲ ਸਿੰਘ ਭੁੱਲਰ ਨੂੰ ਮੁੜ 21 ਦਿਨਾਂ ਵਾਸਤੇ ਪੈਰੋਲ ‘ਤੇ ਰਿਹਾਈ ਮਿਲ ਗਈ ਹੈ। ਹੁਣ ਉਨ੍ਹਾਂ ਨੂੰ ਦੂਜੀ ਵਾਰ ਪੈਰੋਲ ‘ਤੇ ਰਿਹਾਈ ਮਿਲੀ ਹੈ। ਜੇਲ੍ਹ ਸੁਪਰਡੈਂਟ ਪਰਮਜੀਤ ਸਿੰਘ ਸੰਧੂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪ੍ਰੋ. ਭੁੱਲਰ ਨੂੰ ਪੈਰੋਲ ‘ਤੇ ਰਿਹਾਈ ਦਿੱਤੀ ਗਈ ਹੈ ਅਤੇ ਇਹ ਰੁਟੀਨ ਦੀ ਕਾਰਵਾਈ ਹੈ। ਉਸ ਨੂੰ ਸਿਹਤ ਸਮੱਸਿਆ ਦੇ ਆਧਾਰ ‘ਤੇ ਰਿਹਾਈ ਮਿਲੀ ਹੈ। ਉਸ ਨੂੰ ਪਹਿਲੀ ਵਾਰ ਰਿਹਾਈ ਇਸੇ ਵਰ੍ਹੇ ਅਪਰੈਲ ਮਹੀਨੇ ਵਿੱਚ ਮਿਲੀ ਸੀ, ਜੋ ਲਗਭਗ ਵੀਹ ਵਰ੍ਹਿਆਂ ਬਾਅਦ ਪਹਿਲੀ ਵਾਰ ਮਿਲੀ ਸੀ। ਦਵਿੰਦਰਪਾਲ ਸਿੰਘ ਭੁੱਲਰ ਦੀ ਪਤਨੀ ਬੀਬੀ ਨਵਨੀਤ ਕੌਰ ਨੇ ਦੱਸਿਆ ਕਿ ਰਿਹਾਈ ਮਿਲਣ ਮਗਰੋਂ ਪ੍ਰੋ. ਭੁੱਲਰ ਘਰ ਪੁੱਜ ਗਏ ਹਨ।
Check Also
ਕੈਨੇਡਾ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਰਾਹਤ
ਵਰਕ ਪਰਮਿਟ ਵਾਸਤੇ ਕੋਰਸਾਂ ਦੀ ਕਟੌਤੀ ਨੂੰ ਅੱਗੇ ਪਾਇਆ ਵਾਪਸ ਮੁੜਨ ਵਾਲੇ ਵਿਦਿਆਰਥੀਆਂ ਦੀ ਗਿਣਤੀ …