Breaking News
Home / ਕੈਨੇਡਾ / ਸੀਨੀਅਰ ਬਲੈਕ ਓਕ ਕਲੱਬ ਬਰੈਂਪਟਨ ਵਲੋਂ ਵਿਦਾਇਗੀ ਪਾਰਟੀ ਦਾ ਆਯੋਜਨ

ਸੀਨੀਅਰ ਬਲੈਕ ਓਕ ਕਲੱਬ ਬਰੈਂਪਟਨ ਵਲੋਂ ਵਿਦਾਇਗੀ ਪਾਰਟੀ ਦਾ ਆਯੋਜਨ

senior-club-pic-copy-copyਬਰੈਂਪਟਨ : ਸੀਨੀਅਰ ਬਲੈਕ ਓਕ ਕਲੱਬ ਦੇ ਪ੍ਰਧਾਨ ਆਤਮਾ ਸਿੰਘ ਬਰਾੜ, ਚੇਅਰਮੈਨ ਭਗਵਾਨ ਸਿੰਘ ਮੱਲ੍ਹੀ ਦਰਜਾ-ਬ-ਦਰਜਾ ਅਹੁਦੇਦਾਰਾਂ, ਸਮੂਹ ਮੈਂਬਰਾਂ ਅਤੇ ਇਕੱਤਰ ਹੋਏ ਮਹਿਮਾਨਾਂ ਵਲੋਂ 30 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 4.00 ਵਜੇ ਤੋਂ 5.00 ਵਜੇ ਤੱਕ ਬਲਿਓ ਓਕ ਪਾਰਕ ਬਰੈਂਪਟਨ ਦੇ ਖੁੱਲ੍ਹੇ ਡੁੱਲ੍ਹੇ ਪਾਕ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਪਣੀ ਜਨਮ ਭੂਮੀ ਦੀ ੇਰੀ ਵਾਸਤੇ ਰੰਗਾ ਰੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਕਲੱਬ ਦੇ ਸਟੇਜ ਸਕੱਤਰ ਸਿਕੰਦਰ ਸਿੰਘ ਝੱਜ ਵਲੋਂ ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਸਾਰੇ ਸੱਜਣਾਂ ਮਿੱਤਰਾਂ ਨੂੰ ਜੀ ਆਇਆਂ ਆਖਿਆ, ਜਿਨ੍ਹਾਂ ਨੇ ਆਪਣਾ ਕੀਮਤੀ ਅਤੇ ਰੁਝੇਵੇਂ ਭਰਿਆ ਸਮਾਂ ਕੱਢ ਕੇ ਇਸ ਸਮਾਗਮ ਦੀ ਰੌਣਕ ਵਿਚ ਵਾਧਾ ਕੀਤਾ। ਰਣਜੀਤ ਸਿੰਘ ਤੱਖਰ ਜੋ ਕਿ ਇਸ ਕਲੱਬ ਦੇ ਸਰਪ੍ਰਸਤ ਹਨ, ਇਨ੍ਹਾਂ ਵਲੋਂ ਹੀ ਇਹ ਕਲੱਬ ਤਕਰੀਬਨ 18 ਸਾਲ ਪਹਿਲਾਂ ਬਰੈਂਪਟਨ ਸ਼ਹਿਰ ਵਿਚ ਰਜਿਸਟਰ ਕਰਵਾਇਆ ਸੀ, ਜੋ ਅੱਜ ਵੀ ਬੜੇ ਸ਼ਾਨ ਸ਼ੌਕਤ ਪ੍ਰਗਤੀ ਦੀ ਰਾਹ ਵੱਲ ਵਧ ਰਿਹਾ ਹੈ। ਤੱਖਰ ਸਾਹਿਬ ਵਲੋਂ ਆਪਣੇ 95 ਸਾਲਾ ਬਰਥ ਡੇਅ ਦੀ ਖੁਸ਼ੀ ਵਿਚ ਇਸ ਸਮਾਗਮ ਦਾ ਸਾਰਾ ਖਰਚਾ ਕੀਤਾ ਗਿਆ। ਜੋ ਕਿ ਬਹੁਤ ਹੀ ਸ਼ਲਾਘਾਯੋਗ ਸੀ ਅਤੇ ਸਭ ਨੇ ਤੱਖਰ ਸਾਹਿਬ ਨੂੰ ਵਧਾਈਆਂ ਦਿੱਤੀਆਂ ਅਤੇ ਪ੍ਰਮਾਤਮਾ ਅੱਗੇ ਇਨ੍ਹਾਂ ਦੀ ਲੰਮੇਰੀ ਉਮਰ ਦੀ ਕਾਮਨਾ ਕੀਤੀ। ਤੱਖਰ ਸਾਹਿਬ ਵਲੋਂ ਆਪਣੀ ਜੀਵਨੀ ਬਾਰੇ ਵਰਨਣ ਕਰਦਿਆਂ ਕਿਹਾ ਕਿ ਉਹ ਚੜ੍ਹਦੀ ਉਮਰੇ ਫੌਜ ਵਿਚ ਕਲਰਕ ਦੇ ਅਹੁਦੇ ‘ਤੇ ਨਿਯੁਕਤ ਹੋਏ ਸਨ ਅਤੇ ਦਰਜਾ-ਬ-ਦਰਜਾ ਉਨਤੀ ਕਰਦੇ ਹੋਏ ਆਪਣੀ ਸੇਵਾ ਨਿਭਾਉਂਦੇ ਹੋਏ ਸਿਹਤ ਯਾਫਤਾ ਰਿਟਾਇਰ ਹੋਏ ਸਨ। ਉਹਨਾਂ ਵਲੋਂ ਭਾਰਤ ਵਿਚ ਹੋਈਆਂ ਜੰਗਾਂ ਵਿਚ ਸ਼ਮੂਲੀਅਤ ਆਜ਼ਾਦ ਹਿੰਦ ਫੌਜ ਵਿਚ ਨਿਯੁਕਤੀ ਅਤੇ ਭਾਰਤ ਦੀ 1947 ਦੀ ਵੰਡ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਜੋ ਕਿ ਉਹਨਾਂ ਦੇ ਜੀਵਨ ਦਾ ਇਹ ਜੋਖਮ ਭਰਿਆ ਸਮਾਂ ਸੀ। ਆਪਣੀ ਤੰਦਰੁਸਤ ਸਿਹਤ ਦੇ ਰਾਜ ਬਾਰੇ ਵਰਨਣ ਕਰਦੇ ਹੋਏ ਦੱਸਿਆ ਕਿ ਉਹ ਨਿੱਤ ਸਵੇਰੇ ਸੈਰ, ਕਸਰਤ ਕਰਦੇ ਸਨ। ਹਰ ਰੋਜ਼ ਅੰਮ੍ਰਿਤ ਵੇਲੇ ਪਾਠ ਪੂਜਾ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਰਹੇ ਹਨ, ਸ਼ਾਕਾਹਾਰੀ ਭੋਜਨ ਕਰਦੇ ਹਨ, ਇਹ ਹੀ ਇਨ੍ਹਾਂ ਦੀ ਲੰਮੇਰੀ ਉਮਰ ਦਾ ਰਾਜ ਹੈ। ਉਹਨਾਂ ਸਾਨੂੰ ਸਭ ਨੂੰ ਨਸੀਅਤ ਕੀਤੀ ਕਿ ਸਵੇਰੇ ਸੈਰ, ਕਸਰਤ, ਸਾਦਾ ਖਾਣੇ ਦਾ ਸੇਵਨ ਕਰੋ, ਤੁਹਾਡੀ ਸਿਹਤ ਠੀਕ ਰਹੇਗੀ।
ਮਾ. ਬੂਟਾ ਸਿੰਘ ਧਾਲੀਵਾਲ ਵਲੋਂ ਆਪਣੀਆਂ ਲਿਖੀਆਂ ਕਵਿਤਾਵਾਂ ਪੇਸ਼ ਕਰਦੇ ਮਾਹੌਲ ਨੂੰ ਖੁਸ਼ਗਵਾਰ ਕੀਤਾ। ਭਰਪੂਰ ਸਿੰਘ ਚਹਿਲ ਵਲੋਂ ਕਵਿਤਾਵਾਂ ਵਿਚ ਕੁਝ ਕੁਰੀਤੀਆਂ ਬਾਰੇ ਚਾਨਣਾ ਪਾਇਆ ਜੋ ਕਿ ਸਾਡੇ ਸਮਾਜ ਨੂੰ ਚਿਚੜੀ ਵਾਂਗ ਚਿੰਮੜੀਆਂ ਹੋਈਆਂ ਹਨ। ਇਨ੍ਹਾਂ ਨੇ ਬੁੱਲ੍ਹੇ ਸ਼ਾਹ ਦੀ ਕਾਫ਼ੀ ਵੀ ਬੜੇ ਅੰਦਾਜ਼ ਵਿਚ ਪੇਸ਼ ਕੀਤੀ, ਜਿਸ ਨੂੰ ਸਭ ਨੇ ਠਰੰਮੇ ਨਾਲ ਸੁਣਿਆ। ਹਰਨੇਕ ਸਿੰਘ ਸਿੱਧੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਤਪਾਲ ਸਿੰਘ ਕਲੇਰ ਵਲੋਂ ਕਲੱਬ ਦੇ ਕੀਤੇ ਸਾਰੇ ਸਮਾਗਮਾਂ ਬਾਰੇ ਜਾਣੂ ਕਰਵਾਇਆ ਅਤੇ ਐਲਾਨ ਕੀਤਾ ਕਿ ਅਜਿਹੇ ਪ੍ਰੋਗਰਾਮ ਕਲੱਬ ਵਲੋਂ ਹਰ ਸਾਲ ਜਾਰੀ ਰੱਖੇ ਜਾਣਗੇ। ਆਏ ਮਹਿਮਾਨਾਂ ਦੀ ਲੰਮੇਰੀ ਉਮਰ ਦੀ ਕਾਮਨਾ ਕੀਤੀ ਗਈ। ਸਮਾਗਮ ਦੀ ਸਮਾਪਤੀ ਵੱਲ ਵਧਦੇ ਹੋਏ ਸਟੇਜ ਸਕੱਤਰ ਸਿਕੰਦਰ ਸਿੰਘ ਝੱਜ ਵਲੋਂ ਮੰਚ ‘ਤੇ ਇਕੱਤਰ ਹੋਈਆਂ ਸ਼ਖ਼ਸੀਅਤਾਂ ਨੂੰ ਅਪੀਲ ਕੀਤੀ ਕਿ ਆਪਣੀ ਭਾਰਤੀ ਫੇਰੀ ਸਮੇਂ ਸਿਹਤ ਦਾ ਪੂਰਾ ਖਿਆਲ ਰੱਖਣਾ, ਵਾਧੂ ਵਾਦ ਵਿਵਾਦ ਤੋਂ ਗੁਰੇਜ਼ ਕਰਨਾ। ਅਖੀਰ ਵਿਚ ਆਤਮਾ ਸਿੰਘ ਬਰਾੜ ਪ੍ਰਧਾਨ ਵਲੋਂ ਸਮਾਗਮ ਵਿਚ ਇਕੱਤਰ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਆਉਣ ਵਾਲੇ ਸਮੇਂ ਵਿਚ ਵੀ ਸਭ ਨੂੰ ਸੱਦਾ ਦਿੱਤਾ । ਮਹਿਮਾਨਾਂ ਵਾਸਤੇ ਚਾਹ, ਪਕੌੜੇ, ਮਠਿਆਈ, ਠੰਡੇ ਦਾ ਪ੍ਰਬੰਧ ਕੀਤਾ ਗਿਆ ਸੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …