Breaking News
Home / ਰੈਗੂਲਰ ਕਾਲਮ / ਬਚਪਨ ਦੀਆਂ ਬੇਤਰਤੀਬੀਆਂ-(1)

ਬਚਪਨ ਦੀਆਂ ਬੇਤਰਤੀਬੀਆਂ-(1)

ਡਾਇਰੀ ਦੇ ਪੰਨੇ
ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਕਣਕਾਂ ਨਿੱਸਰਦੀਆਂ। ਬੇਰੀਆਂ ਨੂੰ ਬੂਰ ਪੈਣ ਲੱਗਦੇ। ਕਣਕਾਂ ਸਿੱਟੇ ਕੱਢ ਖਲੋਂਦੀਆਂ, ਬੇਰੀਆਂ ਬੇਰਾਂ ਨਾਲ ਲੱਦੀਆਂ ਦਿਸਦੀਆਂ। ਉਦੋਂ ਮਲਿਆਂ ਤੇ ਦੇਸੀ ਬੇਰੀਆਂ ਦੇ ਬੇਰ ਮੰਡੀ-ਬਜ਼ਾਰ ਨਹੀਂ ਸਨ ਵਿਕਦੇ। ਆਮ ਜੁ ਹੁੰਦੇ ਸਨ। ਜਿਹੜੇ ਇਲਾਕਿਆਂ ਵਿਚ ਬੇਰੀਆਂ ਘੱਟ ਹੁੰਦੀਆਂ, ਲੋਕੀਂ ਆਪਣੇ ਰਿਸ਼ਤੇਦਾਰਾਂ ਨੂੰ ਰੁੱਤ ਦਾ ਮੇਵਾ ਝੋਲੇ ਭਰ-ਭਰ ਕੇ ਬੇਰਾਂ ਦੇ ਭੇਜਦੇ। ਸੀਜ਼ਨ ਦੀ ਸੌਗਾਤ ਲੈ ਕੇ ਲੋਕ ਪ੍ਰਸੰਨ ਹੁੰਦੇ ਸਨ। ਸੇਊ ਬੇਰ ਹਾਲੇ ਨਹੀਂ ਸੀ ਹੋਣ ਲੱਗੇ। ਬੇਰੀਆਂ ਪੇਂਦਣਾ ਬਹੁਤ ਬਾਅਦ ‘ઑਚ ਸ਼ੁਰੂ ਹੋਇਆ।
ਮੇਰੇ ਨਾਨਕੇ ਪਿੰਡ ਸ਼ਰੀਂਹ ਵਾਲਾ ਵਿਚ ਝੰਜਣ ਦੀ ਫਸਲ ਬਹੁਤ ਹੁੰਦੀ ਸੀ। ਇਹ ਝੋਨਾ ਲਾਉਣ ਤੋਂ ਪਹਿਲਾਂ ਤਿਆਰ ਕੀਤੀ ਜਾਂਦੀ, ਕੁਝ ਵਿੱਚੇ ਵਾਹ ਲੈਂਦੇ ਤੇ ਬਾਕੀ ਦੀ ਬਾਲਣ ਵਾਸਤੇ ਸਾਂਭ ਲੈਂਦੇ। ਝੰਜਣ ਦੇ ਟਾਂਡੇ ਕਾਫੀ ਮੋਟੇ ਤੇ ਲੰਬੇ ਹੁੰਦੇ। ਇਹ ਸੁੱਕੇ ਟਾਂਡੇ ਛੇਤੀ ਕੀਤਿਆਂ ਟੁੱਟਦੇ ਨਹੀਂ ਸਨ। ਮੇਰਾ ਪਿਓ ਇੱਕ-ਅੱਧ ਵਾਰ ਬੋਤੀ-ਗੱਡੀ ‘ઑਤੇ ਟਾਂਡੇ ਲੈਣ ਗਿਆ ਸੀ। ਵਾਪਸੀ ‘ઑਤੇ ਮੇਰੇ ਨਾਨੇ ਨੇ ਮੇਰੇ ਬਹਿਣ ਲਈ ਖੇਸ ਚੌਹਰਾ ਕਰਕੇ ਟਾਂਡਿਆਂ ‘ઑਤੇ ਵਿਛਾ ਦਿੱਤਾ ਤਾਂ ਕਿ ਨਿਆਣੇ ਦੋਹਤੇ ਦੇ ਟਾਂਡੇ ਨਾ ਖੁੱਭਣ। ਮੈਂ ਭਰੀ ਗੱਡੀ ਦੀ ਸਿਖਰ ‘ઑਤੇ ਰਾਜਾ ਬਣਿਆ ਬੈਠਾ ਆਲੇ-ਦੁਆਲੇ ਨੂੰ ਨਿਹਾਰ ਰਿਹਾ ਨਜ਼ਾਰੇ ਲੈ ਰਿਹਾ ਸਾਂ। ਦੂਰ ਤੀਕ ਖੇਤਾਂ ਵਿਚ ਖੜ੍ਹੀਆਂ ਫਸਲਾਂ ਤੇ ਰੁੱਖ ਮੇਰੇ ਮਨ ਨੂੰ ਖੇੜਾ ਦੇਈ ਜਾਂਦੇ ਸਨ। ਪਿਤਾ ਗੱਡੀ ਦੇ ਅਗਲੇ ਹਿੱਸੇ (ਗਾਡਰ)਼ ‘ਤੇ ਬੈਠਾ ਹੋਇਆ ਸੀ। ਕਦੇ-ਕਦੇ ਉਹ ਬੋਤੀ ਦੀ ਮੁਹਾਰ ਫੜ੍ਹ ਕੇ ਅੱਗੇ ਅੱਗੇ ਤੁਰਨ ਲੱਗਦਾ, ਜਦ ਜੀਅ ਕਰਦਾ ਬਹਿ ਜਾਂਦਾ। ਨਾਲੇ ਨਾਲ ਮੇਰੇ ‘ઑਤੇ ਵੀ ਨਿਗ੍ਹਾ ਰੱਖਦਾ। ਬੋਤੀ ਲੰਮੀਆਂ-ਲੰਮੀਆਂ ਲਾਂਘਾਂ ਭਰਦੀ ਤਾਂ ਗੱਡੀ ਝੂਲਦੀ, ਮੈਨੂੰ ਝੂਟੇ ਆਉਂਦੇ, ਮੈਂ ਖੁਸ਼ ਹੁੰਦਾ ਤਾਂ ਪਿਤਾ ਵੀ ਖੁਸ਼ ਹੋ ਕੇ ਪੁਛਦਾ, ”ਕਿਵੇਂ ਆਂ, ਆਉਂਦੇ ਐ ਠੂਹਣੇਂ?” ਜਦ ਸਾਦਿਕ ਮੰਡੀ ਆਉਂਦੀ ਤਾਂ ਪਿਤਾ ਮੈਨੂੰ ਮੱਕੀ ਦੇ ਫੁੱਲੇ ਜਾਂ ਕੁਲਫੀ ਲੈ ਦਿੰਦਾ।
ਜਦ ਮਾਮਿਆਂ ਨੇ ਪਹਿਲੀ ਵਾਰ ਪੁਰਾਣਾ ਟਰੈਕਟਰ ਲਿਆਂਦਾ ਤਾਂ ਉਹ ਟਰਾਲੀ ਭਰ ਕੇ ਟਾਂਡਿਆਂ ਦੀ ਭੈਣਾਂ ਦੇ ਘਰ ਲਾਹੁੰਣ ਆ ਜਾਂਦੇ । ਅੱਧੀ ਸਾਡੇ ਲਾਹੁੰਦੇ ਤੇ ਅੱਧੀ ਮੇਰੀ ਮਾਸੀ ਕੇ। ਟਰਾਲੀ ਲਾਹ ਕੇ ਆਥਣੇ ਦਾਰੂ ਪੀਂਦੇ। ਪਿਤਾ ਕੂੰਡੇ ‘ઑਚ ਮਸਾਲਾ ਰਗੜਦਾ ਤੇ ਖੁੱਡੇ ‘ઑਚੋਂ ਕੁੱਕੜ ਕੱਢ ਕੇ ਰਿੰਨ੍ਹਦਾ। ਟਾਂਡਿਆਂ ਦਾ ਬਾਲਣ ਨਹੀਂ ਸੀ ਮੁੱਕਦਾ। ਮਾਮਿਆਂ ਦੇ ਚਲੇ ਜਾਣ ਮਗਰੋਂ ਦਾਦਾ ਮੇਰੇ ਪਿਓ ਨਾਲ ਲੜਦਾ, ”ਆਬਦੇ ਘਰੇ ਐਨਾ ਬਾਲਣ ਪਿਐ, ਅੱਗ ਨੀ ਲਗਦਾ ਸਾਲਾ… ਸੱਪਾਂ ਦੇ ਲੁਕਣ ਨੂੰ ਹੋਰ ਥਾਂ ਬਣਾਈ ਜਾਨੇ ਓਂ, ਤੇਰੇ ਸਾਲਿਆਂ ਦੇ ਘਰ ਬਾਲਣ ਰੱਖਣ ਨੂੰ ਤਾਂ ਹੈਨੀ, ਤਾਹੀਂ ਹੈਥੇ ਲਾਹ ਜਾਂਦੇ ਐ, ਅਗਾਂਹ ਨੂੰ ਨਾ ਆਉਣ…।” ਏਨੀ ਸੁਣ ਮੇਰੀ ਮਾਂ ਚਿੜ ਜਾਂਦੀ ਤੇ ਨੂੰਹ-ਸਹੁਰਾ ਲੜਨ ਲਗਦੇ।
ਮਾਮੇ ਹੁਰੀਂ ਵੰਗੇ ਬਹੁਤ ਬੀਜਦੇ ਗਰਮੀਆਂ ‘ઑਚ। ਜਦ ਨਾਨਾ-ਨਾਨੀਂ ਜਾਂ ਕੋਈ ਮਾਮਾ-ਮਾਮੀਂ ਸਾਡੇ ਕੋਲ ਆਉਂਦੇ ਤਾਂ ਵੰਗਿਆਂ ਦੇ ਝੋਲੇ ਭਰੀ ਲਿਆਉਂਦੇ। ਇੱਕ ਝੋਲਾ ਸਾਡੇ ਘਰ, ਦੂਜਾ ਮਾਸੀ ਕੇ। ਫਰਿੱਜਾਂ ਦਾ ਅਜੇ ਨਾਮੋਂ-ਨਿਸ਼ਾਨ ਨਹੀਂ ਸੀ। ਬੋਰਿਆਂ ‘ઑਚ ਬਰਫ ਦੇ ਡਲੇ (ਬਲਾਕ) ਸ਼ਹਿਰੋਂ ਰੇਹੜਿਆਂ ઑਤੇ ਲੱਦੇ ਆਉਂਦੇ, ਕਾਫੀ ਸਾਰੀ ਬਰਫ ਰਾਹੇ ਖੁਰ ਜਾਂਦੀ, ਬਚਦੀ ਚੁਆਨੀ-ਚੁਆਨੀ ਦੀ ਲੋਕ ਲਿਜਾਂਦੇ। ਬਰਫ਼ ਦੀ ਵਰਤੋਂ ਤੋਂ ਵੀ ਆਮ ਲੋਕ ਪਰਹੇਜ਼ ਹੀ ਕਰਦੇ ਸਨ। ਖੂਹਾਂ ਤੇ ਨਲਕਿਆਂ ਦਾ ਪਾਣੀ ਬਰਫ ਦੇ ਪਾਣੀ ਨੂੰ ਮਾਤ ਪਾਉਂਦਾ ਸੀ। ਖੇਤਾਂ ਵਿਚ ਨੱਕੋ-ਨੱਕ ਭਰੇ ਵਗਦੇ ਕੱਚੇ ਖਾਲਾਂ ਦਾ ਪਾਣੀ ਅਸੀਂ ਬੁੱਕਾਂ ਭਰ-ਭਰ ਅਕਸਰ ਹੀ ਪੀ ਲੈਂਦੇ ਸਾਂ। ਖਾਲਿਆਂ ਤੇ ਟੋਭਿਆਂ ਦਾ ਇਹ ਪਾਣੀ ਨਿੱਤਰਿਆ ਤੇ ਸਾਫ-ਸ਼ਫਾਫ ਹੁੰਦਾ।
ਮੇਰਾ ਪਿਓ ਖੂਹੀ ‘ઑਚੋਂ ਪਾਣੀ ਦੀ ਬਾਲਟੀ ਖਿੱਚ੍ਹਦਾ ਤੇ ਬਾਲਟੀ ‘ઑਚ ਵੰਗੇ ਸੁੱਟ੍ਹ ਦਿੰਦਾ। ਖੇਤੋਂ ਅੋੜ ਕੇ ਲਿਆਂਦੀ ਖੱਟੀ (ਨਿੰਬੂ ਦੀ ਭੈਣ) ਠੰਢੇ ਵੰਗਿਆਂ ઑਤੇ ਨਿਚੋੜ ਕੇ ਕਾਲੀ-ਲੂਣ ਮਿਰਚ ਭੁੱਕ ਲਈ ਜਾਂਦੀ। ਉਹਨੀਂ ਦਿਨੀਂ ਰਾਤ ਦੀ ਰੋਟੀ ਨਾਲ ਖਾਣ ਵਾਲਾ ਸਲਾਦ ਇਹੋ ਹੀ ਹੁੰਦਾ ਸੀ। ਟਮਾਟਰ, ਖੀਰੇ, ਤਰਾਂ ਆਦਿ ਬਾਰੇ ਕਦੇ ਕੋਈ ਸੋਚਦਾ ਵੀ ਨਹੀਂ ਸੀ। ਖੇਤੋਂ ਖੱਖੜੀਆਂ, ਖਰਬੂਜੇ ਤੇ ਮਤੀਰੇ ਆਮ ਲਹਿੰਦੇ। ਕਰਤਾਰਾ ਬੌਰੀਆ ਸਾਡੇ ਖੂਹ ਵਾਲੇ ਖੇਤ ਬਹੁਤ ਸਾਲ ਖੱਖੜੀਆਂ, ਖਰਬੂਜੇ ਤੇ ਮਤੀਰੇ ਅੱਧ ઑਤੇ ਬੀਜਦਾ ਰਿਹਾ। ਕਦੇ-ਕਦੇ ਘਰ ਦਾ ਕੋਈ ਜੀਅ ਸ਼ਹਿਰ ਜਾਂਦਾ ਤਾਂ ਲਿਆਂਦੇ ਗਏ ਅੰਬ ਵੀ ਖੂਹੀ ਦੇ ਪਾਣੀ ਨਾਲ ਠੰਢੇ ਕੀਤੇ ਜਾਂਦੇ। ਆਮ ਤੌਰ ‘ઑਤੇ ਰਾਤ ਦੀ ਰੋਟੀ ਨਾਲ ਸਲਾਦ ਵਜੋਂ ਗੰਢੇ ਭੰਨੇ ਜਾਂਦੇ। ਲੋਕ ਅਜੇ ਅੰਬ ਦਾ ਅਚਾਰ ਨਹੀਂ ਸੀ ਪਾਉਣ ਲੱਗੇ। ਉਦੋਂ ਜੋ ਕੁਝ ਖੇਤੋਂ ਮਿਲਦਾ, ਉਸੇ ਦਾ ਅਚਾਰ ਪਾਇਆ ਜਾਂਦਾ, ਕਰੀਰਾਂ ਦੇ ਡੇਲੇ ਆਮ ਸਨ ਸਾਡੇ ਖੇਤ ਟਿੱਬਿਆਂ ઑਤੇ। ਕਿੱਕਰਾਂ ਦੇ ਤੁੱਕਿਆਂ ਦਾ ਅਚਾਰ ਘਰ-ਘਰ ਪੈਂਦਾ ਸੀ। ਮਿਰਚਾਂ ਵੀ ਖੇਤੋਂ ਤੋੜ ਕੇ ਹੀ ਅਚਾਰ ਪਾਇਆ ਜਾਂਦਾ। ਜਦ ਅੰਬ ਦਾ ਅਚਾਰ ਪੈਣਾ ਸ਼ੁਰੂ ਹੋਇਆ ਤਾਂ ਤੁੱਕਿਆਂ ਤੇ ਡੇਲਿਆਂ ਦਾ ਅਚਾਰ ਖਾਣ ਵੱਲੋਂ ਲੋਕਾਂ ਦਾ ਧਿਆਨ ਹਟਣ ਲੱਗਿਆ। ਹੌਲੀ-ਹੌਲੀ ਲੋਕਾਂ ਨੇ ਖੇਤਾਂ ‘ઑਚ ਕੁਝ-ਕੁਝ ਬੂਟੇ ਨਿੰਬੂ ਤੇ ਖੱਟੀ ਦੇ ਲਾਉਣੇ ਸ਼ੁਰੂ ਕੀਤੇ, ਤਾਂ ਇਹ ਵੀ ਅਚਾਰ ਦੇ ਕੰਮ ਆਉਣ ਲੱਗੇ। ਮੇਰਾ ਦਾਦਾ ਘਰੇ ਅਕਸਰ ਹੀ ਟੋਕਦਾ ਹੁੰਦਾ ਕਿ ਸਾਉਣ ਦੀ ਝੜੀ ਤੋਂ ਮਗਰੋਂ ਖੱਖੜੀਆਂ, ਖਰਬੂਜੇ, ਮਤੀਰੇ ਨਹੀਂ ਖਾਈਦੇ। ਇਹਨਾਂ ਵਿਚ ਪਾਣੀ ਭਰ ਜਾਂਦਾ ਹੈ ਤੇ ਹੈਜ਼ਾ ਹੋਣ ਦਾ ਡਰ ਬਣਿਆਂ ਰਹਿੰਦਾ ਹੈ। ਮੀਂਹਾਂ ਤੋਂ ਪਹਿਲਾਂ ਖੱਖੜੀਆਂ, ਖਰਬੂਜੇ ਆਮ ਹੀ ਖਾਧੇ ਜਾਂਦੇ ਤੇ ਦਾਦੀ ਖੱਖੜੀ ਦੀ ਸਬਜ਼ੀ ਵੀ ਬਣਾਉਂਦੀ ਰਹਿੰਦੀ।
(ਚਲਦਾ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …