2.6 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਪੀਓਈਟੀ ਵਿੱਚ 1.5 ਮਿਲੀਅਨ ਡਾਲਰ ਦਾ ਨਿਵੇਸ਼

ਪੀਓਈਟੀ ਵਿੱਚ 1.5 ਮਿਲੀਅਨ ਡਾਲਰ ਦਾ ਨਿਵੇਸ਼

ਬਰੈਂਪਟਨ : ਵਿਲੀਅਮ ਓਸਲਰ ਹੈਲਥ ਸਿਸਟਮ’ਜ਼ ਦੇ ‘ਪ੍ਰੀਵੈਨਸ਼ਨ ਆਫ ਐਰਰ-ਬੇਸਡ ਟਰਾਂਸਫਰਜ਼ ਪ੍ਰਾਜੈਕਟ (ਪੀਓਈਟੀ)’ ਨੂੰ ਮਿਸੀਸਾਗਾ-ਹਲਟਨ ਅਤੇ ਹੈਮਿਲਨਟ ਨਿਆਗਰਾ ਖੇਤਰ ਵਿੱਚ ਲੰਬੇ ਸਮੇਂ ਦੀਆਂ ਸਿਹਤ ਸੰਭਾਲ ਸਹੂਲਤਾਂ ਦਾ ਵਿਸਥਾਰ ਕਰਨ ਲਈ ਹੈਲਥ ਕੈਨੇਡਾ’ਜ਼ ਹੈਲਥ ਕੇਅਰ ਪਾਲਿਸੀ ਕੰਟਰੀਬਿਊਸ਼ਨ ਪ੍ਰੋਗਰਾਮ ਅਧੀਨ 1.5 ਮਿਲੀਅਨ ਡਾਲਰ ਦਾ ਨਿਵੇਸ਼ ਪ੍ਰਾਪਤ ਹੋਇਆ ਹੈ। ਇਸ ਨਾਲ ਪੀਓਈਟੀ ਸਾਊਥਵੈਸਟ ਸਪਰੀਡ ਪ੍ਰਾਜੈਕਟ ਜਿਹੜਾ ਕਿ ਮੈਕਮਾਸਟਰ ਯੂਨੀਵਰਸਿਟੀ ਦੇ ਫੈਮਿਲੀ ਮੈਡੀਸਨ ਵਿਭਾਗ ਨਾਲ ਸਾਂਝਾ ਉਦਮ ਹੈ, ਨੂੰ ਖੇਤਰ ਵਿੱਚ ਅਗਲੇ ਤਿੰਨ ਸਾਲਾਂ ਲਈ ‘ਲੋਕਲ ਹੈਲਥ ਇੰਟੈਗਰੇਸ਼ਨ ਨੈਟਵਰਕਸ (ਐਲ ਐਚ ਆਈ ਐਨ ਐਸ)’ ਦਾ ਵਿਸਥਾਰ ਕਰਨ ਵਿੱਚ ਮਦਦ ਮਿਲੇਗੀ। ਵਿਲੀਅਮ ਓਸਲਰ ਹੈਲਥ ਸਿਸਟਮ ਦੇ ਚੀਫ ਨਰਸਿੰਗ ਐਗਜੀਕਿਊਟਿਵ ਅਤੇ ਐਸੋਸੀਏਟ ਮੀਤ ਪ੍ਰਧਾਨ ਤਿਜ਼ੀਆਨਾ ਰੀਵੇਰਾ ਨੇ ਕਿਹਾ ਕਿ ਪੀਓਈਟੀ ਮਰੀਜ਼ਾਂ ਨੂੰ ਐਮਰਜੈਂਸੀ ਵਿਭਾਗਾਂ ਵਿੱਚ ਇੱਧਰ ਉੱਧਰ ਭੇਜਣ ਦੀ ਦਿੱਕਤ ਨੂੰ ਘੱਟ ਕਰਦਾ ਹੈ।

RELATED ARTICLES
POPULAR POSTS