ਔਰਤਾਂ ਦੀ ਸੰਪੂਰਨ ਆਜ਼ਾਦੀ ਲਈ ਹੁਣ ਕੇਵਲ ‘ਸਮਾਜਵਾਦ’ ਦਾ ਹੀ ਰਾਹ ਬਚਿਆ
ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਕੈਨੇਡਾ ਵਿੱਚ ਇੰਡੋ ਕੈਨੇਡੀਅਨ ਵਰਕਰਸ ਐਸੋਸੀਏਸ਼ਨ ਨੇ 116ਵਾਂ ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਬੜੀ ਧੂਮ-ਧਾਮ ਨਾਲ ਮਨਾਇਆ। ਮਿਸ ਸਰਬਜੀਤ ਕੌਰ ਨੇ ਬੜੇ ਸੁਚੱਜੇ ਢੰਗ ਨਾਲ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਔਰਤਾਂ ਦੀ ਸੰਪੂਰਨ ਅਜਾਦੀ ਲਈ ਹੁਣ ਕੇਵਲ ‘ਸਮਾਜਵਾਦ’ ਦਾ ਹੀ ਰਾਹ ਬਚਿਆ ਹੈ।
ਇਸ ਪ੍ਰੋਗਰਾਮ ਵਿੱਚ ਸੁਰਜੀਤ ਕੌਰ, ਅਰੂਜ ਆਰੂਜ ਅਤੇ ਸੁਮੀਤ ਸਹੋਤਾ ਦਾ ਸਪੈਸ਼ਲ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਅਜੋਕੇ ਸਮਾਜ ਵਿੱਚ ਅੋਰਤਾਂ ਦੀ ਹਾਲਤ ਸੁਧਾਰਨ ਵਿੱਚ ਭਰਪੂਰ ਯੋਗਦਾਨ ਪਾਇਆ। ਕਾਮਰੇਡ ਹਰਪਰਮਿੰਦਰ ਗਦਰੀ ਨੇ ਪੰਜਾਬੀ ਕਵਿਤਾ ‘ਭਿਖਾਰੀ’ ਪੜ੍ਹ ਕੇ ਸਰੋਤਿਆਂ ਨੂੰ ਕੀਲ ਕਰ ਦਿੱਤਾ।
ਨੇਪਾਲ ਤੋਂ ਪ੍ਰੋਫੈਸਰ ਰਾਜਨ ਪ੍ਰਸਾਦ ਪੋਖਰਲ ਨੇ ਬਹੁਤ ਚੰਗੇ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਫੋਜੀਆ ਤਨਵੀਰ ਨੇ ਵੇਅਰਹਾਉਸ ਅਤੇ ਫੈਕਟਰੀ ਵਿੱਚ ਕੰਮ ਕਰਨ ਵਾਲੀਆਂ ਪਾਕਿਸਤਾਨੀ ਇਮੀਗਰੈਂਟ ਔਰਤਾਂ ਨਾਲ ਹੁੰਦੇ ਸ਼ੌਸ਼ਣ ਬਾਰੇ ਚਾਨਣਾਂ ਪਾਇਆ। ਕਾਮਰੇਡ ਉਮਰ ਲਾਤੀਫ ਨੇ ਵੀ ਪਾਕਿਸਤਾਨ ਵਿੱਚ ਔਰਤਾਂ ਦੀ ਦਸ਼ਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਬਲਵਿੰਦਰ ਬਰਨਾਲਾ ਨੇ ਭਾਰਤ ਵਿੱਚ ਘਰਾਂ ‘ਚ ਅੋਰਤਾਂ ਦੀઠ ਸਮਾਜਿਕ ਰਾਜਨੀਤਿਕ ਅਸਮਾਨਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਪੀਪਲਜ ਵਾਇਸ ਫੋਰਮ ਨੇ (ਜੇ.ਐਨ ਯੂ ਐਸ ਯੂ) ਸਘਰਸ਼ ਬਾਰੇ ਬੀ ਜੇ ਪੀ ਸਰਕਾਰ ਦੇ ਖਿਲਾਫ ਮਤਾ ਅਤੇ ਕਨ੍ਹਈਆ ਕੁਮਾਰ ਦਾ ਆਜਾਦੀ ਦਾ ਗੀਤ ਗਾਇਆ ਅਤੇ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਪ੍ਰਤੀ ਸੋਲੀਡੈਰਿਟੀ ਜਾਹਿਰ ਕੀਤੀ।
ਮੁੱਖ ਬੁਲਾਰਾ ਡਨੀਸ ਮਾਰਟਿਨਸ ਨੇ ਔਰਤਾਂ ਦੇ ਸੰਘਰਸ਼ ਦੇ ਪਿਛਲੇ 100 ਸਾਲਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਅਤੇ ਇਸਦਾ ਰੂਸ ਦੀ ਬੋਲਸਵਿਕ ਕ੍ਰਾਂਤੀ ਨਾਲ ਸੰਬਧ ਦਾ ਜ਼ਿਕਰ ਕੀਤਾ। ਕਾਮਰੇਡ ਵਿਲਫਰਡ ਨੇਂ ਸਭ ਦਾ ਆਉਣ ਲਈ ਧੰਨਵਾਦ ਕੀਤਾ ਜਿਹਨਾਂ ਨੇ ਚੰਗੇ ਮੌਸਮ ਦਾ ਅਨੰਦ ਮਾਣਨ ਦੀ ਬਜਾਇ ਇਸ ਪ੍ਰੋਗਰਾਮ ਵਿੱਚ ਸ਼ਾਮੂਲੀਅਤ ਕੀਤੀ। ਮਿਸ ਕਿਰਨ ਬੈਂਸ ਨੇ ਚੇਅਰਪਰਸਨ ਦੀ ਭੁਮਿਕਾ ਚੰਗੀ ਤਰ੍ਹਾਂ ਨਿਭਾਈ। ਉਹਨਾਂ ਨੇ ਬੜੇ ਸੁੱਚਜੇ ਢੰਗ ਨਾਲ ਹਰ ਬੁਲਾਰੇ ਬਾਰੇ ਚੰਗੇ ਵਿਚਾਰ ਰੱਖੇ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …