Breaking News
Home / ਕੈਨੇਡਾ / ਬਰੈਂਪਟਨ ਸਾਊਥ ਤੋਂ ਨੌਮੀਨੇਸ਼ਨ 6 ਅਪਰੈਲ ਨੂੰ, ਹਰਦੀਪ ਗਰੇਵਾਲ ਵੱਲੋਂ ਤਿਆਰੀਆਂ ਜ਼ੋਰਾਂ ਉਤੇ

ਬਰੈਂਪਟਨ ਸਾਊਥ ਤੋਂ ਨੌਮੀਨੇਸ਼ਨ 6 ਅਪਰੈਲ ਨੂੰ, ਹਰਦੀਪ ਗਰੇਵਾਲ ਵੱਲੋਂ ਤਿਆਰੀਆਂ ਜ਼ੋਰਾਂ ਉਤੇ

ਬਰੈਂਪਟਨ : ਬਰੈਂਪਟਨ ਸਾਊਥ ਫੈਡਰਲ ਕੰਸਰਵੇਟਿਵ ਰਾਈਡਿੰਗ ਲਈ ਨੌਮੀਨੇਸ਼ਨ ਚੋਣ 6 ਅਪਰੈਲ ਦਿਨ ਸ਼ਨਿਚਰਵਾਰ ਨੂੰ ਹੋਣ ਜਾ ਰਹੀ ਹੈ। ਇਹ ਨੌਮੀਨੇਸ਼ਨ ਚੋਣ ਗੁਰੁਦਆਰਾ ਸਿੱਖ ਲਹਿਰ ਦੇ ਨਜ਼ਦੀਕ ਬਰੈਮ-ਸਟੀਲ ਉੱਤੇ ਸਥਿਤ ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿਖੇ ਹੋਵੇਗੀ। ਇਸ ਨੌਮੀਨੇਸ਼ਨ ਚੋਣ ਵਿੱਚ ਕੈਨੇਡਾ ਦਾ ਜੰਮਪਲ ਅਤੇ ਇੱਥੇ ਦਾ ਪੜ੍ਹਿਆ ਲਿਖਿਆ ਹਰਦੀਪ ਸਿੰਘ ਗਰੇਵਾਲ ਮੁੱਖ ਉਮੀਦਵਾਰ ਹੈ।
ਹਰਦੀਪ ਗਰੇਵਾਲ ਪਿਛਲੇ 6 ਸਾਲ ਤੋਂ ਰੀਅਲ ਐਸਟੇਟ ਬਤੌਰ ਬਰੋਕਰ ਕੰਮ ਕਰਦਾ ਆ ਰਿਹਾ ਹੈ। ਇਸ ਪੇਸ਼ੇ ਵਿੱਚ ਉਸਨੇ ਮਲਟੀ-ਮਿਲੀਅਨ ਡਾਲਰ ਦੀਆਂ ਡੀਲਾਂ ਕਰਕੇ ਛੋਟੀ ਉਮਰ ਵਿੱਚ ਵੱਡੇ ਕੀਰਤੀਮਾਨ ਸਥਾਪਤ ਕੀਤੇ ਹਨ। ਪ੍ਰੋਫੈਸ਼ਨਲ ਸਫ਼ਲਤਾ ਦੇ ਨਾਲ ਨਾਲ ਉਸ ਨੂੰ ਚੈਰਟੀ ਕਾਰਜਾਂ ਵਿੱਚ ਭਾਰੀ ਦਿਲਚਸਪੀ ਹੈ ਜਿਸਦੀ ਮੱਸ ਉਸਨੂੰ ਪਰਿਵਾਰਕ ਵਿਰਾਸਤ ਵਿੱਚੋਂ ਮਿਲੀ ਹੈ।
ਹਰਦੀਪ ਗਰੇਵਾਲ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਅਤੇ ਕੈਨੇਡੀਅਨ ਸਾਊਥ ਏਸ਼ੀਅਨ ਸੁਪੋਰਟਿੰਗ ਇੰਡੀਪੈਂਡੈਂਟ ਲਿਵਿੰਗ ਵਰਗੀਆਂ ਨਾਮ ਸੰਸਥਾਵਾਂ ਨਾਲ ਬਚਪਨ ਤੋਂ ਜੁੜਿਆ ਆ ਰਿਹਾ ਹੈ। ઠਹਰਦੀਪ ਦੇ ਪਰਿਵਾਰ ਦਾ ਮੀਡੀਆ ਬਿਜਨਸ ਵਿੱਚ ਹੋਣ ਕਾਰਨ ਉਸ ਨੂੰ ਬਚਪਨ ਤੋਂ ਹੀ ਕੌਮੀ, ਪ੍ਰੋਵਿੰਸ਼ੀਅਲ ਅਤੇ ਸਥਾਨਕ ਲੀਡਰਾਂ ਨੂੰ ਮਿਲਣ ਅਤੇ ਜਾਨਣ ਦਾ ਮੌਕਾ ਮਿਲਦਾ ਰਿਹਾ ਹੈ। ਹਰ ਸਿਆਸੀ ਧਿਰ ਨਾਲ ਚੰਗੇ ਸਬੰਧ ਰੱਖਣ ਵਾਲੇ ਹਰਦੀਪ ਨੂੰ ਕੰਸਰਵੇਟਿਵ ਪਾਰਟੀ ਦੀਆਂ ਨੀਤੀਆਂ ਮੁੱਢ ਤੋਂ ਹੀ ਪ੍ਰਭਾਵਿਤ ਕਰਦੀਆਂ ਰਹੀਆਂ ਹਨ ਅਤੇ ਇਸ ਪਾਰਟੀ ਨਾਲ ਜੁੜ ਕੇ ਨੀਤੀਆਂ ਨੂੰ ਸਮਝ ਕੇ ਸੁਪੋਰਟ ਕਰਦਾ ਆ ਰਿਹਾ ਹੈ। ઠ
ਹਰਦੀਪ ਨੂੰ ਇਸ ਗੱਲ ਦਾ ਸਿਹਰਾ ਜਾਂਦਾ ਹੈ ਕਿ ਉਹ 18 ਸਾਲ ਦੀ ਉਮਰ ਵਿੱਚ ਈਟੋਬੀਕੋ ਪ੍ਰੋਵਿੰਸ਼ੀਅਲ ਕੰਜ਼ਰਵੇਟਿਵ ਰਾਈਡਿੰਗ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਅਤੇ 2019 ਤੱਕ ਇਸ ਅਹੁਦੇ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ। ਇਹ ਪ੍ਰੀਮੀਅਰ ਡੱਗ ਫੋਰਡ ਦੀ ਰਾਈਡਿੰਗ ਹੈ। ਮਾਰਚ 2016 ਤੋਂ ਨਵੰਬਰ 2018 ਤੱਕ ਹਰਦੀਪ ਪ੍ਰੋਵਿੰਸ਼ੀਅਲ ਕੰਸਰਵੇਟਿਵ ਫੰਡ ਦਾ ਰੀਜ਼ਨਲ ਡਾਇਰੈਕਟਰ ਰਿਹਾ ਹੈ।
ਆਪਣੇ ਸਿਆਸੀ ਕੈਰੀਅਰ ਦੌਰਾਨ ਹਰਦੀਪ ਗਰੇਵਾਲ ਨੂੰ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ, ਮੰਤਰੀ ਜੇਸਨ ਕੈਨੀ, ਪ੍ਰੀਮੀਅਰ ਡੱਗ ਫੋਰਡ ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਮਿਲਣ ਅਤੇ ਕੰਮ ਕਰਨ ਦਾ ਅਵਸਰ ਰਿਹਾ ਹੈ। ਬਰੈਂਪਟਨ ਸਾਊਥ ਫੈਡਰਲ ਕੰਸਰਵੇਟਿਵ ਰਾਈਡਿੰਗ ਲਈ ਮੈਂਬਰਸ਼ਿੱਪ ਬਣਾਉਣ ਦੀ ਮੁਹਿੰਮ 14 ਮਾਰਚ ਨੂੰ ਬੰਦ ਹੋ ਗਈ ਸੀ ਜਿਸ ਦੌਰਾਨ ਹਰਦੀਪ ਗਰੇਵਾਲ ਅਤੇ ਉਸਦੀ ਟੀਮ ਨੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕੰਸਰਵੇਟਿਵ ਪਾਰਟੀ ਦੇ ਮੈਂਬਰ ਬਣਨ ਲਈ ਪ੍ਰੇਰਿਤ ਕੀਤਾ। ਉਸਨੇ ਆਪਣੀ ਸਮੁੱਚੀ ਟੀਮ ਦਾ ਕੀਤੀ ਸਖ਼ਤ ਮਿਹਨਤ ਲਈ ਧੰਨਵਾਦ ਪ੍ਰਗਟ ਕੀਤਾ ਹੈ ਅਤੇ ਕੰਸਰਵੇਟਿਵ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ 6 ਅਪਰੈਲ ਨੂੰ ਉਸਨੂੰ ਵੱਧ ਤੋਂ ਵੱਧ ਵੋਟਾਂ ਪਾਈਆਂ ਜਾਣ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …