ਟੋਰਾਂਟੋ : ਕੈਨੇਡਾ ‘ਚ ਇਸ ਸਮੇਂ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ, ਸੋ ਇਸ ਸਮੇਂ ਵਿੱਚ ਨੂੰ ਸਕਿੱਲਡ ਬਣਾਉਣ ਦੇ ਮੱਕਸਦ ਨਾਲ ਕੈਨੇਡਾ ਸਰਕਾਰ ਵਲੋਂ ਸਮਰ ਜੌਬਜ਼ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਇਸ ਪ੍ਰੋਗਰਾਮ ਨਾਲ ਜਾਇਜ਼ਾ ਲੈਣ ਦੇ ਲਈ ਮੰਤਰੀ ਪੈਟੀ ਹਾਜਡੂ, ਬਰੈਂਪਟਨ ਨੌਰਥ ਤੋਂ ਐਮਪੀ ਰੂਬੀ ਸਹੋਤਾ, ਬਰੈਂਪਟਨ ਵੈਸਟ ਤੋਂ ਐਮਪੀ ਕਮਲ ਖਹਿਰਾ ਹਾਰਟ ਲੇਕ ਕੰਸਰਵੇਸ਼ਨ ਏਰੀਆ ਪੁੱਜੇ, ਜਿੱਥੇ ਉਨ੍ਹਾਂ ਨੇ ਜੌਬ ਕਰ ਰਹੇ ਬੱਚਿਆਂ ਦੇ ਤਜਰਬੇ ਜਾਣੇ। ਜਿੱਥੇ ਪੂਰੇ ਕੈਨੈਡਾ ‘ਚ 83000 ਬੱਚੇ ਇਸ ਪ੍ਰੋਗਰਾਮ ਵਿਚ ਕੰਮ ਕਰ ਰਹੇ ਹਨ। ਇਸ ਪ੍ਰੋਗਰਾਮ ਵਿਚ ਟੀਚਿੰਗ, ਨਰਸਿੰਗ, ਇੰਸਟ੍ਰਕਟਰ ਅਤੇ ਹੋਰ ਵੀ ਕਈ ਸਕਿਲਡ ਜੌਬਸ ਵੀ ਬੱਚਿਆਂ ਨੂੰ ਦਿੱਤੀਆਂ ਗਈਆਂ। ਹਾਰਟ ਲੇਕ ਕੰਸਰਵੇਸ਼ਨ ਏਰੀਏ ਵਿਚ ਮੰਤਰੀ ਪੈਟੀ ਹਾਜਡੂ, ਰੂਬੀ ਸਹੋਤਾ ਤੇ ਕਮਲ ਖਹਿਰਾ ਨੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਅਨੁਭਵ ਜਾਣੇ। ਰੂਬੀ ਸਹੋਤਾ ਅਤੇ ਕਮਲ ਖਹਿਰਾ ਨੇ ਦੱਸਿਆ ਕਿ 2015 ਤੋਂ ਜਦੋ ਸਾਡੀ ਸਰਕਾਰ ਆਈ ਹੈ ਅਸੀਂ ਸਮਰ ਜੌਬਸ ਦੀ ਫੰਡਿੰਗ ਦੁੱਗਣੀ ਕਰ ਦਿੱਤੀ। ਹਾਰਟ ਲੇਕ ਕੰਸਰਵੇਸ਼ਨ ਏਰੀਆ ਵਿਚ ਹੀ 46 ਬੱਚੇ ਵੱਖ-ਵੱਖ ਕੈਟਾਗਰੀਆਂ ਵਿਚ ਜੌਬ ਕਰ ਰਹੇ ਹਨ। ਜੋਬ ਕਰ ਰਹੇ ਬੱਚਿਆਂ ਨੇ ਵੀ ਗੱਲ ਬਾਤ ਕਰਦਿਆਂ ਦੱਸਿਆ ਕਿ ਵੇਹਲੇ ਸਮੇਂ ਵਿਚ ਜੌਬਸ ਕਰਕੇ ਸਿੱਖਿਆ ਵੀ ਜਾਂਦਾ ਹੈ ਅਤੇ ਨਾਲ ਹੀ ਪੈਸੇ ਵੀ ਕਮਾਏ ਵੀ ਜਾਂਦੇ ਹਨ। ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਇਥੋਂ ਮਿਲੇ ਤਜ਼ਰਬੇ ਦਾ ਅਸੀਂ ਨੌਕਰੀ ਲੈਣ ਵਿਚ ਫਾਇਦਾ ਲੈ ਸਕਦੇ ਹਾਂ।
Home / ਕੈਨੇਡਾ / ਹਾਰਟ ਲੇਕ ਕੰਸਰਵੇਸ਼ਨ ਏਰੀਆ ‘ਚ ਸਮਰ ਜੌਬਸ ਪ੍ਰੋਗਰਾਮ ਦਾ ਜਾਇਜ਼ਾ ਲੈਣ ਪੁੱਜੇ ਮੰਤਰੀ ਪੈਟੀ ਹਾਜਡੂ, ਰੂਬੀ ਸਹੋਤਾ ਤੇ ਕਮਲ ਖਹਿਰਾ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …