ਕਹਿਣ ਨੂੰ ਤਾਂ ਇਹ ‘ਸੰਪਰਕ-ਯੁੱਗ’ ਹੈ, ਕਿਉਂਕਿ ਮੋਬਾਈਲ ਫੋਨਾਂ ਅਤੇ ਹੋਰ ਡਿਜ਼ੀਟਲ ਸਾਧਨਾਂ ਨੇ ਦੁਨੀਆਂ ਦੀਆਂ ਭੌਤਿਕ ਦੂਰੀਆਂ ਬਹੁਤ ਘਟਾ ਦਿੱਤੀਆਂ ਹਨ ਪਰ ਇਸ ਵਿਚਾਰ ਨੂੰ ਜੇਕਰ ਅਸਲ ਜੀਵਨ ਉੱਤੇ ਲਾਗੂ ਕਰੀਏ ਤਾਂ ਇੱਕ ਦਿਲਚਸਪ ਵਿਰੋਧਾ-ਭਾਸ ਸਾਹਮਣੇ ਆਉਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਕੋਲ ਪਹਿਲਾਂ ਨਾਲੋਂ ਵੱਧ ਸੰਪਰਕ ਸਾਧਨ ਹਨ, ਪਰ ਇਨ÷ ਾਂ ਨਾਲ਼ ਸਾਡੇ ਪਰਿਵਾਰਕ ਰਿਸ਼ਤੇ ਓਨੇ ਗੂੜ÷ ੇ ਨਹੀਂ ਹੋ ਰਹੇ। ਇੱਕ ਪਰਿਵਾਰ ਦੇ ਚਾਰ-ਪੰਜ ਮੈਂਬਰ ਇੱਕੋ ਘਰ ਵਿੱਚ ਰਹਿੰਦੇ ਹੋਏ ਵੀ ਇੱਕ ਦੂਜੇ ਦੀ ਸੰਗਤ ਤੋਂ ਵਾਂਝੇ ਰਹਿੰਦੇ ਹਨ।
ਇਹ ਬੁਨਿਆਦੀ ਫ਼ਰਕ ਸਮਝਣ ਦੀ ਲੋੜ ਹੈ ਕਿ ਡਿਜ਼ੀਟਲ ਅਤੇ ਮਨੁੱਖੀ ਸੰਬੰਧ ਇੱਕੋ ਗੱਲ ਨਹੀਂ ਹਨ। ਤਕਨਾਲੋਜੀ ਭੌਤਿਕ ਦੂਰੀਆਂ ਮਿਟਾਉਣ ਲਈ ਹੈ ਅਤੇ ਪਰਿਵਾਰਕ ਮਿਲਣੀਆਂ ਦਿਲਾਂ ਦੀ ਦੂਰੀ ਮਿਟਾਉਣ ਲਈ ਹਨ। ਤਕਨਾਲੋਜੀ ਸਾਨੂੰ ਇੱਕ-ਦੂਜੇ ਨਾਲ਼ ਗੱਲਾਂ ਕਰਨ ਦੇ ਸਾਧਨ ਦੇ ਸਕਦੀ ਹੈ, ਪਰ ਪਰਿਵਾਰਕ ਨੇੜਤਾ, ਆਪਣਾਪਨ ਅਤੇ ਦਿਲੀ-ਸਾਂਝ ਪੈਦਾ ਕਰਨ ਲਈ ਇੱਕ ਦੂਜੇ ਨਾਲ਼ ਸਰੀਰਕ ਪੱਖੋਂ ਨੇੜੇ ਹੋ ਕੇ ਵਿਚਰਨਾ ਇਸ ਤੋਂ ਕਿਤੇ ਵੱਧ ਜ਼ਰੂਰੀ ਅਤੇ ਲਾਭਦਾਇਕ ਹੈ। ਇਸ ਲਈ ਪਰਿਵਾਰਕ ਮਿਲਣੀਆਂ ਅੱਜ ਪਹਿਲਾਂ ਨਾਲੋਂ ਵਧੇਰੇ ਮਹੱਤਵਪੂਰਨ ਹੋ ਗਈਆਂ ਹਨ ਅਤੇ ਏਨਾ ਹੀ ਜ਼ਰੂਰੀ ਨੇੜਲੇ ਰਿਸ਼ਤਿਆਂ ਰਾਹੀਂ ਜੁੜੇ ਪਰਿਵਾਰਾਂ ਦਾ ਆਪਸ ‘ਚ ਸਮੇਂ-ਸਮੇਂ ਸਿਰ ਮਿਲਦੇ ਰਹਿਣਾ ਹੋ ਗਿਆ ਹੈ।
ਇਸ ਤਰ÷ ਾਂ ਦੀਆਂ ਪਰਿਵਾਰਿਕ ਮਿਲਣੀਆਂ ਵਿੱਚ ਬੱਚੇ ਆਪਣੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਦੀਆਂ ਗੱਲਾਂ ਸਿੱਧੀਆਂ ਸੁਣਦੇ ਹਨ ਅਤੇ ਨੌਜਵਾਨ ਆਪਣੇ ਮਾਤਾ-ਪਿਤਾ ਦੇ ਬਚਪਨ ਅਤੇ ਪਰਿਵਾਰ ਦੇ ਇਤਿਹਾਸ ਬਾਰੇ ਜਾਣਦੇ ਹਨ। ਵੱਡੀ ਪੀੜ÷ ੀ ਨੂੰ ਅਹਿਸਾਸ ਹੁੰਦਾ ਹੈ ਕਿ ਨਵੀਂ ਪੀੜ÷ ੀ ਨਾਲ ਉਸ ਦਾ ਰਿਸ਼ਤਾ ਅਜੇ ਵੀ ਕਾਇਮ ਹੈ। ਪਰਿਵਾਰਕ ਯਾਦਾਂ ਸਿਰਫ਼ ਜਾਣਕਾਰੀ ਨਹੀਂ ਹੁੰਦੀਆਂ, ਉਹ ਭਾਵਨਾਤਮਕ ਵਿਰਾਸਤ ਹੁੰਦੀਆਂ ਹਨ। ਮਨੁੱਖੀ ਵਿਕਾਸ ਲਈ ਅਸਲ ਸਮਾਜਿਕ ਸੰਪਰਕ, ਖੇਡ, ਆਜ਼ਾਦੀ ਅਤੇ ਦੂਜਿਆਂ ਨਾਲ ਸਿੱਧਾ ਮਿਲਾਪ ਬਹੁਤ ਮਹੱਤਵਪੂਰਨ ਹਨ। ਪਰਿਵਾਰਕ ਮਿਲਣੀਆਂ ਨਵੀਂ ਪੀੜ÷ ੀ ਨੂੰ ਆਪਣੀਆਂ ਜੜ÷ ਾਂ ਨਾਲ ਜੋੜਦੀਆਂ ਹਨ।
ਅੱਜ ਜਦੋਂ ‘ਬਨਾਉਟੀ ਬੁੱਧੀ’ (ਏ.ਆਈ.) ਮਨੁੱਖੀ ਗੱਲਬਾਤ, ਸਲਾਹ-ਮਸ਼ਵਰਾ ਅਤੇ ਸਾਥ ਦੇਣ ਦੀ ਸਮਰੱਥਾ ਵੀ ਤੇਜ਼ੀ ਨਾਲ ਵਧਾ ਰਹੀ ਹੈ ਤਾਂ ਇਹ ਸਵਾਲ ਹੋਰ ਮਹੱਤਵਪੂਰਨ ਹੋ ਜਾਂਦਾ ਹੈ ਕਿ ਮਨੁੱਖ ਨੂੰ ਅਸਲ ਮਨੁੱਖੀ ਸੰਗਤ ਦੀ ਲੋੜ ਕਿਉਂ ਹੈ? ਏ.ਆਈ. ਸਾਨੂੰ ਜਾਣਕਾਰੀ ਦੇ ਸਕਦੀ ਹੈ, ਪਰ ਪਰਿਵਾਰ ਸਾਨੂੰ ‘ਆਪਣਾਪਨ’ ਦਿੰਦਾ ਹੈ। ਇਸ ਲਈ ਜਿੰਨੀ ਤੇਜ਼ੀ ਨਾਲ ਤਕਨਾਲੋਜੀ ਸਾਡੀ ਜ ਿਵਿੱਚ ਦਾਖ਼ਲ ਹੋ ਰਹੀ ਹੈ, ਓਨੀ ਹੀ ਸੂਝ-ਬੂਝ ਨਾਲ ਸਾਨੂੰ ਪਰਿਵਾਰਕ ਮਿਲਣੀਆਂ ਦੀ ਪਰੰਪਰਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਇਸ ਤਰ÷ ਾਂ ਨੌਜੁਆਨ, ਬਜੁਰਗਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ ਅਤੇ ਬਜੁਰਗ ਨੌਜੁਆਨਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ।
ਇਹ ਗੱਲ ਦੋ ਹਜ਼ਾਰ ਸਾਲ ਪਹਿਲਾਂ ਹੋਏ ਪ੍ਰਸਿੱਧ ਰੋਮਨ ਦਾਰਸ਼ਨਿਕ ਸਿਸਰੋ ਦੇ ਵਿਚਾਰਾਂ ਨਾਲ਼ ਮੇਲ਼ ਖਾਂਦੀ ਹੈ ਹੈ। ਉਸਦੇ ਅਨੁਸਾਰ ਉਹ ਜਵਾਨ ਚੰਗਾ ਹੁੰਦਾ ਹੈ ਜਿਸ ਵਿੱਚ ਬੁਜ਼ੁਰਗਾਂ ਵਾਲ਼ੀ ਸਿਆਣਪ ਹੋਵੇ, ਅਤੇ ਬੁਜ਼ੁਰਗ ਉਹ ਚੰਗਾ ਹੁੰਦਾ ਹੈ ਜਿਸ ਵਿੱਚ ਜਵਾਨਾਂ ਵਾਲ਼ੀ ਤਾਜ਼ਗੀ ਅਤੇ ਉਤਸ਼ਾਹ ਹੋਵੇ। ਸਿਆਣਪ ਤੋਂ ਬਿਨਾਂ ਜਵਾਨੀ ਬੇ-ਲਗਾਮ ਹੋ ਸਕਦੀ ਹੈ ਅਤੇ ਉਤਸ਼ਾਹ ਤੋਂ ਬਿਨਾਂ ਬੁਢਾਪਾ ਨਿਰਜੀਵ ਹੋ ਜਾਂਦਾ ਹੈ। ਸਿਸਰੋ ਦੇ ਵਿਚਾਰ ਦੀ ਪੇਚੀਦਗੀ ਇਹ ਹੈ ਕਿ ਬੁਜ਼ੁਰਗ ਤਾਂ ਜਵਾਨੀ ਨੂੰ ਸਮਝਦੇ ਹਨ, ਕਿਉਂਕਿ ਉਹ ਖੁਦ ਉਸ ਵਿੱਚੋਂ ਲੰਘ ਚੁੱਕੇ ਹੁੰਦੇ ਹਨ। ਪਰ ਜਵਾਨਾਂ ਨੂੰ, ਬਜ਼ੁਰਗਾਂ ਨਾਲ਼ ਤਾਲ-ਮੇਲ ਦੇ ਫ਼ਾਇਦਿਆਂ ਅਤੇ ਇਸ ਦੀ ਲੋੜ ਦਾ ਅਹਿਸਾਸ ਨਹੀਂ ਹੁੰਦਾ।
ਪਰਿਵਾਰਕ ਮਿਲਣੀ ਦੀ ਖੂਬਸੂਰਤੀ ਇਹ ਹੈ ਕਿ ਇਹ ਸਿਰਫ਼ ਨੌਜਵਾਨਾਂ ਨੂੰ ਬਜ਼ੁਰਗਾਂ ਤੋਂ ਸਿੱਖਣ ਦਾ ਮੌਕਾ ਹੀ ਨਹੀਂ ਦਿੰਦੀ, ਸਗੋਂ ਬਜ਼ੁਰਗ ਵੀ ਨੌਜਵਾਨਾਂ ਤੋਂ ਬਦਲਦੀ ਦੁਨੀਆਂ, ਨਵੀਂ ਤਕਨਾਲੋਜੀ ਅਤੇ ਨਵੇਂ ਵਿਚਾਰ ਸਿੱਖ ਸਕਦੇ ਹਨ। ਬਜ਼ੁਰਗਾਂ ਕੋਲ ਜੀਵਨ ਦਾ ਤਜਰਬਾ ਹੈ ਅਤੇ ਨੌਜਵਾਨਾਂ ਕੋਲ ਨਵੀਂ ਦੁਨੀਆਂ ਨੂੰ ਸਮਝਣ ਦੀ ਤਾਜ਼ਗੀ। ਜਦੋਂ ਦੋਵੇਂ ਪੀੜ÷ ੀਆਂ ਮਿਲ਼ ਕੇ ਇੱਕ ਮੇਜ਼ ‘ਤੇ ਬੈਠਦੀਆਂ ਹਨ ਅਤੇ ਇਕੱਠੀਆਂ ਵਿਚਰਦੀਆਂ ਹਨ ਤਾਂ ਗਿਆਨ ਦਾ ਦਰਿਆ ਸਿਰਫ਼ ਇੱਕ ਪਾਸੇ ਨਹੀਂ ਵਗਦਾ, ਇਹ ਦੋਹਾਂ ਪਾਸਿਆਂ ਤੋਂ ਵਗਦਾ ਹੈ। ਬਜ਼ੁਰਗ ਅਤੀਤ ਦੀ ਯਾਦ ਲਿਆਉਂਦੇ ਹਨ, ਮਾਪੇ ਵਰਤਮਾਨ ਨੂੰ ਸੰਭਾਲਦੇ ਹਨ ਅਤੇ ਨੌਜਵਾਨ ਭਵਿੱਖ ਲਿਆਉਂਦੇ ਹਨ। ਪਰਿਵਾਰਕ ਮਿਲਣੀ ਉਹ ਥਾਂ ਹੈ ਜਿੱਥੇ ਇਹ ਤਿੰਨੇ ਸਮੇਂ -ਅਤੀਤ, ਵਰਤਮਾਨ ਅਤੇ ਭਵਿੱਖ ਇੱਕੋ ਮੇਜ਼ ‘ਤੇ ਬੈਠਦੇ ਹਨ।
‘ਪਰਿਵਾਰਾਂ ਦਾ ਮੁੜ-ਮਿਲਣਾ’ ਆਮ ਪਰਿਵਾਰਕ ਮਿਲਣੀਆਂ ਤੋਂ ਵੱਖਰਾ ਹੈ। ਦਰਅਸਲ, ਇਹ ਇਸ ਤੋਂ ਅਗਾਂਹ ਦੀ ਗੱਲ ਹੈ। ਪਰਿਵਾਰਕ ਮੁੜ-ਮਿਲਣੀਆਂ ਵਿੱਚ ਪਰਿਵਾਰ ਦੇ ਮੈਂਬਰਾਂ, ਨੇੜਲੇ ਰਿਸ਼ਤੇਦਾਰਾਂ ਅਤੇ ਬੱਚਿਆਂ ਨੂੰ ਇੱਕ ਦੂਸਰੇ ਨਾਲ ਮਿਲਣ ਦਾ ਬਹੁਤ ਵਧੀਆ ਮੌਕਾ ਮਿਲਦਾ ਹੈ। ਪੁਰਾਣੀ ਅਤੇ ਨਵੀਂ ਪੀੜ÷ ੀ ਦਾ ਮੇਲ਼ ਹੁੰਦਾ ਹੈ, ਬੱਚਿਆਂ ਨੂੰ ਪਰਿਵਾਰਕ ਰਿਸ਼ਤਿਆਂ ਦੀ ਸਮਝ ਪੈਂਦੀ ਹੈ ਅਤੇ ਉਹ ਇੱਕ ਦੂਸਰੇ ਨੂੰ ਜਾਣਨ ਲੱਗਦੇ ਹਨ। ਇਹ ਪਰਿਵਾਰਕ ਮੁੜ-ਮਿਲਣੀਆਂ ਜ਼ਰੂਰੀ ਨਹੀਂ ਕਿ ਵੱਡੇ ਪੱਧਰ ‘ਤੇ ਕਿਸੇ ਬੈਂਕੁਇਟ ਹਾਲ ਵਿੱਚ ਹੀ ਕੀਤੀਆਂ ਜਾਣ। ਸੀਮਤ ਰੂਪ ਵਿੱਚ ਇਹ ਘਰ ਦੇ ਪਿਛਵਾੜੇ ‘ਬੈਕ-ਯਾਰਡ’ ਵਿੱਚ ਵੀ ਆਯੋਜਿਤ ਕੀਤੀਆਂ ਜਾ ਸਕਦੀਆਂ ਹਨ। ਪਰ ਘਰਾਂ ਵਿੱਚ ਜਗ÷ ਾ ਸੀਮਤ ਹੋਣ ਕਰਕੇ ਇੱਕ ਸਮੇਂ ਇੱਕ ਜਾਂ ਦੋ ਪਰਿਵਾਰਾਂ ਨੂੰ ਹੀ ਬੁਲਾਇਆ ਜਾ ਸਕਦਾ ਹੈ ਅਤੇ ਵੱਡੇ ਪੱਧਰ ‘ਤੇ ਪਰਿਵਾਰਕ ਮਿਲਣੀਆਂ ਕਰਨ ਲਈ ਬੈਂਕੁਇਟ-ਹਾਲ ਜਾਂ ਕਿਸੇ ਰੈੱਸਟੋਰੈਂਟ ਦੇ ਛੋਟੇ ਜਾਂ ਦਰਮਿਆਨੇ ਹਾਲ ਦੀ ਜ਼ਰੂਰਤ ਪੈਂਦੀ ਹੈ।
ਪੈਸੇ ਦੀ ਦੌੜ ਵਿੱਚ ਅੱਜਕੱਲ÷ ਜਨ-ਜੀਵਨ ਅਤੀ ਰੁਝੇਵਿਆਂ ਭਰਭੂਰ ਹੋ ਗਿਆ ਹੈ। ਇਨ÷ ਾਂ ਕਥਿੱਤ ‘ਵਿਕਸਿਤ ਅਖਵਾਉਂਦੇ ਦੇਸ਼ਾਂ’ ਵਿੱਚ ਪਰਿਵਾਰਾਂ ਦੇ ਬਾਲਗ ਮੈਂਬਰ ਆਪੋ-ਆਪਣੇ ਕਾਰੋਬਾਰਾਂ ਅਤੇ ਨੌਕਰੀਆਂ ਵਿੱਚ ਏਨੇ ਰੁੱਝੇ ਹੋਏ ਹਨ ਕਿ ਉਨ÷ ਾਂ ਕੋਲ ਇੱਕ ਦੂਸਰੇ ਨਾਲ ਗੱਲਬਾਤ ਸਾਂਝੀ ਕਰਨ ਦੀ ਵਿਹਲ ਨਹੀਂ ਹੈ। ਕਈ ‘ਇਕਹਿਰੇ ਪਰਿਵਾਰਾਂ’ ਵਿੱਚ ਤਾਂ ਮੀਆਂ-ਬੀਵੀ ਹਫ਼ਤੇ ਦੇ ਅਖ਼ੀਰਲੇ ਦਿਨੀਂ ਹੀ ਚੱਜ ਨਾਲ ਇੱਕ ਦੂਸਰੇ ਨੂੰ ਮਿਲ਼ਦੇ ਹਨ। ਉਨ÷ ਾਂ ਵਿੱਚੋਂ ਕੋਈ ਸਵੇਰ ਦੀ ਸ਼ਿਫ਼ਟ ‘ਤੇ ਜਾਂਦਾ ਹੈ ਤੇ ਕੋਈ ਸ਼ਾਮ ਦੀ। ਹਫ਼ਤੇ ਦੇ ਵਿਚਲੇ ਦਿਨਾਂ ਵਿੱਚ ਤਾਂ ਉਨ÷ ਾਂ ਵਿਚਕਾਰ ਮਸਾਂ ‘ਹੈਲੋ-ਹਾਏ’ ਹੀ ਹੁੰਦੀ ਹੈ।
ਇਸ ਤੋਂ ਅਗਲੀ ਗੱਲ ‘ਸੰਯੁਕਤ ਪਰਿਵਾਰਾਂ’ ਅਤੇ ‘ਵਿਸਤ੍ਰਿਤ ਪਰਿਵਾਰਾਂ’ ਦੀ ਹੈ, ਜੋ ਕਿ ਦਾਦਾ-ਦਾਦੀ/ਨਾਨਾ-ਨਾਨੀ ਅਤੇ ਹੋਰ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਕੇ ਬਣਦੇ ਹਨ। ਇਹ ਇਕਹਿਰੇ ਪਰਿਵਾਰ ਤੋਂ ਪਰੇ ਦੀ ਗੱਲ ਹੈ। ਇਨ÷ ਾਂ ਪਰਿਵਾਰਾਂ ਦੇ ਮੈਂਬਰਾਂ ਦਾ ਇੱਕ-ਦੂਸਰੇ ਨੂੰ ਮਿਲਣਾ-ਗਿਲਣਾ ਤਾਂ ਇੱਕ ਪਾਸੇ ਰਿਹਾ, ਉਨ÷ ਾਂ ਵਿੱਚੋਂ ਕਈ ਇੱਕ ਦੂਜੇ ਦਾ ਨਾਂ ਤੱਕ ਵੀ ਨਹੀਂ ਜਾਣਦੇ। ਉਨ÷ ਾਂ ਵਿੱਚੋਂ ਬਹੁਤ ਸਾਰੇ ਅੱਜਕੱਲ÷ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਰਹਿੰਦੇ ਹਨ ਅਤੇ ਕਈ ਵੱਖ-ਵੱਖ ਦੇਸ਼ਾਂ ਵਿੱਚ ਵੀ ਹੁੰਦੇ ਹਨ। ਅਜਿਹੀ ਹਾਲਤ ਵਿੱਚ ਉਹ ਇੱਕ ਦੂਸਰੇ ਨੂੰ ਜਾਣ ਵੀ ਕਿਵੇਂ ਸਕਦੇ ਹਨ?
ਉਂਜ, ਵੇਖਿਆ ਜਾਏ ਤਾਂ ਹਰੇਕ ਇਨਸਾਨ ਵਿੱਚ ਆਪਣੇ ਪਰਿਵਾਰ ਦੇ ਵੱਡੇ ਜੀਆਂ ਨੂੰ ਮਿਲਣ ਅਤੇ ਆਪਣੇ ਪਰਿਵਾਰਕ ਪਿਛੋਕੜ ਬਾਰੇ ਜਾਣਨ ਦੀ ਇੱਛਾ ਜ਼ਰੂਰ ਹੁੰਦੀ ਹੈ। ਉਹ ਕਈ ਵਾਰ ਇਕੱਲਾ ਬੈਠਾ ਆਪਣੀਆਂ ‘ਜੜ÷ ਾਂ’ ਨੂੰ ਲੱਭਣ ਤੇ ਉਨ÷ ਾਂ ਨੂੰ ਡੂੰਘਾਈ ਨਾਲ ਤਲਾਸ਼ਣ ਦਾ ਯਤਨ ਕਰਦਾ ਹੈ। ਉਹ ਜਾਣਨਾ ਚਾਹੁੰਦਾ ਹੈ ਕਿ ਉਸਦੇ ਵੱਡ-ਵਡੇਰੇ ‘ਪੁਰਖ਼ੇ’ ਕੌਣ ਸਨ? ਉਹ ਕਿੱਥੇ-ਕਿੱਥੇ ਰਹਿੰਦੇ ਤੇ ਕਿਵੇਂ ਵਿਚਰਦੇ ਰਹੇ ਹਨ? ਉਨ÷ ਾਂ ਦੀ ਆਪਸੀ ਸਾਂਝ ਕਿਹੋ ਜਿਹੀ ਸੀ? ਪਰਿਵਾਰਕ ਮਿਲਣੀਆਂ ਨਾਲ ਸਾਨੂੰ ਆਪਣੇ ‘ਫੈਮਿਲੀ ਟਰੀ’ ਬਾਰੇ ਪਤਾ ਲੱਗਦਾ ਹੈ। ਸਾਡੇ ਪੁਰਖ਼ਿਆਂ ਦਾ ਪਿਛੋਕੜ ਕੀ ਸੀ ਅਤੇ ਸਾਡੇ ਦਾਦੇ, ਪੜਦਾਦੇ ਤੇ ਨਕੜਦਾਦੇ ਕੌਣ ਸਨ। ਇਹ ਮਿਲਣੀਆਂ ਸਾਡੇ ‘ਫੈਮਿਲੀ ਟਰੀ’ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਉਸ ਨੂੰ ਹੋਰ ਅੱਗੇ ਵਧਾਉਂਦੀਆਂ ਹਨ। ਇਨ÷ ਾਂ ਨਾਲ ਸਾਡੀ ਸਮਾਜਿਕ ਤੇ ਸੱਭਿਆਚਾਰਕ ਸਾਂਝ ਵਿੱਚ ਵਾਧਾ ਹੁੰਦਾ ਹੈ ਅਤੇ ਅਗਲੀ ਪੀੜ÷ ੀ ਦੇ ਬੱਚਿਆਂ ਵਿੱਚ ਤਾਲ-ਮੇਲ ਵੱਧਦਾ ਹੈ। ਇਸ ਸਮਾਜਿਕ ਸਾਂਝ ਤੇ ਤਾਲ-ਮੇਲ ਦੀ ਅੱਜ ਦੇ ਯੁੱਗ ਵਿੱਚ ਵਧੇਰੇ ਲੋੜ ਹੈ।
ਪਰਿਵਾਰਕ ਰਿਸ਼ਤਿਆਂ ਵਿਚਕਾਰ ਦੂਰੀਆਂ ਨੂੰ ਘਟਾਉਣ ਅਤੇ ਉਨ÷ ਾਂ ਨੂੰ ਆਪਸ ਵਿੱਚ ਮੁੜ ਮਿਲਾਉਣ ਲਈ ‘ਝੰਡ ਪਰਿਵਾਰ’ ਵੱਲੋਂ ਇੱਕ ਖ਼ੂਬਸੂਰਤ ਅਤੇ ਸੁਹਿਰਦ ਯਤਨ ਵਜੋਂ ਕੈਨੇਡਾ ਦੇ ਸੂਬੇ ਅਲਬਰਟਾ ਦੇ ਸ਼ਹਿਰ ਕੈਲਗਰੀ ਵਿੱਚ ਪਹਿਲੀ ਅਗਸਤ ਤੋਂ 7 ਅਗਸਤ 2026 ਤੱਕ ‘ਪਰਿਵਾਰਕ ਮੁੜ-ਮਿਲਣੀ’ ਆਯੋਜਿਤ ਕੀਤੀ ਗਈ। ਇਸਦੇ ਲਈ ਕੈਲਗਰੀ ਸ਼ਹਿਰ ਦੀ ਚੋਣ ਕਰਨ ਦਾ ਮੁੱਖ ਕਾਰਨ ਇੱਥੇ ਇਸ ਝੰਡ ਪਰਿਵਾਰ ਦੇ ਚਾਰ ਪਰਿਵਾਰਾਂ ਦੀ ਪਿਛਲੇ ਕਈ ਸਾਲਾਂ ਤੋਂ ਪੱਕੀ ਰਿਹਾਇਸ਼ ਦਾ ਹੋਣਾ ਸੀ ਅਤੇ ਇਸਦੇ ਨਾਲ ਹੀ ਇਸ ਤੋਂ ਲੱਗਭੱਗ 200 ਕਿਲੋਮੀਟਰ ਦੂਰ ਪੈਂਦੇ ਸ਼ਹਿਰ ਐਡਮੰਟਨ ਵਿੱਚ ਇਸ ਪਰਿਵਾਰ ਦੀ ਇੱਕ ਹੋਰ ਸ਼ਾਖ ਦਾ ‘ਬਸੇਰਾ’ ਵੀ ਇਸ ਚੋਣ ਵਿੱਚ ਵਾਧਾ ਕਰਦਾ ਸੀ। ਉਹ ਸਾਰੇ ਮਿਲ਼ ਕੇ ਮੇਜ਼ਬਾਨੀ ਕਰਕੇ ਇਸ ਪਰਿਵਾਰਕ ਮੁੜ-ਮਿਲਣੀ ਦਾ ਵਧੀਆ ਪ੍ਰਬੰਧ ਕਰ ਸਕਦੇ ਸਨ ਅਤੇ ਉਨ÷ ਾਂ ਨੇ ਇਹ ਸਫ਼ਲਤਾ ਪੂਰਵਕ ਕਰ ਵਿਖਾਇਆ ਵੀ। ਪਰਿਵਾਰ ਦੇ ਹੋਰ ਮੈਂਬਰਾਂ ਨੇ ਓਨਟਾਰੀਓ ਦੇ ਸ਼ਹਿਰਾਂ ਬਰੈਂਪਟਨ ਤੇ ਸਡਬਰੀ, ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਤੇ ਸਰੀ ਅਤੇ ਅਮਰੀਕਾ ਦੇ ਸ਼ਹਿਰਾਂ ਸੈਨ ਐਨਟਾਨੀਓ, ਰੈੱਡਵੁੱਡ ਸਿਟੀ ਤੇ ਨਿਊਯਾਰਕ ਤੋਂ ਆਉਣਾ ਸੀ। ਸਬੱਬ ਨਾਲ ਇੱਕ ਪਰਿਵਾਰ ਦੇ ਦੋ ਮੈਂਬਰ ਇਹਨੀ ਦਿਨੀਂ ਪਟਿਆਲੇ ਤੋਂ ਆਪਣੇ ਬੱਚਿਆਂ ਨੂੰ ਮਿਲਣ ਲਈ ਸਰੀ ਬੀ.ਸੀ. ਆਏ ਹੋਏ ਸਨ ਅਤੇ ਉਨ÷ ਾਂ ਵੱਲੋਂ ਵੀ ਇਸ ਪਰਿਵਾਰਕ ਮੁੜ-ਮਿਲਣੀ ਵਿੱਚ ਵਧੀਆ ਵਾਧਾ ਕੀਤਾ ਗਿਆ।
ਇਸ ਪਰਿਵਾਰਕ ਮੁੜ-ਮਿਲਣੀ ਦੇ ਮੁੱਖ-ਪ੍ਰਬੰਧਕਾਂ ਡਾ. ਪਲਵਿੰਦਰਜੀਤ ਸਿੰਘ ਝੰਡ ਅਤੇ ਡਾ. ਸੁਖਵਿੰਦਰ ਸਿੰਘ ਥਿੰਦ ਵੱਲੋਂ ਇਸਦਾ ਪ੍ਰੋਗਰਾਮ ਲੱਗਭੱਗ ਅੱਠ ਮਹੀਨੇ ਪਹਿਲਾਂ ਹੀ ਇੱਕ ਹਫ਼ਤੇ ਲਈ ਉਲੀਕ ਲਿਆ ਗਿਆ ਸੀ। ਇਸਦੇ ਲਈ ਵੱਖ-ਵੱਖ ਝੰਡ ਪਰਿਵਾਰ ਦੇ ਸਮੂਹ ਮੈਂਬਰਾਂ ਨੂੰ 31 ਜੁਲਾਈ ਜਾਂ ਇਸ ਤੋਂ ਇੱਕ-ਦੋ ਦਿਨ ਪਹਿਲਾਂ ਕੈਲਗਰੀ ਪਹੁੰਚਣ ਦੀ ਤਾਕੀਦ ਕੀਤੀ ਗਈ ਸੀ। ਸਾਡੇ ਵਰਗੇ ਕਈ ਸੀਨੀਅਰ ਮੈਂਬਰ ਤਾਂ ਇਸ ਤੋਂ ਤਿੰਨ ਦਿਨ ਪਹਿਲਾਂ 28 ਜੁਲਾਈ ਨੂੰ ਹੀ ਪਹੁੰਚ ਗਏ। ਕੁਝ ਮੈਂਬਰ 30 ਜੁਲਾਈ ਨੂੰ ਆਏ। ਕਈ ਇਸਦੇ ਲਈ ਨਿਸ਼ਚਿਤ ਕੀਤੇ ਗਏ ਦਿਨ 31 ਜੁਲਾਈ ਦੀ ਸਵੇਰ ਨੂੰ ਆਏ ਤੇ ਕਈ ਬਾਅਦ ਦੁਪਹਿਰ ਵੀ ਪਹੁੰਚੇ। ਅਜਿਹੇ ਮੌਕਿਆਂ ‘ਤੇ ਪਹੁੰਚਣ ਦੀ ਹਰੇਕ ਦੀ ਆਪੋ-ਆਪਣੀ ਮਜਬੂਰੀ ਹੋ ਜਾਂਦੀ ਹੈ।
ਪ੍ਰਬੰਧਕਾਂ ਵੱਲੋਂ ਪਰਿਵਾਰਕ ਮੁੜ-ਮਿਲਣੀ ਦਾ ਮੁੱਖ-ਸਮਾਗ਼ਮ ਕੈਲਗਰੀ ਦੇ ਰੈੱਸਟੋਰੈਂਟ ‘ਫ਼ਹਾਦ’ ਦੇ ਬੇਸਮੈਂਟ-ਹਾਲ ਵਿੱਚ ਰੱਖਿਆ ਗਿਆ। ਹਾਲ ਵਿੱਚ ਡੱਠੇ 9 ਗੋਲ਼ ਮੇਜ਼ਾਂ ਦੇ ਆਲ਼ੇ-ਦੁਆਲੇ 10-10 ਕੁਰਸੀਆਂ ਸਜਾਈਆਂ ਹੋਈਆਂ ਸਨ। ਇਸ ਤਰ÷ ਾਂ ਇਸ ਸਮਾਗ਼ਮ ਵਿੱਚ 12 ਝੰਡ ਪਰਿਵਾਰਾਂ ਦੇ 70 ਤੋਂ ਉੱਪਰ ਮੈਂਬਰ ਸ਼ਾਮਲ ਹੋਏ। ਟੇਬਲਾਂ ਉੱਪਰ ਹਰੇਕ ਪਰਿਵਾਰ ਦੇ ‘ਮੁਖੀ’ ਦਾ ਨਾਂ ਕਾਰਡ ਬੋਰਡ ਉੱਪਰ ਮੋਟੇ ਅੱਖਰਾਂ ਵਿੱਚ ਲਿਖ ਕੇ ਲਗਾਇਆ ਗਿਆ ਤਾਂ ਜੋ ਇੱਕ ਪਰਿਵਾਰ ਦੇ ਮੈਂਬਰ ਇੱਕ ਹੀ ਟੇਬਲ ਦੁਆਲੇ ਬੈਠਣ। ਹਾਲ ਦੀਆਂ ਦੀਵਾਰਾਂ ਵਿੱਚ ਪਹਿਲਾਂ ਤੋਂ ਬਣਾਈਆਂ ਗਈਆਂ ਵਿਸ਼ੇਸ਼ ਥਾਵਾਂ ਉੱਪਰ ਝੰਡ ਪਰਿਵਾਰ ਦਾ ‘ਮੁੱਖ ਫੈਮਿਲੀ ਟਰੀ’ ਜੋ ਇਸ ਪਰਿਵਾਰ ਦੀਆਂ 18 ਪੀੜ÷ ੀਆਂ ਨੂੰ ਬਾਖ਼ੂਬੀ ਦਰਸਾ ਰਿਹਾ ਸੀ ਅਤੇ ਇਸਦੇ ਨਾਲ ਹੀ ਅੱਗੋਂ ਹਰੇਕ ਪਰਿਵਾਰ ਦੇ ਵੱਖੋ-ਵੱਖਰੇ ‘ਫੈਮਿਲੀ ਟਰੀ’ ਵੱਖ-ਵੱਖ ਨਿਸਚਤ ਕੀਤੀਆਂ ਗਈਆਂ ਥਾਵਾਂ ‘ਤੇ ਚਾਰਟਾਂ ਦੇ ਰੂਪ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਪਹਿਲਾਂ ਤੋਂ ਤਿਆਰ ਕੀਤੇ ਹੋਏ, ਲਗਾਏ ਗਏ ਸਨ। ਹਰੇਕ ਪਰਿਵਾਰ ਦੇ ਮੈਂਬਰ ਇਹ ਚਾਰਟ ਬੜੇ ਗਹੁ ਨਾਲ ਵੇਖ ਰਹੇ ਸਨ ਅਤੇ ਆਪਣੇ ਪਰਿਵਾਰ ਦੀਆਂ ਜੜ÷ ਾਂ ਝੰਡ ਪਰਿਵਾਰ ਦੇ ‘ਮੁੱਖ ਚਾਰਟ’ ਵਿੱਚੋਂ ਲੱਭ ਰਹੇ ਹਨ। ਇਨ÷ ਾਂ ਪਰਿਵਾਰਾਂ ਦੇ ਬਾਲਗ ਮੈਂਬਰ ਤਾਂ ਪੰਜਾਬੀ ਵਾਲੇ ਚਾਰਟ ਹੀ ਵੇਖ ਰਹੇ ਸਨ ਪਰ ਅਜੋਕੀ ਪੀੜ÷ ੀ ਦੇ ਕਈ ਮੈਂਬਰਾਂ ਨੂੰ ਪੰਜਾਬੀ ਪੜ÷ ਨੀ ਨਾ ਆਉਣ ਕਰਕੇ ਉਹ ਇਹ ਚਾਰਟ ਅੰਗਰੇਜ਼ੀ ਵਿੱਚ ਦੇਖ ਰਹੇ ਸਨ।
ਚਾਹ-ਪਾਣੀ ਅਤੇ ਸਨੈਕਸ ਲੈਣ ਤੋਂ ਬਾਅ ਸ਼ਾਮ ਦੇ ਸਾਢੇ ਪੰਜ ਵਜੇ ਇਸ ਪਰਿਵਾਰਕ ਮਿਲਣੀ ਦਾ ਸ਼ੁਭ-ਆਰੰਭ ਹੋਇਆ। ਮੇਜ਼ਬਾਨ ਪਰਿਵਾਰਾਂ ਦੀ ਮੁਖੀ ਗੁਰਚਰਨ ਕੌਰ ਥਿੰਦ ਵੱਲੋਂ ਆਏ ਸਮੂਹ ਝੰਡ ਪਰਿਵਾਰਾਂ ਨੂੰ ਬੜੇ ਭਾਵਪੂਰਤ ਸ਼ਬਦਾਂ ਵਿੱਚ ‘ਜੀ ਆਇਆਂ’ ਕਿਹਾ ਗਿਆ। ਮੰਚ-ਸੰਚਾਲਕ ਦੀ ਭੂਮਿਕਾ ਨਿਭਾ ਰਹੀ ਬੇਟੀ ਅਵਨੀਤ ਉਰਫ਼ ਡਿੰਪਲ, ਵਰਦੀਪ ਤੇ ਨਿਸ਼ਜੋਤ ਵੱਲੋਂ ਹਰੇਕ ਪਰਿਵਾਰ ਨੂੰ ਫੁੱਲਾਂ ਤੇ ਰੰਗ-ਬਿਰੰਗੇ ਗ਼ੁਬਾਰਿਆਂ ਨਾਲ ਸਜੇ ਹੋਏ ਖ਼ੂਬਸੂਰਤ ਮੰਚ ‘ਤੇ ਆਉਣ ਅਤੇ ਪਰਿਵਾਰ ਦੇ ਮੁਖੀ ਵੱਲੋਂ ਆਪਣੇ ਮੈਂਬਰਾਂ ਦੀ ਜਾਣ-ਪਛਾਣ ਕਰਵਾਉਣ ਲਈ ਕਿਹਾ ਗਿਆ, ਜਿਸ ਦੀ ਪਾਲਣਾ ਕਰਦਿਆਂ ਹੋਇਆਂ ਵਾਰੋ-ਵਾਰੀ ਸਾਰੇ ਪਰਿਵਾਰ ਮੰਚ ਉੱਪਰ ਆਏ। ਪ੍ਰੋਫ਼ੈਸ਼ਨਲ ਫ਼ੋਟੋਗ੍ਰਾਫ਼ਰ ਵੱਲੋਂ ਉਨ÷ ਾਂ ਦੀਆਂ ਤਸਵੀਰਾਂ ਲਈਆਂ ਗਈਆਂ ਅਤੇ ਪਰਿਵਾਰਕ ਮੁਖੀਆਂ ਵੱਲੋਂ ਪਰਿਵਾਰ ਦੇ ਹਰੇਕ ਮੈਂਬਰ ਦਾ ਨਾਂ ਲੈ ਕੇ ਜਾਣ-ਪਛਾਣ ਕਰਵਾਈ ਗਈ ਅਤੇ ਨਾਲ ਹੀ ਉਨ÷ ਾਂ ਦੀ ਖ਼ਾਸੀਅਤ ਵੀ ਦੱਸੀ ਗਈ।
ਫਿਰ ਵਾਰੀ ਆਈ ਮੰਚ ਉੱਪਰ ਡਾਂਸ ਕਰਨ ਦੀ, ਜਿਸ ਦੀ ਸ਼ੁਰੂਆਤ ਛੋਟੇ ਬੱਚਿਆਂ ਵੱਲੋਂ ਕੀਤੀ ਗਈ। ਸੱਭ ਤੋਂ ਪਹਿਲਾਂ ਨਿਊਯਾਰਕ ਤੋਂ ਆਈ ਭਾਣਜੀ ਜੈਸਮੀਨ ਉਰਫ਼ ‘ਮੀਨੂ’ ਦੇ ਬੱਚਿਆਂ ਕਰੈਸਿਡਾ ਤੇ ਥੀਓ, ਮੇਰੇ ਛੋਟੇ ਪੋਤਰੇ ਰੌਨਿਧ ਅਤੇ ਐਡਮਿੰਟਨ ਤੋਂ ਆਈ ਭਤੀਜੀ ਕੁਲਵਿੰਦਰ ਦੀ ਪੋਤਰੀ ਅਸੀਸ ਨੇ ਇਕ ਅੰਗਰੇਜ਼ੀ ਗਾਣੇ ‘ਤੇ ਡਾਂਸ ਕੀਤਾ, ਜਿਸਦੀ ਸਾਰਿਆਂ ਵੱਲੋਂ ਭਰਪੂਰ ਸ਼ਲਾਘਾ ਹੋਈ। ਉਸ ਤੋਂ ਬਾਅਦ ਵੱਡੇ ਬੱਚਿਆਂ ਉਦੇਸ਼, ਸਮਰਿੱਧ, ਹਰਮਨ, ਖ਼ੁਸ਼ਮੀਤ, ਮਨਪ੍ਰੀਤ ਅਤੇ ਵਰਦੀਪ ਵੱਲੋਂ ਇਕ ਪੰਜਾਬੀ ਗੀਤ ਉੱਪਰ ਭੰਗੜੇ ਦੀ ਸ਼ਾਨਦਾਰ ਆਈਟਮ ਪੇਸ਼ ਕੀਤੀ ਗਈ। ਸਟੇਜ ਉੱਪਰ ਉਨ÷ ਾਂ ਦੇ ਵਧੀਆ ਤਾਲ-ਮੇਲ ਤੋਂ ਪਤਾ ਲੱਗਦਾ ਸੀ ਕਿ ਇਨ÷ ਾਂ ਨੇ ਇਸ ਦੀ ਪਹਿਲਾਂ ਕਾਫ਼ੀ ਪ੍ਰੈਕਟਿਸ ਕੀਤੀ ਹੋਈ ਹੈ। ਅਮਰੀਕਾ ਤੋਂ ਆਈ ਨਿਰਮਲ ਕੌਰ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਇੱਕ ਪੰਜਾਬੀ ਗੀਤ ਸੁਣਾਇਆ ਅਤੇ ਕੈਲਗਰੀ ਦੇ ਨੇੜਲੇ ਸ਼ਹਿਰ ਚੈਸਟਰਮੇਅਰ ਤੋਂ ਪਧਾਰੀ ਪਰਵਿੰਦਰ ਕੌਰ ਵੱਲੋਂ ਇੱਕ ਲੋਕ-ਗੀਤ ਪੇਸ਼ ਕੀਤਾ ਗਿਆ। ਇਨ÷ ਾਂ ਸਾਰੀਆਂ ਆਈਟਮਾਂ ਨੂੰ ਸਰੋਤਿਆਂ ਤੋਂ ਬੁਲੰਦ ਤਾੜੀਆਂ ਦੀ ਭਰਪੂਰ ਦਾਦ ਪ੍ਰਾਪਤ ਹੋਈ।
ਸੈਨ ਓਨਟਾਨੀਓ ਤੋਂ ਆਈ ਬੇਟੀ ਗਗਨਦੀਪ ਵੱਲੋਂ ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਬਾਰੇ ਖ਼ੂਬਸੂਰਤ ਵਿਚਾਰ ਪੇਸ਼ ਕੀਤੇ ਗਏ। ਏਸੇ ਤਰ÷ ਾਂ ਬੇਟੀ ਅਵਨੀਤ (ਡਿੰਪਲ) ਦੇ ਬੇਟੇ ਉਸਤਤ ਨੇ ਵੀ ਫੈਮਿਲੀ ਸਿਸਟਮ ਬਾਰੇ ਬਾਖ਼ੂਬੀ ਚਾਨਣਾ ਪਾਇਆ। ਇਨ÷ ਾਂ ਦੋਹਾਂ ਦੇ ਵਿਚਾਰਾਂ ਨੂੰ ਵੀ ਸਰੋਤਿਆਂ ਵੱਲੋਂ ਭਰਪੂਰ ਸਲਾਹਿਆ ਗਿਆ। ਸਮਾਗ਼ਮ ਦੇ ਇਸ ਭਾਗ ਦੇ ਅਖ਼ੀਰ ਵੱਲ ਵੱਧਦਿਆਂ ਅਮਰੀਕਾ ਦੇ ਰੈੱਡਵੁੱਡ ਸਿਟੀ ਤੋਂ ਪਧਾਰੇ ਦੋਸਤ ਗੁਰਦੇਵ ਸਿੰਘ ‘ਤੀਰ’ ਨੇ ਝੰਡ ਪਰਿਵਾਰ ਨਾਲ 1969-70 ਤੋਂ ਆਰੰਭ ਹੋਈ ਆਪਣੀ ਪੁਰਾਣੀ ਤੇ ਭਾਵੁਕ ਸਾਂਝ ਨੂੰ ਮੁੜ ਤਾਜ਼ਾ ਕਰਦਿਆਂ ਹੋਇਆਂ ਇਸ ਪਰਿਵਾਰ ਦੇ ਵਡੇਰਿਆਂ ਨੂੰ ਬਾਖੂਬੀ ਯਾਦ ਕੀਤਾ ਅਤੇ ਨਾਲ ਹੀ ਪਰਿਵਾਰਕ ਕਦਰਾਂ-ਕੀਮਤਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਅਖ਼ੀਰ ਵਿੱਚ ਇਨ÷ ਾਂ ਸਤਰਾਂ ਦੇ ਲੇਖਕ ਡਾ. ਸੁਖਦੇਵ ਸਿੰਘ ਝੰਡ ਨੇ ਝੰਡ ਪਰਿਵਾਰ ਦੇ ਮੁਖੀ ‘ਬਾਬਾ ਝੰਡ’ ਦੇ ਪੰਦਰਵੀ ਸਦੀ ਵਿੱਚ ਇਸ ਜਗਤ ਨੂੰ ਤਾਰਨ ਆਏ ਗੁਰੂ ਨਾਨਕ ਦੇਵ ਜੀ ਅਤੇ ਉਨ÷ ਾਂ ਦੇ ਗੂੜ÷ ੇ ਸਾਥੀ ਬਾਬਾ ਮਰਦਾਨਾ ਜੀ ਦੇ ਸਮਕਾਲੀ ਹੋਣ ਦਾ ਜ਼ਿਕਰ ਕਰਦਿਆਂ ਆਪਣੇ ਪਿਤਾ ਜੀ ਸ. ਵਰਿਆਮ ਸਿੰਘ ਨੂੰ ਉਨ÷ ਾਂ ਦੀ ਸਵੈ-ਜੀਵਨੀ ‘ਮੇਰੇ ਜੀਵਨ ਦੀਆਂ ਯਾਦਾਂ’ ਦੇ ਹਵਾਲੇ ਨਾਲ ਝੰਡ ਪਰਿਵਾਰ ਦੀ ਪੰਦਰਵੀਂ ਪੀੜ÷ ੀ ਦੇ ਬਸ਼ਿੰਦੇ ਹੋਣ ਬਾਰੇ ਦੱਸਿਆ। ਇਸ ਹਿਸਾਬ ਨਾਲ ਉਸ ਸਮੇਂ ਹਾਲ ਵਿੱਚ ਇਸ ਝੰਡ ਪਰਿਵਾਰ ਦੀ ਸੋਲ÷ ਵੀਂ, ਸਤਾਰਵੀਂ ਅਤੇ ਅਠਾਰਵੀਂ ਪੀੜ÷ ੀ ਦੇ ਬਜ਼ੁਰਗ, ਨੌਜੁਆਨ ਤੇ ਬੱਚੇ ਬੈਠੇ ਹੋਏ ਸਨ। ਉਨ÷ ਾਂ ਵੱਲੋਂ ਸਮਾਗਮ ਵਿੱਚ ਸ਼ਾਮਲ ਹੋਏ ਝੰਡ ਪਰਿਵਾਰ ਦੇ ਸਮੂਹ ਮੈਂਬਰਾਂ ਤੇ ਸਮਾਗਮ ਦੇ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ ਅਤੇ ਅੱਗੋਂ ਵੀ ਇਹੋ ਜਿਹੇ ਮੁੜ-ਮਿਲਣੀ ਸਮਾਗ਼ਮ ਜਾਰੀ ਰੱਖਣ ਲਈ ਕਿਹਾ ਗਿਆ। ਇਸਦੇ ਲਈ ਉਨ÷ ਾਂ ਵੱਲੋਂ ਪਰਿਵਾਰਕ ਮੁੜ-ਮਿਲਣੀ ਦਾ ਅਗਲਾ ਸਮਾਗ਼ਮ ਬਰੈਂਪਟਨ ਵਿੱਚ ਰੱਖਣ ਦਾ ਸੱਦਾ ਦਿੱਤਾ ਗਿਆ।
ਉਪਰੰਤ, ਸਾਰਿਆਂ ਨੇ ਸੁਆਦਲੇ ਖਾਣੇ ਦਾ ਭਰਪੂਰ ਅਨੰਦ ਮਾਣਿਆਂ ਅਤੇ ਫਿਰ ਡੀ.ਜੇ. ਉੱਪਰ ਪੰਜਾਬੀ ਗਾਣਿਆਂ ਉੱਪਰ ਡਾਂਸ, ਭੰਗੜਾ ਅਤੇ ਗਿੱਧੇ ਦਾ ਸਿਲਸਿਲਾ ਸ਼ੁਰੂ ਹੋ ਗਿਆ ਜੋ ਰਾਤ ਦੇ 10.30 ਵਜੇ ਤੱਕ ਚੱਲਦਾ ਰਿਹਾ। ਇਸ ਦੌਰਾਨ ਹੋਰ ਗਾਣਿਆਂ ਦੇ ਨਾਲ-ਨਾਲ ਪਰਿਵਾਰ ਦੇ ਸੀਨੀਅਰ ਮੈਂਬਰਾਂ ਨੇ ਗੁਰਦਾਸ ਮਾਨ ਦੇ ਗਾਏ ਗਾਣੇ ”ਬਾਬੇ ਭੰਗੜਾ ਪਾਉਂਦੇ ਨੇ” ਉੱਪਰ ਭੰਗੜਾ ਪਾਇਆ। ਸਾਰੇ ਇਸ ਸਮਾਗਮ ਦੀ ਬੇਹੱਦ ਸਰਾਹਨਾ ਕਰ ਰਹੇ ਸਨ ਅਤੇ ਅਗਲਾ ਸਮਾਗਮ ਜਲਦੀ ਹੀ ਕਰਨ ਲਈ ਕਹਿ ਰਹੇ ਸਨ। ਇਸ ਸਮਾਗਮ ਸਦਕਾ ਕਈ ਮੈਂਬਰ ਤਾਂ 20 ਤੋਂ 25 ਸਾਲ ਬਾਅਦ ਮਿਲੇ ਸਨ ਅਤੇ ਕਈਆਂ ਦੀ ਮੁਲਾਕਾਤ ਪਹਿਲੀ ਵਾਰ ਹੀ ਹੋਈ ਸੀ। ਬੱਚਿਆਂ ਵਿੱਚੋਂ ਬਹੁਤ ਸਾਰੇ ਇੱਕ ਦੂਸਰੇ ਨੂੰ ਪਹਿਲੀ ਵਾਰ ਹੀ ਮਿਲ ਰਹੇ ਸਨ ਅਤੇ ਹਰ ਕੋਈ ਦੂਸਰੇ ਨੂੰ ਆਪਣੇ ਕੋਲ ਆਉਣ ਦਾ ਸੱਦਾ ਦੇ ਰਿਹਾ ਸੀ।
ਇਸ ਤੋਂ ਅਗਲੇ ਛੇ ਦਿਨ÷ ਾਂ ਵਿੱਚ ਪਰਿਵਾਰ ਦੇ ਸਾਰੇ ਮੈਂਬਰਾਂ ਵੱਲੋਂ ਮਿਲ ਕੇ ਬੈਂਫ਼, ਬਾਰ-ਯੂ-ਰੈਂਚ, ਐਡਮੰਟਨ, ਚੈੱਸਰਮੇਅਰ, ਗੋਲਡਨ ਵਾਟਰ ਫਾਲਜ਼, ਬੋ ਲੇਕ, ਆਦਿ ਥਾਵਾਂ ‘ਤੇ ਪਿਕਨਿਕ ਰੂਪੀ ਯਾਤਰਾਵਾਂ ਦਾ ਭਰਪੂਰ ਲੁਤਫ਼ ਉਠਾਇਆ ਗਿਆ। ਇਸ ਤੋਂ ਬਾਅਦ ਪਰਿਵਾਰ ਦੇ ਕੁਝ ਮੈਂਬਰਾਂ ਵੱਲੋਂ ਬੀ ਸੀ ਦੇ ਸ਼ਹਿਰਾਂ ਕੈਮਲੂਪਸ, ਵਿਸਲਰ, ਵੈਨਕੂਵਰ, ਵਿਕਟੋਰੀਆ, ਸਰੀ, ਡੈਲਟਾ, ਐਬਸਫੋਰਡ, ਆਦਿ ਦਾ ਵੀ ਇੱਕ ਹਫ਼ਤੇ ਲਈ ਟੂਰ ਲਗਾਇਆ ਗਿਆ। ਇਸ ਤਰ÷ ਾਂ ਝੰਡ ਪਰਿਵਾਰ ਦੇ ਮੈਂਬਰਾਂ ਲਈ ਇਹ ਪਰਿਵਾਰਕ ਮੁੜ-ਮਿਲਣੀ ਖ਼ੂਬਸੂਰਤ ਯਾਦਗਾਰੀ ਈਵੈਂਟ ਬਣ ਗਿਆ।
***







