Breaking News
Home / ਨਜ਼ਰੀਆ / ਮਲਟੀਕਲਚਰ ਡੇਅ ਅਯੋਜਿਨ ਬਾਰੇ ਸੂਝਵਾਨ ਲੋਕਾਂ ਦੇ ਵਿਚਾਰ

ਮਲਟੀਕਲਚਰ ਡੇਅ ਅਯੋਜਿਨ ਬਾਰੇ ਸੂਝਵਾਨ ਲੋਕਾਂ ਦੇ ਵਿਚਾਰ

ਮੈਨੂੰ ਮਲਟੀਕਲਚਰ ਡੇਅ ਸੈਲੀਬਰੇਸ਼ਨ ਲਈ ਨਿਮੰਤਰਣ ਭੇਜਿਆ ਗਿਆ ਹੈ। ਸੀਨੀਅਰਜ਼ ਸੋਸ਼ਲ ਸਰਵਿਸਜ਼ ਗਰੁਪ’ ਬ੍ਰੈਂਪਟਨ ਵਲੋਂ ਤੀਸਰਾ ਮਲਟੀਕਲਚਰ ਡੇਅ 25 ਜੂਨ, 2016 ਨੂੰ ਬਰੈਂਪਟਨ ਸੌਕਰ ਸੈਂਟਰ ਵਿਚ 12 ਤੋਂ 4 ਵਜੇ ਤਕ ਮਨਾਇਆ ਜਾ ਰਿਹਾ ਹੈ। ਕੇਨੈਡਾ ਦੀ ਨੈਸ਼ਨਲ ਸਪਿਰਟ ਦਾ ਪ੍ਰਤੀਕ ਮਲਟੀਕਲਟਰ ਡੇਅ,ਂ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਹੁੰਦਾ ਆ ਰਿਹਾ ਹੈ। ਜਿਸ ਵਿਚ ਗ੍ਰੇਟਰ ਟੋਰਾਂਟੋ ਖੇਤਰ ਦੇ ਇਲਾਕਾ ਨਿਵਾਸੀ ਬਹੁਤ ਉਤਸ਼ਾਹ ਨਾਲ ਭਾਗ ਲੈਂਦੇ ਹਨ। ਅਜਿਹੇ ਪ੍ਰੋਗਰਾਮਾਂ ਦੇ ਆਯੋਜਨ ਨਾਲ ਭਾਈਚਾਰੇ ਵਿਚ ਕੇਨੈਡੀਅਨ ਨੈਸ਼ਨਲ ਸਪਿਰਟ ਦਾ ਅਹਿਸਾਸ ਪਰਪੱਕ ਹੁੰਦਾ ਹੈ। ਪ੍ਰੋਗਰਾਮ ਦੇ ਆਯੋਜਨ ਵਿਚ ਕੇਨੈਡੀਅਨ ਕਦਰਾਂ ਕੀਮਤਾ ਦਾ ਖਾਸਕਰ ਸਮੇ ਦੀ ਪਾਬੰਦੀ, ਪ੍ਰਬੰਧਕੀ ਅਨੁਸ਼ਾਸਨਤਾ ਅਤੇ ਗੁਣਵੱਤਾ ਦਾ ਖਾਸ ਖਿਆਲ ਰਖਿਆ ਜਾਂਦਾ ਹੈ। ਭਾਈਚਾਰੇ ਨੂੰ ਨਾਲ ਲੈ ਕੇ ਚੱਲਣ ਦੇ ਨਾਲ ਨਾਲ ਨਵੀਆਂ ਪਿਰਤਾਂ ਪਾਉਣ ਤੇ ਪ੍ਰਬੰਧਕੀ ਕਾਰਜਾਂ ਨੂੰ ਨਿਭਾਉਣ ਵਿਚ ਸਾਂਝੀਵਾਲਤਾ ਦਾ ਅਮਲੀ ਰੂਪ ਸਪਸ਼ਟ ਨਜ਼ਰ ਆਉਂਦਾ ਹੈ। ‘ਐਸ ਐਂਡ ਐਸ ਗਰੁਪ’, ‘ਇੰਡੋ-ਕੇਨੈਡੀਅਨ ਆਰਟ ਐਂਡ ਮਿਓੂਜ਼ਿਕ ਕਲਚਰ ਸੁਸਾਇਟੀ’, ‘ਗੁਰੂ ਤੇਗ ਬਹਾਦੁਰ ਇੰਟਰਨੈਸ਼ਨਲ ਸਕੂਲ’, ‘ਇੰਡੀਅਨ ਐਕਸ ਸਰਵਿਸਮੈਂਨ ਅਸੋਸੀਏਸ਼ਨ ਆਫ ਓਂਟਾਰੀਓ’ ਅਤੇ ਅਨੇਕ ਸੀਨੀਅਰ ਕਲੱਬਾ ਦੀ ਕਿਰਿਆਤਮਕ ਸ਼ਮੂਲੀਅਤ ਤੋਂ ਸ਼ਪਸਟ ਨਜ਼ਰੀ ਪੈਂਦਾ ਹੈ। ਹੋਰ ਤਾਂ ਹੋਰ ਕਈ ਸ਼ੋਸ਼ਲ ਗਰੁੱਪ ਅਤੇ ਮੀਡੀਆ ਭਾਈਚਾਰਾ ਖਾਸਕਰ ਅਦਾਰਾ ਪਰਵਾਸੀ, ਅਤੇ ਇੰਡੋ-ਕੇਨੈਡੀਅਨ ਮੀਡੀਆ ਗਰੁਪ, ਇਸ ਪ੍ਰੋਗਰਾਮ ਨੂੰ ਸਪਾਂਨਸਰ ਕਰਣ ਵਿਚ ਮਾਣ ਮਹਿਸੂਸ ਕਰਦੇ ਹਨ। ਇਥੇ ਇਹ ਵੀ ਖਾਸ ਵਰਨਣਯੋਗ ਹੈ ਕਿ ਕੇਨੈਡਾ ਸਰਕਾਰ ਵੀ ਇਸ ਉਪਰਾਲੇ ਦੀ ਪ੍ਰਸੰਸਕ ਬਣ ਚੁੱਕੀ ਹੈ। ਕਿਉਂਕਿ ”ਮਨਿਸਟਰ ਆਫ ਹੈਰੀਟੇਜ ਆਫ ਕੇਨੈਡਾ” ਨੇ ਇਸ ਪ੍ਰੋਗਰਾਮ ਦੇ ਆਯੋਜਨ ਲਈ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਹੈ। ਬ੍ਰੈਪਟਨ ਸ਼ਹਿਰ ਵਲੋਂ ਅਤੇ ‘ਹਿੰਦੂ ਸਿੱਖ ਪਰਮਾਨੈਂਟ ਫੀਊਨਰਲ ਕਮੇਟੀ’ ਵਲੋਂ ਵੀ ਇਸ ਪ੍ਰੋਗਰਾਮ ਦੀ ਸਫਲਤਾ ਲਈ ਵਿਸ਼ੇਸ਼ ਮਾਇਕ ਸਹਾਇਤਾ ਦਾ ਪ੍ਰਬੰਧ ਹੈ। ਇਸ ਵਾਰ ਸਮਾਗਮ ਵਿਚ  85 ਸਾਲ ਤੋਂ ਵਧ ਉਮਰ ਵਾਲੇ ਰਿਸ਼ਟ ਪੁਸ਼ਟ ਸੱਜਣ/ਸੱਜਣੀ ਦਾ ਸਨਮਾਣ, ਸਭ ਤੋਂ ਛੋਟੀ ਉਮਰ ਵਾਲੇ ਪਹਿਲੇ ਗ੍ਰੇਡ ਦੇ ਵਿਦਿਆਰਥੀ ਦਾ ਸਨਮਾਣ, ਅਤੇ ਗ੍ਰੇਟਰ ਟੋਰਾਂਟੋ ਖੇਤਰ ਦੇ ਵਾਸੀ ਸਮਕਾਲੀ ਸਰਬੋਤਮ ਪੰਜਾਬੀ ਵਾਰਤਕ ਲੇਖਕ ਦਾ ਸਨਮਾਣ ਕਰਨਾ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਕੀਤਾ ਗਿਆ ਹੈ। ਜਿਥੇ ਇਸ ਵਿਲੱਖਣ ਪ੍ਰੋਗਰਾਮ ਨੂੰ ਉਲੀਕਣ ਤੇ ਨੇਪਰੇ ਚਾੜਣ ਦਾ ਸਿਹਰਾ ਬ੍ਰਗੇਡੀਅਰ ਨਵਾਬ ਸਿੰਘ, ਪ੍ਰਧਾਨ, ਪ੍ਰਿੰਸੀਪਲ ਸੰਜੀਵ ਧਵਨ, ਮੀਤ ਪ੍ਰਧਾਨ; ਅਜੀਤ ਸਿੰਘ ਰੱਖੜਾ, ਜਨਰਲ ਸਕੱਤਰ ਨੂੰ ਜਾਂਦਾ ਹੈ ਉਥੇ ਇਸ ਪ੍ਰੋਗਰਾਮ ਵਿਚ ਭਾਗ ਲੈ ਕੇ ਇਸ ਨੂੰ ਭਰਪੂਰ ਸਫਲਤਾ ਬਖਸ਼ਣ ਲਈ ਸਮੂਹ ਭਾਈਚਾਰੇ ਦੇ ਸਿਰ ਵੀ ਬੱਝਦਾ ਹੈ। ਸ਼ਾਲਾ ਅਜਿਹੇ ਪ੍ਰੋਗਰਾਮ ਹਮੇਸ਼ਾਂ ਸਿਰਜੇ ਅਤੇ ਸਜਾਏ ਜਾਂਦੇ ਰਹਿਣ!
ਡਾ. ਦੇਵਿੰਦਰ ਪਾਲ ਸਿੰਘ
ਡਾਇਰੈਕਟਰ, ਕੈਂਬਰਿਜ ਲਰਨਿੰਗ, ਮਿਸੀਸਾਗਾ, ਓਂਟਾਰੀਓ
416-859-1856
ਮੈਨੂੰ ਅਦਾਰਾ ‘ਸੀਨੀਅਰ ਸੋਸ਼ਿਲ ਸਰਵਿਸਜ਼’ ਬਰੈੰਪਟਨ ਵਲੋਂ ਮਲਟੀਕਲਚਰ ਦਿਵਸ ਵਿਚ ਭਾਗ ਲੈਣ ਲਈ ਸਦਿਆ ਗਿਆ ਹੈ। ਸਰਬੋਤਮ ਪੰਜਾਬੀ ਵਾਰਤਕ ਲਿਖਾਰੀ ਸਰਵੇਖਣ ਵਾਸਤੇ ਮੁਲਅੰਕਣ ਕਰਨ ਦੀ ਵੀ ਜਿਮੇਦਾਰੀ ਦਿਤੀ ਗਈ ਹੈ। ਮੈਨੂੰ ਭਾਈਚਾਰੇ ਵਿਚ ਲਿਖਾਰੀਆਂ ਨੂੰ ਸਨਮਾਨਿਤ ਕਰਨ ਦੇ ਕਈ ਕਿਸਮ ਦੇ ਉਪਰਾਲਿਆ ਬਾਰੇ ਪਤਾ ਹੈ। ਸੀਨੀਅਰ ਕਲੱਬਾਂ ਅਤੇ ਹੋਰ ਅਦਾਰਿਆ ਵਲੋਂ ਵੀ ਇਹ ਕਾਰਜ ਕੀਤੇ ਜਾਂਦੇ ਹਨ। ਪਰ ਜਿਸ ਤਰੀਕੇ ਨਾਲ ਇਹ ਸੰਸਥਾ ਕਰ ਰਹੀ ਹੈ, ਉਸਨੇ ਮੈਂਨੂੰ ਕਾਫੀ ਪ੍ਰਭਾਵਤ ਕੀਤਾ ਹੈ। ਕੋਈ ਵੀ ਮੁਲਅੰਕਣ ਕਰਤਾ ਕਿਸੇ ਦੀ ਨਾਜਾਇਜ਼ ਸਿਫਾਰਸ਼ ਨਹੀਂ ਕਰ ਸਕਦਾ। ਦੋ ਸਟੇਜਾਂ ਵਾਲੇ ਇਸ ਸਰਵੇਖਣ ਵਿਚ ਜਿਥੇ ਵੋਟਾਂ ਦਾ ਅਧਾਰ ਹੈ, ਉਥੇ ਵਿਸ਼ੇਸ਼ਗਾਂ ਵਲੋਂ ਮੁਲਅੰਕਣ ਦੇ ਨੰਬਰ ਵੀ ਰਖੇ ਗਏ ਹਨ। ਕਾਫੀ ਮਿਹਨਤ ਅਤੇ ਈਮਾਨਦਾਰੀ ਨਾਲ ਇਹ ਕਾਰਜ ਹੋ ਰਿਹਾ ਹੈ। ਮੈਂ ਆਸ ਕਰਦਾ ਹਾਂ ਕਿ ਲੇਖਕ ਵਰਗ ਇਸ ਸਰਵੇਖਣ ਨੂੰ ਖਿੜੇ ਮੱਥੇ ਸਵੀਕਾਰੇਗਾ ਅਤੇ ਉਤਸ਼ਾਹ ਪ੍ਰਾਪਤ ਕਰੇਗਾ।
ਸਤਪਾਲ ਸਿੰਘ ਜੋਹਲ
ਲੇਖਕ ਅਤੇ ਕਾਲਮਨਵੀਸ, Phone 416 895 3784
ਮੈਨੂੰ ਸਮਾਜ ਦੇ ਕੁਝ ਸੂਝਵਾਣ ਅਤੇ ਪ੍ਰਤਿਸ਼ਠ ਵਿਅਕਤੀਆਂ ਵੱਲੋਂ ਦਸਿਆ ਗਿਆ ਹੈ ਕਿઠ25 ਜੂਨ, 2016 ਨੂੰ ਬਰੈਂਪਟਨ ਸੌਕਰ ਸੈਂਟਰ, ਵਿਚ ਦੋਪਹਿਰ ਦੇ 12.00 ਤੋਂ 4.00 ਵਜੇ ਤਕ ਮਲਟੀਕਲਚਰ ਡੇਅ ਮਨਾਇਆ ਜਾ ਰਿਹਾ ਹੈ। ਇਹ ਤੀਸਰਾ ਵਾਰਸ਼ਿਕ ਆਯੋਜਨ ”ਸਿਨੀਅਰਜ਼ ਸੋਸ਼ਲ ਸਰਵਿਸ ਗਰੁੱਪ” ਬ੍ਰੈਂਪਟਨ ਦੇ ਯਤਨਾਂ ਦਾ ਖੂਬਸੂਰਤ ਸਿੱਟਾ ਹੈ। ਇਸ ਤਰ੍ਹਾਂ ਦੇ ਉਪਰਾਲੇ ਜਿਥੇ ਸਾਨੂੰ ਕੈਨੇਡੀਅਨ ਹੋਣ ਦਾ ਮਾਨ ਬਖਸ਼ਦੇ ਹਨ, ਓਥੇ ਦੁਨੀਆ ਦੇ ਕੁਦਰਤ ਵੱਲੋਂ ਬਖਸ਼ੇ ਸਭ ਤੋਂ ਵਧ ਖੂਬਸੂਰਤ ਦੇਸ਼ ਕੈਨੇਡਾ ਨਾਲ ਸਾਡੀ ਜਜ਼ਬਾਤੀ, ਸਮਾਜਿਕ, ਆਰਥਿਕ ਅਤੇ ਭਾਈਚਾਰਕ ਸਾਂਝ ਅਨੇਕਾਂ ਪਖਾਂ ਤੋਂ ਹੋਰ ਮਜ਼ਬੂਤ ਕਰਦਾ ਹੈ। ਇਹ ਵੀ ਸਿੱਧ ਕਰਦਾ ਹੈ ਕਿ ਹੁਣ ਅਸੀਂ ਆਪਣੇ ਸੁਪਨਿਆਂ ਦੇ ਦੇਸ਼ ”ਦਾ ਕੰਟਰੀ ਆਫ ਅਪਰਚੁਨਿਟੀਜ਼” ਨੂੰ ਲਭ ਲਿਆ ਹੈ ਅਤੇ ਸਾਡੀ ਹੋਰ ਤਲਾਸ਼ ਦੀ ਭਟਕਣ ਖਤਮ ਹੋ ਗਈ ਹੈ। ਇਸੇ ਦੇਸ਼ ਦਵਾਲੇ ਹੀ ਸਾਨੂੰ ਆਪਣੀ ਗ੍ਰਿਫਤ ਨੂੰ ਵਧ ਤੋਂ ਵਧ ਮਜ਼ਬੂਤ ਕਰਨਾ ਚਾਹੀਦਾ ਹੈ। ਹਰ ਮੁਲਕ ਤੇ ਹਰ ਧਰਮ ਦੇ ਲੋਕਾਂ ਨੂੰ ਇਸ ਦੇਸ਼ ਦੇ ਬਹੁ-ਸਭਿਆਚਾਰਵਾਦ ਨੇ ਆਪਣੀ ਨਿਘੀ ਬੁਕਲ ਵਿਚ ਲੁਕਾ ਲਿਆ ਹੈ।
ਹਰ ਸਾਲ ਇਸ ਖਿਤੇ ਦੇ ਵਾਸੀ ਇਸ ਪਰੋਗਰਾਮ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ ਅਤੇ ਆਪਣੇ ਜੀਣ ਦੇ ਉਤਸ਼ਾਹ ਨੂੰ ਹੋਰ ਦੂਣਾ ਚੌਣਾ ਕਰਦੇ ਹਨ। ਅਗਰ ਇਸ ਤਰ੍ਹਾਂ ਦੇ ਸਮਾਜਿਕ, ਸਭਿਆਚਾਰਕ ਤੇ ਕੌਮੀ ਪਰੋਗਰਾਮ ਨਾ ਹੋਣ ਤਾਂ ਜ਼ਿੰਦਗੀ ਸਿਰਫ ਇਕ ਰੁਟੀਨ ਬਣ ਕੇ ਰਹਿ ਜਾਵੇਗੀ। ਭਾਵੇਂ ਹੋਰ ਵੀ ਕਈ ਸੰਸਥਾਵਾਂ ਇਸ ਤਰ੍ਹਾਂ ਦੇ ਬਹੁ-ਸਭਿਆਚਾਰਕ ਪਰੋਗਰਾਮ ਉਲੀਕਦੀਆਂ ਰਹਿੰਦੀਆਂ ਪਰ ਜੋ ਨਵੀਨਤਾ ਤੇ ਨਵੀਂ ਰੀਤ ਇਸ ਵਿਚ ਹੈ, ਹੋਰ ਕਿਧਰੇ ਇਸ ਸ਼ਿਦਤ ਨਾਲ ਨਹੀਂ ਹੈ। ਸਮੂਹ ਭਾਈਚਾਰੇ ਨੂੰ ਇਸ ਸੰਸਥਾ ਨੂੰ ਵਧ ਤੋਂ ਵਧ ਸਹਿਯੋਗ ਦੇਣਾ ਚਾਹੀਦਾ ਹੈ। ਸਾਡੇ ਬਚੇ, ਬੱਚੀਆਂ, ਇਸਤਰੀਆਂ, ਮਰਦਾਂ ਤੇ ਹਰ ਉਮਰ ਤੇ ਵਰਗਾਂ ਦਾ ਇਸ ਵਿਚ ਯੋਗਦਾਨ ਹੋਣਾ ਚਾਹੀਦਾ ਹੈ। ਕੈਨੇਡਾ ਆ ਕੇ ਸਾਡੇ ਆਵਾਸੀਆਂ ਨੇ ਜਿਸ ਜਿਸ ਖੇਤਰ ਵਿਚ ਉਚੀਆਂ ਪਲਾਂਘਾਂ ਪੁਟੀਆਂ ਤੇ ਛਾਲਾਂ ਮਾਰੀਆਂ ਹਨ, ਇਸ ਸੰਸਥਾ ਨੂੰ ਉਹਨਾਂ ਅੰਦਰ ਲੁਕੇ ਹੁਨਰਾਂ ਦੀ ਡੂੰਘੀ ਪਛਾਣ ਕਰ ਕੇ ਉਹਨਾਂ ਦੇ ਜੀਵਨ ਵਿਚ ਨਵਾਂ ਰੰਗ ਭਰਨਾ ਚਾਹੀਦਾ ਹੈ। ਉਹਨਾਂ ਦੀ ਪਹਿਚਾਣ ਹੀ ਉਹਨਾਂ ਦਾ ਕੈਨੇਡਾ ਨਾਲ ਮੋਹ ਵਧਾਏਗੀ।
ਪ੍ਰੋ: ਬਲਬੀਰ ਸਿੰਘ ਮੋਮੀ
ਚੇਅਰਮੈਨ, ਏਸ਼ੀਅਨ ਕੈਨੇਡਾ ਬਾਅਇਓਗ੍ਰਾਫੀਕਲ ਸੈਂਟਰ, ਬਰੈਂਪਟਨ
416 949 0706

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਟਰੱਕ ਵਰਲਡ 2024 ‘ਚ ਜ਼ੀਰੋ ਐਮੀਸ਼ਨ ਨੂੰ ਕੀਤਾ ਉਤਸ਼ਾਹਿਤ

ਡਰਾਈਵਰਾਂ ਅਤੇ ਓਨਰ ਅਪਰੇਟਰਾਂ ਤੋਂ ਲੈ ਕੇ ਫਲੀਟ ਓਨਰਸ ਅਤੇ ਓਈਐਮ ਤੱਕ, ਪਰਵਾਸੀ ਸਹਾਇਤਾ ਫਾਊਂਡੇਸ਼ਨ …