ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਦਸੰਬਰ ਵਿੱਚ ਸਕੂਲਾਂ ਨੂੰ ਹੋਣ ਵਾਲੀਆਂ ਛੁੱਟੀਆਂ ਵਿੱਚ ਵਾਧਾ ਕਰਨ ਬਾਰੇ ਸੋਚ ਰਹੀ ਹੈ। ਕੁਈਨਜ਼ ਪਾਰਕ ਵਿੱਚ ਗੱਲ ਕਰਦਿਆਂ ਸਟੀਫਨ ਲਿਚੇ ਨੇ ਆਖਿਆ ਕਿ ਇਸ ਸਬੰਧ ਵਿੱਚ ਫੈਸਲਾ ਆਉਂਦੇ ਇੱਕ-ਦੋ ਹਫਤਿਆਂ ਵਿੱਚ ਲਏ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਆਖਿਆ ਕਿ ਸਕੂਲਾਂ ਵਿੱਚ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਤੇ ਸੈਕਿੰਡ ਸਮੈਸਟਰ ਨੂੰ ਸੇਫ ਬਣਾਉਣ ਲਈ ਅਸੀਂ ਕੰਮ ਕਰ ਰਹੇ ਹਾਂ। ਲਿਚੇ ਨੇ ਆਖਿਆ ਕਿ ਫੋਰਡ ਸਰਕਾਰ ਨੇ ਮਹਾਂਮਾਰੀ ਦੌਰਾਨ ਕਾਬਿਲੇ ਤਾਰੀਫ ਕੰਮ ਕੀਤਾ ਹੈ ਤੇ ਉਨ੍ਹਾਂ ਆਖਿਆ ਕਿ ਛੁੱਟੀਆਂ ਵਿੱਚ ਕਿਸੇ ਕਿਸਮ ਦਾ ਵਾਧਾ ਕ੍ਰਿਸਮਸ ਦੇ ਨੇੜੇ ਤੇੜੇ ਹੀ ਹੋਵੇਗਾ। ਸਿੱਖਿਆ ਮੰਤਰੀ ਨੇ ਆਖਿਆ ਕਿ ਉਹ ਐਜੂਕੇਟਰਜ਼ ਤੇ ਮਾਪਿਆਂ ਨੂੰ ਇਸ ਸਬੰਧ ਵਿੱਚ ਪਹਿਲਾਂ ਜਾਣੂ ਕਰਵਾਉਣਗੇ। ਜ਼ਿਕਰਯੋਗ ਹੈ ਕਿ ਇਹ ਖਬਰਾਂ ਆ ਰਹੀਆਂ ਸਨ ਕਿ ਮਾਰਚ ਵਾਂਗ ਹੀ ਇੱਕ ਵਾਰੀ ਫਿਰ ਸਕੂਲ ਬੰਦ ਕਰ ਦਿੱਤੇ ਜਾਣਗੇ। ਪਰ ਇਸ ਉੱਤੇ ਪ੍ਰੀਮੀਅਰ ਫੋਰਡ ਨੇ ਆਖਿਆ ਕਿ ਇਸ ਮੌਕੇ ਉਨ੍ਹਾਂ ਦੀ ਸਰਕਾਰ ਦੁਬਾਰਾ ਅਜਿਹਾ ਕਰਨ ਲਈ ਤਿਆਰ ਨਹੀਂ ਹੈ।
ਓਨਟਾਰੀਓ ਦੇ ਸਕੂਲਾਂ ਦੀਆਂ ਛੁੱਟੀਆਂ ‘ਚ ਹੋ ਸਕਦਾ ਹੈ ਵਾਧਾ : ਸਿੱਖਿਆ ਮੰਤਰੀ
RELATED ARTICLES

