19.2 C
Toronto
Tuesday, October 7, 2025
spot_img
Homeਪੰਜਾਬਅਮਨ ਅਰੋੜਾ ਵੱਲੋਂ ਮੋਬਾਈਲ ਕਲੀਨਿਕ ਦੀ ਸ਼ੁਰੂਆਤ

ਅਮਨ ਅਰੋੜਾ ਵੱਲੋਂ ਮੋਬਾਈਲ ਕਲੀਨਿਕ ਦੀ ਸ਼ੁਰੂਆਤ

ਸੁਨਾਮ ਹਲਕੇ ਦੇ ਮਰੀਜ਼ਾਂ ਨੂੰ ਮਿਲੇਗੀ ਇਲਾਜ ਦੀ ਮੁਫਤ ਸਹੂਲਤ
ਸੰਗਰੂਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੂਬਾ ਉਪ ਪ੍ਰਧਾਨ ਅਤੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵੱਲੋਂ ਆਪਣੇ ਮਰਹੂਮ ਪਿਤਾ ਬਾਬੂ ਭਗਵਾਨ ਦਾਸ ਅਰੋੜਾ ਦੀ ਯਾਦ ਵਿੱਚ ਹਲਕੇ ਦੇ ਮਰੀਜ਼ਾਂ ਨੂੰ ਮੁਫ਼ਤ ਇਲਾਜ ਲਈ ਮੋਬਾਈਲ ਕਲੀਨਿਕ ઠ(ਚਲਦਾ ਫਿਰਦਾ ਹਸਪਤਾਲ) ਸਮਰਪਿਤ ਕੀਤਾ ਗਿਆ ਹੈ। ਅਰੋੜਾ ਨੇ ਇਹ ਮੋਬਾਈਲ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਦੀ ਰਸਮੀ ਸ਼ੁਰੂਆਤ ਆਪਣੇ ਜੱਦੀ ਪਿੰਡ ਬਡਰੁੱਖਾਂ ਤੋਂ ਕੀਤੀ ਹੈ। ઠਦੰਦਾਂ ਅਤੇ ਹੋਰ ਬਿਮਾਰੀਆਂ ਦੇ ਮੁਫ਼ਤ ਚੈੱਕਅਪ ਅਤੇ ਮੁੱਢਲੇ ਇਲਾਜ ਲਈ ਵੱਡੀ ਬੱਸ ਵਿੱਚ ਡੈਂਟਲ ਚੇਅਰਾਂ ਤੋਂ ਲੈ ਕੇ ਹੋਰ ਜ਼ਰੂਰੀ ਸਾਜ਼ੋ-ਸਾਮਾਨ ਫਿੱਟ ਕਰਵਾ ਕੇ ਇਸ ਨੂੰ ਮੋਬਾਈਲ ਡੈਂਟਲ ਐਂਡ ਮੈਡੀਕਲ ਕਲੀਨਿਕ ਨੂੰ ਬਣਾਇਆ ਗਿਆ ਹੈ।
ਇਸ ਮੌਕੇ ਅਰੋੜਾ ਨੇ ਦੱਸਿਆ ਕਿ ਮੋਬਾਈਲ ਕਲੀਨਿਕ ਤਿਆਰ ਕਰਨ ਉਪਰ 40 ਲੱਖ ਰੁਪਏ ਦੀ ਲਾਗਤ ਆਈ ਹੈ, ਜਿਸਦਾ ਪ੍ਰਤੀ ਮਹੀਨਾ ਕਰੀਬ ਤਿੰਨ ਲੱਖ ਰੁਪਏ ਖਰਚਾ ਹੈ। ਉਨ੍ਹਾਂ ਦੱਸਿਆ ਕਿ ਇਹ ਮੋਬਾਇਲ ਕਲੀਨਿਕ ਰੋਜ਼ਾਨਾ ਹਲਕੇ ਦੇ ਇੱਕ ਪਿੰਡ ਜਾ ਕੇ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰੇਗੀ। ਮੋਬਾਈਲ ਕਲੀਨਿਕ ਨੂੰ ਹਾਈਟੈੱਕ ਡਾਕਟਰੀ ਸਾਜ਼ੋ-ਸਾਮਾਨ ਨਾਲ ਲੈਸ ਕੀਤਾ ਗਿਆ ਹੈ। ਭਗਵਾਨ ਦਾਸ ਅਰੋੜਾ ਚੈਰੀਟੇਬਲ ਟਰੱਸਟ ਵੱਲੋਂ ਚਲਾਏ ਗਏ ਇਸ ਕਲੀਨਿਕ ਵਿੱਚ ਦੋ ਐੱਮਬੀਬੀਐੱਸ ਡਾਕਟਰਾਂ ਅਤੇ ਹੋਰ ਸਹਾਇਕ ਸਟਾਫ ਵੀ ਤਾਇਨਾਤ ਹੋਣਗੇ। ਕਲੀਨਿਕ ਵਿੱਚ ਲੈਬਾਰਟਰੀ ਟੈਸਟ ਅਤੇ ਜ਼ਰੂਰੀ ਦਵਾਈਆਂ ਦੀ ਮੁਫ਼ਤ ਸਹੂਲਤ ਵੀ ਦਿੱਤੀ ਜਾਵੇਗੀ। ਪੂਰੀ ਤਰ੍ਹਾਂ ਏਅਰ ਕੰਡੀਸ਼ਨ ਇਸ ਮੋਬਾਈਲ ਕਲੀਨਿਕ ‘ਤੇ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕਰਨ ਲਈ ਐੱਲ.ਈ.ਡੀ. ਟੀਵੀ ਸਕਰੀਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ઠਅਰੋੜਾ ਨੇ ਦੱਸਿਆ ਕਿ ਇਹ ਮੋਬਾਈਲ ਕਲੀਨਿਕ ਸੁਨਾਮ ਹਲਕੇ ਦੇ ਪਿੰਡਾਂ ਅਤੇ ਸ਼ਹਿਰੀ ਮੁਹੱਲਿਆਂ ਵਿੱਚ ਸਰਕਾਰੀ ਸਿਹਤ ਸੇਵਾਵਾਂ ਦੀ ਘਾਟ ਨੂੰ ਪੂਰਾ ਕਰੇਗੀ। ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਚਲਾਏ ਜਾਂਦੇ ਸੇਵਾ ਕੇਂਦਰ ਦਾ ਸਟਾਫ ਵੀ ਇਸ ਬੱਸ ਵਿੱਚ ਜਾਵੇਗਾ ਤਾਂ ਜੋ ਲੋੜਵੰਦਾਂ ਦੀਆਂ ਪੈਨਸ਼ਨਾਂ ਆਦਿ ਦੇ ਕੰਮ ਵੀ ਉਨ੍ਹਾਂ ਦੇ ਪਿੰਡਾਂ ਵਿੱਚ ਹੀ ਕੀਤੇ ਜਾ ਸਕਣ।
ਸਿੱਧੂ ਦੇ ਬਰੀ ਹੋਣ ਨਾਲ ਕਈ ਆਗੂ ਪ੍ਰੇਸ਼ਾਨ
ਰੋਡਰੇਜ਼ ਮਾਮਲੇ ‘ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਰੀ ਹੋਣ ਨਾਲ ਕਈ ਕਾਂਗਰਸੀ ਆਗੂ ਪ੍ਰੇਸ਼ਾਨ ਅਤੇ ਮਾਯੂਸ ਹੋ ਗਏ ਹਨ। ਅਕਾਲੀ-ਭਾਜਪਾ ਅਤੇ ‘ਆਪ’ ਆਗੂ ਇਸ ਤਾਕ ‘ਚ ਕਿ ਸਿੱਧੂ ਨੂੰ ਸਜ਼ਾ ਹੋਵੇ ਅਤੇ ਉਹ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕਰਨ। ਉਥੇ ਨਾਲ ਹੀ ਕਈ ਕਾਂਗਰਸੀ ਆਗੂ ਇਸ ਲਈ ਨਿਰਾਸ਼ ਹਨ ਕਿਉਂਕਿ ਉਹ ਇਸ ਤਾਕ ‘ਚ ਸਨ ਕਿ ਸਿੱਧੂ ਨੂੰ ਸਜ਼ਾ ਹੋਵੇ ਅਤੇ ਉਹ ਸਥਾਨਕ ਸਰਕਾਰਾਂ ਬਾਰੇ ਮੰਤਰੀ ਵਾਲਾ ਅਹੁਦਾ ਸੰਭਾਲਣ ਪ੍ਰੰਤੂ ਸੁਪਰੀਮ ਕੋਰਟ ਨੇ ਇਨ੍ਹਾਂ ਸਾਰਿਆਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ।
ਕੈਪਟਨ ਨੇ ਚੁੱਪੀ ਧਾਰੀ
ਬਿਆਸ ਦਰਿਆ ਦਾ ਪਾਣੀ ਦੂਸ਼ਿਤ ਹੋਣ ਅਤੇ ਜੀਵਾਂ ਦੇ ਮਾਰੇ ਜਾਣ ਦੇ ਬਾਵਜੂਦ ਸਰਕਾਰ ਨੇ ਮਾਮਲੇ ‘ਚ ਚੁੱਪੀ ਧਾਰ ਰੱਖੀ ਹੈ। ਹਾਲਾਂਕਿ ਖੁਦ ਮੁੱਖ ਮੰਤਰੀ ਕੈਪਟਨ ਵਾਈਲਡ ਲਾਈਫ ਬੋਰਡ ਦੇ ਚੇਅਰਮੈਨ ਹਨ ਅਤੇ ਮੰਤਰਾਲਾ ਵੀ ਉਨ੍ਹਾਂ ਦੇ ਕੋਲ ਹੀ ਹੈ। ਇਸ ਦੇ ਬਾਵਜੂਦ ਵੀ ਅਜੇ ਤੱਕ ਕੈਪਟਨ ਦਾ ਕੋਈ ਬਿਆਨ ਨਹੀਂ ਆਇਆ। ਇਸ ਨਾਲ ਜਿੱਥੇ ਵਿਭਾਗ ਦੇ ਅਫ਼ਸਰ ਹੈਰਾਨ ਹਨ, ਉਥੇ ਇਹ ਸੰਦੇਸ਼ ਜਾ ਰਿਹਾ ਹੈ ਕਿ ਕੈਪਟਨ ਇਸ ਮਾਮਲੇ ਸਬੰਧੀ ਗੰਭੀਰ ਨਹੀਂ ਹਨ।
ਮੰਤਰੀ ਜੀ ਦੀ ਰੇਡ
ਅਬੋਹਰ ‘ਚ ਲੰਘੇ ਦਿਨੀਂ ਪੀਡਬਲਿਊਡੀ ਮੰਤਰੀ ਵਿਜੇਇੰਦਰ ਸਿੰਗਲਾਂ ਪਹੁੰਚੇ ਤਾਂ ਉਨ੍ਹਾਂ ਦੇ ਨਾਲ ਪੀ ਡਬਲਿਊਡੀ ਦੇ ਚੀਫ਼ ਇੰਜੀਨੀਅਰ ਵੀ ਸਨ। ਮੰਤਰੀ ਜੀ ਇਕ ਸੜਕ ਕੇ ਕੋਲ ਰੁਕੇ ਅਤੇ ਉਥੇ ਸੜਕ ਕਿਨਾਰੇ ਲੱਗੀਆਂ ਖਰਾਬ ਟਾਈਲਾਂ ਦੇਖ ਮੌਕੇ ‘ਤੇ ਹੀ ਐਕਸ਼ੀਅਨ ਨੂੰ ਸਸਪੈਂਡ ਕਰ ਦਿੱਤਾ। ਮੰਤਰੀ ਦੇ ਇਸ ਦੌਰੇ ਦੀ ਖਾਸ ਗੱਲ ਇਹ ਸੀ ਕਿ ਚੀਫ਼ ਇੰਜੀਨੀਅਰ ਨੂੰ ਵੀ ਨਹੀਂ ਪਤਾ ਸੀ ਕਿ ਜਾਣਾ ਕਿੱਥੇ ਹੈ। ਮੌਕੇ ‘ਤੇ ਪਹੁੰਚੀ ਡੀਸੀ ਈਸ਼ਾ ਕਾਲੀਆ ਨੂੰ ਪਤਾ ਲੱਗਿਆ ਕਿ ਮੰਤਰੀ ਨੂੰ ਕਿਸੇ ਨੇ ਸ਼ਿਕਾਇਤ ਕੀਤੀ ਸੀ ਕਿ ਸੜਕ ‘ਚ ਘਟੀਆ ਸਮੱਗਰੀ ਦੀ ਵਰਤੋਂ ਹੋ ਰਹੀ ਹੈ। ਸੜਕ ਤਾਂ ਸਹੀ ਨਿਕਲੀ ਪ੍ਰੰਤੂ ਟਾਈਲਾਂ ਖਰਾਬ ਪਾਈਆਂ ਗਈਆਂ ਅਤੇ ਟਾਈਲਾਂ ਖਰਾਬ ਲਗਾਉਣ ਸਬੰਧੀ ਹੀ ਮੰਤਰੀ ਨੇ ਐਕਸ਼ੀਅਨ ਨੂੰ ਸਸਪੈਂਡ ਕਰ ਦਿੱਤਾ।

RELATED ARTICLES
POPULAR POSTS