Breaking News
Home / ਜੀ.ਟੀ.ਏ. ਨਿਊਜ਼ / ਆਈਐਸ ਨਾਲ ਮੁਕਾਬਲਾ ਕਰਨ ਲਈ ਟਰੂਡੋ ਸਰਕਾਰ ਇਰਾਕ ‘ਚ ਭੇਜੇਗੀ ਹੋਰ ਪੁਲਿਸ ਅਧਿਕਾਰੀ

ਆਈਐਸ ਨਾਲ ਮੁਕਾਬਲਾ ਕਰਨ ਲਈ ਟਰੂਡੋ ਸਰਕਾਰ ਇਰਾਕ ‘ਚ ਭੇਜੇਗੀ ਹੋਰ ਪੁਲਿਸ ਅਧਿਕਾਰੀ

ਓਟਵਾ/ਬਿਊਰੋ ਨਿਊਜ਼
ਜਸਟਿਨ ਟਰੂਡੋ ਸਰਕਾਰ ਦਾ ਕਹਿਣਾ ਹੈ ਕਿ ਇਰਾਕ ਵਿੱਚ ਇਸਲਾਮਿਕ ਸਟੇਟ ਤੇ ਲੈਵੇਂਟ ਨਾਲ ਮੁਕਾਬਲਾ ਕਰਨ ਲਈ ਟਰੂਡੋ ਸਰਕਾਰ 20 ਹੋਰ ਪੁਲਿਸ ਅਧਿਕਾਰੀਆਂ ਨੂੰ ਉੱਥੇ ਭੇਜੇਗੀ। ਇਹ ਸਾਰਾ ਕੁੱਝ ਸਰਕਾਰ ਵੱਲੋਂ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਕੀਤਾ ਜਾ ਰਿਹਾ ਹੈ। ਜੂਨ ਮਹੀਨੇ ਦੇ ਅਖੀਰ ਵਿੱਚ ਕੈਨੇਡਾ ਨੇ ਇਰਾਕ ਵਿੱਚ ਮਿਲਟਰੀ ਮਿਸ਼ਨ ਨੂੰ ਹੋਰਨਾਂ ਦੋ ਸਾਲਾਂ ਲਈ ਵਧਾ ਦਿੱਤਾ ਹੈ। ਪੁਲਿਸ ਅਧਿਕਾਰੀ, ਜਿਨ੍ਹਾਂ ਵਿੱਚ ਪੁਰਸ਼ ਵੀ ਹੋਣਗੇ ਤੇ ਮਹਿਲਾਵਾਂ ਵੀ, ਆਈਐਸਆਈਐਲ ਦੇ ਕੰਟਰੋਲ ਤੋਂ ਪਿੱਛੇ ਜਿਹੇ ਮੁਕਤ ਕਰਵਾਏ ਗਏ ਇਲਾਕੇ ਵਿੱਚ ਸਥਾਨਕ ਪੁਲਿਸ ਦੀ ਹੋਂਦ ਨੂੰ ਮੁੜ ਸਥਾਪਿਤ ਕਰਨ ਵਿੱਚ ਮਦਦ ਕਰਨਗੇ। ਇਸ ਤੋਂ ਇਲਾਵਾ ਉਹ ਆਪਣੇ ਹਮਰੁਤਬਾ ਇਰਾਕੀ ਅਧਿਕਾਰੀਆਂ ਨੂੰ ਲਿੰਗਕ ਸਮਾਨਤਾ, ਵੰਨ ਸੁਵੰਨਤਾ ਤੇ ਮਨੁੱਖੀ ਅਧਿਕਾਰਾਂ ਵਰਗੇ ਮੁੱਦਿਆਂ ਉੱਤੇ ਸਲਾਹ ਵੀ ਦੇਣਗੇ। ਇਸ ਸਮੇਂ ਇਰਾਕ ਵਿੱਚ ਕੈਨੇਡਾ ਦੇ ਤਿੰਨ ਅਧਿਕਾਰੀ ਹਨ ਤੇ ਚੌਥਾ ਅਗਲੇ ਮਹੀਨੇ ਉੱਥੇ ਜਾ ਰਿਹਾ ਹੈ। ਹੋਰਨਾਂ ਪੁਲਿਸ ਅਧਿਕਾਰੀਆਂ ਨੂੰ ਅਗਲੇ ਦੋ ਸਾਲਾਂ ਵਿੱਚ ਹੌਲੀ-ਹੌਲੀ ਉੱਥੇ ਭੇਜਿਆ ਜਾਵੇਗਾ। ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਕੈਨੇਡੀਅਨ ਪੁਲਿਸ ਇਸ ਮੁਸੀਬਤ ਦੇ ਮਾਰੇ ਦੇਸ਼ ਵਿੱਚ ਸਥਿਰਤਾ ਲਿਆਉਣ ਵਿੱਚ ਮਦਦ ਕਰਨ ਲਈ ਆਪਣਾ ਯੋਗਦਾਨ ਪਾਵੇਗੀ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …