Breaking News
Home / ਕੈਨੇਡਾ / ਐਸੋਸੀਏਸ਼ਨ ਆਫ ਸੀਨੀਅਰਜ਼ ਦੇ ਨੁਮਾਇੰਦਿਆਂ ਨੇ ਕੀਤੀ ਪੈਟ ਫੋਰਟੀਨੀ ਤੇ ਗੁਰਪ੍ਰੀਤ ਢਿੱਲੋਂ ਨਾਲ ਮੁਲਾਕਾਤ

ਐਸੋਸੀਏਸ਼ਨ ਆਫ ਸੀਨੀਅਰਜ਼ ਦੇ ਨੁਮਾਇੰਦਿਆਂ ਨੇ ਕੀਤੀ ਪੈਟ ਫੋਰਟੀਨੀ ਤੇ ਗੁਰਪ੍ਰੀਤ ਢਿੱਲੋਂ ਨਾਲ ਮੁਲਾਕਾਤ

logo-2-1-300x105-3-300x105ਬਰੈਪਟਨ/ਬਿਊਰੋ ਨਿਊਜ਼
ਐਸੋਸੀਏਸ਼ਨ ਆਫ ਸੀਨੀਅਰਜ਼ ਦੇ ਨੁਮਾਇੰਦਿਆਂ ਨੇ ਪ੍ਰਧਾਨ ਪਰਮਜੀਤ ਬੜਿੰਗ ਦੀ ਅਗਵਾਈ ਵਿੱਚ ਕੌਂਸਲਰਾਂ ਪੈਟ ਫੋਰਟੀਨੀ ਅਤੇ ਗੁਰਪ੍ਰੀਤ ਢਿੱਲੋਂ ਨਾਲ ਸੀਨੀਅਰਜ਼ ਦੀਆ ਸਿਟੀ ਨਾਲ ਸਬੰਧਤ ਮੰਗਾਂ ਸਬੰਧੀ ਗੱਲਬਾਤ ਕੀਤੀ। ਜਿਸ ਵਿੱਚ ਸੀਨੀਅਰਜ਼ ਲਈ ਮੁਫਤ ਥਾਂ ਮੁਹੱਈਆ ਕਰਵਾਉਣ, ਪਾਰਕਾਂ ਵਿੱਚ ਬੈਠਣ ਲਈ ਬੈਂਚਾਂ ਦਾ ਪ੍ਰਬੰਧ, ਪੋਰਟੇਬਲ ਵਾਸ਼ਰੂਮ, ਸਾਲਾਨਾ ਸਸਤੇ ਬੱਸ ਪਾਸ, ਬੱਸ ਸ਼ੈਲਟਰਾਂ ਦੇ ਰੀ-ਡਿਜ਼ਾਈਨ, ਬਰੈਂਪਟਨ ਵਿੱਚ ਯੂਨੀਵਰਸਿਟੀ ਦੀ ਸਥਾਪਨਾ ਤੇ ਹੋਰ ਮਸਲਿਆਂ ਤੇ ਗੱਲਬਾਤ ਕੀਤੀ ਗਈ।
ਸ਼ਾਮ ਸਮੇਂ ਸੀਨਅਰਜ ਵਾਸਤੇ ਬੈਠਣ ਲਈ ਸਥਾਨ ਸਬੰਧੀ ਕੌਂਸਲਰਾਂ ਨੇ ਦੱਸਿਆ ਕਿ ਨਿਕਟ ਭਵਿੱਖ ਵਿੱਚ ਸਾਰੇ ਕਲੱਬਾਂ ਨੂੰ ਸਕੂਲਾਂ ਵਿੱਚ ਸ਼ਾਮ ਸਮੇਂ ਸਥਾਨ ਦਿੱਤਾ ਜਾਵੇਗਾ। ਇਸ ਲਈ ਸੀਨੀਅਰ ਕਲੱਬਾਂ ਪੀਲ ਸਕੂਲ ਬੋਰਡ ਜਾਂ ਸਕੂਲ ਟਰੱਸਟੀ ਨਾਲ ਰਾਬਤਾ ਕਾਇਮ ਕਰਨ। ਬੈਂਚਾ ਸਬੰਧੀ ਉਹਨਾਂ ਦੱਸਿਆ ਕਿ ਲੋੜ ਦੱਸੀ ਜਾਵੇ ਤੇ ਬੈਂਚ ਤੁਰੰਤ ਭੇਜੇ ਜਾਣਗੇ। ਛੋਟੇ ਪਾਰਕਾਂ ਵਿੱਚ ਵਾਸ਼ਰੂਮਾਂ ਸਬੰਧੀ ਗੱਲਬਾਤ ਸਮੇਂ ਉਹਨਾਂ ਦਾ ਜਵਾਬ ਸੀ ਕਿ ਅਜਿਹਾ ਕਰਨ ਲਈ ਪਾਰਕਾਂ ਦੇ ਨੇੜਲੇ ਸਾਰੇ ਹੀ ਘਰਾਂ ਦੇ ਵਸਨੀਕਾਂ ਦੀ ਇਸ ਲਈ ਸਹਿਮਤੀ ਜਰੂਰੀ ਹੈ। ਸਾਲਾਨਾ ਸਸਤੇ ਬੱਸ ਪਾਸਾਂ ਸਬੰਧੀ ੳਹਨਾਂ ਕਿਹਾ ਕਿ ਕਿ ਉਹ ਆਉਣ ਵਾਲੇ ਸਿਟੀ ਬੱਜਟ ਵਿੱਚ ਇਹ ਤਜ਼ਵੀਜ ਰੱਖਣਗੇ।
ਨਾਨ-ਪੀਕ-ਆਵਰਜ ਵਿੱਚ ਮੁਫਤ ਬੱਸ ਸਫਰ ਦੀ ਸਹੂਲਤ ਲਈ ਕੌਂਸਲਰ ਪੈਟ ਨੇ ਦੱਸਿਆ ਕਿ ਇਹ ਮੰਗ ਉਹਨਾਂ ਨੇ ਆਪਣੇ ਮੈਨੀਫੈਸਟੋ ਵਿੱਚ ਸ਼ਾਮਲ ਹੈ ਤੇ ਉਹ ਇਸ ਲਈ ਯਤਨ ਕਰ ਰਹੇ ਹਨ। ਉਹਨਾਂ ਬੱਸਾਂ ਦੇ ਸ਼ੈਲਟਰਾਂ ਦੇ ਰੀ-ਡਿਜ਼ਾਈਨ ਲਈ ਸਹਿਮਤੀ ਪ੍ਰਗਟਾਈ।
ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਬਰੈਂਪਟਨ ਵਿੱਚ ਯੂਨੀਵਰਸਿਟੀ ਦੀ ਸਥਾਪਨਾ ਸਬੰਧੀ ਡੀਟੇਲ ਦਸਦੇ ਹੋਏ ਕਿਹਾ ਕਿ ਬਰੈਂਪਟਨ ਸਿਟੀ ਕੋਲ ਜਗਾਹ ਦੀ ਕੋਈ ਸਮੱਸਿਆ ਨਹੀਂ। ਇਸ ਲਈ ਕਿਸੇ ਮੌਜੂਦਾ ਯੂਨੀਵਰਸਿਟੀ ਨਾਲ ਤਾਲਮੇਲ ਕਰਨਾ ਹੈ ਤੇ ਇਸ ਵਾਸਤੇ ਉਹ ਯਤਨਸ਼ੀਲ ਹਨ। ਇਹਨਾਂ ਮੁਲਾਕਾਤਾਂ ਵਿੱਚ ਪਰਮਜੀਤ ਬੜਿੰਗ ਦੇ ਨਾਲ ਨਿਰਮਲ ਸੰਧੂ,ਜੰਗੀਰ ਸਿੰਘ ਸੈਂਭੀ,ਪਰੀਤਮ ਸਿੰਘ ਸਰਾਂ, ਹਰਦਿਆਲ ਸੰਧੂ,ਵਸਾਖਾ ਸਿੰਘ, ਗੁਰਨਾਮ ਸਿੰਘ ਕੈਰੋਂ ਅਤੇ ਪ੍ਰੋ: ਜੰਗੀਰ ਸਿੰਘ ਕਾਹਲੋਂ ਹਾਜ਼ਰ ਸਨ।
ਸੀਨੀਅਰਜ਼ ਦਾ ਵਫਦ ਰਮੇਸ਼ਵਰ ਸੰਘਾ, ਰਾਜ ਗਰੇਵਾਲ ਅਤੇ ਕਮਲ ਖਹਿਰਾ ਨੂੰ ਮਿਲਿਆ
ਬਰੈਂਪਟਨ/ਬਿਊਰੋ ਨਿਊਜ਼
ਪਿਛਲੇ ਦਿਨੀਂ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਦੇ ਨੁਮਾਇੰਦੇ ਪਰਧਾਨ ਪਰਮਜੀਤ ਬੜਿੰਗ ਦੀ ਅਗਵਾਈ ਵਿੱਚ ਸੀਨੀਅਰਜ਼ ਦੀਆਂ ਫੈਡਰਲ ਸਰਕਾਰ ਨਾਲ ਸਬੰਧਤ ਮੰਗਾਂ ਦੇ ਸਬੰਧ ਵਿੱਚ ਐਮ ਪੀ ਰਾਜੇਸ਼ਵਰ ਸੰਘਾ, ਰਾਜ ਗਰੇਵਾਲ ਅਤੇ ਕਮਲ ਖਹਿਰਾ ਨੁੰ ਮਿਲੇ। ਇਹਨਾਂ ਨੂੰ ਵੱਖ ਵੱਖ ਮਿਲ ਕੇ ਐਸੋਸੀਏਸ਼ਨ ਵਲੋਂ ਤਿਆਰ ਕੀਤਾ ਮੰਗ ਪੱਤਰ ਦੇ ਕੇ ਇਹਨਾਂ ਮੰਗਾ ਦੇ ਸਬੰਧ ਵਿੱਚ ਖੁੱਲ੍ਹਾ ਵਿਚਾਰ ਵਟਾਂਦਰਾ ਕੀਤਾ। ਕਨੇਡਾ ਤੋਂ ਬਾਹਰਲੀ ਜਾਇਦਾਦ ਦੀ ਇੱਕ ਲੱਖ ਡਾਲਰ ਦੀ ਲਿਮਟ ਵਧਾ ਕੇ ਇੱਕ ਮਿਲੀਅਨ ਕੀਤੀ ਜਾਵੇ ਦੇ ਜਵਾਬ ਵਿੱਚ ਐਮ ਪੀ  ਸਾਹਿਬਾਨ ਨੇ ਸਹਿਮਤੀ ਪ੍ਰਗਟਾਉਂਦੇ ਹੋਏ ਇਸ ਵਾਸਤੇ ਕੰਮ ਕਰਨ ਦਾ ਵਾਅਦਾ ਕੀਤਾ।
ਕਨੇਡਾ ਤੋਂ ਬਾਹਰਲੀ ਆਮਦਨ ਬਾਰੇ ਅਤੇ ਵਧੀ ਮਹਿੰਗਾਈ ਕਾਰਣ ਕਈ ਦਹਾਕੇ ਪਹਿਲਾਂ ਬਣੀ ਗਰੀਬੀ ਰੇਖਾ ਵਧਾਉਣ ਅਤੇ ਸਾਰੇ ਹੀ ਸੀਨੀਅਰਜ਼ ਲਈ ਹਰਤਰ੍ਹਾਂ ਦੀ ਮੈਡੀਕਲ ਸਹੂਲਤ ਬਾਰੇ  ਕਿਹਾ ਕਿ ਇਸ ਖਾਤਰ ਉਹ ਪਾਰਲੀਮੈਂਟ ਵਿੱਚ ਇਹ ਮੁੱਦਾ ਉਠਾਉਣਗੇ। ਆਪਣੇ ਪਿਛਲੇ ਦੇਸ਼ ਤੋਂ ਕਨੇਡਾ ਆਂਉਂਦੇ ਸਮੇ ਇਸ ਸਮੇਂ ਇੱਕ ਵਿਅਕਤੀ 10,000 ਡਾਲਰ ਹੀ ਲਿਆ ਸਕਦਾ ਹੈ। ਐਸੋਸੀਏਸ਼ਨ ਦੀ ਇਸ ਮੰਗ ਤੇ ਕਿ ਇਹ ਰਾਸ਼ੀ ਵਿੱਚ ਵਾਧਾ ਹੋਣਾ ਚਾਹੀਦਾ ਹੈ ਦੇ ਜਵਾਬ ਵਿੱਚ ਐਮ ਪੀ ਸੰਘਾ ਅਤੇ ਕਮਲ ਖਹਿਰਾ ਨੇ ਕਿਹਾ ਕਿ ਇਸ ਤੇ ਵਿਚਾਰ ਹੋ ਸਕਦਾ ਹੈ।ਐਮ ਪੀ ਰਾਜ ਗਰੇਵਾਲ ਦਾ ਵਿਚਾਰ ਸੀ ਕਿ ਇਹ ਲਿਮਟ ਸਮਗਲਰਾਂ ਅਤੇ ਅੱਤਵਾਦੀਆਂ ਤੇ ਚੈੱਕ ਲਈ ਹੈ ਅਤੇ ਇਸ ਮੰਗ ਤੇ ਬਹੁਤ ਘੋਖ ਪੜਤਾਲ ਦੀ ਲੋੜ ਹੈ। ਜਿਹੜੇ ਸੀਨੀਅਰਾਂ ਦੀ ਸਟੇਅ 10 ਸਾਲ ਤੋਂ ਘੱਟ ਹੈ ਉਹਨਾਂ ਨੂੰ ਘੱਟੋ ਘੱਟ 200 ਡਾਲਰ ਮਾਸਕ ਦੀ ਸਹਾਇਤਾ ਦੀ ਮੰਗ ਤੇ ਉਹਨਾਂ ਕਿਹਾ ਕਿ ਇਹ ਮਸਲਾ ਸੱਚਮੁੱਚ ਹੀ ਵਿਚਾਰਨਯੋਗ ਹੈ ਤੇ ਇਸ ਦੇ ਹੱਲ ਉਹ ਜਰੂਰ ਯਤਨ ਕਰਨਗੇ। ਕਿਉਂਕਿ ਕਨੇਡੀਅਨ ਕਦਰਾਂ ਕੀਮਤਾਂ ਅਨੁਸਾਰ ਹਰ ਇੱਕ ਨੂੰ ਰਾਹਤ ਦੇਣੀ ਬਣਦੀ ਹੈ। ਐਸੋਸੀਏਸ਼ਨ ਦੀ ਇਸ ਮੰਗ ਤੇ ਕਿ ਵਰਕ ਇਨਕਮ ਦੀ ਲਿਮਟ 3500 ਡਾਲਰ ਸਾਲਾਨਾ ਤੋਂ ਵਧਾਉਣੀ ਚਾਹੀਦੀ ਹੈ ਤੇ ਇਸ ਵਾਧੇ ਦਾ ਸੀਨੀਅਰਾਂ ਦੀ ਜੀ ਆਈ ਐਸ ਤੇ ਕੋਈ ਪ੍ਰਭਾਵ ਨਹੀਂ ਪੈਣਾ ਚਾਹੀਦਾ,ਨਾਲ ਉਹਨਾਂ ਨੇ ਸਹਿਮਤੀ ਪ੍ਰਗਟਾਈ। ਵਫਦ ਦੀ ਇਸ ਮੰਗ ਤੇ ਕਿ ਪੀ ਆਰ ਕਾਰਡ 5 ਸਾਲ ਦੀ ਥਾਂ ਤੇ 10 ਸਾਲਾਂ ਲਈ ਇਸ਼ੂ ਕੀਤਾ ਜਾਵੇ ਕਿਉਂਕਿ ਇਸ ਨਾਲ ਵਾਧੂ ਦੀ ਖੱਜਲ ਖੁਆਰੀ ਹੁੰਦੀ ਹੈ ਜੋ ਬੇਲੋੜੀ ਹੈ। ਸੀਨੀਅਰਜ਼ ਦੀ ਇਸ ਮੰਗ ਨਾਲ ਉਹਨਾਂ ਪੂਰੀ ਤਰ੍ਹਂਾਂ ਸਹਿਮਤ ਹੁੰਦੇ ਹੋਏ ਉਹਨਾਂ ਕਿਹਾ ਕਿ ਉਹ ਇਸ ਲਈ ਪੂਰਾ ਯਤਨ ਕਰਨਗੇ।ਸੀਨੀਅਰਜ਼ ਐਸੋਸੀਏਸ਼ਨ ਨੇ  ਆਪਣੀਆਂ ਮੰਗਾ ਬਾਰੇ ਬਾਦਲੀਲ ਵਿਚਾਰ ਪੇਸ਼ ਕੀਤੇ ਇਸ ਤਰ੍ਹਂਾਂ ਐਮ ਪੀਜ਼ ਨੂੰ ਬਹੁਤ ਸਾਰੀਆਂ ਗੱਲਾਂ ਵਿੱਚ ਸਹਿਮਤ ਕਰਨ ਲਈ ਕਾਮਯਾਬ ਹੋਏ। ਇਸ ਵਫਦ ਵਿੱਚ ਪਰਮਜੀਤ ਬੜਿੰਗ ਤੋਂ ਬਿਨਾ ਨਿਰਮਲ ਸਿੰਘ ਸੰਧੂ, ਜੰਗੀਰ ਸਿੰਘ ਸੈਂਭੀ, ਹਰਦਿਆਲ ਸਿੰਘ ਸੰਧੂ, ਪਰੀਤਮ ਸਿੰਘ ਸਰਾਂ , ਵਿਸਾਖਾ ਸਿੰਘ , ਗੁਰਨਾਮ ਸਿੰਘ ਕੈਰੋਂ ਅਤੇ ਪ੍ਰੋ: ਜੰਗੀਰ ਸਿੰਘ ਕਾਹਲੋਂ ਸ਼ਾਮਲ ਸਨ।

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …