7.7 C
Toronto
Friday, November 14, 2025
spot_img
Homeਕੈਨੇਡਾਫੋਰਡ ਨੇ ਨੌਕਰੀਆਂ ਵਾਪਸ ਓਨਟਾਰੀਓ 'ਚ ਲਿਆਉਣ ਦੀ ਸਹੁੰ ਚੁੱਕੀ

ਫੋਰਡ ਨੇ ਨੌਕਰੀਆਂ ਵਾਪਸ ਓਨਟਾਰੀਓ ‘ਚ ਲਿਆਉਣ ਦੀ ਸਹੁੰ ਚੁੱਕੀ

ਕੋਬਰਗ : ਡੱਗ ਫੋਰਡ ਨੇ ਪਿਛਲੇ ਦਿਨੀਂ ਕੋਬਰਗ, ਓਨਟਾਰੀਓ ਵਿਚ ਇਕ ਛੋਟੇ ਮੈਨੂਫੈਕਚਰਿੰਗ ਪਲਾਂਟ ਦਾ ਦੌਰਾ ਕੀਤਾ ਅਤੇ ਐਲਾਨ ਕੀਤਾ ਕਿ ਉਹ ਨੌਕਰੀਆਂ ਨੂੰ ਵਾਪਸ ਓਨਟਾਰੀਓ ਵਿਚ ਲੈ ਕੇ ਆਉਣਗੇ। ਉਨ੍ਹਾਂ ਨੇ ਐਲਾਨ ਫਾਰ ਦ ਪੀਪਲ ਆਫ ਓਨਟਾਰੀਓ ਦੀ ਆਪਣੇ ਪੰਜ ਪਹਿਲੂਆਂ ਬਾਰੇ ਐਲਾਨ ਕਰਦੇ ਹੋਏ ਕਿਹਾ ਕਿ ਉਹ ਸਭ ਤੋਂ ਪਹਿਲਾਂ ਨਵੇਂ ਰੁਜ਼ਗਾਰ ਪੈਦਾ ਕਰਨ ਦਾ ਕੰਮ ਕਰਨਗੇ ਅਤੇ ਓਨਟਾਰੀਓ ਨੂੰ ਫਿਰ ਤੋਂ ਮੈਨੂਫੈਕਚਰਿੰਗ ਹੱਬ ਬਣਾਉਣਗੇ। ਉਨ੍ਹਾਂ ਕਿਹਾ ਕਿ ਅਸੀਂ ਟੈਕਸਾਂ ਨੂੰ ਘੱਟ ਕਰਾਂਗੇ, ਲਾਲ ਫੀਤਾਸ਼ਾਹੀ ਨੂੰ ਘੱਟ ਕਰਾਂਗੇ ਅਤੇ ਸਾਰਿਆਂ ਲਈ ਹਾਈਡ੍ਰੋ ਬਿਲਾਂ ਨੂੰ ਵੀ ਘੱਟ ਕਰਾਂਗੇ। ਅਸੀਂ ਓਨਟਾਰੀਓ ਵਿਚ ਕਾਰੋਬਾਰ ਅਤੇ ਨਿਵੇਸ਼ ਨੂੰ ਵੀ ਆਕਰਸ਼ਿਤ ਕਰਾਂਗੇ ਕਿਉਂਕਿ ਕੈਥਲਿਨ ਵਿੰਨ ਅਤੇ ਲਿਬਰਲ ਇਨ੍ਹਾਂ ਨੌਕਰੀਆਂ ਨੂੰ ਸੂਬੇ ਤੋਂ ਬਾਹਰ ਲੈ ਗਏ ਹਨ। ਫੋਰਡ ਨੇ ਕਿਹਾ ਕਿ ਓਨਟਾਰੀਓ ਪੀਸੀ ਪਾਰਟੀ ਇਹ ਸਹੁੰ ਚੁੱਕਦੀ ਹੈ ਕਿ ਕਾਰਪੋਰੇਟ ਇਨਕਮ ਟੈਕਸ ਨੂੰ 11.5 ਫੀਸਦੀ ਤੋਂ ਘੱਟ ਕਰਕੇ 10.5 ਫੀਸਦੀ ਕੀਤਾ ਜਾਵੇਗਾ ਤਾਂ ਕਿ ਕਾਰੋਬਾਰੀ ਆਪਣੇ ਕਰਮਚਾਰੀਆਂ ਨੂੰ ਬਿਹਤਰ ਤਨਖਾਹ ਦੇ ਸਕੇ। ਉਨ੍ਹਾਂ ਕਿਹਾ ਕਿ ਕੈਥਲਿਨ ਅਤੇ ਲਿਬਰਲਾਂ ਦੇ ਦੌਰ ਵਿਚ ਓਨਟਾਰੀਓ ‘ਚ ਯੂਨਿਟਸ ਵਿਚ 3 ਲੱਖ ਲੋਕਾਂ ਦੀ ਨੌਕਰੀ ਚਲੀ ਗਈ। ਉਨ੍ਹਾਂ ਕਿਹਾ ਕਿ ਅਸੀਂ ਪਰਿਵਾਰਾਂ ਦੀ ਜ਼ਿੰਦਗੀ ਦੀ ਗੁਣਵੱਤਾ ਬਿਹਤਰ ਕਰਨ ਲਈ ਰੁਜ਼ਗਾਰ ਪ੍ਰਦਾਨ ਕਰਾਂਗੇ।

RELATED ARTICLES
POPULAR POSTS