18.7 C
Toronto
Sunday, October 19, 2025
spot_img
Homeਕੈਨੇਡਾਪੀਲ ਪੁਲਿਸ ਬੋਰਡ ਨੇ ਇਕੁਇਟੀ ਆਡਿਟ ਲਈ ਨਿਯੁਕਤੀ ਕੀਤੀ

ਪੀਲ ਪੁਲਿਸ ਬੋਰਡ ਨੇ ਇਕੁਇਟੀ ਆਡਿਟ ਲਈ ਨਿਯੁਕਤੀ ਕੀਤੀ

ਬਰੈਂਪਟਨ : ਪੀਲ ਪੁਲਿਸ ਸਰਵਿਸਜ਼ ਬੋਰਡ ਨੇ ਕੈਨੇਡੀਅਨ ਸੈਂਟਰ ਫਾਰ ਡਾਇਵਰਸਿਟੀ ਐਂਡ ਇਨਕਲੂਜਨ ਨੂੰ ਸੁਤੰਤਰ ਇਕੁਇਟੀ ਅਤੇ ਡਾਇਵਰਸਿਟੀ ਪ੍ਰੋਫੈਸ਼ਨਲ ਆਡਿਟ ਲਈ ਨਿਯੁਕਤ ਕੀਤਾ ਹੈ। ਪੀਲ ਪੁਲਿਸ ਬੋਰਡ ਦੇ ਚੇਅਰਮੈਨ ਅਮਰੀਕ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਸੀਸੀਡੀਆਈ ਦੇ ਸਫਲ ਸਰਵਿਸ ਨਿਰਮਾਤਾ ਦੇ ਤੌਰ ‘ਤੇ ਚੁਣਿਆ ਜਾਣਾ ਇਕ ਮਹੱਤਵਪੂਰਨ ਕਦਮ ਹੈ ਅਤੇ ਸਾਡੀ ਪੁਲਿਸ ਸਰਵਿਸਜ਼ ਦੇ ਆਡਿਟ ਨਾਲ ਪੂਰੇ ਭਾਈਚਾਰੇ ਨੂੰ ਜਵਾਬਦੇਹ ਹੋਵੇਗਾ ਕਿ ਅਸੀਂ ਪੂਰੀ ਪਾਰਦਰਸ਼ਤਾ ਨਾਲ ਕੰਮ ਕਰਦੇ ਹਾਂ। ਉਹਨਾਂ ਕਿਹਾ ਕਿ ਸੀਸੀਡੀਆਈ ਕੋਲ ਇਸ ਕੰਮ ਦਾ ਚੰਗਾ ਅਨੁਭਵ ਹੈ ਅਤੇ ਇਸ ਨਾਲ ਇਕ ਬਿਹਤਰ ਪਰੰਪਰਾ ਦਾ ਪਾਲਣ ਹੋਵੇਗਾ। ਇਸ ਨਾਲ ਭਾਈਚਾਰੇ ਵਿਚ ਵੀ ਪੁਲਿਸ ਦੀ ਬਿਹਤਰ ਕਾਰਜਪ੍ਰਣਾਲੀ ਦਾ ਮਜ਼ਬੂਤ ਸੰਦੇਸ਼ ਜਾਵੇਗਾ। ਪੀਲ ਰੀਜ਼ਨਲ ਪੁਲਿਸ ਦੇ ਚੀਫ ਜੈਨੀਟਰ ਇਵਾਂਸ ਨਾਲ ਬੋਰਡ ਲਗਾਤਾਰ ਪੁਲਿਸ ਵਿਚ ਭਰਤੀ, ਨਸਲੀ ਸਬੰਧਾਂ, ਪ੍ਰਮੋਸ਼ਨ ਨੀਤੀਆਂ, ਬਰਾਬਰ ਰੋਜ਼ਗਾਰ, ਵਿਵਿਧਤਾ, ਲਿੰਗ ਮਾਮਲਿਆਂ ਅਤੇ ਹੋਰ ਸਾਰੇ ਤਰ੍ਹਾਂ ਦੇ ਵਿਸ਼ਿਆਂ ‘ਤੇ ਆਡਿਟ ਹੋਵੇਗਾ। ਇਸ ਨਾਲ ਪੁਲਿਸਿੰਗ ਵੀ ਬਿਹਤਰ ਹੋਵੇਗੀ। ਇਵਾਂਸ ਨੇ ਕਿਹਾ ਕਿ ਅਸੀਂ ਪ੍ਰੋਫੈਸ਼ਨਲ ਅਤੇ ਸਕਿਲਡ ਕਰਮਚਾਰੀਆਂ ਦੀ ਤਲਾਸ਼ ਲਈ ਸਮਰਪਿਤ ਹਾਂ ਤਾਂ ਕਿ ਸਾਡੇ ਸਮਾਜ ਦੀ ਵਿਵਿਧਤਾ ਸਪੱਸ਼ਟ ਤੌਰ ‘ਤੇ ਦਿਸੇ। ਅਸੀਂ ਅਗਲੇ ਦੋ ਸਾਲਾਂ ਵਿਚ ਇਸ ‘ਤੇ ਕਾਫੀ ਧਿਆਨ ਕੇਂਦਰਿਤ ਕਰ ਰਹੇ ਹਨ। ਲੰਘੇ ਪੰਜ ਸਾਲਾਂ ਵਿਚ ਅਸੀਂ ਕਾਫੀ ਤਰੱਕੀ ਕੀਤੀ ਹੈ ਅਤੇ ਅੱਗੇ ਵੀ ਇਹ ਸਫਰ ਜਾਰੀ ਰਹੇਗਾ। ਸੀਸੀਡੀਆਈ ਇਕ ਪੁਰਸਕਾਰ ਵਿਜੇਤਾ ਸੰਗਠਨ ਹੈ ਅਤੇ ਇਹ ਕਰਮਚਾਰੀਆਂ ਨੂੰ ਬਿਨਾ ਕਿਸੇ ਭੇਦਭਾਵ ਦੇ ਸੇਵਾਵਾਂ ਪ੍ਰਦਾਨ ਕਰਦਾ ਹੈ ਤਾਂਕਿ ਉਨ੍ਹਾਂ ਵਿਚ ਜਾਗਰੂਕਤਾ ਦਾ ਪੱਧਰ ਬਿਹਤਰ ਹੋ ਸਕੇ। ਪੀਲ ਰੀਜ਼ਨਲ ਪੁਲਿਸ ਕੈਨੇਡਾ ਵਿਚ ਤੀਜੀ ਸਭ ਤੋਂ ਵੱਡੀ ਮਿਊਂਸੀਪਲ ਪੁਲਿਸ ਸਰਵਿਸ ਹੈ ਅਤੇ ਇਸ ਵਿਚ 2015 ਯੂਨੀਫਾਰਮ ਅਤੇ 485 ਨਾਗਰਿਕ ਮੈਂਬਰ ਹਨ। ਇਹ ਬੋਰਡ 14 ਲੱਖ ਵਿਅਕਤੀਆਂ ਨੂੰ ਪੁਲਿਸ ਸੇਵਾਵਾਂ ਪ੍ਰਦਾਨ ਕਰਦਾ ਹੈ।

RELATED ARTICLES

ਗ਼ਜ਼ਲ

POPULAR POSTS