-1.8 C
Toronto
Wednesday, December 3, 2025
spot_img
Homeਕੈਨੇਡਾਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਵਕੀਲ ਕਲੇਰ ਦੇ ਬੇਵਕਤ ਅਕਾਲ-ਚਲਾਣੇ 'ਤੇ...

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਵਕੀਲ ਕਲੇਰ ਦੇ ਬੇਵਕਤ ਅਕਾਲ-ਚਲਾਣੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ

ਬਰੈਂਪਟਨ/ਡਾ.ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮੂਹ ਮੈਬਰਾਂ ਵੱਲੋਂ ‘ਪੰਜਾਬੀ ਕਲਮਾਂ ਦਾ ਕਾਫ਼ਲਾ’ ਦੇ ਸਰਗ਼ਰਮ ਮੈਂਬਰ ਅਤੇ ਬਹੁਤ ਵਧੀਆ ਸ਼ਖ਼ਸੀਅਤ ਵਕੀਲ ਕਲੇਰ ਦੇ ਬੇਵਕਤ ਅਕਾਲ-ਚਲਾਣੇ ‘ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕੀਤਾ ਗਿਆ। ਮੈਂਬਰਾਂ ਨੇ ਵਕੀਲ ਕਲੇਰ ਦੀ ਅਚਾਨਕ ਹੋਈ ਇਸ ਮੌਤ ‘ਤੇ ਬੇਹੱਦ ਹੈਰਾਨੀ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ। ਪਤਾ ਲੱਗਾ ਹੈ ਕਿ ਪੇਟ ਵਿਚ ਸਖ਼ਤ ਦਰਦ ਹੋਣ ‘ਤੇ ਉਨ੍ਹਾਂ ਨੂੰ ਬਰੈਂਪਟਨ ਸਿਵਿਕ ਹਸਪਤਾਲ ਵਿਚ 9 ਜੁਲਾਈ ਨੂੰ ਦਾਖ਼ਲ ਕਰਵਾਇਆ ਗਿਆ ਜਿੱਥੋਂ ਉਹ ਜ਼ਿੰਦਾ ਵਾਪਸ ਨਹੀ ਪਰਤ ਸਕੇ। ਸਭਾ ਦੇ ਸਮੂਹ ਮੈਂਬਰਾਂ ਵੱਲੋਂ ਪਰਿਵਾਰ ਦੇ ਮੈਂਬਰਾਂ ਅਤੇ ਦੋਸਤਾਂ-ਮਿੱਤਰਾਂ ਨਾਲ ਇਹ ਦੁੱਖ ਸਾਂਝਾ ਕੀਤਾ ਜਾਂਦਾ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਉਨ੍ਹਾਂ ਦੀ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ।

RELATED ARTICLES
POPULAR POSTS