Breaking News
Home / ਨਜ਼ਰੀਆ / ਕੈਨੇਡਾ ਦੇ ਮੂਲ ਵਾਸੀਆਂ ਦਾ ਅਮੁੱਕ ਸੰਘਰਸ਼

ਕੈਨੇਡਾ ਦੇ ਮੂਲ ਵਾਸੀਆਂ ਦਾ ਅਮੁੱਕ ਸੰਘਰਸ਼

ਨਾਹਰ ਔਜਲਾ (ਕੈਨੇਡਾ)
416-728-5686
ਛੋਟੇ ਹੁੰਦਿਆਂ ਇਕ ਕਹਾਵਤ ਸੁਣਦੇ ਹੁੰਦੇ ਸੀ ઑਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਇਹ ਗੱਲ ਮੈਨੂੰ ਕੈਨੇਡਾ ਦੇ ਨੇਟਿਵਾਂ ਤੇ ਵੀ ਪੂਰੀ ਢੁੱਕਦੀ ਹੈ, ਜਿਹੜੇ ਕਈ ਸਦੀਆਂ ਤੋਂ ਇਕ ਵੱਡੀ ਹਕੂਮਤ ਨਾਲ ਲੜਦੇ-ਮਰਦੇ ਆਪਣੀ ਹੋਂਦ ਨੂੰ ਬਚਾਉਂਣ ਲਈ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਟਰਾਂਜ ਮਾਊਟੈਂਨ ਪਾਈਪ ਲਾਈਨ ਨੂੰ ਕੱਢੇ ਜਾਣ ਤੋਂ ਰੋਕਣ ਲਈ ਉਹਨਾਂ ਨੇ ਆਪਣਾ ਸੰਘਰਸ਼ ਵਿੱਢਿਆ ਹੋਇਆ ਹੈ। ਸਰਕਾਰ ਨੇ ਕਈ ਵਾਰ ਨੇਟਿਵ ਲੋਕਾਂ ਨੂੰ ਗ੍ਰਿਫਤਾਰ ਕਰ ਕੇ ਮਸਲੇ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਸਕੀ। ਇਸ ਵਾਰ ઑਵੈਟ ਸੋਹੈਟ-ਇਨ਼ ਨੇਟਿਵਾਂ ਦੇ ਇਸ ਕਬੀਲੇ (ਬੈਂਡ) ਦੀ ਮੰਗ ਹੈ ਕਿ ਕੋਈ ਵੀ ਪਰੋਜੈਕਟ ਉਨ੍ਹਾਂ ਦੇ ਏਰੀਏ ઑਚ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਦੀ ਸਹਿਮਤੀ ਲਈ ਜਾਣੀ ਜ਼ਰੂਰੀ ਹੈ। ਨੇਟਿਵ ਲੀਡਰਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਇਕ ਵੱਖਰੀ ਨੇਸ਼ਨ ਦੀ ਤਰ੍ਹਾਂ ਗੱਲ-ਬਾਤ ਚਲਾ ਕੇ ਸਮਝੌਤਾ ਕੀਤਾ ਜਾਵੇ। ਇਸ ਏਰੀਏ ਬਾਰੇ ਨੇਟਿਵਾਂ ਨੇ ਕਦੀ ਵੀ ਕਰਾਊਂਨ ਜਾਂ ਕਨੈਡੀਅਨ ਸਰਕਾਰ ਨਾਲ ਕੋਈ ਸੰਧੀ ਨਹੀਂ ਕੀਤੀ ਅਤੇ ਨਾ ਹੀ ਕਦੇ ਇਸ ਲੈਂਡ ਲਈ ਸਰਕਾਰ ਅੱਗੇ ਆਤਮ ਸਮਰਪਣ ਕੀਤਾ ਸੀ।
ਇਤਿਹਾਸਕਾਰਾਂ ਦੇ ਮੁਤਾਬਕ ਪਹਿਲਾਂ ਇਹ ਨੇਟਿਵ ਲੋਕ ਸਾਈਬੇਰੀਆਂ ਦੇ ਰਸਤੇ ਤੋਂ ਹੁੰਦੇ ਹੋਏ ਅਲਾਸਕਾ ਰਾਹੀਂ ਇਸ ਧਰਤੀ ઑਤੇ ਪਹੁੰਚੇ ਸਨ। ਨੇਟਿਵ ਕਬੀਲਿਆਂ ਦੇ ਲੋਕਾਂ ਨੂੰ ਕਈ ਨਾਂਵਾਂ ਨਾਲ ਜਾਣਿਆ ਜਾਂਦਾ ਹੈ, ਜਿਵੇਂ ਐਬਉਰਿਜਨਲ, ਫ਼ਸਟ ਨੈਸਨਜ਼, ਇਨਡਿਜੀਨਸ, ਇੰਡੀਅਨਜ਼ ਅਤੇ ਪਹਿਲਾਂ ਪਹਿਲ ਐਸਕੀਮੋਂ ਵੀ ਕਿਹਾ ਜਾਂਦਾ ਸੀ। ਨੇਟਿਵਾਂ ਦੇ ਪੰਜ ਦੇ ਕਰੀਬ ਮੁੱਖ ਕਬੀਲੇ ਹਨ ਜਿਹੜੇ ਅੱਗੇ ਛੋਟੇ ਛੋਟੇ ਬੈਂਡਾਂ (ਗਰੁੱਪਾਂ) ‘ਚ ਵੰਡੇ ਜਾਣ ਨਾਲ ਇਹਨਾਂ ਦੀ ਗਿਣਤੀ ਕੋਈ 600 ਦੇ ਕਰੀਬ ਹੈ। ਇਨ੍ਹਾਂ ਦੀਆਂ ਗਿਆਰਾਂ ਭਾਸਾਵਾਂ ਉਹ ਹਨ ਜੋ ਸਿਰਫ਼ ਬੋਲੀਆਂ ਜਾਂਦੀਆਂ ਹਨ ਅਤੇ 65 ਦੇ ਕਰੀਬ ਉਪ-ਬੋਲੀਆਂ ਹਨ। ਪਰ ਅੱਜ-ਕੱਲ ਇਹ ਮੁੱਖ ਤੌਰ ‘ਤੇ ਫਰੈਂਚ ਅਤੇ ਇੰਗਲਿਸ਼ ਹੀ ਬੋਲਦੇ ਹਨ। ਕਈ ਬੋਲੀਆਂ ਨੂੰ ਲਿੱਪੀ ਨਾਲ ਜੋੜਨ ਦੇ ਉਪਰਾਲੇ ਵੀ ਹੋ ਰਹੇ ਹਨ। ਕੁਝ ਸੰਸਥਾਵਾਂ ਵਲੋਂ ਇਨ੍ਹਾਂ ਦੀਆਂ ਕਈ ਭਸਾਵਾਂ ਨੂੰ ਸਰਕਾਰੀ ਮਾਨਤਾ ਦਿਵਾਉਣ ਦੀ ਕੋਸ਼ਿਸ਼ ਵੀ ਹੋ ਰਹੀ ਹੈ।
1492 ‘ਚ ਕੋਲੰਬਸ ਅਮਰੀਕਾ ਦੀ ਧਰਤੀ ઑਤੇ ਪਹੁੰਚਿਆ ਤੇ ਯੂਰਪੀਅਨਾਂ ਲਈ ਇਕ ਨਵਾਂ ਰਸਤਾ ਖੁੱਲ੍ਹ ਗਿਆ। ਸਦੀ ਦੇ ਅੰਤ ਤੇ ਕੁਝ ਫਰੈਂਚ ਮਿਸ਼ਨਰੀ ਆਪਣੇ ਮਿਸ਼ਨ ਲਈ ਕੈਨੇਡਾ ਦੀ ਧਰਤੀ ઑਤੇ ਵੀ ਪਹੁੰਚ ਗਏ। ਭੋਲੇ ਭਾਲੇ ਨੇਟਿਵਜ਼ ਲਈ ਇਹ ਬਰਬਾਦੀ ਦੀ ਸ਼ੁਰੂਆਤ ਸੀ। ਯੂਰਪੀਅਨਾਂ ਨੇ ਆਪਣੇ ਆਖਰੀ ਪੜਾਅ ਦਾ ਅਰੰਭ ਲੋਕਾਂ ਨੂੰ ਕਾਰੋਬਾਰੀ ਧੰਦਿਆਂ ‘ਚ ਪਾਉਂਣ ਨਾਲ ਕੀਤਾ। ਉਨ੍ਹਾਂ ਨੇ ਨੇਟਿਵਾਂ ਵਲੋਂ ਵਰਤੀ ਜਾਂਦੀ ਫ਼ਰ ਖਰੀਦਣੀ ਅਤੇ ਨੇਟਿਵਾਂ ਨੂੰ ਲੋਹਾ ਢਾਲ ਕੇ ਬਣਾਏ ਤਿੱਖੇ ਔਜ਼ਾਰ ਵੇਚਣੇ ਸ਼ੁਰੂ ਕਰ ਦਿੱਤੇ। ਇਹਨਾਂ ਲੋਹੇ ਦੇ ਔਜ਼ਾਰਾਂ ਨਾਲ ਨੇਟਿਵਾਂ ਨੂੰ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨਾ ਸੌਖਾ ਲੱਗਿਆ। ਸਮਾਂ ਪਾ ਕੇ ਯੂਰਪੀਅਨਾਂ ਨੇ ਆਪਣੇ ਬਿਜਨਸ ਇੱਥੇ ਹੀ ਲਾਉਣੇ ਸ਼ੁਰੂ ਕਰ ਦਿੱਤੇ। ਲੇਬਰ ਲੱਭਣ ਲਈ ਉਹਨਾਂ ਨੇ ਹਰ ਮਕਾਰੀ ਭਰਿਆ ਕੰਮ ਕੀਤਾ। ਫਰੈਂਚ ਲੋਕਾਂ ਨੇ ਨੇਟਿਵ ਲੋਕਾਂ ਦੀਆਂ ਔਰਤਾਂ ਨੂੰ ਭਰਮਾਅ ਕੇ, ਲਾਲਚ ਦੇ ਕੇ, ਝੂਠ ਫਰੇਬ ਜਾਂ ਜ਼ਬਰਦਸਤੀ ਉਨ੍ਹਾਂ ਨਾਲ ਵਿਆਹ ਕਰਵਾ ਲੈਣਾ, ਲੇਬਰ ਦਾ ਕੰਮ ਵੀ ਲੈਣਾ ਤੇ ਫੇਰ ਬੱਚੇ ਜੰਮਣ ਤੇ ਉਹਨਾਂ ਨੂੰ ਛੱਡ ਕੇ ਤੁਰ ਜਾਣਾ। ਇਨ੍ਹਾਂ ਹੀ ਪਰਿਵਾਰਾਂ ਨੂੰ ਅੱਗੇ ਜਾ ਕੇ ਮੇਟੀ ਕਮਿਊਨਿਟੀ ਦਾ ਨਾਂ ਦਿੱਤਾ ਗਿਆ। ਲੱਖਾਂ ਦੀ ਗਿਣਤੀ ‘ਚ ਮੇਟੀ ਲੋਕ ਹੁਣ ਫਰੈਂਚ, ਇੰਗਲਿਸ਼ ਤੇ ਥੋੜੀ ਬਹੁਤੀ ਆਪਣੇ ਬੈਂਡ ਦੀ ਭਾਸ਼ਾ, ਮੀਚਿਫ ਬੋਲਦੇ ਹਨ।
ਆਪਣੇ ਬਿਜਨਿਸ ਸੈਟਲ ਹੋ ਜਾਣ ਤੋਂ ਬਾਅਦ ਯੂਰਪੀਅਨਾਂ ਨੇ ਨੇਟਿਵਾਂ ਦੀ ਫ਼ਰ ਖਰੀਦਣੀ ਬੰਦ ਕਰ ਦਿੱਤੀ। ਨੇਟਿਵਾਂ ‘ઑਚ ਬੇਰੁਜ਼ਗਾਰੀ ਵੱਧ ਗਈ। ਫਿਰ ਲੋਕਾਂ ਤੋਂ ਜ਼ਮੀਨਾ ਖੋਹਣ ਲਈ ਉਨ੍ਹਾਂ ਨਾਲ ਬੇ-ਮੇਚੇ ਸਮਝੌਤੇ ਕਰਨ ਲੱਗ ਪਏ। ਕਹਿਣ ਕਹਾਉਂਣ ‘ਚ ਤਾਂ ਇਹ ਹੀ ਹੁੰਦਾ ਕਿ ਤੁਸੀਂ ਆਪਣੇ ਕਾਨੂੰਨ ਅਨੁਸਾਰ ਕੰਮ ਚਲਾਓ ਤੇ ਅਸੀਂ ਆਪਣੇ ਏਰੀਏ ‘ਚ ਆਪਣੇ ਕਾਨੂੰਨ ਮੁਤਾਬਕ, ਪਰ ਹੁੰਦਾ ਸਭ ਧੱਕਾ ਹੀ ਸੀ।
ਕੈਨੇਡਾ ਦੀ ਧਰਤੀ ઑਤੇ ਨੇਟਿਵਾਂ ਦਾ ਮੁੱਖ ਕਿੱਤਾ ਮੱਛੀਆਂ ਫੜ੍ਹਨਾ ਸੀ। ਨੇਟਿਵਾਂ ਦੀ ਆਤਮ ਨਿਰਭਰਤਾ ਤੋੜਨ ਲਈ ਇਹ ਕੰਮ ਵੀ ਯੂਰਪੀਅਨ ਲੋਕ ਵੱਡੀਆਂ ਬੋਟਾਂ ਨਾਲ ਕਰਨ ਲੱਗ ਪਏ। ਨੇਟਿਵਾਂ ਦੇ ਮੱਛੀਆਂ ਫੜ੍ਹਨ ਵਾਲੇ ਏਰੀਏ ਸੀਮਿਤ ਕਰ ਦਿੱਤੇ ਗਏ। ਉਨ੍ਹਾਂ ਨੂੰ ਆਪਣੇ ਗੁਜ਼ਾਰੇ ਜੋਗੀਆਂ ਮੱਛੀਆਂ ਫੜ੍ਹਨ ਦੀ ਇਜਾਜਤ ਹੀ ਦਿੱਤੀ ਗਈ। ਕਾਨੂੰਨ ਤੋੜਨ ਦੇ ਬਹਾਨੇ ਹੇਠ ਨੇਟਿਵਾਂ ਨੂੰ ਜੇਲ੍ਹਾਂ ‘ઑਚ ਸੁੱਟਿਆ ਜਾਂਦਾ।
ਬੇਰੁਜ਼ਗਾਰੀ ਨੇ ਨੇਟਿਵਾਂ ਦਾ ਲੱਕ ਤੋੜ ਦਿੱਤਾ। ਇਸ ਔਖੇ ਸਮੇਂ ਤੇ ਲੋਕਾਂ ਨੂੰ ਨਸ਼ੇ ਉਪਲੱਬਧ ਕਰਾਉਣੇ ਸ਼ੁਰੂ ਕਰ ਦਿੱਤੇ। ਕਈ ਵਾਰ ਤਾਂ ਬਿਮਾਰ ਲੋਕਾਂ ਨੂੰ ਦਵਾਈ ਦੀ ਥਾਂ ਤੇ ਹਾਰਡ ਨਸ਼ਾ ਵੀ ਦੇ ਦਿੱਤਾ ਜਾਂਦਾ ਸੀ। ਲੋਕਾਂ ਦੇ ਤਨਾਅ ‘ઑਚ ਆਉਂਣ ਕਾਰਣ ਉਨ੍ਹਾਂ ਦੇ ਘਰਾਂ ‘ਚ ਹਿੰਸਾ ਵੱਧ ਗਈ। ਔਰਤਾਂ ਨਾਲ ਕੁੱਟਮਾਰ ਦੀਆਂ ਵਾਰਦਾਤਾਂ ਆਮ ਹੋਣ ਲੱਗ ਪਈਆਂ। ਬੱਚੇ ਅਣਗੋਲ੍ਹਿਆ ਹੋ ਗਏ।
ਹੁਣ ਨੇਟਿਵਾਂ ਦਾ ਮਾਣ-ਸਨਮਾਨ, ਸਭਿਆਚਾਰ ਅਤੇ ਬੋਲੀ ਖਤਮ ਕਰ ਕੇ ਉਨ੍ਹਾਂ ਦਾ ਨਸਲਘਾਤ ਕਰਨ ਲਈ ਸਰਕਾਰੀ ਕਾਨੂੰਨ ਪਾਸ ਕਰ ਕੇ ਆਖਰੀ ਹੱਲਾ ਬੋਲ ਦਿੱਤਾ ਗਿਆ। ਮਿਸ਼ਨਰੀਆਂ ਦੀ ਮਦਦ ਨਾਲ ਵੱਡੇ ਕਸਬਿਆਂ ‘ਚ 130 ਦੇ ਕਰੀਬ ਰੈਜੀਡੈਂਸੀਅਲ ਬੋਰਡਿੰਗ ਸਕੂਲ ਖੋਲ੍ਹ ਦਿੱਤੇ ਗਏ। ਸੁਹਿਰਦ ਲੋਕਾਂ ਅਤੇ ਮਨੁੱਖੀ ਅਧਿਕਾਰਾਂ ਦੇ ਗਰੁੱਪਾਂ ਵਲੋਂ ਦੁਨੀਆਂ ਭਰ ‘ਚ ਇਸ ਧੱਕੇ ਖਿਲਾਫ਼ ਹਾਹਾਕਾਰ ਮਚਾਉਂਣ ਤੇ ਫਿਰ ਸਰਕਾਰ ਨੇ 1969 ਤੋਂ 1990 ਦੇ ਦਹਾਕੇ ਤੱਕ ਜਾ ਕੇ ਇਹ ਸਾਰੇ ਰੈਜੀਡੈਂਸੀਅਲ ਸਕੂਲ ਬੰਦ ਕਰ ਦਿੱਤੇ। ਤਕਰੀਬਨ ਡੇਢ ਲੱਖ ਬੱਚਿਆਂ ਨੂੰ ਇਨ੍ਹਾ ਸਕੂਲਾਂ ‘ઑਚ ਫੌਜੀ ਡਸਿਪਲਿਨ ਅਧੀਨ ਕੈਦੀਆਂ ਦੀ ਤਰ੍ਹਾਂ ਰੱਖਿਆ ਗਿਆ। ਇਨ੍ਹਾਂ ਬੱਚਿਆਂ ਨੂੰ ਸਰੀਰਕ, ਮਾਨਸਿਕ ਤਸੀਹਿਆਂ ਦੇ ਨਾਲ-ਨਾਲ ਘਟੀਆ ਖਾਣਾ ਦੇ ਕੇ ਦਿਮਾਗੀ ਤੌਰ ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ। ਉਨ੍ਹਾਂ ਦੀ ਆਪਣੀ ਬੋਲੀ ਬੋਲਣ ਤੇ ਸਰੀਰਕ ਤਸੀਹੇ ਦਿੱਤੇ ਜਾਂਦੇ। ਅਣਗਿਣਤ ਬੱਚਿਆਂ ਨੇ ਇਨ੍ਹਾਂ ਤਸੀਹਿਆਂ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ। ਰੈਜੀਡੈਂਸੀਅਲ ਸਕੂਲਾਂ ‘ઑਚ ਪੜ੍ਹਦੇ ਬੱਚੇ ਆਪਣੇ ਘਰਾਂ ਤੋਂ ਸੈਂਕੜੇ ਮੀਲ ਦੂਰ ਹੋਣ ਕਰ ਕੇ ਦਹਾਕਿਆਂ ਬੱਧੀ ਆਪਣੇ ਮਾਪਿਆਂ ਨੂੰ ਮਿਲਣ ਤੋਂ ਵਾਂਝੇ ਰਹਿੰਦੇ ਰਹੇ। ਸਰਕਾਰ ਦਾ ਕਹਿਣਾ ਸੀ ਕਿ ਅਸੀਂ ਇਨ੍ਹਾਂ ਬੱਚਿਆਂ ਨੂੰ ਜੰਗਲੀਪਣੇ ઑਚੋਂ ਕੱਢ ਕੇ ਸਹੀ ਸੱਭਿਅਕ ਅਤੇ ਚੰਗੇ ਕੈਨੇਡੀਅਨ ਸ਼ਹਿਰੀ ਬਣਾ ਰਹੇ ਹਾਂ। ਅਸਲ ਪਲਾਨ ਤਾਂ ਉਨ੍ਹਾਂ ਦਾ ਸਭ ਕੁਝ ਖਤਮ ਕਰ ਕੇ ਉਨ੍ਹਾਂ ਨੂੰ ਯੂਰਪੀਅਨ ਕਲਚਰ ‘ਚ ਮਿਕਸ ਕਰਨਾ ਸੀ। ਯੂਰਪੀਅਨਾਂ ਦੇ ਆਉਂਣ ਤੋਂ ਪਹਿਲਾਂ ਇਨ੍ਹਾਂ ਦੀ ਅਬਾਦੀ 11 ਮਿਲੀਅਨ ਦੇ ਕਰੀਬ ਸੀ, ਜਿਹੜੀ ਹੁਣ ਘੱਟ ਕੇ 1।4 ਮਿਲੀਅਨ ਦੇ ਕਰੀਬ ਹੀ ਰਹਿ ਗਈ ਹੈ।
ਕੈਨੇਡਾ ਸਰਕਾਰ ਨੇ 1949 ‘ਚ ਯੂਨਾਈਟਿਡ ਨੇਸਨਜ਼ ਵਲੋਂ ਜੈਨੋਸਾਈਡ ਦੇ ਸਬੰਧ ‘ਚ ਪਾਸ ਕੀਤੇ ਮਤੇ ਦੀ ਉਲੰਘਣਾ ਕੀਤੀ ਸੀ। ਜੂਨ 2008 ‘ਚ ਇਕ ਟਰੂਥ ਐਂਡ ਰੀਕੰਨਸੀਲੀਏਸ਼ਨ ਕਮਿਸ਼ਨ ਬਣਾਇਆ ਗਿਆ ਜਿਸ ਨੇ ਪੂਰੀ ਖੋਜ ਪੜਤਾਲ ਕਰ ਕੇ ਇਕ ਵੱਡੀ ਰਿਪੋਰਟ ਤਿਆਰ ਕੀਤੀ ਅਤੇ ਸੌ ਦੇ ਕਰੀਬ ਹਦਾਇਤਾਂ ਵੀ ਦਿੱਤੀਆਂ ਗਈਆਂ, ਜਿਨ੍ਹਾਂ ਨਾਲ ਇਸ ਕਮਿਊਨਟੀ ਦੇ ਜ਼ਖ਼ਮਾਂ ઑਤੇ ਕੁਝ ਮੱਲਮ ਲਾਉਂਣ ਦਾ ਕੰਮ ਕੀਤਾ ਜਾ ਸਕੇ। ਫ਼ਸਟ ਨੇਸ਼ਨਜ਼ ਦੇ ਚੀਫ਼ ਵਲੋਂ 2006 ‘ઑਚ ਸਰਕਾਰ ઑਤੇ ਹਰਜਾਨੇ ਦਾ ਕੇਸ ਚਲਾਇਆ ਗਿਆ। ਕੈਨੇਡੀਅਨ ਸਰਕਾਰ ਨੇ 2008 ‘ઑਚ ਇਸ ਦੀ ਪਬਲਿਕ ਤੌਰ ઑਤੇ ਮਾਫੀ ਮੰਗੀ ਅਤੇ ਬਿਲੀਅਨ ਡਾਲਰਾਂ ਦਾ ਮੁਆਵਜਾ ਦੇਣਾ ਵੀ ਮੰਨਿਆ।
ਅੱਜ ਵੀ ਨੇਟਿਵਾਂ ਦੇ ਰਹਿਣ ਵਾਲੀਆਂ ਥਾਵਾਂ ਤੇ ਸਰੀਰਾਂ ਨੂੰ ਫਰੀਜ ਕਰ ਦੇਣ ਵਾਲੀ ਠੰਡ ਸਮੇਂ ਵੀ ਹੀਟ ਦਾ ਯੋਗ ਪ੍ਰਬੰਧ ਨਹੀਂ ਹੈ। ਪੜ੍ਹਾਈ ਲਈ ਅਜੇ ਵੀ ਬੱਚਿਆਂ ਨੂੰ ਦੂਰ ਦੁਰਾਡੇ ਦੇ ਸ਼ਹਿਰਾਂ ‘ઑਚ ਜਾਣਾਂ ਪੈਂਦਾ ਹੈ। ਨੇਟਿਵ ਕਮਿਊਨਟੀ ਦੇ ਉੱਚੀ ਵਿਦਿਆ ਪ੍ਰਾਪਤ ਬੱਚਿਆਂ ਦੀ ਗਿਣਤੀ ਉਨ੍ਹਾਂ ਦੀ ਕੁੱਲ ਅਬਾਦੀ ਦਾ 10 ਫੀਸਦੀ ਤੋਂ ਵੀ ਘੱਟ ਬਣਦੀ ਹੈ। ਵਿਦਿਆਰਥੀਆਂ ਨੂੰ ਵੱਡੇ ਸ਼ਹਿਰਾਂ ‘ਚ ਅਜੇ ਵੀ ਨਸਲਵਾਦ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਣੀ, ਪੀਣ ਦੇ ਯੋਗ ਨਹੀਂ ਹੈ। ਉਨ੍ਹਾਂ ਦੇ ਏਰੀਏ ઑਚ ਅਜੇ ਵੀ ਰੁਜ਼ਗਾਰ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਹੈ। ਜਿਹੜੇ ਬੱਚੇ ਅਸਲੀ ਮਾਂ ਪਿਉ ਤੋਂ ਪਰੇ ਹੋਰ ਘਰਾਂ ઑਚ ਸੰਭਾਲੇ ਜਾਂਦੇ ਹਨ ਉਨ੍ਹਾਂ ਨੂੰ ਫਾਸਟਰ ਪੇਰੈਂਟਸ ਕਿਹਾ ਜਾਂਦਾ ਹੈ। ਜਿੰਨੇ ਬੱਚੇ ਇੰਨ੍ਹਾ ਘਰਾਂ ‘ઑਚ ਪਲਦੇ ਹਨ ਉਨ੍ਹਾਂ ઑਚੋਂ 50 ਫੀਸਦੀ ਬੱਚੇ ਨੇਟਿਵਜ਼ ਦੇ ਹਨ। ਬਹੁਤ ਸਾਰੇ ਬੱਚੇ ਜੋ ਰੇਜੀਡੈਂਸੀਅਲ ਸਕੂਲਾਂ ਵਿਚੋਂ ਨਿਕਲੇ ਸਨ ਉਹ ਆਪਣੇ ਮਾਪਿਆਂ ਨਾਲ ਉਨ੍ਹਾ ਦੀ ਬੋਲੀ ‘ઑਚ ਗੱਲ ਨਾ ਕਰ ਸਕਣ ਕਾਰਨ ਮਜਬੂਰੀ ਵੱਸ ਸ਼ਹਿਰਾਂ ਵੱਲ ਚਲੇ ਗਏ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਮਾਨਸਿਕ ਪ੍ਰੇਸ਼ਾਨੀਆਂ ਕਾਰਨ ਥੋੜੇ ਜਿਹੇ ਵੈਲਫੇਅਰ ਦੇ ਮਿਲਦੇ ਪੈਸਿਆਂ ઑਤੇ ਹੀ ਗੁਜ਼ਾਰਾ ਕਰਦੇ ਰਹੇ। ਜ਼ਿੰਦਗੀ ਦਾ ਕੋਈ ਮਨੋਰਥ ਨਜ਼ਰ ਨਾ ਆਉਂਦਾ ਦੇਖ, ਨਸ਼ਿਆਂ ‘ਚ ਗੁੱਟ ਰਹਿਣ ਲੱਗੇ।
ਸਦੀਆਂ ਤੋਂ ਇੰਨੇ ਜ਼ਬਰ ਝੱਲਣ ਵਾਲੇ ਬਹੁਤ ਸਾਰੇ ਨੇਟਿਵ ਲੋਕ ਏਨੀਆਂ ਭੈੜੀਆਂ ਹਾਲਤਾਂ ‘ઑਚ ਰਹਿੰਦੇ ਹੋਏ ਅੱਜ ਵੀ ਆਪਣੇ ਹੱਕਾਂ ਲਈ ਆਰ-ਪਾਰ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਹਰ ਉਹ ਪ੍ਰੋਜੈਕਟ ਜੋ ਉਨ੍ਹਾਂ ਦੀ ਲੈਂਡ ਨਾਲ ਸਬੰਧਤ ਹੈ, ਉਹ ਉਨ੍ਹਾਂ ਦੀ ਸਹਿਮਤੀ ਨਾਲ ਹੀ ਨੇਪਰੇ ਚਾੜਿਆ ਜਾਵੇ। ਜ਼ਬਰਦਸਤੀ ਆਰ ਸੀ ਐਮ ਪੀ ਜਾਂ ਫੌਜ ਦੀ ਮਦਦ ਲੈ ਕੇ ਕੀਤੀ ਜਾਂਦੀ ਧੱਕੇਸ਼ਾਹੀ ਨੂੰ ਉਹ ਆਪਣੀ ਕਮਿਊਨਟੀ ઑਤੇ ਕੀਤਾ ਫੌਜੀ ਹਮਲਾ ਸਮਝਦੇ ਹਨ।
ਵਾਤਾਵਰਣ ਦੀ ਗੱਲ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਨੇਟਿਵਾਂ ਦੇ ਏਰੀਏ ਵਿਚੋਂ ਦੀ ਤੇਲ ਪਾਈਪ ਲਾਈਨ ਕੱਢਣ ਤੇ ਕੋਈ ਦੱਸ ਬਿਲੀਅਨ ਡਾਲਰ ਦਾ ਖਰਚਾ ਕੀਤਾ ਜਾ ਰਿਹਾ ਹੈ। ਇਹ ਟਾਰ ਸੈਂਡ ਤੇਲ ਕੱਢਣਾ, ਫੌਸਲ ਫਿਊਲ ਤੋਂ ਮਹਿੰਗਾ ਪੈਂਦਾ ਹੈ ਫਿਰ ਤੇਲ ਸਾਫ਼ ਕਰਨ ਵਾਲੀਆਂ ਰੀਫੈਂਨਰੀਆਂ ਵੀ ਅਮਰੀਕਾਂ ‘ਚ ਹਨ। ਜਦੋਂ ਕਦੀ ਓਪੈਕ, ਭਾਵ ਤੇਲ ਸਪਲਾਈ ਕਰਨ ਵਾਲੇ ਮੁਲਕਾਂ ‘ઑਚ ਕੰਪੀਟੀਸ਼ਨ ਕਰ ਕੇ ਤੇਲ ਦੇ ਭਾਅ ਡਿੱਗ ਜਾਂਦੇ ਹਨ ਤਾਂ ਕੈਨੇਡਾ ਦੀਆਂ ਤੇਲ ਕੰਪਨੀਆਂ ਬਿਲੀਅਨਜ਼ ਡਾਲਰਾਂ ਦੇ ਘਾਟੇ ‘ਚ ਚਲੀਆਂ ਜਾਂਦੀਆਂ ਹਨ ਜਿਸ ਕਾਰਨ ਅਲਬਰਟਾ ਪਰੋਵਿੰਸ ਪਿਛਲੇ ਲੰਮੇ ਸਮੇਂ ਤੋਂ ਰੀਸੈਸ਼ਨ ઑਚੋਂ ਨਹੀਂ ਨਿਕਲ ਸਕਿਆ। ਕਰੋਨਾ ਵਾਇਰਸ ਕਾਰਨ ਇਹ ਸਥਿਤੀ ਹੋਰ ਵੀ ਗੰਭੀਰ ਬਣ ਗਈ ਹੈ। ਬੇਰੁਜ਼ਗਾਰੀ ਦੀ ਦਰ 20 ਫੀਸਦੀ ਤੱਕ ਪਹੁੰਚ ਗਈ ਹੈ। ਇਸ ਤੇਲ ਨਾਲ ਵਾਤਾਵਰਣ ਵੀ ਵੱਧ ਗੰਦਲਾ ਹੁੰਦਾ ਹੈ ਜਿਸ ਨਾਲ ਲੱਖਾਂ ਹੀ ਜਾਨਵਰ ਤੇ ਸਮੁੰਦਰੀ ਜੀਵ ਮਰਦੇ ਰਹਿੰਦੇ ਹਨ। ਗਲੈਸ਼ੀਅਰਾਂ ਦੇ ਤੇਜੀ ਨਾਲ ਪਿਘਲਣ ‘ਚ ਹੋਰਾਂ ਮੁਲਕਾਂ ਦੇ ਨਾਲ ਕੈਨੇਡਾ ਵੀ ਜੁੰਮੇਵਾਰ ਹੈ। ਹੁਣ ਕਰੋਨਾ ਮਹਾਂਮਾਰੀ ਦਾ ਫਾਇਦਾ ਲੈਂਦਿਆਂ ਸਰਕਾਰ ਨੇ ਪਾਈਪ ਲਾਈਨ ਫੇਰ ਬਣਾਉਂਣੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਲੋਕ ਇਸ ਵਕਤ ਘਰਾਂ ઑ’ਚ ਬੰਦ ਹਨ।
ਕੈਨੇਡਾ ਦੇ ਨੇਟਿਵਾਂ ਦੀ ਕਹਾਣੀ ਵੀ ਉੱਤਰੀ ਅਮਰੀਕਾ, ਸਾਊਥ ਅਮਰੀਕਾ, ਆਸਟਰੇਲੀਆ, ਭਾਰਤ ਸਮੇਤ ਕਈ ਹੋਰ ਦੇਸ਼ਾਂ ਦੇ ਨੇਟਿਵਾਂ ਨਾਲ ਮਿਲਦੀ ਜੁਲਦੀ ਹੀ ਹੈ। ਹਰ ਮੁਲਕ ਦੀਆਂ ਸਰਕਾਰਾਂ ਇੰਨ੍ਹਾ ਦਾ ਜੈਨੋਸਾਈਡ ਕਰ ਕੇ ਏਹਨਾ ਦੇ ੲੈਰੀਏ ઑਚੋਂ ਖਣਿਜ ਪਦਾਰਥਾਂ ਦੀ ਲੁੱਟ ਖਸੁੱਟ ਅਤੇ ਜ਼ਮੀਨ ઑਤੇ ਕਬਜਾ ਕਰਨਾ ਚਾਹੁੰਦੀਆਂ ਹਨ। ਇਨ੍ਹਾਂ ਦੀ ਬੋਲੀ, ਕਲਚਰ, ਸਭਿਆਚਾਰ, ਪੜ੍ਹਾਈ ਅਤੇ ਰੁਜ਼ਗਾਰ, ਸਰਮਾਏਦਾਰੀ ਸਰਕਾਰਾਂ ਲਈ ਕੋਈ ਮੁੱਦਾ ਨਹੀਂ ਹੈ। ਪਰ ਇਤਿਹਾਸਕ ਗੱਲ ਇਹ ਹੈ ਕਿ ਨੇਟਿਵ ਲੋਕ ਆਪਣੀ ਨਿਗੂਣੀ ਜਿਹੀ ਤਾਕਤ ਨਾਲ ਆਪਣੀ ਲੜਾਈ ਨੂੰ ਅੰਤ ਤੱਕ ਲੜਨ ਦਾ ਹੌਸਲਾ ਰੱਖ ਰਹੇ ਹਨ।
ੲੲੲ

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …