ਬਰੈਂਪਟਨ/ਡਾ. ਝੰਡ : ਸੁਲਤਾਨ-ਉਲ ਕੌਮ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਦਾ ਜਨਮ 3 ਮਈ 1718 ਨੂੰ ਹੋਇਆ ਸੀ ਅਤੇ ਉਨ੍ਹਾਂ ਦੀ ਤੀਸਰੀ ਜਨਮ-ਸ਼ਤਾਬਦੀ ‘ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ’ ਵੱਲੋਂ 6 ਮਈ 2018 ਦਿਨ ਐਤਵਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਅਜਿਹੇ ਬਹਾਦਰ ਤੇ ਨਿੱਡਰ ਜਰਨੈਲ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਤੀਸਰੀ ਜਨਮ-ਸ਼ਤਾਬਦੀ ਮਨਾਉਣ ਲਈ ‘ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ’ ਵੱਲੋਂ ਇਸ ਦੇ ਪ੍ਰਧਾਨ ਬਲਜਿੰਦਰ ਸਿੰਘ (ਟੌਮੀ ਵਾਲੀਆ) ਦੀ ਅਗਵਾਈ ਵਿਚ ਗੁਰਦੁਆਰਾ ਸਾਹਿਬ ਡਿਕਸੀ ਰੋਡ ਵਿਖੇ (ਈਸਟ ਹਾਲ) ਵਿਚ ਮਿਤੀ 6 ਮਈ 2018 ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਸੱਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਹੋਵੇਗਾ। ਉਪਰੰਤ, ਦੀਵਾਨ ਸਜਾਇਆ ਜਾਏਗਾ ਜਿਸ ਵਿਚ ਰਾਗੀ ਜੱਥੇ ਕੀਤਰਨ ਕਰਨਗੇ ਅਤੇ ਕਥਾਕਾਰਾਂ ਤੇ ਬੁਲਾਰਿਆਂ ਵੱਲੋਂ ਬਾਬਾ ਜੀ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਸੰਘਰਸ਼ ਬਾਰੇ ਜਾਣਕਾਰੀ ਦਿੱਤੀ ਜਾਏਗੀ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਸਮਾਗ਼ਮ ਦੇ ਪ੍ਰਬੰਧਕਾਂ ਕਿੰਗ ਵਾਲੀਆ ਨੂੰ 416-804-4122, ਵਿਸ਼ ਵਾਲੀਆ ਨੂੰ 647-330-1664 ਅਤੇ ਟੌਮੀ ਵਾਲੀਆ ਨੂੰ 647-242-8100 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Home / ਕੈਨੇਡਾ / ‘ਸੁਲਤਾਨ-ਉਲ-ਕੌਮ’ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਦੀ ਤੀਸਰੀ ਜਨਮ-ਸ਼ਤਾਬਦੀ ਜੀ.ਟੀ.ਏ. ਵਿਚ 6 ਮਈ ਨੂੰ ਮਨਾਈ ਜਾਏਗੀ
Check Also
ਛੋਟੇ ਬਿਜਨਸਾਂ ਦੇ ਮਾਲਕਾਂ ਦੀ ਸਹਾਇਤਾ ਲਈ ਫੈਡਰਲ ਸਰਕਾਰ ਨੇ ਕੀਤਾ ਨਵਾਂ ਐਲਾਨ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਛੋਟੇ ਅਤੇ ਮਧਿਅਮ ਵਰਗ ਦੇ ਬਿਜ਼ਨੈਸ ਇਸ ਦੇਸ਼ ਦੀ ਤਰੱਕੀ …