Breaking News
Home / ਕੈਨੇਡਾ / ਜੌਰਜ ਬਰਾਊਨ ਕਾਲਜ ਵਲੋਂ ਵਰਚੂਅਲ ਓਪਨ ਹਾਊਸ

ਜੌਰਜ ਬਰਾਊਨ ਕਾਲਜ ਵਲੋਂ ਵਰਚੂਅਲ ਓਪਨ ਹਾਊਸ

ਉਨਟਾਰੀਓ ਦੇ ਬਿਹਤਰੀਨ ਕਾਲਜਾਂ ਵਿਚੋਂ ਇਕ-ਜੌਰਜ ਬਰਾਉਨ ਕਾਲਜ ਵਲੋਂ ਸ਼ਨੀਵਾਰ, 20 ਨਵੰਬਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਦਿਨੇ 1 ਵਜੇ ਤੱਕ ਵਰਚੂਅਲ ਓਪਨ ਹਾਊਸ ਕੀਤਾ ਜਾ ਰਿਹਾ ਹੈ। ਇਹ ਇਵੈਂਟ ਲੋਕਲ ਅਤੇ ਇੰਟਰਨੈਸ਼ਨਲ ਦੋਵੇਂ ਤਰ੍ਹਾਂ ਦੇ ਸਟੂਡੈਂਟਸ ਵਾਸਤੇ ਖੁੱਲ੍ਹੀ ਹੈ। ਇਸ ਵਿਚ ਉਨ੍ਹਾਂ ਨੂੰ ਟੋਰਾਂਟੋ ਡਾਊਨ ਟਾਊਨ ਵਿਚ ਸਥਿਤ ਜੌਰਜ ਬਰਾਊਨ ਕੈਂਪਸ, ਵੱਖ-ਵੱਖ ਤਰ੍ਹਾਂ ਦੇ ਕਰੀਅਰ ਪ੍ਰੋਗਰਾਮਾਂ ਅਤੇ ਜੌਰਜ ਬਰਾਉਨ ਕਾਲਜ ਵਿਚ ਇਕ ਸਟੂਡੈਂਟ ਦੇ ਤੌਰ ‘ਤੇ ਅਨੁਭਵ ਬਾਰੇ ਜਾਨਣ ਦਾ ਮੌਕਾ ਮਿਲੇਗਾ। ਇਹ ਸਾਰਾ ਕੁੱਝ ਤੁਸੀਂ ਆਪਣੇ ਘਰ ਬੈਠੇ ਹੀ ਜਾਣ ਸਕੋਗੇ।
ਜੌਰਜ ਬਰਾਊਨ ਕਾਲਜ ਵਿਚ ਥਿਉਰੀ ਨੂੰ ਵਿਹਾਰਕ ਸਿਖਿਆ ਨਾਲ ਮਿਲਾਇਆ ਜਾਂਦਾ ਹੈ। ਅਸੀਂ ਅਸਲੀ ਜੀਵਨ ਦੇ ਅਨੁਭਵਾਂ ਨੂੰ ਪਹਿਲ ਦਿੰਦੇ ਹਾਂ ਅਤੇ ਵਿਦਿਆਰਥੀਆਂ ਨੂੰ ਇਹ ਮੌਕਾ ਦਿੰਦੇ ਹਾਂ ਕਿ ਉਹ ਵੱਖ-ਵੱਖ ਇੰਡਸਟਰੀਆਂ ਵਿਚ ਇੰਪਲਾਇਰਜ਼ ਨਾਲ ਕੰਮ ਕਰ ਸਕਣ।
ਜਿਨ੍ਹਾਂ ਵਿਦਿਆਰਥੀਆਂ ਦੀ ਰੁਚੀ ਹੈ, ਉਨ੍ਹਾਂ ਨੂੰ ਇਸ ਦੌਰਾਨ ਇਹ ਮੌਕਾ ਮਿਲੇਗਾ:
ੲ ਸਾਡੇ ਕਰੀਅਰ-ਕੇਂਦਰਤ ਪ੍ਰੋਗਰਾਮਾਂ ਬਾਰੇ ਜਾਣੋਂਆਪਣੀ ਰੁਚੀ ਵਾਲੇ ਅਕਡੈਮਿਕ ਖੇਤਰ ਬਾਰੇ ਫੈਕਲਟੀ ਅਤੇ ਸਟਾਫ ਨਾਲ ਸੰਪਰਕ ਬਣਾਓ।
ੲ ਕਾਲਜ ਨੂੰ ਅਦਾਇਗੀ ਕਿਵੇਂ ਕਰਨੀ ਹੈ, ਸਟੂਡੈਂਟ ਸਰਵਿਸਜ਼, ਕੈਂਪਸ ਜੀਵਨ ਅਤੇ ਐਡਮਿਸ਼ਨ ਪ੍ਰਕਿਰਿਆ ਸਮੇਤ ਹਰ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਲਈ ਲਾਈਵ ਪੇਸ਼ਕਾਰੀਆਂ ਅਤੇ ਸਵਾਲ-ਜਵਾਬ ਸੈਸ਼ਨਾਂ ਵਿਚ ਸ਼ਾਮਲ ਹੋਵੋ।
ੲ ਤੁਹਾਡੀ ਕਾਲਜ ਜੀਵਨ ਵਿਚ ਪਹਿਲੇ ਦਿਨ ਤੋਂ ਹੀ ਸਹਿਜ ਸ਼ੁਰੂਆਤ ਲਈ ਸਾਡੀ ਸਟੂਡੈਂਟ ਸਕਸੈੱਸ ਟੀਮ ਕਿਵੇਂ ਮਦਦ ਕਰੇਗੀ, ਉਸ ਬਾਰੇ ਜਾਣੋ।
ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਕੁੱਝ ਖੇਤਰਾਂ ਵਿਚ ਨੁਮਾਇੰਦੇ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਡੀ ਮੁੱਖ ਭਾਸ਼ਾ ਵਿਚ ਵੀ ਦੇ ਸਕਣਗੇ। ਇਨ੍ਹਾਂ ਦੇ ਸਮੇਂ ਅਤੇ ਉਪਲਬਧ ਭਾਸ਼ਾਵਾਂ ਬਾਰੇ ਜਾਨਣ ਲਈ ਸਮਾਂ-ਸਾਰਣੀ ਔਨਲਾਈਨ ਚੈੱਕ ਕਰੋ: www.georgebrown.ca/openhouse
ਇਹ ਇਵੈਂਟ ਮੁਫਤ ਹੈ ਅਤੇ ਇਹ ਸੰਭਾਵੀ ਵਿਦਿਆਰਥੀਆਂ ਨੂੰ ਜੌਰਜ ਬਰਾਊਨ ਕਾਲਜ ਵਿਚ ਉਪਲਬਧ ਪੜ੍ਹਾਈ ਦੇ ਵਧੀਆ ਮੌਕਿਆਂ ਬਾਰੇ ਹੋਣ ਜਾਨਣ ਅਤੇ ਉਨ੍ਹਾਂ ਦੀ ਜ਼ਿੰਦਗੀ ਲਈ ਬਿਹਤਰੀਨ ਫੈਸਲੇ ਕਰਨ ਵਿਚ ਮਦਦ ਕਰੇਗੀ।
ਇਸ ਵਿਚ ਸ਼ਾਮਲ ਹੋਣ ਲਈ ਇਸ ਵੈਬਸਾਈਟ ‘ਤੇ ਰਜਿਸਟਰ ਕਰੋ: www.georgebrown.ca/openhouse

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …