1.6 C
Toronto
Thursday, November 27, 2025
spot_img
Homeਕੈਨੇਡਾਪੀ ਸੀ ਲੀਡਰਸ਼ਿਪ ਉਮੀਦਵਾਰ ਕ੍ਰਿਸਟੀਨ ਈਲੀਅਟ ਵਲੋਂ ਬਰੈਂਪਟਨ ਵਿਚ ਸ਼ੁਰੂਆਤੀ ਰੈਲੀ ਕੀਤੀ...

ਪੀ ਸੀ ਲੀਡਰਸ਼ਿਪ ਉਮੀਦਵਾਰ ਕ੍ਰਿਸਟੀਨ ਈਲੀਅਟ ਵਲੋਂ ਬਰੈਂਪਟਨ ਵਿਚ ਸ਼ੁਰੂਆਤੀ ਰੈਲੀ ਕੀਤੀ ਗਈ

ਭਾਟੀਆ, ਰਾਕੇਸ਼ ਜੋਸ਼ੀ, ਗੁਲਾਬ ਸੈਣੀ, ਬਜਾਜ, ਦੀਪਕ ਆਨੰਦ ਅਤੇ ਗਹੂਣੀਆ ਪ੍ਰਮੁੱਖ ਸਮਰਥਕ
ਬਰੈਂਪਟਨઠ: ਪ੍ਰੋਵਿੰਸ਼ੀਅਲ ਕੰਸਰਵੇਟਿਵ ਪਾਰਟੀ ਦੀ ਲੀਡਰਸ਼ਿਪ ਚੋਣ ਲਈ ਉਮੀਦਵਾਰ ਕ੍ਰਿਸਟੀਨ ਈਲੀਅਟ ਵੱਲੋਂ ਐਤਵਾਰ ਨੂੰ ਬਰੈਂਪਟਨ ਵਿੱਚ ਇੱਕ ਰੈਲੀ ਕੀਤੀ ਗਈ। ਸ਼ਿੰਗਾਰ ਬੈਂਕੁਇਟ ਹਾਲ ਵਿੱਚ ਆਯੋਜਿਤ ਇਸ ਰੈਲੀ ਵਿੱਚ 300 ਦੇ ਕਰੀਬ ਉਸਦੇ ਸਮਰੱਥਕਾਂ ਨੇ ਹਿੱਸਾ ਲਿਆ। ਲੋਕਲ ਕਮਿਊਨਿਟੀ ਦੇ ਆਗੂਆਂ ਵਿੱਚੋਂ ਸੰਜੇ ਕੁਮਾਰ ਭਾਟੀਆ, ਰਾਕੇਸ਼ ਜੋਸ਼ੀ, ਗੁਲਾਬ ਸੈਣੀ, ਬਜਾਜ, ਦੀਪਕ ਆਨੰਦ ਅਤੇ ਗਹੂਣੀਆਂ ਨੇ ਅੱਗੇ ਹੋ ਕੇ ਭੂਮਿਕਾ ਨਿਭਾਈ। ਰੈਲੀ ਵਿੱਚ ਸੱਭ ਤੋਂ ਪਹਿਲਾਂ ਸੰਜੇ ਭਾਟੀਆ ਨੇ ਸਟੇਜ ਤੋਂ ਐਮ ਪੀ ਪੀ ਈਲੀਅਟ ਲਈ ਹਮਾਇਤ ਦਾ ਐਲਾਨ ਕੀਤਾ। ਉਹਨਾਂ ਤੋਂ ਬਾਅਦ ਰਾਕੇਸ਼ ਜੋਸ਼ੀ ਨੇ ਬੀਬੀ ਈਲੀਅਟ ਦੀ ਸ਼ਖਸੀਅਤ ਬਾਰੇ ਗੱਲਬਾਤ ਕੀਤੀ। ਦੀਪਕ ਆਨੰਦ ਨੇ ਵੀ ਈਲੀਅਟ ਨੂੰ ਸਮਰੱਥਨ ਦੇਣ ਦੀ ਪੁਰਜ਼ੋਰ ਅਪੀਲ ਕੀਤੀ। ਗੁਲਾਬ ਸੈਣੀ ਨੇ ਕਿਹਾ ਕਿ ਕ੍ਰਿਸਟੀਨ ਈਲੀਅਟ ਦੇ ਮੁਕਾਬਲੇ ਖੜ੍ਹੇ ਦੂਜੇ ਦੋ ਉਮੀਦਵਾਰਾਂ ਡੱਗ ਫੋਰਡ ਅਤੇ ਕੈਰੋਲਿਨ ਮੁਰਲੋਨੀ ਕੋਲ ਤਾਂ ਐਮ ਪੀ ਪੀ ਹੋਣ ਦਾ ਵੀ ਅਨੁਭਵ ਨਹੀਂ ਹੈ ਜਿਸ ਕਾਰਨ ਉਹ ਪਾਰਟੀ ਨੂੰ ਸਹੀ ਲੀਡਰਸ਼ਿਪ ਦੇਣ ਦੇ ਹਾਲੇ ਯੋਗ ਨਹੀਂ ਹਨ। ਬੀਬੀ ਈਲੀਅਟ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਉਸਦਾ ਨਿਸ਼ਾਨਾ ਕੈਥਲਿਨ ਵਿੱਨ ਦੀ ਲਿਬਰਲ ਸਰਕਾਰ ਨੂੰ ਹਰਾ ਕੇ ਓਨਟਾਰੀਓ ਵਾਸੀਆਂ ਨੂੰ ਇੱਕ ਪ੍ਰਭਾਵਸ਼ਾਲੀ ਅਤੇ ਸਾਫ ਸੁਥਰੀ ਸਰਕਾਰ ਪ੍ਰਦਾਨ ਕਰਨਾ ਹੈ। ਇਸ ਰੈਲੀ ਵਿੱਚ ਨਿੱਕ ਗਹੂਣੀਆ, ਗੁਰਸ਼ਰਨ ਬੌਬੀ ਸਿੱਧੂ ਅਤੇ ਰੌਨ ਚੱਠਾ ਸਮੇਤ ਸ਼ਾਮਿਲ ਸਨ।

RELATED ARTICLES
POPULAR POSTS