ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਆਪਣੀ ਰਾਈਡਿੰਗ ਅਤੇ ਬਰੈਂਪਟਨ-ਵਾਸੀਆਂ ਨਾਲ ਇਹ ਸ਼ੁਭ-ਸੁਨੇਹਾ ਸਾਂਝਾ ਕਰਦਿਆਂ ਦੱਸਿਆ ਕਿ ਕੈਨੇਡਾ ਦਾ ਭਵਿੱਖ-ਮਈ ਟ੍ਰਾਂਸਪੋਰਟੇਸ਼ਨ ਸਿਸਟਮ ਤਿਆਰ ਕਰਨ ਲਈ ਕੁਨੈੱਕਟਿਡ ਅਤੇ ਆਟੋਮੇਟਿਡ ਵਹੀਕਲਜ਼ ਲਿਆਉਣ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਜਾ ਰਹੀ ਹੈ। ਇਨ੍ਹਾਂ ਕੁਨੈੱਕਟਿਡ ਅਤੇ ਆਟੋਮੇਟਿਡ ਵਹੀਕਲਜ਼ ਵਿਚ ਵੱਖ-ਵੱਖ ਪੱਧਰ ਦੀ ਟੈਕਨਾਲੋਜੀ ਉਪਲਬਧ ਹੋਵੇਗੀ ਜਿਸ ਵਿਚ ਆਪਣੇ ਆਪ ਚੱਲਣ ਵਾਲੀਆਂ ਕਾਰਾਂ, ਉਹ ਗੱਡੀਆਂ ਜਿਨ੍ਹਾਂ ਦਾ ਆਪਣੇ ਡਰਾਈਵਰਾਂ ਨਾਲ ਪੂਰਾ ਸੰਪਰਕ ਹੋਵੇਗਾ ਅਤੇ ਵਾਤਾਵਰਣ ਨਾਲ ਸਬੰਧਿਤ ਕਈ ਕਿਸਮ ਦੀਆਂ ਹੋਰ ਗੱਡੀਆਂ ਸ਼ਾਮਲ ਹੋਣਗੀਆਂ।
ਇਸ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਸੋਨੀਆ ਸਿੱਧੂ ਨੇ ਕਿਹਾ, ”ਕੁਨੈੱਕਟਿਡ ਅਤੇ ਆਟੋਮੇਟਿਡ ਗੱਡੀਆਂ ਨਾਲ ਸੜਕ ਸੁਰੱਖਿਆ ਵਧੇਗੀ, ਸੜਕਾਂ ‘ਤੇ ਭੀੜ-ਭੜੱਕਾ ਘਟੇਗਾ, ਲੋਕਾਂ ਲਈ ਆਉਣਾ-ਜਾਣਾ ਆਸਾਨ ਹੋ ਜਾਏਗਾ, ਵਾਤਾਵਰਣ ਵਿਚ ਸੁਧਾਰ ਹੋਵੇਗਾ ਅਤੇ ਮੱਧ-ਵਰਗੀ ਲੋਕਾਂ ਲਈ ਆਰਥਿਕ ਵਿਕਾਸ ਦੇ ਹੋਰ ਮੌਕੇ ਪੈਦਾ ਹੋਣਗੇ। ਸਾਡੀ ਸਰਕਾਰ ਦੁਨੀਆਂ-ਭਰ ਵਿਚ ਹੋ ਰਹੀਆਂ ਨਵੀਆਂ ਖੋਜਾਂ ਵਿਚ ਕੈਨੇਡਾ ਨੂੰ ਮੋਹਰੀ ਰੱਖਣ ਅਤੇ ਭਵਿੱਖ-ਮਈ ਖ਼ੁਸ਼ਹਾਲ ਸੰਸਾਰ ਲਈ ਵਚਨਬੱਧ ਹੈ।” ਕੈਨੇਡੀਅਨ ਪ੍ਰਤੀਯੋਗੀਆਂ ਵੱਲੋਂ ਕੁਨੈੱਕਟਿਡ ਅਤੇ ਆਟੋਮੇਟਿਡ ਵਹੀਕਲ ਬਨਾਉਣ ਲਈ ਟਰਾਂਸਪੋਰਟ ਕੈਨੇਡਾ ਪ੍ਰੋਗਰਾਮ ਟੂ ਐਡਵਾਂਸ ਕੁਨੈੱਕਟੀਵਿਟੀ ਐਂਡ ਆਟੋਮੇਸ਼ਨ ਇਨ ‘ਦ ਟਰਾਂਸਪੋਰਟੇਸ਼ਨ ਸਿਸਟਮ’ ਹੇਠ 2.9 ਮਿਲੀਅਨ ਦੀ ਫ਼ੰਡਿੰਗ ਕਰੇਗੀ। ਇਹ ਫ਼ੰਡਿੰਗ ਖ਼ਾਸ ਤੌਰ ‘ਤੇ ਇਸ ਸਬੰਧੀ ਖੋਜ, ਅਧਿਐਨ ਅਤੇ ਸਾਰੇ ਕੈਨੇਡਾ ਵਿਚ ਇਸ ਦੀ ਪ੍ਰਦਰਸ਼ਨੀ ਲਈ ਮੁਹੱਈਆ ਕੀਤੀ ਜਾਏਗੀ ਅਤੇ ਇਸ ਤੋਂ ਪ੍ਰਾਪਤ ਹੋਣ ਵਾਲੇ ਨਤੀਜੇ ਕੁਨੈੱਕਟਿਡ ਤੇ ਆਟੋਮੇਟਿਡ ਵਹੀਕਲਾਂ ਨਾਲ ਸਬੰਧਿਤ ਤਕਨੀਕੀ, ਪਾਲਿਸੀ ਅਤੇ ਕਾਨੂੰਨੀ ਮੁੱਦਿਆਂ ਦੇ ਵਿਸਥਾਰ ਤੇ ਹੱਲ ਲਈ ਲਾਭਦਾਇਕ ਸਾਬਤ ਹੋਣਗੇ। ਇਸ ਨਾਲ ਜੁੜੇ ਪ੍ਰਾਜੈੱਕਟ ਮਾਰਚ 2022 ਤੱਕ ਪੂਰੇ ਹੋਣ ਦੀ ਆਸ ਹੈ। ਬੱਜਟ 2017 ਵਿਚ ਕੈਨੇਡਾ ਸਰਕਾਰ ਨੇ ਪੈਨ ਕੈਨੇਡੀਅਨ ਆਰਟੀਫਿਸ਼ੀਅਲ ਇੰਟੈਲੀਜੈਂਸ ਸਟਰੈਟਿਜੀ ਲਈ 125 ਮਿਲੀਅਨ ਡਾਲਰ ਰੱਖੇ ਸਨ ਜਿਸ ਨਾਲ ਖੋਜ, ਨਵੀਆਂ ਨੌਕਰੀਆਂ ਪੈਦਾ ਹੋਣ ਅਤੇ ਕੈਨੇਡੀਅਨ ਜੀਵਨ-ਪੱਧਰ ਨੂੰ ਉੱਚਾ ਚੁੱਕਣ ਲਈ ਆਪਣੇ ਆਪ ਚੱਲਣ ਵਾਲੀਆਂ ਕਾਰਾਂ ਲਈ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਖ਼ੇਤਰ ਵਿਚ ਅਧਿਐੱਨ ਵਿਚ ਸਹਾਇਤਾ ਮਿਲਣੀ ਸੀ।
ਆਟੋਮੇਟਿਡ ਗੱਡੀਆਂ ਨਾਲ ਵਧੇਗੀ ਸੜਕ ਸੁਰੱਖਿਆ
ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਸੋਨੀਆ ਸਿੱਧੂ ਨੇ ਕਿਹਾ, ”ਕੁਨੈੱਕਟਿਡ ਅਤੇ ਆਟੋਮੇਟਿਡ ਗੱਡੀਆਂ ਨਾਲ ਸੜਕ ਸੁਰੱਖਿਆ ਵਧੇਗੀ, ਸੜਕਾਂ ‘ਤੇ ਭੀੜ-ਭੜੱਕਾ ਘਟੇਗਾ, ਲੋਕਾਂ ਲਈ ਆਉਣਾ-ਜਾਣਾ ਆਸਾਨ ਹੋ ਜਾਏਗਾ, ਵਾਤਾਵਰਣ ਵਿਚ ਸੁਧਾਰ ਹੋਵੇਗਾ ਅਤੇ ਮੱਧ-ਵਰਗੀ ਲੋਕਾਂ ਲਈ ਆਰਥਿਕ ਵਿਕਾਸ ਦੇ ਹੋਰ ਮੌਕੇ ਪੈਦਾ ਹੋਣਗੇ। ਸਾਡੀ ਸਰਕਾਰ ਦੁਨੀਆਂ-ਭਰ ਵਿਚ ਹੋ ਰਹੀਆਂ ਨਵੀਆਂ ਖੋਜਾਂ ਵਿਚ ਕੈਨੇਡਾ ਨੂੰ ਮੋਹਰੀ ਰੱਖਣ ਅਤੇ ਭਵਿੱਖ-ਮਈ ਖ਼ੁਸ਼ਹਾਲ ਸੰਸਾਰ ਲਈ ਵਚਨਬੱਧ ਹੈ।”