ਬਰੈਂਪਟਨ : ਰੂਬੀ ਸਹੋਤਾ, ਐਮ ਪੀ ਬਰੈਂਪਟਨ ਨਾਰਥ ਅਤੇ ਉਨ੍ਹਾਂ ਦੇ ਵਲੰਟੀਅਰਾਂ ਦੀ ਟੀਮ ਨੇ 8 ਸਤੰਬਰ ਨੂੰ ਸਟੀਫਨ ਲੀਵਿਲਨ ਟ੍ਰੇਲ ਅਤੇ ਇਸ ਦੇ ਨੇੜਲੇ ਖੇਤਰਾਂ ਵਿਚ ਕਮਿਊਨਿਟੀ ਸਫਾਈ ਅਭਿਆਨ ਚਲਾਇਆ। ਲੰਘੇ ਕੁਝ ਹਫਤਿਆਂ ਤੋਂ ਐਮਪੀ ਸਹੋਤਾ ਲਗਾਤਾਰ ਨੇੜਲੇ ਖੇਤਰਾਂ ਵਿਚ ਆ ਕੇ ਘਰ-ਘਰ ਲੋਕਾਂ ਨਾਲ ਮੁਲਾਕਾਤ ਕਰ ਰਹੇ ਹਨ ਅਤੇ ਟੈਕਸ ਘੱਟ ਕਰਨ, 10 ਲੱਖ ਨਵੇਂ ਰੁਜ਼ਗਾਰ ਪੈਦਾ ਕਰਨ ਅਤੇ ਕੈਨੇਡਾ ਚਾਈਲਡ ਬੈਨੀਫਿਟ ਵਧਾਉਣ ਨੂੰ ਲੈ ਕੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਬਾਰੇ ਦੱਸ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਕੂੜੇ ਆਦਿ ਬਾਰੇ ਵੀ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਨੇੜਲੇ ਖੇਤਰਾਂ ਵਿਚ ਕੂੜਾ ਵਧਦਾ ਜਾ ਰਿਹਾ ਹੈ। ਸਹੋਤਾ ਨੇ ਦੱਸਿਆ ਕਿ ਕੈਨੇਡਾ ਵਿਚ 9 ਪ੍ਰਤੀਸ਼ਤ ਪਲਾਸਟਿਕ ਨੂੰ ਹੀ ਰੀਸਾਈਕਲ ਕੀਤਾ ਜਾਂਦਾ ਹੈ ਅਤੇ ਵਿਗਿਆਨਕਾਂ ਦਾ ਅਨੁਮਾਨ ਹੈ ਕਿ 2050 ਤੱਕ ਸਮੁੰਦਰ ਵਿਚ ਪਲਾਸਟਿਕ ਕਾਫੀ ਦਿਖਣ ਲੱਗੇਗਾ। ਕਮਿਊਨਿਟੀ ਕਲੀਨਅਪ ਲਈ ਤੁਸੀਂ ਸਿਟੀ ਆਫ ਬਰੈਂਪਟਨ ਵਿਚ 311 ਨੰਬਰ ‘ਤੇ ਸੰਪਰਕ ਕਰ ਸਕਦੇ ਹੋ।
ਰੂਬੀ ਸਹੋਤਾ ਅਤੇ ਉਨ੍ਹਾਂ ਦੀ ਟੀਮ ਦਾ ਕਮਿਊਨਿਟੀ ਸਫਾਈ ਅਭਿਆਨ ਸਫਲ ਰਿਹਾ
RELATED ARTICLES

