13 C
Toronto
Sunday, September 27, 2026
spot_img
Homeਹਫ਼ਤਾਵਾਰੀ ਫੇਰੀਜੇਲ੍ਹ 'ਚ ਕੈਦੀ ਕਰ ਰਹੇ ਪਾਰਟੀ ਅਤੇ ਅਦਾਲਤ 'ਚ ਏਡੀਜੀਪੀ ਹੋ ਰਹੇ...

ਜੇਲ੍ਹ ‘ਚ ਕੈਦੀ ਕਰ ਰਹੇ ਪਾਰਟੀ ਅਤੇ ਅਦਾਲਤ ‘ਚ ਏਡੀਜੀਪੀ ਹੋ ਰਹੇ ਸ਼ਰਮਿੰਦਾ

ਜੇਲ੍ਹ ‘ਚ ਕੈਦੀ ਕਰ ਰਹੇ ਪਾਰਟੀ ਅਤੇ ਅਦਾਲਤ ‘ਚ ਏਡੀਜੀਪੀ ਹੋ ਰਹੇ ਸ਼ਰਮਿੰਦਾਹਾਈਕੋਰਟ ਨੇ ਵੀ ਸੂਬਾ ਸਰਕਾਰ ਨੂੰ ਲਗਾਈ ਫਟਕਾਰ
ਚੰਡੀਗੜ੍ਹ : ਪੰਜਾਬ ਦੀਆਂ ਜੇਲ੍ਹਾਂ ਨੂੰ ਲੈ ਕੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ। ਹਾਈਕੋਰਟ ਨੇ ਕਿਹਾ ਕਿ ਜੇਲ੍ਹ ਵਿਚ ਕੈਦੀ ਪਾਰਟੀਆਂ ਕਰ ਰਹੇ ਹਨ ਅਤੇ ਅਦਾਲਤਾਂ ਵਿਚ ਏਡੀਜੀਪੀ ਨੂੰ ਜਵਾਬਦੇਹ ਹੋਣਾ ਪੈਂਦਾ ਹੈ। ਇਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਜੇਲ੍ਹਾਂ ਵਿਚ ਜੈਮਰ, ਸੀਸੀਟੀਵੀ ਅਤੇ ਬੌਡੀ ਸਕੈਨਰ ਆਦਿ ਦਾ ਕੰਮ ਤਹਿ ਸਮੇਂ ਵਿਚ ਪੂਰਾ ਕਰਨ ਲਈ ਕਿਹਾ ਹੈ। ਛੇ ਮਹੀਨੇ ਤੋਂ ਡੇਢ ਸਾਲ ਦੀ ਸਮਾਂ-ਸੀਮਾ ਨੂੰ ਅਸਵੀਕਾਰ ਕਰਦੇ ਹੋਏ ਨਵੇਂ ਸਿਰੇ ਤੋਂ ਸਮਾਂ-ਸੀਮਾ ਤੈਅ ਕਰਨ ਦਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਆਖਰੀ ਮੌਕਾ ਦਿੱਤਾ ਹੈ।

RELATED ARTICLES
POPULAR POSTS