Breaking News
Home / ਜੀ.ਟੀ.ਏ. ਨਿਊਜ਼ / ਕਰੋਨਾ ਵਾਇਰਸ ਕਾਰਨ ਓਨਟਾਰੀਓ ਦਾ ਘਾਟਾ 41 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

ਕਰੋਨਾ ਵਾਇਰਸ ਕਾਰਨ ਓਨਟਾਰੀਓ ਦਾ ਘਾਟਾ 41 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

ਓਨਟਾਰੀਓ/ ਬਿਊਰੋ ਨਿਊਜ਼ : ਕਰੋਨਾਵਾਇਰਸ ਮਹਾਂਮਾਰੀ ਕਾਰਨ 2020-21 ਵਿੱਚ ਓਨਟਾਰੀਓ ਦਾ ਘਾਟਾ 41 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਹ ਖੁਲਾਸਾ ਵਿੱਤੀ ਦਫ਼ਤਰ ਵੱਲੋਂ ਕੀਤਾ ਗਿਆ। ਬਜਟ ਵਾਚਡੌਗ ਵੱਲੋਂ ਸੋਮਵਾਰ ਨੂੰ ਆਪਣੀ ਸਪਰਿੰਗ 2020 ਇਕਨੌਮਿਕ ਐਂਡ ਬਜਟ ਆਊਟਲੁੱਕ ਜਾਰੀ ਕੀਤੀ ਗਈ। ਵਿੱਤੀ ਦਫ਼ਤਰ ਵੱਲੋਂ ਆਪਣੀ ਰਲੀਜ਼ ਵਿੱਚ ਆਖਿਆ ਗਿਆ ਕਿ ਕਰੋਨਾ ਮਹਾਂਮਾਰੀ ਕਾਰਨ ਅੰਸ਼ਕ ਤੌਰ ਉੱਤੇ ਹੋਏ ਸ਼ਟਡਾਊਨ ਕਾਰਨ ਓਨਟਾਰੀਓ ਦੇ ਅਰਥਚਾਰੇ ਨੂੰ ਵੱਡਾ ਝਟਕਾ ਲੱਗਿਆ ਹੈ। ਇਸ ਕਾਰਨ ਪ੍ਰੋਵਿੰਸ ਦੀ ਆਮਦਨ ਬੇਹੱਦ ਘਟੀ ਹੈ ਜਦਕਿ ਖਰਚੇ ਕਾਫੀ ਵੱਧ ਗਏ ਹਨ ਤੇ ਨਤੀਜਤਨ ਪ੍ਰੋਵਿੰਸ ਨੂੰ ਚੌਗੁਣਾ ਘਾਟਾ ਪੈਣ ਦਾ ਖਦਸ਼ਾ ਹੈ।
ਇਸ ਨਾਲ ਪ੍ਰੋਵਿੰਸ ਸਿਰ ਕਰਜ਼ਾ ਵੀ ਵੱਧ ਸਕਦਾ ਹੈ।ઠ ਇਹ ਘਾਟਾ ਪ੍ਰੋਵਿੰਸ ਦੇ ਇਤਿਹਾਸ ਵਿੱਚ ਸੱਭ ਤੋਂ ਵੱਡਾ ਹੋਵੇਗਾ। ਰਿਪੋਰਟ ਵਿੱਚ ਇਹ ਵੀ ਆਖਿਆ ਗਿਆ ਕਿ ਪ੍ਰੋਵਿੰਸ ਦੀ ਡੈਬਿਟ ਟੂ ਜੀਡੀਪੀ ਰੇਸੋ ਵੀ 49.7 ਫੀ ਸਦੀ ਤੱਕ ਅੱਪੜ ਜਾਵੇਗੀ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 10 ਫੀ ਸਦੀ ਵੱਧ ਹੋਵੇਗੀ। ਐਫਏਓ ਨੇ ਇਹ ਵੀ ਆਖਿਆ ਕਿ ਭਾਵੇਂ 2021 ਵਿੱਚ ਅਰਥਚਾਰੇ ਵਿੱਚ ਸੁਧਾਰ ਵੀ ਹੋ ਜਾਂਦਾ ਹੈ ਤਾਂ ਵੀ ਓਨਟਾਰੀਓ ਸਿਰ ਕਰਜੇ ਦਾ ਭਾਰ ਅਗਲੇ ਸਾਲ ਜੀਡੀਪੀ ਦਾ ਕੁੱਲ 48.7 ਫੀ ਸਦੀ ਰਹਿਣ ਦੀ ਉਮੀਦ ਹੈ।ઠ ਐਫਏਓ ਨੇ ਆਖਿਆ ਕਿ ਪ੍ਰੋਵਿੰਸ ਦੀ ਆਰਥਿਕ ਰਿਕਵਰੀ ਮਹਾਂਮਾਰੀ ਨੂੰ ਰੋਕਣ ਲਈ ਚੁੱਕੇ ਗਏ ਮਾਪਦੰਡਾਂ ਦੀ ਸਫਲਤਾ ਤੇ ਜਿਸ ਸੁਰੱਖਿਅਤ ਢੰਗ ਨਾਲ ਅਰਥਚਾਰੇ ਨੂੰ ਮੁੜ ਖੋਲ੍ਹਿਆ ਜਾਂਦਾ ਹੈ ਉਸ ਉੱਤੇ ਨਿਰਭਰ ਕਰੇਗੀ।

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …