ਟੋਰਾਂਟੋ/ਸਤਪਾਲ ਸਿੰਘ ਜੌਹਲ
ਕਰੋਨਾ ਦੀ ਦੂਸਰੀ ਭਿਆਨਕ ਲਹਿਰ ਦੇ ਚਲਦਿਆਂ ਕੈਨੇਡਾ ਸਰਕਾਰ ਕੋਵਿਡ-19 ਦੀ ਦਵਾਈ ਬਾਰੇ ਵਿਰੋਧੀ ਧਿਰ ਦੇ ਦਬਾਅ ਹੇਠ ਹੈ। ਅਮਰੀਕਾ, ਇੰਗਲੈਂਡ, ਜਰਮਨੀ ਵਿਚ ਜਲਦੀ ਦਵਾਈ ਆ ਜਾਣ ਦੇ ਚਰਚਿਆਂ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਸਵਾਲ ਕੀਤੇ ਜਾ ਰਹੇ ਹਨ ਕਿ ਕੈਨੇਡਾ ਵਿਚ ਦਵਾਈ ਕਦੋਂ ਮਿਲਣੀ ਸ਼ੁਰੂ ਹੋਵੇਗੀ। ਟਰੂਡੋ ਨੇ ਓਟਾਵਾ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਪਹਿਲਾਂ ਟੀਕਾ ਉਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਮਿਲੇਗਾ ਜਿਹੜੇ ਦੇਸ਼ ਦਵਾਈ ਦਾ ਉਤਪਾਦਨ ਕਰ ਰਹੇ ਹਨ। ਉਸ ਤੋਂ ਬਾਅਦ ਹੋਰਨਾਂ ਦੇਸ਼ਾਂ ਦੀ ਵਾਰੀ ਆ ਸਕਦੀ ਹੈ ।
ਟਰੂਡੋ ਨੇ ਕਿਹਾ ਕਿ ਕੈਨੇਡਾ ਵਿਚ ਇਹ ਦਵਾਈ ਨਹੀਂ ਬਣਾਈ ਜਾਂਦੀ, ਜਿਸ ਕਰਕੇ ਸਭ ਤੋਂ ਪਹਿਲਾਂ ਕੈਨੇਡਾ ਦੇ ਲੋਕਾਂ ਨੂੰ ਮਿਲਣ ਵਿਚ ਰੁਕਾਵਟ ਹੋ ਸਕਦੀ ਹੈ। ਜਰਮਨੀ, ਇੰਗਲੈਂਡ ਤੇ ਅਮਰੀਕਾ ਦੀਆਂ ਸਰਕਾਰਾਂ ਮੁਤਬਿਕ ਉਥੇ ਲੋਕਾਂ ਨੂੰ ਅਗਲੇ ਮਹੀਨੇ ਟੀਕਾ ਲੱਗਣਾ ਸ਼ੁਰੂ ਹੋ ਜਾਵੇਗਾ ਪਰ ਕੈਨੇਡਾ ਸਰਕਾਰ ਅਜੇ ਇਸ ਬਾਰੇ ਸਪੱਸ਼ਟ ਨਹੀਂ ਕਰ ਪਾ ਰਹੀ। ਇਸ ਦਾ ਖਮਿਆਜਾ ਸਾਡੇ ਹੈਲਥ ਕੇਅਰ ਵਰਕਰਜ਼, ਲਾਂਗ ਟਰਮ ਕੇਅਰ ਵਿੱਚ ਸਾਡੇ ਬਜ਼ੁਰਗਾਂ ਤੇ ਜਾਂ ਫਿਰ ਅਸੈਂਸ਼ੀਅਲ ਵਰਕਰਜ਼, ਕਿਨ੍ਹਾਂ ਨੂੰ ਭੁਗਤਣਾ ਹੋਵੇਗਾ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਪੋਲੇ ਮੂੰਹ ਨਾਲ ਇਹ ਨਹੀਂ ਆਖ ਸਕਦੇ ਕਿ ਹੁਣ ਉਹ ਕੀ ਕਰਨ ਤੇ ਇਹ ਆਖ ਕੇ ਵੀ ਪੱਲਾ ਨਹੀਂ ਛੁਡਾ ਸਕਦੇ ਕਿ ਅਜਿਹੇ ਹਾਲਾਤ ਦਾ ਉਨ੍ਹਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਨੂੰ ਦੱਸਣਾ ਹੋਵੇਗਾ ਕਿ ਉਨ੍ਹਾਂ ਦੀ ਸਰਕਾਰ ਕੈਨੇਡੀਅਨਾਂ ਨੂੰ ਜਲਦ ਤੋਂ ਜਲਦ ਵੈਕਸੀਨ ਮੁਹੱਈਆ ਕਰਵਾਉਣ ਲਈ ਕੀ ਕਰ ਰਹੀ ਹੈ? ਉਨ੍ਹਾਂ ਨੂੰ ਇਹ ਵੀ ਸਪਸ਼ਟ ਕਰਨਾ ਹੋਵੇਗਾ ਕਿ ਕੀ ਸਰਕਾਰ ਕੈਨੇਡੀਅਨਾਂ ਲਈ ਕੁੱਝ ਕਰ ਵੀ ਰਹੀ ਹੈ ਜਾਂ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਦੇ ਹਿਤਾਂ ਦੀ ਰਾਖੀ ਹੀ ਕਰ ਰਹੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …