Breaking News
Home / ਕੈਨੇਡਾ / ਬਰੈਂਪਟਨ ‘ਚ ਟਰੱਕ ਡਰਾਈਵਰ ਨੇ ਜੀਓ ਬੱਸ ਨੂੰ ਮਾਰੀ ਟੱਕਰ

ਬਰੈਂਪਟਨ ‘ਚ ਟਰੱਕ ਡਰਾਈਵਰ ਨੇ ਜੀਓ ਬੱਸ ਨੂੰ ਮਾਰੀ ਟੱਕਰ

ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦਾ ਦੋਸ਼
ਬਰੈਂਪਟਨ/ ਬਿਊਰੋ ਨਿਊਜ਼
ਬੀਤੀ 17 ਅਪ੍ਰੈਲ ਨੂੰ ਡਿਕਸੀ ਰੋਡ ਖੇਤਰ ‘ਚ ਹਿਕ ਸ਼ਰਾਬੀ ਟਰੱਕ ਡਰਾਈਵਰ ਨੇ ਇਕ ਜੀਓ ਟ੍ਰਾਂਜਿਟ ਬੱਸ ਵਿਚ ਟੱਕਰ ਮਾਰ ਦਿੱਤੀ। ਪੁਲਿਸ ਨੇ ਜਦੋਂ ਉਸ ਦਾ ਟੈਸਟ ਕੀਤਾ ਤਾਂ ਉਸ ਨੇ ਕਾਨੂੰਨੀ ਤੌਰ ‘ਤੇ ਤੈਅ ਸੀਮਾ ਤੋਂ ਤਿੰਨ ਗੁਣਾ ਵੱਧ ਸ਼ਰਾਬ ਪੀਤੀ ਹੋਈ ਸੀ। ਟੱਕਰ ਤੋਂ ਬਾਅਦ ਉਸ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਨੂੰ ਫੜ ਲਿਆ ਗਿਆ। ਪੀਲ ਰੀਜ਼ਨਲ ਪੁਲਿਸ ਦਾ ਦੋਸ਼ ਹੈ ਕਿ ਉਸ ਦੇ ਖੂਨ ਵਿਚ ਅਲਕੋਹਲ ਤੈਅ ਮਾਤਰਾ ਤੋਂ ਤਿੰਨ ਗੁਣਾ ਵੱਧ ਸੀ। ਹਾਦਸੇ ‘ਚ ਬੱਸ ਵਿਚ ਸਵਾਰ 30 ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਰਹੇ ਪਰ ਬੱਸ ਨੂੰ ਨੁਕਸਾਨ ਹੋਇਆ ਹੈ। ਬੱਸ ਅਤੇ ਟਰੱਕ ਦੇ ਡਰਾਈਵਰਾਂ ਨੂੰ ਸੱਟ ਜ਼ਰੂਰ ਲੱਗੀ ਹੈ। ਇਹ ਟੱਕਰ ਦੁਪਹਿਰ ਤੋਂ ਬਾਅਦ ਹੋਈ। ਪੁਲਿਸ ਦਾ ਕਹਿਣਾ ਹੈ ਕਿ ਟਰਾਂਸਪੋਰਟ ਟਰੱਕ ‘ਚ ਕੋਈ ਟ੍ਰੇਲਰ ਨਹੀਂ ਸੀ। ਪੁਲਿਸ ਨੇ ਟੱਕਰ ਤੋਂ ਬਾਅਦ ਮੌਕੇ ‘ਤੇ ਵਾਹਨ ਨੂੰ ਨਾ ਰੋਕਣ ਦਾ ਦੋਸ਼ ਵੀ ਲਗਾਇਆ ਹੈ। 37 ਸਾਲ ਦੇ ਸਰਵਨ ਸਿੰਘ ‘ਤੇ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਅਤੇ ਵਧੇਰੇ ਸ਼ਰਾਬ ਪੀ ਕੇ ਡਰਾਈਵ ਕਰਨ ਦਾ ਦੋਸ਼ ਆਇਦ ਕੀਤਾ ਹੈ। ਖ਼ਤਰਨਾਕ ਡਰਾਈਵਿੰਗ ਅਤੇ ਹਾਦਸੇ ਤੋਂ ਬਾਅਦ ਮੌਕੇ ‘ਤੇ ਮੌਜੂਦ ਨਾ ਰਹਿਣ ਦਾ ਵੀ ਦੋਸ਼ ਲਗਾਇਆ ਗਿਆ ਹੈ।

Check Also

ਹਿੰਦੂ ਸਭਾ ਦਾ ‘ਫੂਡ ਬੈਂਕ’ ਸੈਂਕੜੇ ਲੋੜਵੰਦਾਂ ਨੂੰ ਉਮੀਦ ਦਿੰਦਾ ਹੈ

ਛੇ ਮਹੀਨੇ ਪਹਿਲਾਂ, ਹਿੰਦੂ ਸਭਾ ਨੇ ‘ਫੂਡ ਬੈਂਕ’ ਸ਼ੁਰੂ ਕਰਕੇ ਲੋੜਵੰਦਾਂ ਦੇ ਜੀਵਨ ਨੂੰ ਉੱਚਾ …