ਬਰੈਂਪਟਨ/ਡਾ. ਝੰਡ : ਪਿਛਲੇ ਦੋ-ਤਿੰਨ ਸਾਲ ਤੋਂ ਟੀ.ਪੀ.ਏ.ਆਰ ਕਲੱਬ ਦਾ ਸਰਗ਼ਰਮ ਦੌੜਾਕ ਲੱਗਭੱਗ ਹਰੇਕ ਹਫ਼ਤੇ ਇਕ ਜਾਂ ਦੋ ਮਿਆਰੀ ਦੌੜਾਂ ਵਿਚ ਭਾਗ ਲੈਂਦਾ ਹੈ। ਇਸ ਤਰ੍ਹਾਂ ਪਿਛਲੇ ਸਾਲ ਉਸ ਨੇ 59 ਦੌੜਾਂ ਵਿਚ ਸਫ਼ਲਤਾ ਪੂਰਵਕ ਹਿੱਸਾ ਲਿਆ ਸੀ। ਇਸ ਸਾਲ ਜਨਵਰੀ ਮਹੀਨੇ ਦੇ ਸ਼ੁਰੂ ਤੋਂ ਹੀ ਉਸ ਨੇ ਇਨ੍ਹਾਂ ਦੌੜਾਂ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ ਅਤੇ ਜਨਵਰੀ ਮਹੀਨੇ ਦੀ ਕੜਕਦੀ ਸਰਦੀ ਵਾਲੇ ਬਰਫ਼ੀਲੇ ਦਿਨਾਂ ਵਿਚ ਉਸ ਨੇ ਤਿੰਨ ਵੱਖ-ਵੱਖ ਦੌੜਾਂ ਵਿਚ ਹਿੱਸਾ ਲਿਆ। ਲੰਘੇ ਹਫ਼ਤੇ ਦੇ ਸ਼ਨੀ ਤੇ ਐਤਵਾਰ ਉਹ ਦੋ ਦੌੜਾਂ ਵਿਚ ਦੌੜਿਆ। ਸ਼ਨੀਵਾਰ 15 ਫ਼ਰਵਰੀ ਨੂੰ ਉਸ ਨੇ ਡਾਊਨਜ਼ਵਿਊ ਪਾਰਕ ਰੱਨ ਦੇ 22ਵੇਂ ਈਵੈਂਟ ਵਿਚ ਭਾਗ ਲੈ ਕੇ 5 ਕਿਲੋਮੀਟਰ ਰੱਨ 33 ਮਿੰਟ 1 ਸਕਿੰਟ ਵਿਚ ਸੰਪੰਨ ਕੀਤੀ ਅਤੇ 44 ਦੌੜਾਕਾਂ ਵਿੱਚੋਂ 23 ਸਥਾਨ ‘ਤੇ ਰਿਹਾ ਅਤੇ ਆਪਣੀ 50-54 ਸਾਲ ਮੇਲ-ਕੈਟਾਗਰੀ ਵਿਚ ਚੌਥੇ ਨੰਬਰ ਉਤੇ ਆਇਆ। ਉਸ ਤੋਂ ਅਗਲੇ ਦਿਨ ਹੀ ਐਤਵਾਰ ਨੂੰ ਉਸ ਨੇ ਗਰਿਮਜ਼ਬੀ ਹਾਫ਼-ਮੈਰਾਥਨ ਵਿਚ ਹਿੱਸਾ ਲਿਆ ਅਤੇ ਇਸ ਨੂੰ 2 ਘੰਟੇ 39 ਮਿੰਟਾਂ ਵਿਚ ਪੂਰੀ ਕਰਕੇ ਆਪਣਾ 2 ਘੰਟ 44 ਮਿੰਟਾਂ ਦੇ ਪਿਛਲੇ ਰਿਕਾਰਡ ਵਿਚ ਸੁਧਾਰ ਕੀਤਾ। ਇਸ ਰੇਸ ਦਾ ਰਸਤਾ ਨੀਮ-ਪਹਾੜੀ ਹੋਣ ਕਾਰਨ ਉੱਚਾ-ਨੀਵਾਂ ਸੀ ਅਤੇ ਇਸ ਤਰ੍ਹਾਂ ਇਹ ਦੌੜ ਆਮ ਮੈਦਾਨੀ ਦੌੜਾਂ ਦੇ ਮੁਕਾਬਲੇ ਕਾਫ਼ੀ ਮੁਸ਼ਕਲ ਸੀ ਪਰ ਪ੍ਰਮਾਤਮਾ ਦੀ ਮਿਹਰ ਅਤੇ ਆਪਣੀ ਸਖ਼ਤ ਮਿਹਨਤ ਸਦਕਾ ਇਹ ਪਹਿਲੀਆਂ ਦੌੜਾਂ ਨਾਲੋਂ ਵੀ ਘੱਟ ਸਮੇਂ ਵਿਚ ਸੰਪੰਨ ਹੋਈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …